ਸਿਆਸੀ ਖਬਰਾਂ » ਸਿੱਖ ਖਬਰਾਂ

ਲੋਕ ਸਭਾ ਚੋਣਾਂ ਵਿਚ ਸ਼੍ਰੋ.ਅ.ਦ (ਅ) ਨੂੰ ਵੋਟਾਂ ਪਾ ਕੇ ਸ਼ਹੀਦਾਂ ਦੇ ਮਕਸਦ ਤੇ ਪਹਿਰਾ ਦਿਓ: ਸਿਮਰਨਜੀਤ ਸਿੰਘ ਮਾਨ

December 27, 2018 | By

ਫਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਾਨ ਦੇ ਮੁਖੀ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਸਾਹਿਬਜਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਦੀ ਯਾਦ ਵਿਚ ਚੱਲ ਰਹੀ ਸ਼ਹੀਦੀ ਸਭਾ ਮੌਕੇ ਲਾਈ ਗਏ ਸਿਆਸੀ ਮੰਚ ਤੋਂ ਆ ਰਹੀਆਂ ਲੋਕ ਸਭਾਂ ਚੋਣਾਂ ਵਿਚ ਸ਼੍ਰੋ.ਅ.ਦ.(ਅ) ਮਾਨ ਅਤੇ ਬਹੁਜਨ ਮੁਕਤੀ ਪਾਰਟੀ ਦੇ ਗਠਜੋੜ ਨੂੰ ਜਿਤਾਉਣ ਦਾ ਸੱਦਾ ਦਿੱਤਾ।

ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) | ਪੁਰਾਣੀ ਤਸਵੀਰ

ਸ਼੍ਰੋ.ਅ.ਦ.(ਅ) ਮਾਨ ਦੇ ਫਤਹਿਗੜ੍ਹ ਸਾਹਿਬ ਦਫਤਰ ਵਲੋਂ ਜਾਰੀ ਕੀਤਾ ਗਿਆ ਬਿਆਨ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਇੰਨ-ਬਿੰਨ ਸਾਂਝਾ ਕੀਤਾ ਜਾ ਰਿਹਾ ਹੈ:-

ਸਾਹਿਬਜ਼ਾਦਿਆ ਦੀ ਮਹਾਨ ਸ਼ਹਾਦਤ ਸਾਨੂੰ ਜਿਥੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਉਠਾਉਣ ਦਾ ਸੰਦੇਸ਼ ਦਿੰਦੀ ਹੈ, ਉਥੇ ਆਪਣੀ ਅਣਖ਼, ਗੈਰਤ ਨੂੰ ਕਾਇਮ ਰੱਖਦੇ ਹੋਏ ‘ਕੌਮੀ ਆਜ਼ਾਦੀ’ ਦੀ ਵੀ ਗੱਲ ਕਰਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 27 ਦਸੰਬਰ ( ) “ਅੱਜ ਅਸੀਂ ਆਪਣੇ ਸਾਹਿਬਜ਼ਾਦਿਆ ਜਿਨ੍ਹਾਂ ਨੇ ਛੋਟੀ ਉਮਰੇ ਵੱਡੀਆਂ ਮਨੁੱਖਤਾ ਪੱਖੀ ਮੱਲ੍ਹਾਂ ਮਾਰੀਆ ਹਨ ਅਤੇ ਜਿਨ੍ਹਾਂ ਨੇ ਮਨੁੱਖਤਾ ਲਈ ਮਹਾਨ ਸ਼ਹਾਦਤ ਦਿੱਤੀ ਹੈ, ਅੱਜ ਦਾ ਇਹ ਦਿਹਾੜਾ ਸਾਨੂੰ ਕਿਸੇ ਵੀ ਜ਼ਾਲਮ ਹੁਕਮਰਾਨ ਜਾਂ ਜ਼ਬਰ ਨੂੰ ਸਹਿਣ ਨਾ ਕਰਨ ਅਤੇ ਉਸ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਨ ਦਾ ਜਿਥੇ ਸੁਨੇਹਾ ਦਿੰਦੀ ਹੈ, ਉਥੇ ਸਿੱਖ ਕੌਮ ਨੂੰ ਆਪਣੇ ਮਹਾਨ ਸਿਧਾਤਾਂ ਉਤੇ ਪਹਿਰਾ ਦਿੰਦੇ ਹੋਏ ਆਪਣੀ ਕੌਮੀ ਆਜ਼ਾਦੀ ਨੂੰ ਹਰ ਕੀਮਤ ਤੇ ਪ੍ਰਾਪਤ ਕਰਨ ਦਾ ਵੀ ਸੰਦੇਸ਼ ਦਿੰਦੀ ਹੈ । ਅਸੀਂ ਹਰ ਸਾਲ ਆਪਣੇ ਸ਼ਹੀਦਾਂ ਨੂੰ ਇਥੇ ਨਤਮਸਤਕ ਹੁੰਦੇ ਹਾਂ ਅਤੇ ਸਰਧਾ ਦੇ ਫੁੱਲ ਭੇਟ ਕਰਦੇ ਹਾਂ, ਪਰ ਦੁੱਖ ਅਤੇ ਅਫ਼ਸੋਸ ਹੈ ਕਿ ਲੰਮੇਂ ਸਮੇਂ ਤੋਂ ਸਿੱਖ ਕੌਮ, ਜਿਸਦੀ ਕੌਮੀ ਤੇ ਮਨੁੱਖਤਾ ਪੱਖੀ ਜਿੰਮੇਵਾਰੀ ਬਣਦੀ ਹੈ ਕਿ ਉਹ ਕੌਮ ਵਿਚ ਵਿਚਰਣ ਵਾਲੀ ਰਵਾਇਤੀ ਤੇ ਸਵਾਰਥੀ ਸਿੱਖ ਲੀਡਰਸ਼ਿਪ, ਜਿਨ੍ਹਾਂ ਨੇ ਸਿੱਖ ਕੌਮ ਅਤੇ ਪੰਜਾਬ ਸੂਬੇ ਨਾਲ ਵੱਡੇ ਧੋਖੇ-ਫਰੇਬ ਕੀਤੇ ਹਨ ਅਤੇ ਜੋ ਕੌਮੀ ਸਰਮਾਏ ਤੇ ਇਖਲਾਕ ਦਾ ਬਹੁਤ ਵੱਡਾ ਨੁਕਸਾਨ ਕਰਦੇ ਆ ਰਹੇ ਹਨ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆ, ਉਨ੍ਹਾਂ ਨੂੰ ਅੱਜ ਤੱਕ ਪਹਿਚਾਣ ਨਹੀਂ ਸਕੀ ਅਤੇ ਜਦੋਂ ਵੀ ਜਮਹੂਰੀਅਤ ਅਤੇ ਅਮਨਮਈ ਤਰੀਕੇ ਹੋਣ ਵਾਲੀਆ ਸਿਆਸੀ ਚੋਣਾਂ ਜਾਂ ਐਸ.ਜੀ.ਪੀ.ਸੀ. ਦੀਆਂ ਧਾਰਮਿਕ ਚੋਣਾਂ ਆਉਦੀਆ ਹਨ ਤਾਂ ਇਹ ਸਿੱਖ ਕੌਮ ਫਿਰ ਆਪਣੇ ਘਰੇਲੂ ਕੰਮਾਂਕਾਜਾਂ ਅਤੇ ਦੁਨਿਆਵੀ ਲਾਲਸਾਵਾਂ ਅਧੀਨ ਇਨ੍ਹਾਂ ਨੂੰ ਜਾਂ ਆਮ ਆਦਮੀ ਪਾਰਟੀ, ਕਾਂਗਰਸ, ਬੀਜੇਪੀ-ਆਰ.ਐਸ.ਐਸ, ਸੀ.ਪੀ.ਆਈ, ਸੀ.ਪੀ.ਐਮ ਆਦਿ ਹਿੰਦੂਤਵ ਜਮਾਤਾਂ ਨੂੰ ਵੋਟਾਂ ਪਾ ਕੇ ਖੁਦ ਹੀ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਕੌਮੀ ਮਿਸ਼ਨਾਂ ਦੀ ਪ੍ਰਾਪਤੀ ਵਿਚ ਰੁਕਾਵਟਾਂ ਖੜ੍ਹੀਆਂ ਕਰਨ ਦੀ ਭਾਗੀ ਬਣਦੀ ਆ ਰਹੀ ਹੈ । ਜਦੋਂਕਿ ਸਿੱਖ ਕੌਮ ਅਤੇ ਪੰਜਾਬੀਆਂ ਦਾ ਇਹ ਸਾਂਝਾ ਫਰਜ ਬਣਦਾ ਹੈ ਕਿ ਉਹ ਪੰਜਾਬ ਦੇ ਜਿੰਮੀਦਾਰ, ਵਪਾਰੀ, ਵਿਿਦਆਰਥੀ, ਮੁਲਾਜ਼ਮਾਂ, ਰੰਘਰੇਟੇ-ਦਲਿਤ ਵਰਗ ਦੀ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਮਨੁੱਖਤਾ ਪੱਖੀ ਪਾਲਸੀਆ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬਹੁਜਨ ਮੁਕਤੀ ਪਾਰਟੀ ਦੇ ਸਾਂਝੇ ਉਮੀਦਵਾਰਾਂ ਨੂੰ ਜਿਤਾਕੇ ਨਿਜਾਮ ਦੀ ਜਿੰਮੇਵਾਰੀ ਸੌਪਣ ਤਾਂ ਕਿ ਇਥੇ ਅਮਲੀ ਰੂਪ ਵਿਚ ਬੇਗ਼ਮਪੁਰਾ ਦੀ ਸੋਚ ਤੇ ਅਧਾਰਿਤ ਸਭ ਨੂੰ ਬਰਾਬਰਤਾ ਦੇ ਅਧਿਕਾਰ, ਇਨਸਾਫ਼ ਦੇਣ ਵਾਲਾ ਰਿਸਵਤ ਤੋਂ ਰਹਿਤ ਸਾਫ਼-ਸੁਥਰਾ ਰਾਜ ਪ੍ਰਬੰਧ ਕਾਇਮ ਹੋ ਸਕੇ ਅਤੇ ਸਮੱੁਚੀ ਮਨੁੱਖਤਾ ਦੀ ਹਰ ਪੱਖੋ ਤਰੱਕੀ ਹੋ ਸਕੇ ।”

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਹਾਨ ਮਾਸੂਮ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਤੇ ਸਮੱੁਚੀ ਸਿੱਖ ਕੌਮ ਨੂੰ ਉਨ੍ਹਾਂ ਵੱਲੋਂ ਜਿਸ ਮਕਸਦ ਦੀ ਪ੍ਰਾਪਤੀ ਲਈ ਉਨ੍ਹਾਂ ਸ਼ਹਾਦਤਾਂ ਦਿੱਤੀਆ ਉਸ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਸਭ ਹਿੰਦੂਤਵ ਜਮਾਤਾਂ ਅਤੇ ਉਨ੍ਹਾਂ ਦੇ ਗੁਲਾਮਾਂ ਰਵਾਇਤੀ ਬਾਦਲ ਦਲੀਆਂ ਨੂੰ ਪਛਾੜਕੇ ਨਿਰੋਲ ਗੁਰਬਾਣੀ ਤੇ ਅਧਾਰਿਤ ਸਾਫ਼-ਸੁਥਰਾ ਪ੍ਰਬੰਧ ਤੇ ਨਿਜਾਮ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬਹੁਜਨ ਮੁਕਤੀ ਪਾਰਟੀ ਨੂੰ ਆਉਣ ਵਾਲੀਆ ਲੋਕ ਸਭਾ ਚੋਣਾਂ ਵਿਚ ਹਰ ਪੱਖੋ ਸਹਿਯੋਗ ਦੇਣ ਦੀ ਇਕ ਪ੍ਰਭਾਵਸ਼ਾਲੀ ਵੱਡੇ ਇਕੱਠ ਵਿਚ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਸ. ਮਾਨ ਨੇ ਆਪਣੀ ਤਕਰੀਰ ਵਿਚ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਪੂਰਨ ਕਰਨ ਲਈ ਜਿਥੇ ਜਨਾਬ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ, ਪਾਕਿਸਤਾਨ ਆਰਮੀ ਚੀਫ ਜਰਨਲ ਕਮਰ ਜਾਵੇਦ ਬਾਜਵਾ, ਸ. ਨਵਜੋਤ ਸਿੰਘ ਸਿੱਧੂ ਦੇ ਉਦਮਾਂ ਦਾ ਭਰਪੂਰ ਸਵਾਗਤ ਤੇ ਧੰਨਵਾਦ ਕੀਤਾ, ਉਥੇ ਹਿੰਦ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਵੱਲੋਂ ਇਸ ਕੌਮੀ ਮਿਸ਼ਨ ਵਿਚ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕਰਦੇ ਹੋਏ ਕਿਹਾ ਕਿ ਆਜ਼ਾਦ ਕਸ਼ਮੀਰ ਦੇ ਵਜ਼ੀਰ-ਏ-ਆਜ਼ਮ ਰਾਜਾ ਫਾਰੂਕ ਹੈਦਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਤਰਜ ਤੇ ਜੋ ਮੁਜੱਫਰਾਬਾਦ ਜ਼ਿਲ੍ਹੇ ਦੇ ਨਲੁਛੀ ਪਿੰਡ ਵਿਖੇ ਛੇਵੀ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਨਾਲ ਸੰਬੰਧਤ ਇਤਿਹਾਸਿਕ ਅਸਥਾਂਨ ਹੈ, ਜੋ ਕਿ ਸਰਹੱਦ ਤੋਂ 15 ਕਿਲੋਮੀਟਰ ਦੀ ਦੂਰੀ ਤੇ ਹੈ, ਉਸਦਾ ਲਾਂਘਾ ਸਿੱਖ ਕੌਮ ਨੂੰ ਦੇਣ ਦੀ ਜੋ ਪੇਸ਼ਕਸ ਕੀਤੀ ਗਈ ਹੈ, ਅੱਜ ਦਾ ਸਿੱਖ ਕੌਮ ਦਾ ਇਕੱਠ ਉਨ੍ਹਾਂ ਦਾ ਜਿਥੇ ਤਹਿ ਦਿਲੋਂ ਧੰਨਵਾਦ ਤੇ ਸਵਾਗਤ ਕਰਦਾ ਹੈ, ਉਥੇ ਸ੍ਰੀ ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਇੰਡੀਆ ਨੂੰ ਵੀ ਇਹ ਅਪੀਲ ਕਰਦਾ ਹੈ ਕਿ ਬਿਨ੍ਹਾਂ ਦੇਰੀ ਕੀਤਿਆ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਤਰ੍ਹਾਂ ਸ੍ਰੀ ਹੈਦਰ ਵੱਲੋਂ ਆਈ ਪੇਸ਼ਕਸ ਨੂੰ ਪ੍ਰਵਾਨ ਕਰਕੇ ਇਹ ਲਾਂਘਾ ਫੌਰੀ ਖੁਲਵਾਕੇ ਸਿੱਖਾਂ ਨੂੰ ਦਰਸ਼ਨ-ਦੀਦਾਰੇ ਕਰਨ ਦੀ ਪ੍ਰਵਾਨਗੀ ਦੇਣ । ਸ. ਮਾਨ ਨੇ ਪੰਜਾਬ ਦੀ ਮਾਲੀ ਹਾਲਤ ਤੇ ਬੇਰੁਜਗਾਰੀ ਨੂੰ ਦੂਰ ਕਰਨ ਲਈ ਜਿਥੇ ਪਾਕਿ, ਚੀਨ ਇਕੋਨੋਮਿਕ ਕੋਰੀਡੋਰ ਦਾ ਪੰਜਾਬ ਸੂਬੇ ਨੂੰ ਮੈਂਬਰ ਬਣਾਉਣ ਉਤੇ ਜੋਰਦਾਰ ਗੁਜਾਰਿਸ ਕੀਤੀ, ਉਥੇ ਕੋਟ-ਹਿੰਦੂਮੱਲ, ਸੁਲੇਮਾਨਕੀ ਅਤੇ ਅਨੁਪਗੜ੍ਹ ਦੀਆਂ ਰਾਜਸਥਾਂਨ ਦੀਆਂ ਸਰਹੱਦਾਂ ਨੂੰ ਵੀ ਤੁਰੰਤ ਖੋਲਣ ਦਾ ਮਤਾ ਪਾਸ ਕੀਤਾ ਗਿਆ । ਉਨ੍ਹਾਂ ਆਪਣੀ ਤਕਰੀਰ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ ਸੱਜਣ ਕੁਮਾਰ ਦੀ ਤਰ੍ਹਾਂ ਬਾਕੀ ਅੱਜ ਸਾਡੇ ਵੱਲੋਂ ਜਾਰੀ ਕੀਤੇ ਗਏ ‘ਸਿੱਖ ਕੌਮ ਦੇ ਮੁਜ਼ਰਿਮ’ ਦੀ ਸੂਚੀ ਵਿਚ ਦਰਜ ਸਭ ਕੌਮੀ ਕਾਤਲਾਂ ਨੂੰ ਵੀ ਤੁਰੰਤ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਜਾਵੇ । ਜਿਸ ਦ੍ਰਿੜਤਾ ਵਾਲੀ ਬੀਬੀ ਜਗਦੀਸ ਕੌਰ ਨੇ ਲੰਮੀ ਕਾਨੂੰਨੀ ਲੜਾਈ ਲੜਕੇ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਤੱਕ ਉਦਮ ਕੀਤਾ ਹੈ, ਉਨ੍ਹਾਂ ਦੀ ਫੋਟੋਗ੍ਰਾਂਫ ਸਤਿਕਾਰ ਸਹਿਤ ਸਿੱਖ ਅਜਾਇਬਘਰ ਅੰਮ੍ਰਿਤਸਰ ਵਿਖੇ ਸ. ਹਰਵਿੰਦਰ ਸਿੰਘ ਫੂਲਕਾ ਦੇ ਨਾਲ ਹੀ ਸੁਸੋਭਿਤ ਕਰਨ ਦੀ ਐਸ.ਜੀ.ਪੀ.ਸੀ. ਨੂੰ ਜਿਥੇ ਅਪੀਲ ਕੀਤੀ ਉਥੇ ਸਹਿਯੋਗੀ ਵਕੀਲਾਂ ਨੂੰ ਵੀ ਸਨਮਾਨਿਤ ਕਰਨ ਦੀ ਵੀ ਅਪੀਲ ਕੀਤੀ । ਸ. ਮਾਨ ਨੇ ਉਚੇਚੇ ਤੌਰ ਤੇ ਬਰਗਾੜੀ ਇਨਸਾਫ਼ ਮੋਰਚੇ ਨੂੰ ਸਫ਼ਲਤਾ ਪੂਰਵਕ ਅਨੁਸਾਸਿਤ ਤਰੀਕੇ ਚਲਾਉਣ ਲਈ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਉਨ੍ਹਾਂ ਦੇ ਸਹਿਯੋਗੀ ਜਥੇਦਾਰ ਸਾਹਿਬਾਨ ਅਤੇ ਸੰਗਤੀ ਰੂਪ ਵਿਚ ਸਿੱਖ ਕੌਮ ਤੇ ਪੰਜਾਬੀਆਂ ਵੱਲੋਂ ਦਿੱਤੇ ਸਹਿਯੋਗ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਬਿਨ੍ਹਾਂ ਸਿਆਸੀ ਤਾਕਤ ਤੋਂ ਹਿੰਦੂਤਵ ਜਮਾਤਾਂ ਦੀਆਂ ਸਾਜ਼ਿਸਾਂ ਤੇ ਉਨ੍ਹਾਂ ਦੇ ਜੁਲਮ ਦਾ ਟਾਕਰਾ ਕਰਦੇ ਹੋਏ ਅਡੋਲ ਆਪਣੇ ਮਿਸ਼ਨ ਵੱਲ ਵੱਧ ਰਹੇ ਹਾਂ ਅਤੇ ਕੌਮੀ ਮੰਜ਼ਿਲ ਨੂੰ ਪ੍ਰਾਪਤ ਕਰਕੇ ਰਹਾਂਗੇ । ਉਨ੍ਹਾਂ ਕਾਤਲ ਕਾਂਗਰਸ ਜਮਾਤ ਵੱਲੋਂ ਸਿੱਖ ਕੌਮ ਦੇ ਕਾਤਲ ਕਮਲਨਾਥ ਨੂੰ ਜਿਥੇ ਮੱਧ-ਪ੍ਰਦੇਸ਼ ਦਾ ਮੱੁਖ ਮੰਤਰੀ ਬਣਾਉਣ ਦੇ ਅਮਲਾਂ ਦੀ ਜੋਰਦਾਰ ਨਿੰਦਾ ਕੀਤੀ, ਉਥੇ ਉਨ੍ਹਾਂ ਸ. ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਸ੍ਰੀਮਤੀ ਸੋਨੀਆਂ ਗਾਂਧੀ ਨੂੰ ਕਮਲਨਾਥ ਨੂੰ ਮੱੁਖ ਮੰਤਰੀ ਬਣਾਉਣ ਤੋਂ ਹਟਾਉਣ ਦੇ ਗੁੰਮਰਾਹਕੁੰਨ ਬਿਆਨ ਦੀ ਵੀ ਇਸ ਕਰਕੇ ਨਿੰਦਾ ਕੀਤੀ ਕਿਉਂਕਿ ਸ. ਬਾਦਲ ਤੇ ਸੁਖਬੀਰ ਬਾਦਲ ਇਸ ਕੌਮੀ ਕਾਤਲ ਦੇ ਘਰ ਪਹੁੰਚਕੇ ਗੁਲਦਸਤੇ ਭੇਟ ਕਰਦੇ ਰਹੇ ਹਨ ਅਤੇ ਹੁਣ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ । ਜਦੋਂਕਿ ਇਨ੍ਹਾਂ ਨੇ ਆਪਣੀਆ ਹਕੂਮਤਾਂ ਸਮੇਂ ਸਿੱਖ ਕੌਮ ਦੇ ਕਾਤਲ ਰਾਜੀਵ ਗਾਂਧੀ ਦੇ ਨਾਮ ਤੇ ਬਣੀਆ ਸੰਸਥਾਵਾਂ ਤੇ ਮਰਹੂਮ ਇੰਦਰਾ ਗਾਂਧੀ ਦੇ ਨਾਮ ਤੇ ਬਣੇ ਹਵਾਈ ਅੱਡਿਆ ਦੇ ਨਾਮ ਖ਼ਤਮ ਕਰਨ ਤੇ ਸ੍ਰੀ ਮੋਦੀ ਤੋਂ ਕਰਵਾਉਣ ਲਈ ਕੋਈ ਅਮਲ ਨਹੀਂ ਕੀਤਾ । ਜਿਸ ਤੋਂ ਸਪੱਸਟ ਹੈ ਕਿ ਇਹ ਹਿੰਦੂਤਵ ਜਮਾਤਾਂ ਨਾਲ ਘਿਓ-ਖਿਚੜੀ ਹਨ ।

ਅੱਜ ਦੇ ਇਸ ਮਹਾਨ ਸ਼ਹੀਦੀ ਮੀਰੀ-ਪੀਰੀ ਦੀ ਸੋਚ ਦੇ ਸੰਕਲਪ ਨੂੰ ਉਜਾਗਰ ਕਰਨ ਵਾਲੇ ਇਕੱਠ ਵਿਚ ਉਪਰੋਕਤ ਵਿਚਾਰਾਂ ਤੋਂ ਇਲਾਵਾ 19 ਦੇ ਕਰੀਬ ਪੰਜਾਬ, ਸਿੱਖ ਕੌਮ ਅਤੇ ਮਨੁੱਖਤਾ ਨਾਲ ਸੰਬੰਧਤ ਮਤੇ ਜੈਕਾਰਿਆ ਦੀ ਗੂੰਜ ਵਿਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਜਿਨ੍ਹਾਂ ਵਿਚ ਕਸ਼ਮੀਰ, ਬਿਹਾਰ, ਛੱਤੀਸਗੜ੍ਹ, ਅਸਾਮ, ਮਹਾਰਾਸ਼ਟਰਾਂ, ਮਨੀਪੁਰ, ਨਾਗਾਲੈਂਡ ਅਤੇ ਵੈਸਟ ਬੰਗਾਲ ਵਰਗੇ ਸੂਬਿਆਂ ਵਿਚ ਫੌਜ ਅਤੇ ਅਰਧ ਸੈਨਿਕਾਂ ਵਲੋਂ ਮਨੁੱਖਤਾ ਦਾ ਕੀਤਾ ਜਾਣ ਵਾਲਾ ਕਤਲੇਆਮ ਬੰਦ ਹੋਵੇ, ਟਰੂਡੋਂ ਸਰਕਾਰ ਵੱਲੋਂ ‘ਸਰਬੱਤ ਦਾ ਭਲਾ’ ਲੋੜਨ ਵਾਲੀ ਸਿੱਖ ਕੌਮ ਅਤੇ ਕੈਨੇਡਾ ਦੀ ਚਹੁਪੱਖੀ ਤਰੱਕੀ ਵਿਚ ਯੋਗਦਾਨਾ ਪਾਉਣ ਵਾਲੀ ਸਿੱਖ ਕੌਮ ਨੂੰ ਅੱਤਿਵਾਦੀ ਕਰਾਰ ਦੇਣਾ ਹਿੰਦੂਤਵ ਜਮਾਤਾਂ ਦੇ ਪ੍ਰਭਾਵ ਨੂੰ ਕਬੂਲਣ ਦੀ ਗੁਸਤਾਖੀ, ਮੁਤੱਸਵੀ ਮੋਦੀ ਅਤੇ ਭਾਜਪਾ ਦਾ 5 ਸਟੇਟਾਂ ਵਿਚ ਹੋਈਆ ਚੋਣਾਂ ਵਿਚ ਹਾਰਣਾ ਘੱਟ ਗਿਣਤੀ ਕੌਮਾਂ ਲਈ ਸੁਭ ਸ਼ਗਨ, ਪਰ ਕਾਂਗਰਸ ਜਮਾਤ ਵੀ ਸਿੱਖ ਕੌਮ ਵਿਰੋਧੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖ ਫਾਰ ਜਸਟਿਸ ਅਤੇ ਜਮਹੂਰੀਅਤ ਲੀਹਾਂ ਰਾਹੀ ਖ਼ਾਲਿਸਤਾਨ ਕਾਇਮ ਕਰਨ ਵਾਲੀਆ ਜਥੇਬੰਦੀਆਂ ਨੂੰ ਆਈ.ਐਸ.ਆਈ. ਨਾਲ ਜੋੜਕੇ ਗੈਰ-ਦਲੀਲ ਕੀਤਾ ਜਾ ਰਿਹਾ ਪ੍ਰਚਾਰ ਅਸਹਿ, ਜਿੰਮੀਦਾਰਾਂ ਦੀਆਂ ਫਸਲਾਂ ਦੀ ਕੀਮਤ, ਮੁਲਕ ਦੇ ਕੀਮਤ ਸੂਚਕ ਅੰਕ ਨਾਲ ਜੋੜਨ ਦੇ ਨਾਲ ਨਾਲ ਸਵਾਮੀ ਨਾਥਨ ਰਿਪੋਰਟ ਲਾਗੂ ਕੀਤੀ ਜਾਵੇ, ਸਿੱਖ ਰੈਫਰੈਂਸ ਲਾਈਬ੍ਰੇਰੀ, ਤੋਸਾਖਾਨਾ ਵਿਚੋਂ ਬਲਿਊ ਸਟਾਰ ਦੇ ਹਮਲੇ ਦੌਰਾਨ ਫੌਜ ਵਲੋਂ ਲੁੱਟੇ ਗਏ ਬੇਸ਼ਕੀਮਤੀ ਸਮਾਨ ਵਾਪਿਸ ਦਿੱਤਾ ਜਾਵੇ, ਐਸ.ਜੀ.ਪੀ.ਸੀ. ਦੀ ਮਿਆਦ ਪੁਗਾ ਚੁੱਕੀ ਸੰਸਥਾ ਦੀਆਂ ਜਨਰਲ ਚੋਣਾਂ ਦਾ ਮੋਦੀ ਹਕੂਮਤ ਤੁਰੰਤ ਐਲਾਨ ਕਰੇ, ਗਊ ਟੈਕਸ ਲੱਗਣ ਦੇ ਬਾਵਜੂਦ ਵੀ ਸੜਕਾਂ, ਗਲੀਆਂ ਅਤੇ ਖੇਤਾਂ ਵਿਚ ਡੰਗਰਾਂ ਦਾ ਘੁੰਮਣਾ ਅਤਿ ਦੁੱਖਦਾਇਕ, ਪੰਜਾਬ ਦੇ ਲੁੱਟੇ ਜਾਣ ਵਾਲੇ ਪਾਣੀਆਂ ਅਤੇ ਬਿਜਲੀ ਪੈਦਾ ਕਰਨ ਵਾਲੇ ਡੈਮਾਂ ਦੀ ਰੀਐਲਟੀ ਕੀਮਤ ਪੰਜਾਬ ਸੂਬੇ ਨੂੰ ਤੁਰੰਤ ਭੁਗਤਾਨ ਹੋਵੇ, ਗੁਜਰਾਤ ਵਿਚ 2013 ਵਿੱਚ ਜ਼ਬਰੀ ਉਜਾੜੇ ਗਏ 60 ਹਜ਼ਾਰ ਸਿੱਖ ਜਿੰਮੀਦਾਰਾਂ ਦਾ ਮੁੜ ਵਸੇਬਾ ਹੋਵੇ, ਬੀਬੀਆਂ, ਰੰਘਰੇਟਿਆਂ-ਦਲਿਤਾਂ, ਘੱਟ ਗਿਣਤੀ ਕੌਮਾਂ ਨੂੰ ਬਰਾਬਰਤਾ ਦੇ ਹੱਕ ਅਮਲੀ ਰੂਪ ਵਿਚ ਦਿੱਤੇ ਜਾਣ ਅਤੇ ਜਬਰ-ਜ਼ਨਾਹ ਦੇ ਮਾਮਲਿਆਂ ਵਿਚ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਬਰਗਾੜੀ ਇਨਸਾਫ਼ ਮੋਰਚੇ ਨੂੰ ਸਫ਼ਲਤਾ ਪੂਰਵਕ ਅਮਨਮਈ-ਅਨੁਸ਼ਾਸ਼ਿਤ ਲੀਹਾਂ ੱਤੇ ਚਲਾਉਣ ਲਈ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਜਥੇਦਾਰ ਸਾਹਿਬਾਨ ਦਾ ਧੰਨਵਾਦ, ਸਿੱਖ ਕੌਮ ਅਤੇ ਪੰਜਾਬੀਆਂ ਦੇ ਸਭ ਮਸਲਿਆਂ ਦਾ ਇੱਕੋ ਇੱਕ ਹੱਲ ਜਮਹੂਰੀਅਤ ਅਤੇ ਅਮਨਮਈ ਤਰੀਕੇ ਤਿੰਨ ਪ੍ਰਮਾਣੂ ਤਾਕਤਾਂ ਦੇ ਵਿਚਕਾਰ “ਬਫ਼ਰ ਸਟੇਟ (ਖਾਲਿਸਤਾਨ) ਕਾਇਮ ਹੋਵੇ” ਆਦਿ ਮਤੇ ਪਾਸ ਕੀਤੇ ਗਏ । ਅੱਜ ਦੇ ਇਸ ਮਹਾਨ ਇਕੱਠ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਇਲਾਵਾ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਵਰਨ ਸਿੰਘ ਪੰਜਗਰਾਈ ਮੀਤ ਪ੍ਰਧਾਨ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ. ਗੁਰਸੇਵਕ ਸਿੰਘ ਜਵਾਹਰਕੇ, ਅਮਰੀਕ ਸਿੰਘ ਬੱਲੋਵਾਲ (ਸਾਰੇ ਜਰਨਲ ਸਕੱਤਰ), ਇਕਬਾਲ ਸਿੰਘ ਟਿਵਾਣਾ ਮੱੁਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਸ. ਗੁਰਜੰਟ ਸਿੰਘ ਕੱਟੂ ਅਤੇ ਸ. ਨਵਦੀਪ ਸਿੰਘ ਬਾਜਵਾ (ਦੋਵੇ ਪੀ.ਏ. ਸ. ਮਾਨ), ਹਰਬੀਰ ਸਿੰਘ ਸੰਧੂ ਸਕੱਤਰ ਦਫ਼ਤਰ ਸ੍ਰੀ ਅੰਮ੍ਰਿਤਸਰ, ਸ. ਗੁਰਦੇਵ ਸਿੰਘ ਪ੍ਰਧਾਨ ਜੰਮੂ-ਕਸ਼ਮੀਰ, ਸੰਸਾਰ ਸਿੰਘ ਪ੍ਰਧਾਨ ਦਿੱਲੀ, ਸ. ਹਰਜੀਤ ਸਿੰਘ ਵਿਰਕ ਪ੍ਰਧਾਨ ਹਰਿਆਣ ਸਟੇਟ, ਸ. ਗੋਪਾਲ ਸਿੰਘ ਝਾੜੋ ਪ੍ਰਧਾਨ ਚੰਡੀਗੜ੍ਹ, ਬਹਾਦਰ ਸਿੰਘ ਭਸੌੜ, ਹਰਭਜਨ ਸਿੰਘ ਕਸ਼ਮੀਰੀ, ਇਕਬਾਲ ਸਿੰਘ ਬਰੀਵਾਲਾ, ਅਵਤਾਰ ਸਿੰਘ ਖੱਖ, ਗੁਰਚਰਨ ਸਿੰਘ ਭੁੱਲਰ (ਸਾਰੇ ਪੀ.ਏ.ਸੀ. ਮੈਂਬਰ), ਸ. ਸਿੰਗਾਰਾ ਸਿੰਘ ਬਡਲਾ ਪ੍ਰਧਾਨ ਧਰਮ ਸਿੰਘ ਕਲੌੜ ਇਲਾਕਾ ਸਕੱਤਰ ਫਤਹਿਗੜ੍ਹ ਸਾਹਿਬ, ਕੁਲਦੀਪ ਸਿੰਘ ਭਾਗੋਵਾਲ ਪ੍ਰਧਾਨ ਰੋਪੜ੍ਹ, ਰਣਜੀਤ ਸਿੰਘ ਸੰਘੇੜਾ ਪ੍ਰਧਾਨ ਬਰਨਾਲਾ, ਮਨਜੀਤ ਸਿੰਘ ਮੱਲ੍ਹ ਵਾਇਸ ਪ੍ਰਧਾਨ ਯੂਥ, ਜਸਵੰਤ ਸਿੰਘ ਚੀਮਾਂ ਲੁਧਿਆਣਾ, ਹਰਜੀਤ ਸਿੰਘ ਸੰਜੂਮਾ ਸੰਗਰੂਰ, ਗੁਰਬਚਨ ਸਿੰਘ ਪਵਾਰ ਗੁਰਦਾਸਪੁਰ, ਸੁਖਜੀਤ ਸਿੰਘ ਡਰੋਲੀ ਜਲੰਧਰ, ਮਨਜੀਤ ਸਿੰਘ ਰੇਰੂ ਸਹਿਰੀ ਜਲੰਧਰ, ਹਰਬੰਸ ਸਿੰਘ ਪੈਲੀ ਨਵਾਂ ਸਹਿਰ, ਬਲਕਾਰ ਸਿੰਘ ਭੁੱਲਰ ਪਟਿਆਲਾ ਦਿਹਾਤੀ, ਪਰਮਿੰਦਰ ਸਿੰਘ ਬਾਲਿਆਵਾਲੀ ਬਠਿੰਡਾ, ਬਲਵੀਰ ਸਿੰਘ ਬੱਛੋਆਣਾ ਮਾਨਸਾ, ਰਜਿੰਦਰ ਸਿੰਘ ਸਰਪੰਚ ਜਵਾਹਰਕੇ, ਬਲਵਿੰਦਰ ਸਿੰਘ ਮੰਡੇਰ, ਦੀਦਾਰ ਸਿੰਘ ਰਾਣੋ, ਸੁਖਜਿੰਦਰ ਸਿੰਘ ਕਾਜਮਪੁਰ, ਬਲਰਾਜ ਸਿੰਘ ਮੋਗਾ, ਸੱਜਣ ਸਿੰਘ ਪੱਟੀ ਤਰਨਤਾਰਨ (ਸਾਰੇ ਜ਼ਿਲ੍ਹਾ ਪ੍ਰਧਾਨ), ਲਖਵੀਰ ਸਿੰਘ ਸੌਟੀ, ਬੀਬੀ ਤੇਜ ਕੌਰ, ਬੀਬੀ ਅਮਨਦੀਪ ਕੌਰ, ਗੁਰਦੀਪ ਕੌਰ ਚੱਠਾ ਆਦਿ ਆਗੂਆ ਨੇ ਪੂਰੇ ਸਤਿਕਾਰ ਤੇ ਸਰਧਾ ਸਹਿਤ ਸਮੂਲੀਅਤ ਕੀਤੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,