ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਭਾਜਪਾ ਵਾਂਗ ‘ਆਪ’ ਵੀ ਮੈਨੂੰ ਡੈਕੋਰੇਸ਼ਨ ਪੀਸ ਬਣਾਉਣਾ ਚਾਹੁੰਦੀ ਸੀ; ਇਸ ਲਈ ਵੱਖਰਾ ਰਾਹ ਚੁਣਿਆ: ਸਿੱਧੂ

September 8, 2016 | By

ਚੰਡੀਗੜ੍ਹ: ਸਾਬਕਾ ਸੰਸਦ ਮੈਂਬਰ ਨਵਜੋਤ ਸਿੱਧੂ ਨੇ ਅੱਜ ਚੰਡੀਗੜ੍ਹ ਵਿਖੇ ਨਵੇਂ ਰਾਜਨੀਤਕ ਫਰੰਟ ਆਵਾਜ਼-ਏ-ਪੰਜਾਬ ਦੇ ਐਲਾਨ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਨਾ ਹੋਣ ਦਾ ਭੇਤ ਖੋਲ੍ਹਿਆ ਹੈ। ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ‘ਆਪ’ ਅੱਗੇ ਕੋਈ ਸ਼ਰਤ ਨਹੀਂ ਰੱਖੀ ਸੀ ਬਲਕਿ ‘ਆਪ’ ਨੇ ਉਨ੍ਹਾਂ ਅੱਗੇ ਸ਼ਰਤਾਂ ਰੱਖੀਆਂ ਸਨ।

ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ ਮੇਰੇ ਸਾਹਮਣੇ ਸ਼ਰਤ ਰੱਖੀ ਸੀ ਕਿ ਮੈਂ ਚੋਣ ਨਾ ਲੜਾਂ ਸਿਰਫ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਾਂ। ਸਿੱਧੂ ਨੇ ਦੱਸਿਆ ਕਿ ਕੇਜਰੀਵਾਲ ਨੇ ਮੇਰੀ ਪਤਨੀ ਨੂੰ ਮੰਤਰੀ ਬਣਾਉਣ ਦਾ ਵਾਅਦਾ ਵੀ ਕੀਤਾ ਸੀ। ਸਿੱਧੂ ਨੇ ਕਿਹਾ ਕਿ ਭਾਜਪਾ ਵਾਂਗ ‘ਆਪ’ ਵੀ ਮੈਨੂੰ ਡੈਕੋਰੇਸ਼ਨ ਪੀਸ ਬਣਾਉਣਾ ਚਾਹੁੰਦੀ ਸੀ। ਸਿੱਧੂ ਨੇ ਦਾਅਵਾ ਕੀਤਾ ਕਿ ਡਾ. ਨਵਜੋਤ ਕੌਰ ਸਿੱਧੂ ਨੇ ਕੇਜਰੀਵਾਲ ਦੀ ਗੱਲ ਨਹੀਂ ਮੰਨੀ। ਉਹ ਇਹ ਸ਼ਰਤਾਂ ਸੁਣ ਕੇ ਹੈਰਾਨ ਹੋ ਗਈ।

siddhu-pargat-and-bains

ਚੰਡੀਗੜ੍ਹ ਵਿਖੇ ਆਵਾਜ਼-ਏ-ਪੰਜਾਬ ਦੀ ਪ੍ਰੈਸ ਕਾਨਫਰੰਸ ਮੌਕੇ ਨਵਜੋਤ ਸਿੱਧੂ, ਪਰਗਟ ਸਿੰਘ ਅਤੇ ਬਲਵਿੰਦਰ ਬੈਂਸ

ਸਿੱਧੂ ਨੇ ਕਿਹਾ ਕਿ ਕੇਜਰੀਵਾਲ ਸੋਚਦੇ ਨੇ ਕਿ ਸਿਰਫ ਉਹ ਹੀ ਇਮਾਨਦਾਰ ਹਨ। ਉਨ੍ਹਾਂ ਨੂੰ ਜੀ ਹਜ਼ੂਰੀ ਵਾਲੇ ਬੰਦੇ ਚਾਹੀਦੇ ਹਨ। ਸਿੱਧੂ ਨੇ ਆਖਿਆ ਕਿ ਕੇਜਰੀਵਾਲ ਨੇ ਉਨ੍ਹਾਂ ਬਾਰੇ ਅੱਧਾ ਸੱਚ ਬੋਲਿਆ ਹੈ। ਇਸ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਨਾ ਜਾਣ ਦਾ ਫੈਸਲਾ ਕੀਤਾ।

ਸਿੱਧੂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਸੰਜੈ ਸਿੰਘ ਦਾ ਬਿਆਨ ਆਇਆ ਕਿ ਸਿੱਧੂ ਨੇ ਖ਼ੁਦ ਕਿਹਾ ਸੀ ਕਿ ਉਹ ਚੋਣ ਨਹੀਂ ਲੜਨਗੇ ਤੇ ਅਕਾਲੀ- ਭਾਜਪਾ ਵਿਰੁੱਧ ਪ੍ਰਚਾਰ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,