June 7, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਸ਼ੂਆਂ ਦੀ ਖ਼ਰੀਦੋ-ਫ਼ਰੋਖ਼ਤ ਉਤੇ ਪਾਬੰਦੀ ਦਾ ਦੱਖਣ ਰਾਜਾਂ ਸਣੇ ਉੱਤਰ ਪੂਰਬ ਵਿਚ ਕਾਫੀ ਵਿਰੋਧ ਹੋ ਰਿਹਾ ਹੈ। ਇਸ ਫ਼ੈਸਲੇ ਖ਼ਿਲਾਫ਼ ਮੇਘਾਲਿਆ ਦੇ ਇਕ ਹੋਰ ਭਾਜਪਾ ਆਗੂ ਬਾਚੂ ਮਾਰਕ ਨੇ ਮੰਗਲਵਾਰ ਨੂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਕਈ ਵਿੱਦਿਅਕ ਅਦਾਰਿਆਂ ਵਿੱਚ ਵੀ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨਾਂ ਵਿੱਚ ਸ਼ਿਰਕਤ ਕੀਤੀ।
ਬਾਚੂ ਮਾਰਕ ਦੇ ਅਸਤੀਫ਼ੇ ਤੋਂ ਪਹਿਲਾਂ ਭਾਜਪਾ ਮੇਘਾਲਿਆ ਦੇ ਪੱਛਮੀ ਗਾਰੋ ਹਿੱਲ ਜ਼ਿਲ੍ਹੇ ਦੇ ਪ੍ਰਧਾਨ ਬਰਨਾਰਡ ਮਾਰਕ ਨੇ ਵੀ ‘ਬੀਫ਼ ਉਤੇ ਪਾਬੰਦੀ’ ਖ਼ਿਲਾਫ਼ ਭਾਜਪਾ ਛੱਡ ਦਿੱਤੀ ਸੀ। ਬਾਚੂ ਮਾਰਕ ਨੇ ਕਿਹਾ ਕਿ ਬੀਫ਼ ਖਾਣਾ ਉਨ੍ਹਾਂ ਦੇ ‘ਸੱਭਿਆਚਾਰ ਤੇ ਰਵਾਇਤਾਂ’ ਦਾ ਹਿੱਸਾ ਹੈ ਤੇ ਉਹ ਇਸ ਉਤੇ ਕੋਈ ਸਮਝੌਤਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ, “ਗਾਰੋ ਕਬੀਲੇ ਦਾ ਹਿੱਸਾ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਕਰਾਂ। ਬੀਫ਼ ਖਾਣਾ ਸਾਡੇ ਸੱਭਿਆਚਾਰ ਤੇ ਰਵਾਇਤ ਦਾ ਹਿੱਸਾ ਹੈ।” ਇਸ ਤੋਂ ਪਹਿਲਾਂ ਬਰਨਾਰਡ ਮਾਰਕ ਨੇ ਅਸਤੀਫ਼ਾ ਦਿੰਦਿਆਂ ਭਾਜਪਾ ਉਤੇ ਭਾਰਤ ਦੇ ‘ਮੂਲਵਾਸੀਆਂ ਦੇ ਸੱਭਿਆਚਾਰ ਤੇ ਰਵਾਇਤਾਂ ਦੀ ਕਦਰ ਨਾ ਕਰਨ’ ਦਾ ਦੋਸ਼ ਲਾਇਆ ਸੀ।
ਸਬੰਧਤ ਖ਼ਬਰ:
ਆਰ.ਐਸ.ਐਸ. ਆਗੂ ਵਲੋਂ ਕੇਰਲ ਦੇ ਮੁੱਖ ਮੰਤਰੀ ਦਾ ਸਿਰ ਵੱਢਣ ਵਾਲੇ ਨੂੰ ਇਕ ਕਰੋੜ ਦੇ ਇਨਾਮ ਦਾ ਐਲਾਨ …
ਜ਼ਿਕਰਯੋਗ ਹੈ ਕਿ ਬੀਫ ਪਾਬੰਦੀ ਦੇ ਮਾਮਲੇ ’ਤੇ ਸਿਆਸੀ ਪਾਰਟੀਆਂ ਤੋਂ ਇਲਾਵਾ ਕਾਰੋਬਾਰੀ ਵੀ ਹਿੰਦੂਵਾਦੀ ਸਰਕਾਰ ਦੇ ਵਿਰੋਧ ਵਿਚ ਅੱਗੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਕਾਰੋਬਾਰ ਤਾਂ ਮੱਠਾ ਪਵੇਗਾ ਹੀ, ਫਿਰਕਾਪ੍ਰਸਤੀ ਵਿਚ ਵੀ ਵਾਧਾ ਹੋ ਰਿਹਾ ਹੈ।
ਸਬੰਧਤ ਖ਼ਬਰ:
ਅਸੀਂ ਕੀ ਖਾਣਾ, ਇਹ ਦਿੱਲੀ-ਨਾਗਪੁਰ ਤੋਂ ਸਿੱਖਣ ਦੀ ਲੋੜ ਨਹੀਂ: ਮੁੱਖ ਮੰਤਰੀ ਕੇਰਲਾ ਪਿਨਾਰਾਈ ਵਿਜੇਅਨ …
Related Topics: BJP, Cow Politics in India, Hindu Groups, North Eastern States, RSS