June 21, 2015 | By ਸਿੱਖ ਸਿਆਸਤ ਬਿਊਰੋ
ਮੁਕੇਰੀਆਂ (20 ਜੂਨ, 2015): ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਸਾਹਿਬ ਸਮੇਤ ਸਿੱਖ ਗੁਰੂ ਸਾਹਿਬਾਨ ਨੇ ਜਿੱਥੇ ਵੀ ਆਪਣੇ ਪਵਿੱਤਰ ਚਰਨ ਪਾਏ, ਉਸ ਜਗ੍ਹਾ ‘ਤੇ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬਾਨ ਸ਼ਸ਼ੌਬਿਤ ਹੋ ਗਏ ।
ਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰਕ ਦੌਰਿਅਆਂ (ਉਦਾਸੀਆਂ) ਦੌਰਾਨ ਸ਼੍ਰੀ ਲੰਕਾ ਵੀ ਗਏ, ਜਿੱਥੋਂ ਦਾ ਰਾਜ ਸ਼ਿਵਨਾਭ ਉਨ੍ਹਾਂ ਦਾ ਮੁਰੀਦ ਬਣਿਆ, ਪਰ ਅਜੇ ਤੱਕ ਗੁਰੂ ਸਾਹਿਬ ਜੀ ਦੀ ਇਸ ਇਤਿਹਾਸਕ ਯਾਤਰਾ ਅਤੇ ਉਨਾਂ ਦੀ ਸ਼੍ਰੀ ਲੰਕਾ ਫੇਰੀ ਸਬੰਧੀ ਅਜੇ ਤੱਕ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਨਹੀਂ ਹੋਈ ਸੀ।
ਹੁਣ ਸ੍ਰੀ ਲੰਕਾ ‘ਚ ਰਹਿ ਰਹੇ ਅਤੇ ਬਾਹਰ ਰਹਿੰਦੇ ਸਿੱਖਾਂ ਨੇ ਹਿੰਮਤ ਕਰ ਕੇ ਸ੍ਰੀ ਗੁਰੂ ਨਾਨਕ ਸੇਵਾ ਟਰੱਸਟ ਸ੍ਰੀ ਲੰਕਾ ਨਾ ਦੀ ਸੰਸਥਾ ਬਣਾ ਕੇ ਸ੍ਰੀ ਲੰਕਾ ‘ਚ ਪਹਿਲਾ ਗੁਰੂ ਘਰ ਬਣਾਉਣ ਵਾਸਤੇ ਕਾਰ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ ।ਜਿਸ ਦੇ ਚੱਲਦਿਆਂ ਸ੍ਰੀ ਲੰਕਾ ‘ਚ ਪਹਿਲਾ ਗੁਰੂ ਘਰ ਬਣਨ ਦੀ ਸੰਭਾਵਨਾ ਬਣ ਗਈ ਹੈ ।
ਪੈੱਸ ਨਾਲ ਉਕਤ ਜਾਣਕਾਰੀ ਸਾਂਝੀ ਕਰਦਿਆਂ ਇੰਜ. ਸਤਨਾਮ ਸਿੰਘ ਧਨੋਆ ਨੇ ਦੱਸਿਆ ਕਿ ਸ. ਹਰਪ੍ਰੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਬਾਟੀ ਕਲੋਆ ਵਿਖੇ ਗੁਰੂ ਜੀ ਦੀ ਯਾਦ ਨੂੰ ਸਮਰਪਿਤ ਗੁਰੂ ਘਰ ਬਣਾਉਣ ਵਾਸਤੇ ਲੰਬੇ ਸਮੇਂ ਤੋਂ ਯਤਨਸ਼ੀਲ ਸਨ ਪਰ ਲਗਾਤਾਰ ਯਤਨ ਕਰਨ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋ ਸਕੀ ਸੀ ।
ਧਨੋਆ ਨੇ ਦੱਸਿਆ ਕਿ ਉਹ ਖ਼ੁਦ ਵੀ ਦੋ ਵਾਰ ਸ੍ਰੀ ਲੰਕਾ ਜਾ ਚੁੱਕੇ ਹਨ, ਅਤੇ ਸ੍ਰੀਲੰਕਾ ਦਾ ਕਾਫੀ ਹਿੱਸਾ ਘੁੰਮ ਕੇ ਵੇਖਿਆ ਹੈ ।ਜੋ ਚਿੰਨ੍ਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ੍ਰੀ ਲੰਕਾ ਯਾਤਰਾ ਸੰਬੰਧੀ ਮਿਲੇ ਹਨ ਉਨ੍ਹਾਂ ਦਾ ਵੀ ਵਿਸਥਾਰ ‘ਚ ਗਿਆਨ ਪ੍ਰਾਪਤ ਕੀਤਾ ਹੈ ।
Related Topics: Gurduara Sahib, Sikhs in Sri Lanka