May 8, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਇਕ ਪ੍ਰੈਸ ਕਾਨਫਰੰਸ ’ਚ ਖੁਲਾਸਾ ਕੀਤਾ ਕਿ ਸੂਬੇ ਵਿਚ ਇਸ ਵੇਲੇ 57 ਗੈਂਗ ਮੌਜੂਦ ਹਨ, ਜਿਨ੍ਹਾਂ ਦੇ 423 ਸਰਗਰਮ ਮੈਂਬਰ ਹਨ, 180 ਗੈਂਗ ਮੈਂਬਰ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਹਨ ਅਤੇ ਪਿਛਲੇ 1 ਸਾਲ ਵਿਚ 37 ਮੈਂਬਰ ਪੇਸ਼ੀ ਦੌਰਾਨ ਭੱਜਣ ਵਿਚ ਕਾਮਯਾਬ ਰਹੇ।
ਡੀਜੀਪੀ ਨੇ ਦੱਸਿਆ ਕਿ 1996 ਤੋਂ ਮਾਰਚ 2016 ਤਕ ਗੈਂਗਸਟਰਾਂ ਨਾਲ ਸਬੰਧਿਤ 105 ਕੇਸਾਂ ਵਿਚੋਂ ਸਿਰਫ 10 ਨੂੰ ਹੀ ਸਜ਼ਾ ਹੋਈ। ਉਨ੍ਹਾਂ ਕਿਹਾ ਕਿ ਅਜਿਹੀਆਂ ਅਪਰਾਧ ਜੁੰਡਲੀਆਂ ਨੂੰ ਸਜ਼ਾ ਦਿਵਾਉਣ ਲਈ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਅਤੇ ਗਵਾਹਾਂ ਦੇ ਨਾਮ ਗੁਪਤ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਇਨ੍ਹਾਂ ਗੈਂਗਾਂ ਨੂੰ ਅਦਾਲਤ ਨਹੀਂ ਲਿਜਾਇਆ ਜਾਵੇਗਾ, ਸਗੋਂ ਇਨ੍ਹਾਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ।
ਅਜਿਹੇ ਗਰੋਹਾਂ ਨੂੰ ਸਿਆਸੀ ਥਾਪੜੇ ਦੇ ਸਵਾਲ ’ਤੇ ਸੁਰੇਸ਼ ਅਰੋੜਾ ਨੇ ਟਾਲਾ ਵੱਟ ਲਿਆ।
Related Topics: DGP Suresh Aora, Gangsters in Punjab, Punjab Police