
ਲੁਧਿਆਣਾ (27 ਅਕਤੂਬਰ, 2011): 25 ਸਾਲ ਪੁਰਾਣੇ ਲੁਧਿਆਣਾ ਬੈਂਕ ਡਕੈਤੀ ਕੇਸ ਦਾ ਫੈਸਲਾ ਲੁਧਿਆਣਾ ਸਥਿਤ ਟਾਡਾ ਖਾਸ ਅਦਾਲਤ ਵੱਲੋਂ ਆਉਂਦੀ 31 ਅਕਤੂਬਰ ਨੂੰ ਸੁਣਾਇਆ ਜਾ ਸਕਦਾ ਹੈ। ਇਸ ਕੇਸ ਵਿਚ ਸਿੱਖ ਖਾੜਕੂ ਸੰਘਰਸ਼ ਨਾਲ ਸੰਬੰਧਤ ਆਗੂਆਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਸਮੇਤ ਕਈਆਂ ਨੂੰ ਨਾਮਜ਼ਦ ਕੀਤਾ ਗਿਆ ਸੀ।