ਸਿੱਖ ਖਬਰਾਂ

1984 ਸਿੱਖ ਕਤਲੇਆਮ ਦੀ ਜਵਾਬਦੇਹੀ ਹਾਲੇ ਤਕ ਲਾਪਤਾ; ਐਮਨੈਸਟੀ ਇੰਟ: ਵਲੋਂ ਇਨਸਾਫ 84 ਮੁਹਿੰਮ ਦੇ ਵੇਰਵੇ ਜਾਰੀ ਕੀਤੇ ਗਏ

December 6, 2016 | By

ਚੰਡੀਗੜ੍ਹ: ਐਮਨੈਸਟੀ ਇੰਟਰਨੈਸ਼ਨਲ ਇੰਡੀਆ ਨੇ ਕੱਲ੍ਹ 5 ਦਸੰਬਰ 2016 ਨੂੰ ਚੰਡੀਗੜ੍ਹ ਵਿਖੇ 1984 ਕਤਲੇਆਮ ਦੇ ਇਨਸਾਫ ਲਈ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਨੂੰ ਇਨਸਾਫ ਦਿਵਾਉਣ ਲਈ ਮੌਕਾ ਹੱਥੋਂ ਨਹੀਂ ਖੁਝਾਉਣਾ ਚਾਹੀਦਾ।

“32 ਸਾਲ ਅਤੇ ਹੋਰ ਇੰਤਜ਼ਾਰ: 1984 ਸਿੱਖ ਕਤਲੇਆਮ, ਬੇੲਨਿਸਾਫੀ ਦਾ ਇਕ ਯੁੱਗ” ਦੇ ਨਾਂ ਨਾਲ ਮੁਹਿੰਮ ਦੇ ਵੇਰਵੇ ਜਾਰੀ ਕੀਤੇ ਗਏ।

ਸਨਮ ਸੁਤੀਰਥ ਵਜ਼ੀਰ (ਖੱਬੇ) ਅਤੇ ਮਨੋਜ ਮਿੱਤਾ (ਸੱਜੇ) ਪ੍ਰੈਸ ਕਾਨਫਰੰਸ ਦੌਰਾਨ

ਸਨਮ ਸੁਤੀਰਥ ਵਜ਼ੀਰ (ਖੱਬੇ) ਅਤੇ ਮਨੋਜ ਮਿੱਤਾ (ਸੱਜੇ) ਪ੍ਰੈਸ ਕਾਨਫਰੰਸ ਦੌਰਾਨ

ਦਿੱਲੀ ਪੁਲਿਸ ਨੇ ਸਬੂਤਾਂ ਦੀ ਘਾਟ ਕਰਕੇ ਸੈਂਕੜੇ ਕੇਸਾਂ ਦੀ ਜਾਂਚ ਬੰਦ ਕਰ ਦਿੱਤੀ ਹੈ। ਜਨਵਰੀ 2015 ‘ਚ ਕੇਂਦਰ ਸਰਕਾਰ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਮੁੜ-ਜਾਂਚ ਕਰਕੇ 58 ਕੇਸਾਂ ਨੂੰ ਚੁਣਿਆ ਸੀ।

ਐਮਨੈਸਟੀ ਇੰਟਰਨੈਸ਼ਨਲ ਇੰਡੀਆ ਦੇ ਪ੍ਰਚਾਰਕ ਸਨਮ ਸੁਤੀਰਥ ਵਜ਼ੀਰ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਨੇ ਕਲਤੇਆਮ ਪੀੜਤਾਂ ਅਤੇ ਕਤਲੇਆਮ ‘ਚੋਂ ਬਚੇ ਹੋਏ ਲੋਕਾਂ ‘ਚ ਇਨਸਾਫ ਦੀ ਉਮੀਦ ਪੈਦਾ ਕੀਤੀ, ਪਰ ਵਿਸ਼ੇਸ਼ ਜਾਂਚ ਟੀਮ ‘ਚ ਪਾਰਦਰਸ਼ਤਾਂ ਦੀ ਕਮੀ ਨੇ ਹੁਣ ਕਤ ਪਰੇਸ਼ਾਨ ਹੀ ਕੀਤਾ ਹੈ।

ਵਿਸ਼ੇਸ਼ ਜਾਂਚ ਟੀਮ ਨੂੰ ਅਸਲ ‘ਚ 6 ਮਹੀਨੇ ਦਿੱਤੇ ਗਏ ਸੀ, ਪਰ ਪਹਿਲਾਂ ਉਨ੍ਹਾਂ ਨੇ ਅਗਸਤ 2015 ਅਤੇ ਫੇਰ ਅਗਸਤ 2016 ‘ਚ ਹੋਰ ਸਮਾਂ ਲੈ ਲਿਆ। ਹੁਣ ਵਿਸ਼ੇਸ਼ ਜਾਂਚ ਟੀਮ ਦਾ ਸਮਾਂ ਫਰਵਰੀ 2017 ‘ਚ ਖਤਮ ਹੋ ਰਿਹਾ ਹੈ।

ਸਨਮ ਸੁਤੀਰਥ ਵਜ਼ੀਰ ਨੇ ਦੱਸਿਆ, “ਐਮਨੈਸਟੀ ਇੰਟਰਨੈਸ਼ਨਲ ਇੰਡੀਆ ਦੀ ਇਨਸਾਫ ਲਈ ਮੁਹਿੰਮ ਨੂੰ ਪੰਜਾਬ ਵਿਚੋਂ ਨਵੰਬਰ 2014 ਤੋਂ ਹੁਣ ਤਕ 6,00,000 ਲੋਕਾਂ ਦਾ ਸਮਰਥਨ ਮਿਲ ਚੁਕਿਆ ਹੈ।”

ਇਸ ਮੌਕੇ ਦਰਸ਼ਨ ਕੌਰ ਦੀ ਜ਼ਿੰਦਗੀ ‘ਤੇ ਆਧਾਰਿਤ ਛੋਟੀ ਫਿਲਮ ਦੀ ਦਿਖਾਈ ਗਈ। ਦਰਸ਼ਨ ਕੌਰ ਜੋ ਕਿ 1984 ਵਿਚ 21 ਸਾਲਾਂ ਦੀ ਸੀ ਅਤੇ ਕਤਲੇਆਮ ਵਿਚੋਂ ਬਚ ਗਈ ਸੀ, ਉਸਦੇ ਪਤੀ ਸਣੇ ਉਸਦੇ ਪਰਿਵਾਰ ਦੇ 12 ਜੀਅ ਕਤਲ ਕਰ ਦਿੱਤੇ ਗਏ ਸੀ।

ਸਿੱਖ ਸਿਆਸਤ ਨਿਊਜ਼ ਵਲੋਂ ਇਹ ਪੁੱਛੇ ਜਾਣ ‘ਤੇ ਕਿ ਐਮਨੈਸਟੀ ਵਲੋਂ ਇਸਨੂੰ “ਨਸਲਕੁਸ਼ੀ” ਮੰਨਿਆ ਜਾਏਗਾ ਤਾਂ ਦੋਵੇਂ ਨੁਮਾਇੰਦੇ ਮਨੋਜ ਮਿੱਤਾ ਅਤੇ ਸਨਮ ਸੁਤੀਰਥ ਵਜ਼ੀਰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Accountability Still Missing for 1984 Sikh massacre: says Amnesty India; Insaaf ’84 Campaign Digest Launched …

ਮਨੋਜ ਮਿੱਤਾ ਨੇ ਕਿਹਾ ਕਿ ਉਹ ਐਮਨੈਸਟੀ ਦਾ ਹਿੱਸਾ ਨਹੀਂ ਹਨ ਇਸ ਲਈ ਐਮਨੈਸਟੀ ਵਲੋਂ ਕੁਝ ਨਹੀਂ ਕਹਿ ਸਕਦੇ। ਹਾਲਾਂਕਿ ਮਨੋਜ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਕਿਤਾਬ When a Tree Shook Delhi ‘ਚ 1984 ਕਤਲੇਆਮ ਲਈ ‘ਦੰਗੇ’ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ। ਇਹ ਕਿਤਾਬ ਮਨੋਜ ਮਿੱਤਾ ਅਤੇ ਐਚ.ਐਸ. ਫੂਲਕਾ ਵਲੋਂ ਲਿਖੀ ਗਈ ਹੈ।

ਇਸਤੋਂ ਬਾਅਦ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਸ. ਗੁਰਪ੍ਰੀਤ ਸਿੰਘ ਨੇ ਐਮਨੈਸਟੀ ਇੰਡੀਆ ਨੂੰ ਬੇਨਤੀ ਕੀਤੀ ਕਿ ਸਿੱਖ ਕਤਲੇਆਮ ਦਾ ਕੇਸ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ (UNHRC) ਕੋਲ ਉਸੇ ਤਰ੍ਹਾਂ ਚੁੱਕਣ ਜਿਵੇਂ ਤਾਮਿਲ ਕਤਲੇਆਮ ਦਾ ਕੇਸ ਚੁੱਕਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,