ਸਿੱਖ ਖਬਰਾਂ

ਸੌਦਾ ਸਾਧ ਨੂੰ ਦਿੱਤੀ ‘ਮਾਫੀ’ ‘ਤੇ ਸ਼੍ਰੋ.ਕਮੇਟੀ ਵਲੋਂ ਪਾਸ ‘ਸ਼ਲਾਘਾ ਮਤਾ’ ਵਾਪਸ ਹੋਵੇ:ਅੰਮ੍ਰਿਤ ਸੰਚਾਰ ਜਥਾ

September 6, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਜਥੇਦਾਰਾਂ ਵਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ 24 ਸਤੰਬਰ 2015 ਨੂੰ ਦਿੱਤੀ ਬਿਨਮੰਗੀ ਮੁਆਫੀ ਦੀ ਸ਼ਲਾਘਾ ਲਈ ਸ਼੍ਰੋਮਣੀ ਕਮੇਟੀ ਵਲੋਂ ਬਕਾਇਦਾ ਇਕ ਮਤਾ ਪਾਸ ਕਰਾਉਣਾ ਹੁਣ ਤਰਕ ਸੰਗਤ ਨਹੀਂ ਹੈ। ਇਸੇ ਡੇਰਾ ਮੁਖੀ ਨੂੰ ਸੀਬੀਆਈ ਦੀ ਪੰਚਕੂਲਾ ਅਦਾਲਤ ਨੇ ਸਾਧਣੀ ਬਲਾਤਕਾਰ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਕੇ ਜੇਲ੍ਹ ‘ਚ ਬੰਦ ਕਰ ਦਿੱਤਾ ਹੈ ਤੇ ਸ਼੍ਰੋਮਣੀ ਕਮੇਟੀ ਦਾ ਉਹ ਮਤਾ ਅਜੇ ਵੀ ਉਥੇ ਹੀ ਕਾਇਮ ਹੈ।

ਅੰਮ੍ਰਿਤ ਸੰਚਾਰ ਜੱਥੇ ਦੇ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਤਰਲੋਕ ਸਿੰਘ, ਭਾਈ ਮੇਜਰ ਸਿੰਘ ਅਤੇ ਭਾਈ ਮੰਗਲ ਸਿੰਘ ਮੀਡੀਆ ਨਾਲ ਗੱਲ ਕਰਦੇ ਹੋਏ

ਅੰਮ੍ਰਿਤ ਸੰਚਾਰ ਜੱਥੇ ਦੇ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਤਰਲੋਕ ਸਿੰਘ, ਭਾਈ ਮੇਜਰ ਸਿੰਘ ਅਤੇ ਭਾਈ ਮੰਗਲ ਸਿੰਘ ਮੀਡੀਆ ਨਾਲ ਗੱਲ ਕਰਦੇ ਹੋਏ

ਅੰਮ੍ਰਿਤ ਸੰਚਾਰ ਜੱਥੇ ਦੇ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਤਰਲੋਕ ਸਿੰਘ, ਭਾਈ ਮੇਜਰ ਸਿੰਘ ਅਤੇ ਭਾਈ ਮੰਗਲ ਸਿੰਘ ਦੇ ਦਸਤਖਤਾਂ ਹੇਠ ਭੇਜੇ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਜਥੇਦਾਰਾਂ ਵਲੋਂ 24 ਸਤੰਬਰ 2015 ਦਾ ਗੁਰਮਤਾ ਤਾਂ ਖੁਦ ਜਥੇਦਾਰਾਂ ਨੇ ਹੀ 16 ਅਕਤੂਬਰ 2015 ਨੂੰ ਉਸ ਵੇਲੇ ਵਾਪਿਸ ਲੈ ਲਿਆ ਸੀ ਜਦੋਂ ਸਿੱਖ ਜਗਤ ਨੇ ਝੂਠੇ ਸੌਦੇ ਵਾਲੇ ਨੂੰ ਦਿੱਤੀ ਮੁਆਫੀ ਹੀ ਰੱਦ ਕਰ ਦਿੱਤੀ ਸੀ। ਅੰਮ੍ਰਿਤ ਸੰਚਾਰ ਜੱਥੇ ਦੇ ਸਿੰਘਾਂ ਨੇ ਸਵਾਲ ਕੀਤਾ ਹੈ ਕਿ ਦੋ ਸਾਲ ਤੀਕ ਸ਼੍ਰੋਮਣੀ ਕਮੇਟੀ ਵਲੋਂ 29 ਸਤੰਬਰ 2015 ਦਾ ਸ਼ਲਾਘਾ ਮਤਾ ਵਾਪਿਸ ਨਾ ਲੈਣਾ ਸ਼੍ਰੋਮਣੀ ਕਮੇਟੀ ਦੀ ਕਾਰਜ ਪ੍ਰਣਾਲੀ ਨੂੰ ਉਜਾਗਰ ਕਰਦਾ ਹੈ।

ਸਬੰਧਤ ਖ਼ਬਰ:

ਸ਼੍ਰੋਮਣੀ ਕਮੇਟੀ ਮੈਂਬਰ ਨੇ ਝੂਠੇ ਸੌਦੇ ਵਾਲੇ ਨੂੰ 2015 ‘ਚ ਮਾਫ ਕਰਨ ਦੇ ਮਤੇ ਨੂੰ ਰੱਦ ਕਰਨ ਦੀ ਕੀਤੀ ਮੰਗ …

ਸਿੰਘਾਂ ਨੇ ਕਿਹਾ ਕਿ ਅਸਲੀਅਤ ਤਾਂ ਇਹੀ ਹੈ ਕਿ ਗੁਰਦੁਆਰਾ ਨਿਜ਼ਾਮ ‘ਚ ਮਹੰਤਾਂ ਦੇ ਕਬਜ਼ੇ ਵੇਲੇ ਆਪ ਹੁਦਰੀਆਂ ਅਤੇ ਗੁਰਮਤਿ ਵਿਰੋਧੀ ਮਾਹੌਲ ਹੋਣ ਕਾਰਣ ਹੀ ਤਕਰੀਬਨ ਸੌ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਸੀ ਤੇ ਹੁਣ ਇਕ ਵਾਰ ਫਿਰ ਕਮੇਟੀ ਉਸੇ ਕਗਾਰ ‘ਤੇ ਪਹੁੰਚ ਗਈ ਹੈ ਜਿਥੇ 1920 ਤੋਂ ਪਹਿਲਾਂ ਸੀ। ਕਮੇਟੀ ਪ੍ਰਬੰਧਕਾਂ ਅੰਦਰ ਉਹੀ ਨੈਤਿਕ ਗਿਰਾਵਟ, ਉਹੀ ਭ੍ਰਿਸ਼ਟਾਚਾਰ ਤੇ ਉਹੀ ਕਬਜ਼ਾ ਜਮਾਈ ਰੱਖਣ ਦੀ ਨੀਤੀ ਘਰ ਕਰ ਚੁੱਕੀ ਹੈ। ਇਸ ਲਈ ਕਮੇਟੀ ਨੂੰ ਜਗਾਉਣ ਲਈ ਹੰਭਲਾ ਮਾਰਨਾ ਹੀ ਪਵੇਗਾ। ਡੇਰਾ ਮੁਖੀ ਨੂੰ ਪੰਚਕੂਲਾ ਅਦਾਲਤ ਵਲੋਂ ਸਾਧਣੀ ਬਲਾਤਕਾਰ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾ ਦਿੱਤੀ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਹਾਲੇ ਵੀ ਸ਼ਲਾਘਾ ਦਾ ਮਤਾ ਲਈ ਫਿਰੇ ਤਾਂ ਕਮੇਟੀ ਤੇ ਕਾਬਜ਼ ਪ੍ਰਬੰਧਕਾਂ ਦੀ ਸੋਚ ਜਾਹਰ ਹੋ ਜਾਂਦੀ ਹੈ। ਅੰਮ੍ਰਿਤ ਸੰਚਾਰ ਜਥੇ ਦੇ ਪੰਜ ਸਿੰਘਾਂ ਵਲੋਂ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਕਮੇਟੀ ਨੂੰ ਮਜਬੂਰ ਕਰਨ ਲਈ ਅੱਗੇ ਆਉਣ ਕਿ 29 ਸਤੰਬਰ 2015 ਦਾ ਸ਼ਲਾਘਾ ਮਤਾ ਵਾਪਿਸ ਲਿਆ ਜਾਵੇ।

ਸਬੰਧਤ ਖ਼ਬਰ:

ਪੰਜ ਸਿੰਘ ਸਾਹਿਬਾਨ ਨੇ ਸੌਦਾ ਸਾਧ ਨੂੰ ਮਾਫ ਕਰਨ ਦਾ ਐਲਾਨ ਕੀਤਾ; ਸਿੱਖ ਸੰਗਤ ਹੈਰਾਨ ਅਤੇ ਪਰੇਸ਼ਾਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,