ਵੀਡੀਓ » ਸਿੱਖ ਖਬਰਾਂ

ਆਸਟ੍ਰੇਲੀਆ ਦੇ ਨਵੇਂ ਦੱਖਣੀ ਵੇਲਜ਼ ਸੂਬੇ ਵਿਚ ਬਾਲਵਾੜੀ ਤੋਂ ਦਸਵੀਂ ਤੱਕ ਪੰਜਾਬੀ ਪੜ੍ਹਾਈ ਜਾਵੇਗੀ

December 5, 2019 | By

ਨਵਾਂ ਦੱਖਣੀ ਵੇਲਜ਼, ਆਸਟ੍ਰੇਲੀਆ: ਪੰਜਾਬੀ ਬੋਲੀ ਦੇ ਪ੍ਰੇਮੀਆਂ ਲਈ ਇਹ ਖੁਸ਼ੀ ਵਾਲੀ ਖਬਰ ਹੈ ਕਿ ਆਸਟ੍ਰੇਲੀਆ ਦੇ ਨਵਾਂ ਦੱਖਣੀ ਵੇਲਜ਼ (ਨਿਊ ਸਾਊਥ ਵੇਲਜ਼) ਸੂਬੇ ਵਿਚ ਹੁਣ ਪੰਜਾਬੀ ਬੋਲੀ ਦੀ ਪੜਾਈ ਬਾਲਵਾੜੀ ਤੋਂ ਲੈ ਕੇ 10ਵੀਂ ਜਮਾਤ ਤੱਕ ਕਰਵਾਈ ਜਾਵੇਗੀ।

ਪੰਜਾਬੀ ਬੋਲੀ ਦੀ ਪੜਾਈ ਦਾ ਮਸੌਦਾ (ਸਿਲੇਬਸ) ਤਿਆਰ ਕਰਨ ਲਈ ਅਹਿਮ ਯੋਗਦਾਨ ਪਾਉਣ ਵਾਲੀ ਬੀਬੀ ਗੁਰਮੀਤ ਕੌਰ ਨੇ ਦੱਸਿਆ ਹੈ ਕਿ ਨਵੇਂ ਦੱਖਣੀ ਵੇਲਜ਼ ਸੂਬੇ ਵਿਚ ਪੰਜਾਬੀ ਬੋਲੀ ਦੀ ਪੜ੍ਹਾਈ ਬਾਰੇ ਇਕ ਹੋਰ ਅਹਿਮ ਪੜਾਅ ਸਰ ਕਰ ਲਿਆ ਗਿਆ ਹੈ ਅਤੇ ਸਾਰੇ ਜਨਤਕ (ਪਬਲਿਕ) ਸਕੂਲਾਂ ਵਿਚ ਆਉਂਦੇ ਵਰ੍ਹੇ ਤੋਂ ਪੰਜਾਬੀ ਬੋਲੀ ਦੀ ਪੜ੍ਹਾਈ ਕਰਵਾਈ ਜਾਇਆ ਕਰੇਗੀ।

ਆਸਟ੍ਰੇਲੀਆ ਦੇ ਨਵੇਂ ਦੱਖਣੀ ਵੇਲਜ਼ ਸੂਬੇ ਵਿਚ ਬਾਲਵਾੜੀ ਤੋਂ ਦਸਵੀਂ ਤੱਕ ਪੰਜਾਬੀ ਪੜ੍ਹਾਈ ਜਾਵੇਗੀ

ਉਹਨਾਂ ਦੱਸਿਆ ਕਿ ਪੰਜਾਬੀ ਬੋਲੀ ਦੀ ਪੜ੍ਹਾਈ ਦਾ ਮਸੌਦਾ ਤਿਆਰ ਕਰਨ ਲਈ ਕੰਮ ਬੀਤੇ ਦੋ ਸਾਲਾਂ ਤੋਂ ਚੱਲ ਰਿਹਾ ਸੀ ਅਤੇ ਕਈ ਤਰ੍ਹਾਂ ਦੀ ਸਰਗਰਮੀ ਤੇ ਕਾਰਸ਼ਾਲਾਵਾਂ ਤੋਂ ਬਾਅਦ ਹੁਣ ਇਹ ਮਸੌਦਾ ਤਿਆਰ ਕਰ ਲਿਆ ਗਿਆ ਹੈ। ਉਹਨਾਂ ਕਿਹਾ ਪੱਕਾ ਕੀਤਾ ਗਿਆ ਮਸੌਦਾ ਲੰਘੀ 27 ਨਵੰਬਰ ਨੂੰ ਸੂਬੇ ਦੀ ਸਿੱਖਿਆ ਦੇ ਮਿਆਰਾਂ ਬਾਰੇ ਸੰਸਥਾ ‘ਨੀਸਾ’ (ਨਿਊ ਸਾਊਥ ਵੇਲਜ਼ ਐਜੂਕੇਸ਼ਨ ਸਟੈਂਡਰਡ ਅਥਾਰਿਟੀ) ਨੂੰ ਸੌਂਪ ਦਿੱਤਾ ਗਿਆ ਹੈ।

ਉਹਨਾਂ ਦੱਸਿਆ ਕਿ ਨੈਸ਼ਨਲ ਸਿੱਖ ਕੌਂਸਲ ਆਫ ਆਸਟ੍ਰੇਲੀਆ, ਗੁਰੂ ਨਾਨਕ ਪੰਜਾਬੀ ਸਕੂਲ, ਰਿਵਸਿਬੀ ਪੰਜਾਬੀ ਸਕੂਲ ਅਤੇ ਸੈਟਰਡੇ ਸਕੂਲ ਆਫ ਕਮਿਊਨਟੀ ਲੈਂਗੂਏਜਿਜ਼ ਨੇ ਪੰਜਾਬੀ ਬੋਲੀ ਦੀ ਪੜ੍ਹਾਈ ਬਾਰੇ ਉਕਤ ਟੀਚੇ ਨੂੰ ਸਰ ਕਰਨ ਵਿਚ ਅਣਥੱਕ ਹਿੱਸਾ ਪਾਇਆ ਹੈ।

⊕ ਹੋਰ ਵਧੇਰੇ ਵਿਸਤਾਰ ਵਿਚ ਜਾਨਣ ਲਈ ਇਹ ਖਬਰ ਅੰਗਰੇਜ਼ੀ ਵਿਚ ਪੜ੍ਹੋ – Australia: Punjabi Will Be Taught In NSW Public School From Kindergarten To Year 10

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,