ਇਕ ਕੈਨੇਡੀਅਨ ਖਬਰ ਅਦਾਰੇ ਗਲੋਬ ਅਤੇ ਮੇਲ ਵਿਚ ਛਪੀ ਇਕ ਖਬਰ ਵਿਚ ਇੰਡੀਆ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਨਾਮ ਕਨੇਡਾ ਵਿਚ ਇੰਡੀਆ ਦੀ ਵਿਦੇਸ਼ੀ ਦਖਲ ਅੰਦਾਜ਼ੀ ਅਤੇ ਇੰਡੀਆ ਦੇ ਸਰਕਾਰ ਦੇ ਏਜੰਟਾਂ ਵੱਲੋਂ ਕਨੇਡਾ ਵਿਚ ਕੀਤੇ ਜਾ ਰਹੇ ਕ+ਤ+ਲਾਂ ਅਤੇ ਵਿਆਪਕ ਹਿੰ+ਸਾ ਦੇ ਮਾਮਲਿਆਂ ਨਾਲ ਜੋੜਿਆ ਹੈ।
ਕਨੇਡਾ ਤੇ ਇੰਡੀਆ ਦਰਮਿਆਨ ਕੂਟਨੀਤਕ ਖਿੱਚੋ ਤਾਣ ਇਕ ਨਵੇਂ ਪੜਾਅ ਉੱਤੇ ਪਹੁੰਚ ਗਈ ਹੈ। ਲੰਘੀ 14 ਅਕਤੂਬਰ 2024 ਨੂੰ ਕਨੇਡਾ ਦੀ ਜਾਂਚ ਏਜੰਸੀ ਰਾਇਲ ਕਨੇਡੀਅਨ ...
ਲੰਘੇ ਕੱਲ ਭਾਰਤ ਸਰਕਾਰ ਦੀ ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਤੇ ਪੱਛਮੀ ਬੰਗਾਲ ਸੂਬੇ ਦੀ ਪੁਲਿਸ ਦਰਮਿਆਨ ਉਸ ਵੇਲੇ ਟਕਰਾਅ ਹੋ ਗਿਆ ਜਦੋਂ ਸੀ.ਬੀ.ਆਈ. ਦੀ ਇਕ 40 ਜਾਣਿਆਂ ਦੀ ਵੱਡੀ ਟੋਲੀ ਨੇ ਕਲਕੱਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਛਾਪਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਓਥੇ ਤਾਇਨਾਲ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਘਰ ਵਿਚ ਦਾਖਲ ਹੀ ਨਾ ਹੋਣ ਦਿੱਤਾ।
ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ “,ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੜੀ ਜਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਭਾਰਤ ਦਾ ਰਾਸ਼ਟਰੀ ਰੱਖਿਆ ਸਲਾਹਕਾਰ *ਅਜੀਤ ਡੋਵਲ ਸਿੱਧੇ ਤੌਰ ੳੱਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ, ਸਾਰੀਆਂ ਹਦਾਇਤਾਂ ਉਸ ਵਲੋਂ ਹੀ ਦਿੱਤੀਆਂ ਜਾ ਰਹੀਆਂ ਹਨ।
ਯੂ.ਏ.ਈ. ਤੋਂ ਆਏ ਨੁਮਾਇੰਦਿਆਂ ਨੂੰ ਮਿਲਣ ਤੋਂ ਬਾਅਦ ਭਾਰਤ ਦਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਇਕ ਜਨਮ ਦਿਨ ਪਾਰਟੀ 'ਚ ਗਿਆ। ਉਸੇ ਪਾਰਟੀ 'ਚ ਆਰ.ਐਸ.ਐਸ. ਦੇ ਦੋ ਵੱਡੇ ਆਗੂ ਰਾਮ ਲਾਲ ਅਤੇ ਓਮ ਮਾਥੁਰ ਵੀ ਸ਼ਾਮਲ ਸਨ। ਇਹ ਕੋਈ ਭਾਜਪਾ ਜਾਂ ਸਰਕਾਰ ਦਾ ਪ੍ਰੋਗਰਾਮ ਨਹੀਂ ਸੀ। ਇਹ ਸੀ 'ਆਪ' ਆਗੂ ਕੁਮਾਰ ਵਿਸ਼ਵਾਸ ਦੀ ਜਨਮ ਦਿਨ ਪਾਰਟੀ। ਇਹ ਉਹੀ ਕੁਮਾਰ ਵਿਸ਼ਵਾਸ ਹੈ ਜਿਸਨੇ ਰਾਹੁਲ ਗਾਂਧੀ ਅਤੇ ਸਮ੍ਰਿਤੀ ਇਰਾਨੀ ਦੇ ਖਿਲਾਫ ਅਮੇਠੀ ਤੋਂ ਚੋਣ ਲੜੀ ਸੀ। ਇਸ ਪਾਰਟੀ 'ਚ ਸੰਘ ਅਤੇ ਭਾਜਪਾ ਦੇ ਹੋਰ ਆਗੂ ਵੀ ਸ਼ਾਮਲ ਸਨ, ਜਿਨ੍ਹਾਂ ਵਿਚ ਰਵੀ ਸ਼ੰਕਰ ਪ੍ਰਸਾਦ, ਮਨੋਜ ਤਿਵਾਰੀ, ਵਿਜੈ ਗੋਇਲ ਅਤੇ ਸੁਧਾਂਸ਼ੂ ਤ੍ਰਿਵੇਦੀ ਦੇ ਨਾਮ ਹਨ।