ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਜ਼ਮੀਨ ਪ੍ਰਾਪਤੀ ਬਿੱਲ ਦੇ ਵਿਰੋਧ ਵਿੱਚ ਅੰਨਾ ਹਜ਼ਾਰੇ ਦੀ ਖੰਨਾ ‘ਚ ਰੈਲੀ 24 ਮਾਰਚ ਨੂੰ ਹੋਵੇਗੀ

March 12, 2015 | By

ਖੰਨਾ (11 ਮਾਰਚ, 2015): ਸਮਾਜ ਸੇਵੀ  ਅੰਨਾ ਹਜ਼ਾਰੇ 23 ਮਾਰਚ ਤੋਂ ਪੰਜਾਬ ਦੇ 2 ਦਿਨਾਂ ਦੌਰੇ ‘ਤੇ ਆ ਰਹੇ ਹਨ । 24 ਮਾਰਚ ਨੂੰ ਉਹ ਖੰਨਾ ਵਿਚ ਸੂਬਾ ਪੱਧਰੀ ਭਿ੍ਸ਼ਟਾਚਾਰ ਵਿਰੋਧੀ ਰੈਲੀ ਕਰਨਗੇ । ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸ: ਬਲਵੀਰ ਸਿੰਘ ਰਾਜੇਵਾਲ ਨੇ ਦਿੱਤੀ ।

anna_hazare1-225x300

ਅੰਨਾ ਹਜ਼ਾਰੇ

ਬੀ. ਕੇ. ਯੂ. ਰਾਜੇਵਾਲ ਦੀ 4 ਮੈਂਬਰੀ ਟੀਮ ਜਿਸ ਵਿਚ ਸ: ਬਲਵੀਰ ਸਿੰਘ, ਓਾਕਾਰ ਸਿੰਘ ਅਗੋਲ ਜਨਰਲ ਸਕੱਤਰ, ਨਰਿੰਦਰ ਸਿੰਘ ਪ੍ਰਧਾਨ ਪਟਿਆਲਾ ਤੇ ਇੰਦਰਜੀਤ ਸਿੰਘ ਬਹਿਰੂ ਆਦਿ ਸ਼ਾਮਿਲ ਸਨ ਨੇ ਸ੍ਰੀ ਅੰਨਾ ਹਜ਼ਾਰੇ ਨਾਲ ਮੁਲਾਕਾਤ ਕਰਕੇ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਪ੍ਰੋਗਰਾਮ ਬਣਾਇਆ ਹੈ ।

ਸ੍ਰ. ਰਾਜੇਵਾਲ ਨੇ ਦੱਸਿਆ ਕਿ ਪੰਜਾਬ ਵਿਚ ਹੋ ਰਹੀ ਇਹ ਰੈਲੀ ਮੁੱਖ ਤੌਰ ‘ਤੇ ਦੇਸ਼ ‘ਚੋਂ ਭਿ੍ਸ਼ਟਾਚਾਰ ਖ਼ਤਮ ਕਰਨ, ਨਵੇਂ ਜ਼ਮੀਨ ਐਕੂਆਇਰ ਕਰਨ ਸਬੰਧੀ ਬਿੱਲ ਦਾ ਵਿਰੋਧ, ਕਿਸਾਨਾਂ ਲਈ ਸਵਾਮੀ ਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਵਾਉਣ ਦੇ ਮੁੱਦਿਆਂ ਤੇ ਕੇਂਦਰਿਤ ਹੋਵੇਗੀ ।

ਉਨ੍ਹਾਂ ਦੱਸਿਆ ਕਿ ਸ੍ਰੀ ਅੰਨਾ ਹਜ਼ਾਰੇ 23 ਮਾਰਚ ਨੂੰ ਪਹਿਲਾਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਖਟਕੜ ਕਲਾਂ ਪੁੱਜਣਗੇ, ਉਹ ਰਾਤ ਸਮਰਾਲੇ ਰੁਕਣਗੇ ਅਤੇ ਅਗਲੀ ਸਵੇਰ 24 ਮਾਰਚ ਨੂੰ ਖੰਨਾ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: