Tag Archive "cow-politics-in-india"

ਗਊਸ਼ਾਲਾਵਾਂ ਨੂੰ ਮੁਫਤ ਬਿਜਲੀ ਦੇਣ ਦਾ ਰੇੜਕਾ: ਹਾਈਕੋਰਟ ਨੇ ਚੀਫ ਸਕੱਤਰ ਕਮੇਟੀ ਨੂੰ ਕੀਤੇ ਹੁਕਮ

ਇਸ ਸਿਆਸੀ ਰੇੜਕੇ ਵਿਚਾਲੇ ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਚੀਫ ਸਕੱਤਰ ਦੀ ਅਗਵਾਈ ਹੇਠਲੀ ਕਮੇਟੀ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਇਸ ਬਾਰੇ ਵੇਲਾ-ਬੱਧ ਪੜਤਾਲ ਕਰਨ ਕਿ ਕੀ ਪੰਜਾਬ ਸਰਕਾਰਾਂ ਪੰਜਾਬ ਦੇ ਵਸਨੀਕਾਂ ਕੋਲੋਂ ਗਊ ਟੈਕਸ ਵਸੂਲਦਿਆਂ ਹੋਇਆਂ ਗਊਘਾਟਾਂ ਨੂੰ ਮੁਫਤ ਬਿਜਲੀ ਬੰਦ ਕਰ ਸਕਦੀ ਹੈ।

ਗਊ ਰੱਖਿਆ ਦੇ ਨਾਂ ਹੇਠ ਹਿੰਸਕ ਹਿੰਦੂ ਭੀੜ ਵਲੋਂ ਮਾਰੇ ਗਏ ਅੰਸਾਰੀ ਕੇਸ ਵਿਚ 11 ਨੂੰ ਉਮਰ ਕੈਦ

ਚੰਡੀਗੜ੍ਹ: ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਮੁਸਲਿਮ ਮੀਟ ਵਪਾਰੀ ਨੂੰ ਬੀਤੇ ਸਾਲ ਜੂਨ ਮਹੀਨੇ ਕੁੱਟ-ਕੁੱਟ ਕੇ ਮਾਰ ਦੇਣ ਦੇ ਕੇਸ ਵਿਚ ਅਦਾਲਤ ਨੇ 11 ਦੋਸ਼ੀਆਂ ...

ਗਾਜ਼ਿਆਬਾਦ ਅਦਾਲਤ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਖਿਲਾਫ 23 ਸਾਲ ਬਾਅਦ ‘ਦੋਸ਼’ ਤੈਅ ਕੀਤੇ

ਗਾਜ਼ੀਆਬਾਅਦ (ਯੂ.ਪੀ.) ਦੀ ਇਕ ਅਦਾਲਤ ਨੇ ਸਿੱਖ ਸਿਆਸੀ ਕੈਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਖਿਲਾਫ ਅੱਜ (2 ਨਵੰਬਰ, 2017) 23 ਸਾਲਾਂ ਬਾਅਦ 'ਨਵੇਂ ਦੋਸ਼' ਤੈਅ ਕੀਤੇ ਹਨ।

ਰਾਜਸਥਾਨ: ਹੜ੍ਹ ਕਾਰਨ 800 ਗਾਵਾਂ ਦੀ ਮੌਤ, ਕਿੱਥੇ ਗਊ ਮਾਤਾ ਦੇ ਰਖਵਾਲੇ

ਰਾਜਸਥਾਨ ‘ਚ ਮੀਂਹ ਅਤੇ ਹੜ੍ਹ ਕਾਰਨ ਭਾਰਤ ਦੀ ਸਭ ਤੋਂ ਵੱਡੀ ਜਾਲੌਰ ਦੀ ਪਥਮੇੜਾ ਗਊਸ਼ਾਲਾ ਵਿੱਚ ਗਊਆਂ ਦਾ ਜੀਵਨ ਸੰਕਟ ‘ਚ ਆਇਆ ਹੋਇਆ ਹੈ। ਇੱਥੇ ਚਾਰ ਦਿਨ ਵਿਚ 800 ਗਊਆਂ ਦੀ ਮੌਤ ਹੋ ਚੁੱਕੀ ਹੈ। ਓਥੇ ਹੀ ਤਿੰਨ ਹਜ਼ਾਰ ਗਾਵਾਂ ਹੜ੍ਹ ਤੇ ਭੁੱਖ ਤੋਂ ਜਾਨ ਬਚਾਉਣ ਦੀ ਜੱਦੋ ਜਹਿਦ ਕਰ ਰਹੀਆਂ ਹਨ।

ਹੁਣ ਝਾਰਖੰਡ ‘ਚ ਭੀੜ ਵਲੋਂ ਅਲੀਮੁਦੀਨ ਦਾ ਕਤਲ, ਗੱਡੀ ਨੂੰ ਲਾਈ ਅੱਗ

ਝਾਰਖੰਡ ਦੀ ਰਾਜਧਾਨੀ ਰਾਂਚੀ ਨਾਲ ਲਗਦੇ ਰਾਮਗੜ੍ਹ 'ਚ ਅਲੀਮੁਦੀਨ ਨਾਂ ਦੇ ਮੁਸਲਮਾਨ ਨੌਜਵਾਨ ਦਾ ਭੀੜ ਨੇ ਕਤਲ ਕਰ ਦਿੱਤਾ। ਭੀੜ ਨੇ ਉਸਦੀ ਗੱਡੀ ਨੂੰ ਅੱਗ ਲਾ ਦਿੱਤੀ।

ਝਾਰਖੰਡ: ਮਰੀ ਗਾਂ ਕਰਕੇ ਭੀੜ ਨੇ ਬਜ਼ੁਰਗ ਨੂੰ ਕੁੱਟਿਆ ਅਤੇ ਘਰ ਨੂੰ ਲਾਈ ਅੱਗ

ਝਾਰਖੰਡ ਦੀ ਰਾਜਧਾਨੀ ਤੋਂ ਲਗਭਗ 200 ਕਿਲੋਮੀਟਰ ਦੂਰ ਇਕ ਪਿੰਡ 'ਚ ਭੀੜ ਨੇ ਇਕ ਬਜ਼ੁਰਗ ਨੂੰ ਬੁਰੀ ਤਰੀਕੇ ਨਾਲ ਕੁੱਟਿਆ ਕਿਉਂਕਿ ਭੀੜ ਦਾ ਕਹਿਣਾ ਸੀ ਕਿ ਉਸ ਮੁਸਲਮਾਨ ਬਜ਼ੁਰਗ ਦੇ ਘਰ ਦੇ ਬਾਹਰ ਇਕ ਗਾਂ ਮਰੀ ਪਈ ਸੀ। ਭੀੜ ਨੇ ਬਜ਼ੁਰਗ ਉਸਮਾਨ ਅੰਸਾਰੀ ਦੇ ਘਰ ਨੂੰ ਅੱਗ ਵੀ ਲਾ ਦਿੱਤੀ। ਉਸਮਾਨ ਅੰਸਾਰੀ ਇਸ ਵੇਲੇ ਧਨਬਾਦ ਦੇ ਹਸਪਤਾਲ 'ਚ ਦਾਖਲ ਹੈ ਅਤੇ ਉਸਦੀ ਜਾਨ ਬਚ ਗਈ ਹੈ। ਪੁਲਿਸ ਨੇ ਘਟਨ ਵਾਲੀ ਥਾਂ 'ਤੇ ਪੁੱਜ ਕੇ ਭੀੜ ਨੂੰ ਖਿੰਡਾਉਣ ਲਈ ਹਵਾ 'ਚ ਗੋਲੀਆਂ ਵੀ ਚਲਾਈਆਂ।

ਪਸ਼ੂਆਂ ਦੇ ਖਰੀਦਣ ਵੇਚਣ ‘ਤੇ ਪਾਬੰਦੀ ਕਾਰਨ ਮੇਘਾਲਿਆ ਭਾਜਪਾ ਦੇ ਇਕ ਹੋਰ ਆਗੂ ਵੱਲੋਂ ਅਸਤੀਫ਼ਾ

ਕੇਂਦਰ ਸਰਕਾਰ ਵੱਲੋਂ ਪਸ਼ੂਆਂ ਦੀ ਖ਼ਰੀਦੋ-ਫ਼ਰੋਖ਼ਤ ਉਤੇ ਪਾਬੰਦੀ ਦਾ ਦੱਖਣ ਰਾਜਾਂ ਸਣੇ ਉੱਤਰ ਪੂਰਬ ਵਿਚ ਕਾਫੀ ਵਿਰੋਧ ਹੋ ਰਿਹਾ ਹੈ। ਇਸ ਫ਼ੈਸਲੇ ਖ਼ਿਲਾਫ਼ ਮੇਘਾਲਿਆ ਦੇ ਇਕ ਹੋਰ ਭਾਜਪਾ ਆਗੂ ਬਾਚੂ ਮਾਰਕ ਨੇ ਮੰਗਲਵਾਰ ਨੂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਕਈ ਵਿੱਦਿਅਕ ਅਦਾਰਿਆਂ ਵਿੱਚ ਵੀ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨਾਂ ਵਿੱਚ ਸ਼ਿਰਕਤ ਕੀਤੀ।

ਭਾਰਤ ਸਰਕਾਰ ਕਰ ਰਹੀ ਹੈ ਵੱਡੀ ਤਿਆਰੀ; ਹੁਣ ਗਾਵਾਂ ਦਾ ਵੀ ਬਣੇਗਾ ਆਧਾਰ ਕਾਰਡ

ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਗਾਵਾਂ ਦੀ ਤਸਕਰੀ 'ਤੇ ਇਕ ਰਿਪੋਰਟ ਸੁਪਰੀਮ ਕੋਰਟ 'ਚ ਦਾਖਲ ਕੀਤੀ ਹੈ। ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਉਹ ਗਾਵਾਂ ਲਈ ਯੂ.ਆਈ.ਡੀ. ਵਰਗੀ ਵਿਵਸਥਾ ਲਿਆਉਣਾ ਚਾਹੁੰਦੀ ਹੈ ਜਿਸ ਨਾਲ ਗਾਵਾਂ ਨੂੰ ਟ੍ਰੈਕ ਕੀਤਾ ਜਾ ਸਕੇ। ਇਸ ਕਾਰਡ ਦੇ ਜ਼ਰੀਏ ਗਾਂ ਦੀ ਨਸਲ, ਉਮਰ, ਰੰਗ ਅਤੇ ਬਾਕੀ ਚੀਜ਼ਾਂ ਦਾ ਧਿਆਨ ਰੱਖਿਆ ਜਾ ਸਕੇਗਾ।

ਐਸ.ਡੀ.ਐਮ. ਦਫਤਰ ਸਮਰਾਲਾ ਵਿਖੇ ਆਵਾਰਾ ਪਸ਼ੂਆਂ ਖਿਲਾਫ ਪ੍ਰਦਰਸ਼ਨ

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਝੰਡੇ ਹੇਠ ਸ਼ੁਕਰਵਾਰ ਨੂੰ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਨੂੰ ਟਰਾਲੀਆਂ ਵਿੱਚ ਭਰ ਕੇ ਐਸਡੀਐਮ ਅਤੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਛੱਡਿਆ ਗਿਆ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਰਾਸ਼ਟਰੀ ਕੋਆਰਡੀਨੇਟਰ ਅਜਮੇਰ ਸਿੰਘ ਲੱਖੋਵਾਲ ਵੱਲੋਂ ਜਾਰੀ ਬਿਆਨ ਅਨੁਸਾਰ ਕਿਸਾਨਾਂ ਵੱਲੋਂ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਨੂੰ ਇਨ੍ਹਾਂ ਦਫਤਰਾਂ ਅੱਗੇ ਛੱਡਣ ਉਪਰੰਤ ਡਿਪਟੀ ਕਮਿਸ਼ਨਰਾਂ ਤੇ ਐਸ.ਡੀ.ਐਮ. ਰਾਹੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਰਾਜ ਵਿੱਚ ਅਵਾਰਾ ਪਸ਼ੂਆਂ-ਕੁੱਤਿਆਂ/ਸਾਨਾਂ ਦੀ ਦਿਨੋਂ ਦਿਨ ਵੱਧ ਰਹੀ ਗਿਣਤੀ ਕਾਰਨ ਕਿਸਾਨਾਂ ਦਾ ਬਹੁਤ ਮਾਲੀ ਤੇ ਜਾਨੀ ਨੁਕਸਾਨ ਹੋ ਰਿਹਾ ਹੈ।