ਆਮ ਖਬਰਾਂ » ਖਾਸ ਖਬਰਾਂ

ਅਮਨੈਸਟੀ ਨੇ ਸਾਲਾਨਾ ਰਿਪੋਰਟ ਵਿੱਚ ਭਾਰਤ ਅੰਦਰ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਦਾ ਨਕਸ਼ਾ ਖਿੱਚਿਆ

February 24, 2016 | By

ਚੰਡੀਗੜ੍ਹ: ਵਿਸ਼ਵ ਪੱਧਰ ਦੀ ਮਨੁੱਖੀ ਅਧਿਕਾਰ ਜਥੇਬੰਦੀ ਅਮਨੈਸਟੀ ਇੰਟਰਨੈਸ਼ਨਲ ਵੱਲੋਂ ਵਰ੍ਹੇ 2015 ਲਈ ਵਿਸ਼ਵ ਵਿੱਚ ਮਨੁੱਖੀ ਅਧਿਖਾਰਾਂ ਦੇ ਹਾਲਾਤਾਂ ਸਬੰਧੀ ਆਪਣੀ ਸਾਲਾਨਾ ਰਿਪੋਰਟ ਕਾਰੀ ਕੀਤੀ ਗਈ।ਇਸ ਰਿਪੋਰਟ ਵਿੱਚ ਅਮਨੈਸਟੀ ਨੇ ਭਾਰਤ ਅੰਦਰ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਦਾ ਨਕਸ਼ਾ ਖਿੱਚਦਿਆਂ ਭਾਰਤ ਦੀ ਮੋਦੀ ਸਰਕਾਰ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਿੱਚ ਫੇਲ ਦੱਸਿਆ।

Amnesty Internationalਅਮਨੈਸਟੀ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਕਿ ਸਰਕਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਕੰਮ ਵਿੱਚ ਰੋਕਾਂ ਪੈਦਾ ਕੀਤੀਆਂ ਜਾ ਰਹੀਆਂ ਹਨ ਤੇ ਵਿਦੇਸ਼ਾਂ ਤੋਂ ਮਿਲਦੇ ਫੰਡ ਨੂੰ ਰੋਕਣ ਲਈ ਕਨੂੰਨ ਬਣਾਏ ਜਾ ਰਹੇ ਹਨ।

ਅਮਨੈਸਟੀ ਨੇ ਕਿਹਾ ਕਿ ਭਾਰਤ ਵਿੱਚ ਧਾਰਮਿਕ ਹਿੰਸਾ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਲਿੰਗ ਅਤੇ ਜਾਤ ਅਧਾਰਿਤ ਵਿਤਕਰੇ ਅਤੇ ਹਿੰਸਾ ਦਾ ਰੁਝਾਨ ਲਗਾਤਾਰ ਜਾਰੀ ਹੈ।

ਕੱਟੜ ਹਿੰਦੂ ਸੰਗਠਨਾ ਵੱਲੋਂ ਘੱਟਗਿਣਤੀਆਂ ਤੇ ਕੀਤੇ ਜਾ ਰਹੇ ਜਬਰ ਦਾ ਜਿਕਰ ਕਰਦਿਆਂ ਅਮਨੈਸਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਅੰਦਰ ਇਨ੍ਹਾਂ ਹਿੰਦੂ ਸੰਗਠਨਾ ਵੱਲੋਂ ਵਿਗਾਰ ਰੱਖਣ ਦੀ ਅਜਾਦੀ ਦੇ ਹੱਕ ਦਾ ਘਾਣ ਕੀਤਾ ਜਾ ਰਿਹਾ ਹੈ।

ਇਸ ਰਿਪੋਰਟ ਵਿੱਚ ਭਾਰਤ ਅੰਦਰ ਫੈਲ ਰਹੀ ਅਸਿਹਣਸ਼ੀਲਤਾ, ਸਰਕਾਰ ਵੱਲੋਂ ਪੇਸ਼ ਕੀਤਾ ਗਏ ਜਮੀਨ ਅਧਿਗ੍ਰਹਣ ਬਿੱਲ, ਬੱਚਿਆਂ ਦੇ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਦਾ ਵੀ ਜਿਕਰ ਕੀਤਾ ਗਿਆ।

ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਫੌਜ ਅਤੇ ਸੁਰੱਖਿਆ ਬਲਾਂ ਵੱਲੋਂ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਘਾਣ ਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ।

ਅਮਨੈਸਟੀ ਇੰਟਰਨੈਸ਼ਨਲ ਦੀ ਵਿਸਤਾਰਤ ਰਿਪੋਰਟ ਤੁਸੀਂ ਕੁਝ ਸਮੇਂ ਤੱਕ ਸਿੱਖ ਸਿਆਸਤ ਦੀ ਵੈਬਸਾਈਟ ਤੇ ਪੜ੍ਹ ਸਕਦੇ ਹੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: