ਸਿਆਸੀ ਖਬਰਾਂ

ਆਮ ਆਦਮੀ ਪਾਰਟੀ ਨੇ ਜਾਰੀ ਕੀਤੀ 19 ਉਮੀਦਵਾਰਾਂ ਦੀ ਪਹਿਲੀ ਸੂਚੀ

August 4, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਅੱਜ (ਵੀਰਵਾਰ ਨੂੰ) 2017 ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ‘ਆਪ’ ਦੇ ਪੰਜਾਬ ਇੰਚਾਰਜ ਸੰਜੈ ਸਿੰਘ, ਸੰਗਰੂਰ ਤੋਂ ਸੰਸਦ ਅਤੇ ਚੇਅਰਮੈਨ ਚੋਣ ਪ੍ਰਚਾਰ ਕਮੇਟੀ ਭਗਵੰਤ ਮਾਨ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਸੂਚੀ ਜਾਰੀ ਕੀਤੀ। ਆਪਣੇ ਵਾਅਦੇ ਅਨੁਸਾਰ ਪਾਰਟੀ ਨੇ ਸਾਫ ਅਕਸ ਵਾਲੇ ਉਮੀਦਵਾਰਾਂ ਨੂੰ ਹੀ ਮੈਦਾਨ ਵਿਚ ਉਤਾਰਿਆ ਹੈ। ਜਿਨ੍ਹਾਂ ਵਿਚ ਡਾਕਟਰ, ਵਕੀਲ, ਕਿਸਾਨ, ਸਮਾਜ ਸੇਵਕ ਆਦਿ ਸ਼ਾਮਲ ਹਨ।

ਉਮੀਦਵਾਰਾਂ ਦਾ ਵੇਰਵਾ

1. ਅਹਿਬਾਬ ਸਿੰਘ ਗਰੇਵਾਲ; 38 ਸਾਲ; ਲੁਧਿਆਣਾ (ਪੱਛਮੀ), ਬੀ.ਏ. ਜਨਰਲ ਸਕੱਤਰ ਆਮ ਆਦਮੀ ਪਾਰਟੀ ਕਿਸਾਨ ਅਤੇ ਮਜਦੂਰ ਵਿੰਗ 2. ਸੱਜਣ ਸਿੰਘ ਚੀਮਾ; 59 ਸਾਲ; ਸੁਲਤਾਨਪੁਰ ਲੋਧੀ, ਬੀ.ਏ ਅਰਜੁਨ ਪੁਰਸਕਾਰ ਵਿਜੇਤਾ, ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਸਾਬਕਾ ਅੰਤਰ ਰਾਸ਼ਟਰੀ ਬਾਸਕਟਬਾਲ ਖਿਡਾਰੀ ਅਤੇ ਕਪਤਾਨ ਰਾਸ਼ਟਰੀ ਬਾਸਕਟਬਾਲ ਟੀਮ, ਰਿਟਾ. ਐਸਐਸਪੀ ਵਿਜੀਲੈਂਸ (ਪੰਜਾਬ ਪੁਲਿਸ) 3. ਇੰਦਰਬੀਰ ਸਿੰਘ ਨਿੱਜਰ; 60 ਸਾਲ, ਅੰਮ੍ਰਿਤਸਰ (ਦੱਖਣੀ), ਐਮ.ਬੀ.ਬੀ.ਐਸ.,ਐਮ.ਡੀ. ਵਾਤਾਵਰਣ ਸੇਵਕ ਪਿੰਗਲਵਾੜਾ ਅਤੇ ਰੋਟਰੀ ਕਲੱਬ ਨਾਲ ਸੰਬੰਧਤ 4. ਮੋਹਨ ਸਿੰਘ ਫਲੀਆਂਵਾਲਾ; 60 ਸਾਲ; ਫਿਰੋਜ਼ਪੁਰ (ਦਿਹਾਤੀ), ਡਿਪਲੋਮਾ
ਸਾਬਕਾ ਐਮ.ਪੀ. ਫਿਰੋਜਪੁਰ (2 ਵਾਰ) ਸਾਬਕਾ ਸੂਬਾ ਪ੍ਰਧਾਨ, ਬਹੁਜਨ ਸਮਾਜ ਪਾਰਟੀ (15 ਸਾਲ) 5. ਸਮਰਬੀਰ ਸਿੰਘ ਸਿੱਧੂ; 25 ਸਾਲ; ਫਾਜ਼ਿਲਕਾ, +2 ਅਗਾਂਹ ਵਧੂ ਕਿਸਾਨ, ਉਪ ਪ੍ਰਧਾਨ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ 6. ਰਾਜਪ੍ਰੀਤ ਸਿੰਘ ਰੰਧਾਵਾ ; 51 ਸਾਲ, ਅਜਨਾਲਾ; ਬੀ.ਏ. ਸਾਬਕਾ ਪ੍ਰਧਾਨ ਨਗਰ ਕੌਂਸਲ ਰਮਦਾਸ 7. ਜਗਦੀਪ ਸਿੰਘ ਬਰਾੜ; 48 ਸਾਲ; ਸ੍ਰੀ ਮੁਕਤਸਰ ਸਾਹਿਬ; 10ਵੀਂ, ਅਗਾਂਹ ਵਧੂ ਕਿਸਾਨ ਮੈਂਬਰ, ਪੋਲਿਟਿਕਲ ਰਿਵਊ ਕਮੇਟੀ, ਆਮ ਆਦਮੀ ਪਾਰਟੀ, ਪੰਜਾਬ 8. ਗੁਰਦਿੱਤ ਸਿੰਘ ਸੇਖੋਂ; 45 ਸਾਲ; ਫਰੀਦਕੋਟ; +1 ਸਮਾਜ ਸੇਵੀ ਰਾਸਟਰੀ ਪੱਧਰ ਬਾਸਕਟਬਾਲ ਖਿਡਾਰੀ 9. ਬ੍ਰਿਗੇਡੀਅਰ ਰਾਜ ਕੁਮਾਰ; 59 ਸਾਲ; ਬਲਾਚੌਰ; ਬੀ.ਏ. ਰਿਟਾ. ਲੈਫਟੀਨੈਂਟ ਰਿਟਾ. ਬ੍ਰਿਗੇਡੀਅਰ, ਜਨਰਲ ਸਟਾਫ, ਇੰਟੇਲੀਜੈਂਸ 10. ਗੁਰਵਿੰਦਰ ਸਿੰਘ ਸ਼ਾਮਪੁਰਾ; 60 ਸਾਲ; ਫਤਿਹਗੜ੍ਹ ਚੂੜ੍ਹੀਆਂ; 10ਵੀਂ ਸਾਬਕਾ ਐਸਜੀਪੀਸੀ ਮੈਂਬਰ (16 ਸਾਲ) ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ, ਸਾਬਕਾ ਚੇਅਰਮੈਨ ਸ਼ੁਗਰ ਮਿਲ 11. ਗੁਰਪ੍ਰੀਤ ਸਿੰਘ ਲਪਰਾ; 36 ਸਾਲ; ਪਾਇਲ; ਬੀ.ਏ. ਦੁਕਾਨਦਾਰ 12. ਰੁਪਿੰਦਰ ਕੌਰ ਰੂਬੀ; 28 ਸਾਲ; ਬਠਿੰਡਾ (ਦਿਹਾਤੀ); ਬੀ.ਏ. ਐਲਐਲਬੀ, ਐਲਐਲਐਮ, ਪੀਐਚਡੀ ਲਾਅ (ਕਰ ਰਹੀ ਹੈ) 13. ਜਸਵੀਰ ਸਿੰਘ ਸੇਖੋਂ (ਜੱਸੀ); 46 ਸਾਲ; ਧੂਰੀ; +2 ਜ਼ੋਨ ਇੰਚਾਰਜ ਸੰਗਰੂਰ, ਆਮ ਆਦਮੀ ਪਾਰਟੀ, ਪੰਜਾਬ ਮੈਂਬਰ ਪੋਲੀਟਿਕਲ ਰਿਵਿਊ ਕਮੇਟੀ, ਆਮ ਆਦਮੀ ਪਾਰਟੀ ਪੰਜਾਬ 14. ਅਮਰਜੀਤ ਸਿੰਘ; 38 ਸਾਲ; ਰੂਪ ਨਗਰ; +2, ਟਰਾਂਸਪੋਰਟਰ 15. ਸੰਤੋਖ ਸਿੰਘ ਸਲਾਣਾ; 48 ਸਾਲ; ਬੱਸੀ ਪਠਾਣਾ; +2, ਜਨਰਲ ਸੈਕਟਰੀ (ਐਸ.ਸੀ) ਵਿੰਗ ਆਮ ਆਦਮੀ ਪਾਰਟੀ, ਸਮਾਜ ਸੇਵਕ 16. ਐਚ.ਐਸ. ਫੂਲਕਾ; 60 ਸਾਲ; ਦਾਖਾ; ਬੀ.ਐਸ.ਸੀ, ਐਲਐਲਬੀ, ਸੀਨੀਅਰ ਵਕੀਲ, ਸੁਪਰੀਮ ਕੋਰਟ ਆਫ ਇੰਡੀਆ, 1984 ਦੇ ਸਿੱਖ ਕਤਲੇਆਮ ਪੀੜਿਤਾਂ ਦੇ ਵਕੀਲ 17. ਕੁਲਤਾਰ ਸਿੰਘ ਸੰਧਵਾਂ; 40 ਸਾਲ; ਕੋਟਕਪੂਰਾ; ਬੀ.ਈ. ਸਮਾਜ ਸੇਵਕ ਸੀਨੀਅਰ ਉਪ ਪ੍ਰਧਾਨ ਐਨ.ਜੀ.ਓ, ਭਾਈ ਕਨਈਆ ਕੈਂਸਰ ਰੋਕੋ, ਸੇਵਾ ਸੋਸਾਇਟੀ 18. ਹਰਜੋਤ ਸਿੰਘ ਬੈਂਸ; 25 ਸਾਲ; ਸਾਹਨੇਵਾਲ; ਬੀ.ਏ., ਐਲਐਲਬੀ (ਆਨਰ) ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ ਪੰਜਾਬ ਬੁਲਾਰਾ ਆਮ ਆਦਮੀ ਪਾਰਟੀ ਪੰਜਾਬ 19. ਹਿੰਮਤ ਸਿੰਘ ਸ਼ੇਰਗਿੱਲ; 36 ਸਾਲ; ਮੋਹਾਲੀ; ਬੀ.ਏ. (ਆਨਰ) ਪੋਲੀਟਿਕਲ ਸਾਇੰਸ, ਐਲਐਲਬੀ (ਆਨਰ) ਯੂ.ਕੇ. ਪੋਸਟ ਗ੍ਰੇਜੁਏਸ਼ਨ ਇੰਨ ਪ੍ਰੋਫੈਸ਼ਨਲ ਐੰਡ ਲੀਗਲ ਸਕਿਲਜ਼ ਬੁਲਾਰਾ ਆਮ ਆਦਮੀ ਪਾਰਟੀ ਪੰਜਾਬ, ਪ੍ਰਧਾਨ ਲੀਗਲ ਵਿੰਗ ਆਮ ਆਦਮੀ ਪਾਰਟੀ, ਪੰਜਾਬ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,