ਸਿਆਸੀ ਖਬਰਾਂ

‘ਆਪ’ ਆਗੂ ਕੁਮਾਰ ਵਿਸ਼ਵਾਸ ਦੀ ਜਨਮਦਿਨ ਪਾਰਟੀ ‘ਚ ਅਜੀਤ ਡੋਵਾਲ ਅਤੇ ਆਰ.ਐਸ.ਐਸ. ਦੇ ਵੱਡੇ ਆਗੂ ਪੁੱਜੇ

September 27, 2016 | By

ਨਵੀਂ ਦਿੱਲੀ: ਯੂ.ਏ.ਈ. ਤੋਂ ਆਏ ਨੁਮਾਇੰਦਿਆਂ ਨੂੰ ਮਿਲਣ ਤੋਂ ਬਾਅਦ ਭਾਰਤ ਦਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਇਕ ਜਨਮ ਦਿਨ ਪਾਰਟੀ ‘ਚ ਗਿਆ। ਉਸੇ ਪਾਰਟੀ ‘ਚ ਆਰ.ਐਸ.ਐਸ. ਦੇ ਦੋ ਵੱਡੇ ਆਗੂ ਰਾਮ ਲਾਲ ਅਤੇ ਓਮ ਮਾਥੁਰ ਵੀ ਸ਼ਾਮਲ ਸਨ। ਇਹ ਕੋਈ ਭਾਜਪਾ ਜਾਂ ਸਰਕਾਰ ਦਾ ਪ੍ਰੋਗਰਾਮ ਨਹੀਂ ਸੀ। ਇਹ ਸੀ ‘ਆਪ’ ਆਗੂ ਕੁਮਾਰ ਵਿਸ਼ਵਾਸ ਦੀ ਜਨਮ ਦਿਨ ਪਾਰਟੀ। ਇਹ ਉਹੀ ਕੁਮਾਰ ਵਿਸ਼ਵਾਸ ਹੈ ਜਿਸਨੇ ਰਾਹੁਲ ਗਾਂਧੀ ਅਤੇ ਸਮ੍ਰਿਤੀ ਇਰਾਨੀ ਦੇ ਖਿਲਾਫ ਅਮੇਠੀ ਤੋਂ ਚੋਣ ਲੜੀ ਸੀ। ਇਸ ਪਾਰਟੀ ‘ਚ ਸੰਘ ਅਤੇ ਭਾਜਪਾ ਦੇ ਹੋਰ ਆਗੂ ਵੀ ਸ਼ਾਮਲ ਸਨ, ਜਿਨ੍ਹਾਂ ਵਿਚ ਰਵੀ ਸ਼ੰਕਰ ਪ੍ਰਸਾਦ, ਮਨੋਜ ਤਿਵਾਰੀ, ਵਿਜੈ ਗੋਇਲ ਅਤੇ ਸੁਧਾਂਸ਼ੂ ਤ੍ਰਿਵੇਦੀ ਦੇ ਨਾਮ ਹਨ।

ਕੁਮਾਰ ਵਿਸ਼ਵਾਸ ਦੀ ਪਾਰਟੀ ‘ਚ ਇਨ੍ਹਾਂ ਸੰਘ ਅਤੇ ਭਾਜਪਾ ਆਗੂਆਂ ਦੇ ਸ਼ਾਮਲ ਹੋਣ ਨਾਲ ਇਹ ਕਿਆਸ ਲਾਏ ਜਾ ਰਹੇ ਹਨ ਕਿ ਕੁਮਾਰ ਵਿਸ਼ਵਾਸ ਹੁਣ ਭਾਜਪਾ ‘ਚ ਸ਼ਾਮਲ ਹੋਏਗਾ। ਹਾਲਾਂਕਿ ਵਿਸ਼ਵਾਸ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਡੋਵਾਲ ਵਿਸ਼ਵਾਸ ਦਾ “ਪੁਰਾਣਾ ਦੋਸਤ” ਹੈ।

ਜਨਮ ਦਿਨ ਦੀ ਪਾਰਟੀ 'ਚ: ਕਮਲਨਾਥ (ਕਾਂਗਰਸ), ਕੁਮਾਰ ਵਿਸ਼ਵਾਸ (ਆਮ ਆਦਮੀ ਪਾਰਟੀ), ਰਵੀ ਸ਼ੰਕਰ ਪ੍ਰਸਾਦ (ਭਾਜਪਾ)

ਜਨਮ ਦਿਨ ਦੀ ਪਾਰਟੀ ‘ਚ: ਕਮਲਨਾਥ (ਕਾਂਗਰਸ), ਕੁਮਾਰ ਵਿਸ਼ਵਾਸ (ਆਮ ਆਦਮੀ ਪਾਰਟੀ), ਰਵੀ ਸ਼ੰਕਰ ਪ੍ਰਸਾਦ (ਭਾਜਪਾ)

ਇਸ ਜਨਮ ਦਿਨ ਪਾਰਟੀ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਕਾਂਗਰਸ ਦੇ ਕਮਲ ਨਾਥ, ਨਵੀਨ ਜਿੰਦਲ, ਰਾਜੀਵ ਸ਼ੁਕਲਾ, ਦਿੱਲੀ ਦੇ ਪੁਲਿਸ ਕਮਿਸ਼ਨਰ ਬੀ.ਐਸ. ਬਾਸੀ ਆਦਿ ਸ਼ਾਮਲ ਸਨ।

ਜ਼ਿਕਰਯੋਗ ਹੈ ਕਿ ਸਿੱਖ ਹਲਕਿਆਂ ਵਿਚ ਕੁਮਾਰ ਵਿਸ਼ਵਾਸ ‘ਤੇ ਭਗਵਾਵਾਦੀ ਹੋਣ ਦੇ ਦੋਸ਼ ਲਗਦੇ ਰਹੇ ਹਨ। ਇਹ ਉਹੀ ਅਜੀਤ ਡੋਵਾਲ ਹੈ ਜਿਸਨੇ ਖੁਦ ਮੰਨਿਆ ਕਿ ਉਹ “ਆਪਰੇਸ਼ਨ ਬਲੈਕ ਥੰਡਰ” ਵੇਲੇ ਦਰਬਾਰ ਸਾਹਿਬ ਅੰਦਰ ਇਕ ‘ਖਾੜਕੂ’ ਦੇ ਤੌਰ ‘ਤੇ ਮੌਜੂਦ ਸੀ। ਰਾਜਨੀਤੀ ਦਾ ਸੁਭਾਅ ਇਥੋਂ ਹੀ ਪਤਾ ਲਗਦਾ ਹੈ ਕਿ ਇਕੋ ਪਾਰਟੀ ‘ਚ ਕਾਂਗਰਸ, ਭਾਜਪਾ, ‘ਆਪ’, ਆਰ.ਐਸ.ਐਸ. ਅਤੇ ਏਜੰਸੀਆਂ ਦੇ ਬੰਦੇ ਸ਼ਾਮਲ ਹੁੰਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,