ਸਿਆਸੀ ਖਬਰਾਂ

ਦਲਿਤਾਂ ‘ਤੇ ਜ਼ੁਲਮ, ਮਾਇਆਵਤੀ ਦਾ ਅਪਮਾਨ ਅਤੇ ਅੰਬੇਦਕਰ ਭਵਨ ਨੂੰ ਤੋੜਨਾ ਹਿੰਦੂਤਵ ਏਜੰਡੇ ਦਾ ਹਿੱਸਾ: ਮਾਨ

July 22, 2016 | By

ਫ਼ਤਹਿਗੜ੍ਹ ਸਾਹਿਬ: “ਬੀਜੇਪੀ, ਆਰ.ਐਸ.ਐਸ. ਆਦਿ ਜਮਾਤਾਂ ਹਿੰਦ ਵਿਚ ਹਿੰਦੂ, ਹਿੰਦੀ ਅਤੇ ਹਿੰਦੂਤਵ ਏਜੰਡੇ ਨੂੰ ਤਾਕਤ ਦੇ ਜ਼ੋਰ ਨਾਲ ਲਾਗੂ ਕਰਨ ਲਈ ਕਾਹਲੀਆਂ ਪਈਆਂ ਹੋਈਆਂ ਹਨ। ਗੁਜਰਾਤ ਵਿਚ ਦਲਿਤਾਂ ਉਤੇ ਹੋਏ ਜ਼ੁਲਮ, ਬੀਬੀ ਮਾਇਆਵਤੀ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਅਤੇ ਮੁੰਬਈ ਵਿਚ ਅੰਬੇਦਕਰ ਭਵਨ ਨੂੰ ਤੋੜਨ ਦੇ ਅਮਲ ਇਹਨਾਂ ਦੇ ਅੰਦਰ ਗੈਰ-ਹਿੰਦੂਆਂ ਲਈ ਪਨਪ ਰਹੀ ਨਫ਼ਰਤ ਅਤੇ ਹਿੰਦੂਤਵ ਨੂੰ ਪ੍ਰਤੱਖ ਕਰ ਦਿੱਤਾ ਹੈ ਕਿ ਇਹ ਫਿਰਕੂ ਜਮਾਤਾਂ ਹਿੰਦ ਵਿਚ ਵੱਸਣ ਵਾਲੀਆਂ ਵੱਖ-ਵੱਖ ਕੌਮਾਂ ਨੂੰ ਬਰਾਬਰਤਾ ਵਾਲਾ ਰਾਜ ਪ੍ਰਬੰਧ ਦੇਣ ਦੇ ਬਿਲਕੁਲ ਸਮਰੱਥ ਨਹੀਂ ਹਨ।

dalit gujrat mayawati ambedkar bhavan mumbai

“ਦਲਿਤਾਂ ‘ਤੇ ਜ਼ੁਲਮ, ਮਾਇਆਵਤੀ ਦਾ ਅਪਮਾਨ ਅਤੇ ਅੰਬੇਦਕਰ ਭਵਨ ਨੂੰ ਤੋੜਨਾ ਹਿੰਦੂਤਵ ਏਜੰਡੇ ਦਾ ਹਿੱਸਾ”: ਮਾਨ

ਇਹ ਇਥੇ ਹਿੰਦੂਤਵ ਅਜਗਰ ਨੂੰ ਮਜਬੂਤ ਕਰਕੇ ਸਭ ਘੱਟ ਗਿਣਤੀ ਕੌਮਾਂ ਨੂੰ ਨਿਗਲਣਾਂ ਚਾਹੁੰਦੀਆਂ ਹਨ। ਪਰ ਇਹ ਇਸ ਵਿਚ ਕਾਮਯਾਬ ਨਹੀਂ ਹੋਣਗੇ ਕਿਉਂਕਿ ਇਥੇ ਖ਼ਾਲਸਾ ਪੰਥ ਅਤੇ ਸਿੱਖ ਕੌਮ ਵਿਚਰ ਰਹੀ ਹੈ। ਇਸ ਲਈ ਦਲਿਤਾਂ ਨੂੰ ਹਿੰਦੂਤਵ ਤਾਕਤਾਂ ਦੇ ਕਿਸੇ ਤਰ੍ਹਾਂ ਦੇ ਵੀ ਧੱਕੇ ਨੂੰ ਸਹਿਣ ਨਹੀਂ ਕਰਨਾ ਚਾਹੀਦਾ। ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਸੋਚ ਉਤੇ ਪਹਿਰਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਥੋਂ ਦੀ ਸਿਆਸੀ ਤਾਕਤ ਦੀ ਬਖਸਿ਼ਸ਼ ਕਰਕੇ ਇਥੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਦੇਣ ਵਾਲਾ ਹਲੀਮੀ ਰਾਜ ਸਥਾਪਿਤ ਕਰਨ ਵਿਚ ਮੁੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ।”

ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਐਸਪੀ ਸੁਪਰੀਮੋ ਬੀਬੀ ਮਾਇਆਵਤੀ ਦੇ ਇਖ਼ਲਾਕ ਉਤੇ ਫਿਰਕੂਆਂ ਵੱਲੋਂ ਵਰਤੇ ਗਏ ਅਪਮਾਨਜਨਕ ਸ਼ਬਦਾਂ, ਗੁਜਰਾਤ ਅਤੇ ਮੁੰਬਈ ਵਿਚ ਕ੍ਰਮਵਾਰ ਦਲਿਤਾਂ ਉਤੇ ਹੋਏ ਜ਼ੁਲਮ ਅਤੇ ਡਾ. ਅੰਬੇਦਕਰ ਵਰਗੀ ਸ਼ਖਸੀਅਤ ਦੇ ਨਾਮ ‘ਤੇ ਬਣੇ ਭਵਨ ਨੂੰ ਤੋੜਨ ਦੀਆਂ ਕਾਰਵਾਈਆਂ ਵਿਰੁੱਧ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਹਿੰਦੂਵਾਦੀ ਹਕੂਮਤ ਅਤੇ ਉਹਨਾਂ ਦੇ ਭਾਈਵਾਲਾਂ ਨੂੰ ਅਜਿਹੀਆਂ ਗੈਰ-ਸਮਾਜਿਕ ਕਰਵਾਈਆਂ ਤੋਂ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ।

ਉਹਨਾਂ ਕਿਹਾ ਕਿ ਬੇਸ਼ੱਕ ਬੀਐਸਪੀ ਸਿਆਸੀ ਜਮਾਤ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਕੋਈ ਸਿਧਾਂਤ ਮੇਲ ਨਹੀਂ ਖਾਂਦਾ ਪਰ ਇਨਸਾਨੀਅਤ ਦੇ ਨਾਤੇ ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਹੁਣ ਜਦੋਂ ਹੁਕਮਰਾਨ ਤਾਕਤਾਂ ਸਾਧਨਾਂ ਦੀ ਦੁਰਵਰਤੋਂ ਕਰਕੇ ਸਕੂਲਾਂ, ਕਾਲਜਾਂ, ਵਿਭਾਗਾਂ ਅਤੇ ਮੁਲਕ ਵਿਚ ਹਿੰਦੂਤਵ ਏਜੰਡੇ ਨੂੰ ਲਾਗੂ ਕਰਨ ਲਈ ਜ਼ਬਰ ਦਾ ਸਹਾਰਾ ਲੈ ਰਹੀ ਹੈ ਤਾਂ ਸਾਡਾ ਸਭਨਾਂ ਦਾ ਤੇ ਸਿੱਖ ਕੌਮ ਦਾ ਸਾਂਝੇ ਤੌਰ ‘ਤੇ ਫਰਜ਼ ਬਣ ਜਾਂਦਾ ਹੈ ਕਿ ਸਭ ਘੱਟ ਗਿਣਤੀ ਕੌਮਾਂ ਇਕੱਤਰ ਹੋ ਕੇ ਫਿਰਕੂ ਜਮਾਤਾਂ ਨੂੰ ਅਸਫ਼ਲ ਬਣਾਉਣ ਅਤੇ ਇਥੇ ਗੁਰੂ ਸਾਹਿਬਾਨ ਜੀ ਦੀ ਸੋਚ ‘ਤੇ ਅਧਾਰਿਤ “ਹਲੀਮੀ ਰਾਜ” ਕਾਇਮ ਕਰਨ ਲਈ ਕੋਈ ਕਸਰ ਨਾ ਛੱਡਣ। ਮਾਨ ਨੇ ਅਖੀਰ ਵਿਚ ਕਿਹਾ ਕਿ ਬਹੁਗਿਣਤੀ ਦੇ ਫਿਰਕੂ ਆਗੂਆਂ ਦੇ ਘੱਟ ਗਿਣਤੀ ਕੌਮਾਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹਮਖਿਆਲ ਜਥੇਬੰਦੀਆਂ ਬਿਲਕੁਲ ਸਹਿਣ ਨਹੀਂ ਕਰਨਗੀਆਂ ਅਤੇ ਇਸ ਵਿਰੁੱਧ ਐਕਸ਼ਨ ਪ੍ਰੋਗਰਾਮ ਉਲੀਕਣ ਤੋਂ ਵੀ ਨਹੀਂ ਝਿਜਕਾਂਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,