ਚੋਣਵੀਆਂ ਲਿਖਤਾਂ » ਲੇਖ

ਗੁਰੂ ਗ੍ਰੰਥ ਸਾਹਿਬ ਦੀ ਸੱਤਾ ਅਤੇ ਸਿੱਖ ਪੰਥ (ਲੇਖਕ: ਡਾ. ਜਸਵੀਰ ਸਿੰਘ)

January 18, 2018 | By

ਸਿੱਖ ਪੰਥ ਦੇ ‘ਸੱਚ’ ਨੂੰ ਉਪਜਾਉਣ, ਇਸ ਨੂੰ ਵੰਡਣ, ਇਸ ਦੀ ਰਾਖੀ ਕਰਨ ਅਤੇ ਇਸ ਨੂੰ ਮੌਜੂਦਾ ਰਾਜਨੀਤਕ ਸੰਦਰਭ ਵਿਚ ਇਕ ‘ਕੌਮ’ ਵਜੋਂ ਪਛਾਣ ਦੇਣ ਵਾਲੀਆਂ ਹਰੇਕ ਤਰ੍ਹਾਂ ਦੀਆਂ ਸੰਸਥਾਵਾਂ ਅਤੇ ਸੰਗਠਨ ਇਕ ਗੁੱਝੇ ਹਮਲੇ ਦੀ ਮਾਰ ਹੇਠ ਹਨ। ਇਹ ਵਰਤਾਰਾ ਨਵਾਂ ਨਹੀਂ ਹੈ। ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਇਸ ਤਰ੍ਹਾਂ ਦੇ ਹਮਲੇ ਬਦਲਵੇਂ ਰੂਪ ਵਿਚ ਹੁੰਦੇ ਆ ਰਹੇ ਹਨ। ਨਾਲ ਹੀ ਹਮਲੇ ਕਰਨ ਵਾਲਿਆਂ ਦੀ ਪਛਾਣ ਵੀ ਕਦੇ ਗੁੱਝੀ ਨਹੀਂ ਰਹੀ ਪਰ ਮੌਜੂਦਾ ਸਮੇਂ ਵਿਚ ਇਨ੍ਹਾਂ ਹਮਲਿਆਂ ਦਾ ਨਿਵੇਕਲਾ ਪੱਖ ਇਹ ਹੈ ਕਿ ਸਿੱਖ ਪੰਥ ਨਾਲ ਸੰਬੰਧਿਤ ਅਤੇ ਸਿੱਖ ਪਛਾਣ ਰੱਖਣ ਵਾਲੇ ਲੋਕ ਸੁਚੇਤ ਰੂਪ ਵਿਚ ਇਸ ਤਰ੍ਹਾਂ ਦੇ ਹਮਲੇ ਕਰ ਰਹੇ ਹਨ। ਸਿੱਖਾਂ ਦੀਆਂ ਕਥਾ-ਕਹਾਣੀਆਂ, ਇਤਿਹਾਸ, ਗੁਰੂ ਸਾਹਿਬਾਨਾਂ ਦੇ ਜੀਵਨ-ਬਿਰਤਾਂਤ, ਸਿੱਖ ਧਾਰਮਿਕ ਸੰਸਥਾਵਾਂ ਸਮੇਤ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖ ਧਾਰਮਿਕ ਮੁਖੀ, ਸਿੱਖ ਧਰਮ, ਸਿੰਘ ਨਾਂਅ ਅਤੇ ਗੁਰੂ ਗ੍ਰੰਥ ਸਾਹਿਬ ਆਦਿ ਦੇ ਸੱਚ ਨੂੰ ਮਲੀਨ ਕਰਨ ਦੀਆਂ ਕੋਸ਼ਿਸ਼ਾਂ ਵਿਚ ਹੁਣ ਕੁਝ ‘ਸਿੱਖ’ ਕਹਾਉਣ ਵਾਲੇ ਲੋਕ ਅਤਿ ਚਲਾਕੀ ਭਰੇ ਅੰਦਾਜ਼ ਨਾਲ ਸ਼ਾਮਿਲ ਹੋ ਚੁੱਕੇ ਹਨ।
ਅਸਲ ਵਿਚ ਇਹ ਇਕ ਵੱਡਾ ਕੌਮਾਂਤਰੀ ਪੱਧਰ ਦਾ ਪਸਾਰਾ ਅਤੇ ਵਰਤਾਰਾ ਹੈ। ਆਖਰ ਇਹ ਵਰਤਾਰਾ ਵਾਪਰ ਕਿਉਂ ਰਿਹਾ ਹੈ? ਇਨ੍ਹਾਂ ਦਿਨਾਂ ਵਿਚ ਅਤੇ ਪਹਿਲਾਂ ਵੀ ਸਿੱਖ ਧਰਮ, ਪੰਥ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੱਤਾ ਨੂੰ ਖਤਮ ਕਰਨ ਲਈ ਲਗਾਤਾਰ ਜਾਰੀ ਮਹੀਨ ਕਾਰਵਾਈਆਂ ਦੇ ਸੰਦਰਭ ਵਿਚ ਪੰਥ ਇਸ ਸਵਾਲ ਦੇ ਨਿੱਠ ਕੇ ਸਨਮੁੱਖ ਨਹੀਂ ਹੋਇਆ। ਜਦੋਂ ਪਿਛਲੇ ਦਿਨਾਂ ਵਿਚ ‘ਅਜੀਤ’ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਤਾਕਤ ਦੇ ਮਸਲੇ ਨੂੰ ਉਭਾਰਿਆ ਗਿਆ ਸੀ ਤਾਂ ਇਹ ਜ਼ਰੂਰੀ ਸੀ ਕਿ ਇਸ ਮਸਲੇ ਉਤੇ ਭਰਵੀਂ ਅਤੇ ਰਚਨਾਤਮਕ ਅਕਾਦਮਿਕ ਬਹਿਸ ਉਸਾਰੀ ਜਾਂਦੀ। ਇਸ ਬਹਿਸ ਅਤੇ ਸਾਡੇ ਵੱਲੋਂ ਉਠਾਏ ਗਏ ਉਪਰਲੇ ਸਵਾਲ ਦੇ ਸੰਦਰਭ ਵਿਚ ਕੁਝ ਹੋਰ ਸਵਾਲ ਵੀ ਉਭਰਦੇ ਹਨ, ਜਿਨ੍ਹਾਂ ਸਬੰਧੀ ਚਰਚਾ ਕਰਕੇ ਹੀ ਉਪਰੋਕਤ ਮੁੱਖ ਸਵਾਲ ਦੀ ਤਹਿ ਤੱਕ ਪਹੁੰਚਿਆ ਜਾ ਸਕਦਾ ਹੈ। ਇਨ੍ਹਾਂ ਸਵਾਲਾਂ ਵਿਚੋਂ ਮੁੱਖ ਹਨ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਨਾਲ ਸੰਬੰਧਿਤ ਸੰਸਥਾਵਾਂ, ਸੰਗਠਨਾਂ, ਰੀਤੀ-ਰਿਵਾਜਾਂ, ਤਿਉਹਾਰਾਂ ਤੇ ਚਿੰਨ੍ਹਾਂ ਦਾ ਸੱਚ ਕੀ ਹੈ?
ਗੁਰੂ ਗ੍ਰੰਥ ਸਾਹਿਬ ਦਾ ਸੱਚ ਤਾਕਤ ਰੂਪ ਕਿਉਂ ਧਾਰਦਾ ਹੈ?
ਗੁਰੂ ਗ੍ਰੰਥ ਸਾਹਿਬ ਦੀ ਤਾਕਤ ਸਿੱਖ ਪੰਥ ਲਈ ਸੱਤਾ ਦਾ ਰੂਪ ਕਿਵੇਂ ਧਾਰਦੀ ਹੈ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਤਾਕਤ ਸਿੱਖ ਪੰਥ ਵਿਚ ਸੱਤਾ ਦਾ ਰੂਪ ਧਾਰਨ ਕਰ ਗਈ ਹੈ ਪਰ ਇਸ ਦੀ ਉ¤ਚਤਾ ਨੂੰ ਵਾਰ-ਵਾਰ ਵੰਗਾਰਨ ਦੇ ਕੀ ਕਾਰਨ ਹਨ?
ਇਹ ਸਾਰੇ ਸਵਾਲ ਸਾਡੇ ਵੱਲੋਂ ਉਠਾਏ ਮੁੱਖ ਸਵਾਲ ਨਾਲ ਹੀ ਸੰਬੰਧਿਤ ਹਨ। ਇਨ੍ਹਾਂ ਦੇ ਜਵਾਬ ਜਾਨਣ ਲਈ ਕੁਝ ਵੱਡੇ ਸਮਾਜ ਵਿਗਿਆਨੀਆਂ ਵੱਲੋਂ ਵੱਖ-ਵੱਖ ਧਰਮਾਂ ਅਤੇ ਸਮਾਜਾਂ ਦੇ ਵਿਗਾਸ-ਅਮਲ ਬਾਰੇ ਖੋਜੇ ਗਏ ਕੁਝ ਅਹਿਮ ਤੱਥਾਂ ਬਾਰੇ ਜਾਨਣਾ ਵੀ ਜ਼ਰੂਰੀ ਹੈ। ਗੁਰੂ ਪੰਥ ਅਤੇ ਗੁਰੂ ਗ੍ਰੰਥ ਨੂੰ ਮਲੀਨ ਕਰਨ ਦੀਆਂ ਸਾਜ਼ਿਸ਼ਾਂ ਬਾਰੇ ਵੀ ਇਹ ਤੱਥ ਅਹਿਮ ਸਮਝ ਪੈਦਾ ਕਰਦੇ ਹਨ, ਜਿਸ ਤਰ੍ਹਾਂ ਪ੍ਰਸਿੱਧ ਸਮਾਜ ਵਿਗਿਆਨੀ ਬਰਾਇਨ ਟਰਨਰ ਧਰਮ ਦੇ ਵਿਗਾਸ-ਅਮਲ ਸਬੰਧੀ ਖੋਜ ਕਰਦਿਆਂ ਇਸ ਸਿੱਟੇ ’ਤੇ ਪੁੱਜਿਆ ਹੈ ਕਿ ਧਰਮ ਵੱਖ-ਵੱਖ ਮਨੁੱਖੀ ਸਮਾਜਾਂ ਵਿਚ ਪ੍ਰਬੰਧ ਦੀ ਉਸਾਰੀ ਕਰਨ ਅਤੇ ਇਨ੍ਹਾਂ ਸਮਾਜ ਵਿਚਲੇ ਮਨੁੱਖਾਂ ਦੀਆਂ ਕਾਰਵਾਈਆਂ ਨੂੰ ਅਰਥ ਦੇਣ ਲਈ ਹੋਂਦ ਵਿਚ ਆਇਆ ਹੈ।
ਪ੍ਰਸਿੱਧ ਸਮਾਜ ਵਿਗਿਆਨੀ ਟਾਲਕੋਟ ਪਾਰਸੰਜ ਦਾ ਵਿਚਾਰ ਹੈ ਕਿ ਵੱਖ-ਵੱਖ ਮਨੁੱਖੀ ਗਰੁੱਪਾਂ ਦੀ ਹੋਂਦ ਇਕ ਪੁਰਾਤਨ ਸਚਾਈ ਹੈ ਅਤੇ ਹਰੇਕ ਮਨੁੱਖੀ ਗਰੁੱਪ ਵੱਲੋਂ ਆਪਣਾ ਇਕ ਗਿਆਨ-ਪ੍ਰਬੰਧ ਉਸਾਰਿਆ ਜਾਂਦਾ ਹੈ। ਹਰੇਕ ਮਨੁੱਖੀ ਗਰੁੱਪ ਆਪਣੇ ਗਿਆਨ-ਪ੍ਰਬੰਧ ਨੂੰ ਲਗਾਤਾਰਤਾ ਦੇਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਸ ਨੂੰ ਸੁਰੱਖਿਅਤ ਪਹੁੰਚਾਉਣ ਲਈ ਇਸ (ਗਿਆਨ-ਪ੍ਰਬੰਧ) ਨੂੰ ਲਿਖਤ ਰੂਪ ਦਿੰਦਾ ਹੈ। ਟਾਲਕੋਟ ਪਾਰਸੰਜ ਦਾ ਇਹ ਵਿਚਾਰ ਵੀ ਮਹੱਤਵਪੂਰਨ ਹੈ ਕਿ ਜਿਹੜੇ ਮਨੁੱਖੀ ਗਰੁੱਪਾਂ ਨੇ ਆਪਣੇ ਗਿਆਨ-ਪ੍ਰਬੰਧ ਨੂੰ ਲਿਖਤ ਰੂਪ ਦੇਣ ਲਈ ਕਿਸੇ ਨਾ ਕਿਸੇ ਭਾਸ਼ਾ ਨੂੰ ਮਾਂਜ-ਸਵਾਰ ਕੇ ਵਿਕਸਿਤ ਕਰ ਲਿਆ, ਉਹ ਗਰੁੱਪ ¦ਬੇ ਸਮੇਂ ਤੱਕ ਹੋਂਦ ਵਿਚ ਰਹੇ ਅਤੇ ਰਹਿ ਰਹੇ ਹਨ।
ਉਤਰ-ਆਧੁਨਿਕ ਸਿਧਾਂਤਕਾਰ ਜੈਕਸ ਦਰੀਦਾ ਦਾ ਵੀ ਵਿਚਾਰ ਹੈ ਕਿ ਸਮਾਜਿਕ ਸੰਸਾਰ ਦੀ ਉਸਾਰੀ ਦਾ ਮੁੱਖ ਸਰੋਤ ਲਿਖਤਾਂ ਹਨ। ਇਸ ਤੋਂ ਭਾਵ ਕਿ ਸਮਾਜਿਕ ਸੰਸਾਰ ਦੇ ਵਿਗਾਸ ਦੀ ਵਿਆਖਿਆ ਵੱਖ-ਵੱਖ ਭਾਸ਼ਾਵਾਂ ਨਾਲ ਸੰਬੰਧਿਤ ਧਾਰਨਾਵਾਂ ਅਤੇ ਢਾਂਚਿਆਂ ਵਿਚੋਂ ਝਲਕਦੀ ਹੈ। ਦਰੀਦਾ ਦਾ ਇਹ ਵਿਚਾਰ ਵੀ ਮਹੱਤਵਪੂਰਨ ਹੈ ਕਿ ਸਾਰੇ ਸਿਧਾਂਤਾਂ, ਬਿਰਤਾਂਤਾਂ ਅਤੇ ਲਿਖਤਾਂ ਦੀ ਸਥਿਰਤਾ ਮਨੁੱਖ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ਭਾਵ ਕਿ ਵੱਖ-ਵੱਖ ਭਾਸ਼ਾਵਾਂ ਵਿਚ ਕੁਦਰਤੀ ਅਤੇ ਸਥਿਰ ਲੱਗਣ ਵਾਲੇ ਸਿਧਾਂਤ ਅਤੇ ਸਬੰਧ ਮਨੁੱਖਾਂ ਦੀ ਉਪਜ ਹੁੰਦੇ ਹਨ। ਇਨ੍ਹਾਂ ਸਿਧਾਂਤਾਂ ਅਤੇ ਸਬੰਧਾਂ ਨੂੰ ਕੁਝ ਕੁਦਰਤੀ ਵਿਰੋਧਾਭਾਸਾਂ ਦੇ ਸੰਦਰਭ ਵਿਚ ਉਸਾਰਿਆ ਜਾਂਦਾ ਹੈ, ਜਿਵੇਂ ਚੰਗਾ-ਮਾੜਾ, ਠੀਕ-ਗ਼ਲਤ, ਬੁਰਜੁਆ-ਪ੍ਰੋਲਤਾਰੀ, ਜਨਤਕ-ਨਿੱਜੀ ਆਦਿ।
ਸਮਾਜਿਕ ਉਸਾਰੀਵਾਦੀ ਸਿਧਾਂਤਕਾਰ ਦਾਅਵਾ ਕਰਦੇ ਹਨ ਕਿ ਮਨੁੱਖ ਆਪਣੇ ਸੱਭਿਆਚਾਰਕ ਵਾਤਾਵਰਨ ਦੀ ਪੈਦਾਵਾਰ ਹੁੰਦੇ ਹਨ। ਹਰੇਕ ਸਮਾਜ ਦਾ ਗਿਆਨ-ਪ੍ਰਬੰਧ ਜੋ ਕਿ ਇਸ ਦੇ ਨਿਯਮਾਂ, ਚਿੰਨ੍ਹਾਂ, ਧਾਰਨਾਵਾਂ ਅਤੇ ਅਰਥਾਂ ਉਤੇ ਆਧਾਰਿਤ ਹੁੰਦਾ ਹੈ, ਇਸ (ਸਮਾਜ) ਨਾਲ ਸੰਬੰਧਿਤ ਮਨੁੱਖਾਂ ਵੱਲੋਂ ਆਪਣੀਆਂ ਅਤੇ ਦੂਜਿਆਂ ਵੱਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ ਦੀ ਵਿਆਖਿਆ ਨੂੰ ਇਕ ਖਾਸ ਰੂਪ ਬਖਸ਼ਦਾ ਹੈ। ਇਨ੍ਹਾਂ ਸਿਧਾਂਤਕਾਰਾਂ ਅਨੁਸਾਰ ਸਮਾਜਿਕ ਸੱਚ ਮਨੁੱਖਾਂ ਵੱਲੋਂ ਸਿਰਜਿਆ ਜਾਂਦਾ ਹੈ ਅਤੇ ਵੱਖ-ਵੱਖ ਸਮਾਜਾਂ ਦਾ ਇਨ੍ਹਾਂ ਦੇ ਸੱਭਿਆਚਾਰਾਂ ਨਾਲ ਜੁੜਿਆ ਗਿਆਨ ਪ੍ਰਬੰਧ ਇਨ੍ਹਾਂ ਨਾਲ ਸੰਬੰਧਿਤ ਮਨੁੱਖਾਂ ਨੂੰ ਆਪਣੇ ਸਮਾਜਿਕ ਸੱਚ ਨੂੰ ਖਾਸ ਅਰਥ ਦੇਣ ਦੇ ਯੋਗ ਬਣਾਉਂਦਾ ਹੈ। ਇਸ ਮਾਨਤਾ ਤੋਂ ਭਾਵ ਹੈ ਕਿ ਵੱਖ-ਵੱਖ ਸਮਾਜਾਂ ਨਾਲ ਸੰਬੰਧਿਤ ਮਨੁੱਖਾਂ ਦੀਆਂ ਕਾਰਵਾਈਆਂ ਨੂੰ ਇਨ੍ਹਾਂ ਦੇ ਨਿੱਜੀ ਵਿਸ਼ਵਾਸ ਅਰਥ ਪ੍ਰਦਾਨ ਨਹੀਂ ਕਰਦੇ ਬਲਕਿ ਇਨ੍ਹਾਂ ਦਾ ਸਮਾਜਿਕ ਸੱਭਿਆਚਾਰ ਇਨ੍ਹਾਂ ਦੀਆਂ ਕਾਰਵਾਈਆਂ ਨੂੰ ਖਾਸ ਪਛਾਣ ਅਤੇ ਅਰਥ ਦਿੰਦਾ ਹੈ।
ਇਨ੍ਹਾਂ ਸਿਧਾਂਤਕਾਰਾਂ ਅਨੁਸਾਰ ਵੱਖ-ਵੱਖ ਸਮਾਜਿਕ ਸੱਭਿਆਚਾਰਾਂ ਦੀ ਵਿਰੋਧੀ ਸਮਾਜ ਵੱਲੋਂ ਤੋੜ-ਭੰਨ ਹੁੰਦੀ ਰਹਿੰਦੀ ਹੈ ਅਤੇ ਇਸੇ ਕਰਕੇ ਮਨੁੱਖੀ ਕਾਰਵਾਈਆਂ ਨੂੰ ਖਾਸ ਅਰਥ ਦੇਣ ਵਾਲੇ ਸੱਭਿਆਚਾਰਾਂ ਦੀ ਵੱਖਰੀ-ਵੱਖਰੀ ਵਿਆਖਿਆ ਦਾ ਡਰ ਵੀ ਹਮੇਸ਼ਾ ਬਣਿਆ ਰਹਿੰਦਾ ਹੈ। ਇਹੀ ਕਾਰਨ ਹੈ ਕਿ ਵੱਖ-ਵੱਖ ਸਮਾਜਾਂ ਦੇ ਮਹਾਂਪੁਰਖ ਅਤੇ ਵਿਦਵਾਨ ਆਪਣੇ ਸੱਭਿਆਚਾਰਕ ਸੱਚ ਨੂੰ ਇਕ ਪੱਕੀ ਵਿਆਖਿਆ ਅਤੇ ਪੱਕਾ ਰੂਪ ਦਿੰਦੇ ਹਨ ਤਾਂ ਕਿ ਇਸ ਨੂੰ ਵਿਰੋਧੀ ਸਮਾਜਿਕ ਸੱਭਿਆਚਾਰਾਂ ਵੱਲੋਂ ਕੀਤੀ ਵਿਆਖਿਆਤਮਕ ਤੋੜ-ਭੰਨ ਤੋਂ ਬਚਾਇਆ ਜਾ ਸਕੇ। ਇਥੇ ਇਹ ਤੱਥ ਵੀ ਮਹੱਤਵਪੂਰਨ ਹੈ ਕਿ ਵੱਖ-ਵੱਖ ਸਮਾਜ ਆਪਣੇ ਸੱਭਿਆਚਾਰਾਂ ਦੇ ਅਰਥਾਂ ਨੂੰ ਰਾਜਨੀਤੀ ਦੀ ਵਰਤੋਂ ਕਰਕੇ ਪੱਕਿਆਂ ਕਰਦੇ ਹਨ ਅਤੇ ਜਦੋਂ ਕਿਸੇ ਵੀ ਸਮਾਜ ਵੱਲੋਂ ਆਪਣੇ ਸੱਭਿਆਚਾਰਕ ਸੱਚ ਦੀ ਵਿਆਖਿਆ ਨੂੰ ਪੱਕਾ ਕਰਨ ਦਾ ਅਮਲ ਸਫਲ ਹੋ ਜਾਂਦਾ ਹੈ ਤਾਂ ਇਹ ਇਸ ਸਮਾਜ ਨਾਲ ਸੰਬੰਧਿਤ ਲੋਕਾਂ ਦੀ ਕਿਸਮਤ ਦਾ ਫੈਸਲਾ ਹੀ ਨਹੀਂ ਕਰਦਾ ਬਲਕਿ ਇਨ੍ਹਾਂ ਨੂੰ ਆਪਣੀ ਸਮਾਜਿਕ ਤਾਕਤ ਬਾਰੇ ਸੋਚਣ ਦੇ ਬਦਲਵੇਂ ਵਿਚਾਰ ਵੀ ਦਿੰਦਾ ਹੈ। ਇਸ ਮਾਨਤਾ ਨੇ ਤਾਕਤ ਦੇ ਪਦਾਰਥਕ ਆਧਾਰ ਵਾਲੀ ਵਿਆਖਿਆ ਨੂੰ ਬਦਲ ਕੇ ਵਿਚਾਰਧਾਰਕ ਤੱਤਾਂ ਨੂੰ ਇਸ ਦੀ ਵਿਆਖਿਆ ਵਿਚ ਸ਼ਾਮਿਲ ਕਰ ਦਿੱਤਾ ਹੈ।
ਇਸ ਮਾਨਤਾ ਤੋਂ ਭਾਵ ਹੈ ਕਿ ਤਾਕਤ ਵੱਖ-ਵੱਖ ਸਮਾਜਾਂ ਵੱਲੋਂ ਸਿਰਜੇ ਗਿਆਨ-ਪ੍ਰਬੰਧਾਂ ਦੇ ਆਧਾਰ ’ਤੇ ਮਨੁੱਖੀ ਕਾਰਵਾਈਆਂ ਨੂੰ ਪੱਕੇ ਅਰਥ ਅਤੇ ਪੱਕੀਆਂ ਪਛਾਣਾਂ ਦੇਣ ਦੀ ਯੋਗਤਾ ਦੇ ਅਮਲ ਨਾਲ ਵੀ ਸੰਬੰਧਿਤ ਹੁੰਦੀ ਹੈ। ਫਰਾਂਸ ਦੇ ਮਹਾਨ ਦਾਰਸ਼ਨਿਕ ਮਿਸ਼ੇਲ ਫੂਕੋ ਨੇ ਸਮਾਜਿਕ ‘ਸੱਚ’ ਅਤੇ ਤਾਕਤ ਦੇ ਆਪਸੀ ਸਬੰਧਾਂ ਬਾਰੇ ਮਹੱਤਵਪੂਰਨ ਸੇਧ ਦਿੱਤੀ ਹੈ। ਫੂਕੋ ਅਨੁਸਾਰ ਕਿਸੇ ਵੀ ਸਮਾਜ ਵਿਚ ਕਥਨਾਂ ਨੂੰ ਪੈਦਾ ਕਰਨ, ਨਿਯਮਿਤ ਕਰਨ, ਵੰਡਣ, ਪ੍ਰਵਾਹਿਤ ਅਤੇ ਪ੍ਰਚੱਲਿਤ ਕਰਨ ਵਾਲੀਆਂ ਵਿਵਸਥਤ ਕਾਰਵਾਈਆਂ ਅਤੇ ਪ੍ਰਣਾਲੀਆਂ ਤੋਂ ਇਸ ਸਮਾਜ ਦੇ ਸੱਚ ਨੂੰ ਸਮਝਿਆ ਜਾ ਸਕਦਾ ਹੈ। ਇਹ ਸੱਚ ਸਮਾਜ ਦੀਆਂ ਤਾਕਤ ਪ੍ਰਣਾਲੀਆਂ ਨਾਲ ਸੰਬੰਧਿਤ ਹੁੰਦਾ ਹੈ ਜੋ ਕਿ ਇਸ (ਸੱਚ) ਨੂੰ ਪੈਦਾ ਵੀ ਕਰਦੀਆਂ ਹਨ ਅਤੇ ਇਸ ਦੀ ਹੋਂਦ ਨੂੰ ਬਣਾਈ ਵੀ ਰੱਖਦੀਆਂ ਹਨ। ਇਸ ਤੋਂ ਭਾਵ ਕਿ ਹਰੇਕ ਸਮਾਜ ਦਾ ‘ਸੱਚ’ ਇਸ ਦੀ ਤਾਕਤ ਤੋਂ ਬਾਹਰ ਨਹੀਂ ਹੁੰਦਾ ਜਾਂ ਬਿਨਾਂ ਤਾਕਤ ਦੇ ਹੋਂਦ ਵਿਚ ਨਹੀਂ ਆਉਂਦਾ। ਹਰੇਕ ਸਮਾਜ ਦੇ ਸੱਚ ਦੀ ਆਪਣੀ ਆਮ ਰਾਜਨੀਤੀ ਹੁੰਦੀ ਹੈ ਭਾਵ ਕਿ ਹਰੇਕ ਸਮਾਜ ਦੇ ਆਪਣੇ ਸੰਗਠਨ ਅਤੇ ਸੰਸਥਾਵਾਂ ਹੁੰਦੀਆਂ ਹਨ ਜੋ ਵੱਖ-ਵੱਖ ਕਿਸਮਾਂ ਦੇ ਬਿਰਤਾਂਤਾਂ ਅਤੇ ਕਥਨਾਂ ਨੂੰ ਗ਼ਲਤ-ਠੀਕ ਸਾਬਤ ਕਰਕੇ ਆਪਣੇ ਸਮਾਜਿਕ ਸੱਚ ਲਈ ਜ਼ਰੂਰੀ ਕਥਨਾਂ ਨੂੰ ਸਥਾਪਿਤ ਕਰਦੇ ਹਨ। ਇਸ ਤਰ੍ਹਾਂ ਹਰੇਕ ਸਮਾਜ ਦਾ ਸੱਚ ਉਨ੍ਹਾਂ ਬਿਰਤਾਂਤਾਂ, ਕਥਨਾਂ ਅਤੇ ਸੰਸਥਾਵਾਂ ਉਤੇ ਕੇਂਦਰਿਤ ਹੁੰਦਾ ਹੈ ਜੋ ਇਸ ਨੂੰ ਪੈਦਾ ਕਰਦੇ ਹਨ।
ਉਪਰੋਕਤ ਕੌਮਾਂਤਰੀ ਪੱਧਰ ’ਤੇ ਮਾਨਤਾ ਪ੍ਰਾਪਤ ਅਕਾਦਮਿਕ ਧਾਰਨਾਵਾਂ ਸਾਡੇ ਮੁੱਖ ਸਵਾਲ ਅਤੇ ਦੂਜੇ ਸਵਾਲਾਂ ਦਾ ਜਵਾਬ ਸਮਝਣ ਲਈ ਕਾਫੀ ਹਨ। ਇਥੇ ਮਹੱਤਵਪੂਰਨ ਹੈ ਕਿ ਗੁਰੂ ਨਾਨਕ ਸਾਹਿਬ ਨੇ ਪੰਜਾਬੀ ਭਾਸ਼ਾ ਨੂੰ ਸਿੱਖ ਧਰਮ ਨਾਲ ਸੰਬੰਧਿਤ ਗਿਆਨ-ਪ੍ਰਬੰਧ ਦੀ ਉਸਾਰੀ ਕਰਨ ਲਈ ਵਰਤੋਂ ਵਿਚ ਲਿਆਂਦਾ। ਉਸ ਸਮੇਂ ਦੇ ਸੱਭਿਆਚਾਰਕ ਵਾਤਾਵਰਨ ਵਿਚ ਇਹ ਕਾਰਵਾਈ ਇਕ ਪਾਸੇ ਤਾਂ ਸਦੀਆਂ ਤੋਂ ਵਿਕਸਿਤ ਅਤੇ ਭਾਰੂ ਸੱਭਿਆਚਾਰਕ ਗਰੁੱਪ ਦੀ ਸੰਸਕ੍ਰਿਤ ਭਾਸ਼ਾ ਦੀ ਵਰਤੋਂ ਕਰਕੇ ਉਸਾਰੀ ਧਾਰਮਿਕ ਅਜਾਰੇਦਾਰੀ ਨੂੰ ਤੋੜਦੀ ਸੀ ਅਤੇ ਦੂਜਾ ਬ੍ਰਾਹਮਣੀ ਗਿਆਨ-ਪ੍ਰਬੰਧ ਦੇ ਟਾਕਰੇ ਇਕ ਬਰਾਬਰ ਦਾ ਗਿਆਨ-ਪ੍ਰਬੰਧ ਵੀ ਵਿਕਸਿਤ ਕਰਦੀ ਸੀ। ਦੂਜੇ ਗੁਰੂ ਨੇ ਇਸ ਟਾਕਰੇ ਨੂੰ ਹੋਰ ਵੀ ਗਹਿਰਾ ਕਰ ਦਿੱਤਾ, ਜਦੋਂ ਗੁਰਮੁਖੀ ਲਿਪੀ ਨੂੰ ਮਾਂਜ-ਸੰਵਾਰ ਕੇ ਗੁਰੂ ਨਾਨਕ ਸਾਹਿਬ ਵੱਲੋਂ ਉਪਜਾਏ ਗਿਆਨ-ਪ੍ਰਬੰਧ ਦੀ ਲਗਾਤਾਰਤਾ ਲਈ ਹੋਰ ਲਾਹੇਵੰਦ ਬਣਾ ਦਿੱਤਾ। ਇਹ ਅਮਲ ਉਤਰ-ਆਧੁਨਿਕ ਸਿਧਾਂਤਕਾਰਾਂ ਵੱਲੋਂ ਦਿੱਤੇ ਉਨ੍ਹਾਂ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਾ ਹੈ ਕਿ ਕਿਸੇ ਵੀ ਸਮਾਜ ਦੀ ਉਸਾਰੀ ਦਾ ਮੁੱਖ ਸਰੋਤ ਲਿਖਤਾਂ ਜਾਂ ਬਿਰਤਾਂਤ ਹੁੰਦੇ ਹਨ ਜੋ ਕਿ ਇਸ ਸਮਾਜ ਦੇ ਸੱਚ ਨੂੰ ਸਿਰਜਦੇ ਹਨ।
ਇਸੇ ਤਰ੍ਹਾਂ ਗੁਰੂ ਸਾਹਿਬਾਨਾਂ ਵੱਲੋਂ ਸਿਰਜਿਆ ‘ਸੱਚ’ ਗੁਰਬਾਣੀ ਨਾਲ ਅਟੁੱਟ ਰੂਪ ਨਾਲ ਜੁੜਿਆ ਹੋਇਆ ਹੈ। ਸਿੱਖ ਸੱਚ ਨੂੰ ਉਸਾਰਨ ਵਾਲਾ ਗਿਆਨ-ਪ੍ਰਬੰਧ ਜਦੋਂ ਪੰਜਵੇਂ ਗੁਰੂ ਦੁਆਰਾ ਸੰਪਾਦਤ ਆਦਿ ਗ੍ਰੰਥ ਸਾਹਿਬ ਦਾ ਰੂਪ ਧਾਰਦਾ ਹੈ ਤਾਂ ਸਿੱਖ ਸਮਾਜ ਦੇ ‘ਸੱਚ’ ਅਤੇ ਆਮ ਸਿੱਖਾਂ ਦੀਆਂ ਕਾਰਵਾਈਆਂ ਨੂੰ ਖਾਸ ਅਰਥ ਦੇਣ ਵਾਲਾ ਠੋਸ ਸਰੋਤ ਹੋਂਦ ’ਚ ਆ ਜਾਂਦਾ ਹੈ। ਸਿੱਖ ਸੱਚ ਅਤੇ ਗਿਆਨ-ਪ੍ਰਬੰਧ ਕਿਉਂਕਿ ਬ੍ਰਾਹਮਣੀ ਸੱਚ ਅਤੇ ਗਿਆਨ-ਪ੍ਰਬੰਧ ਦੇ ਟਾਕਰੇ ’ਤੇ ਉਪਜਾਇਆ ਗਿਆ ਸੀ, ਇਸ ਕਰਕੇ ਇਹ ਬ੍ਰਾਹਮਣੀ ਤੋੜ-ਭੰਨ ਅਤੇ ਸਿੱਖ ਸੱਚ ਤੋਂ ਵੱਖਰੀਆਂ ਬ੍ਰਾਹਮਣੀ ਵਿਆਖਿਆਵਾਂ ਦਾ ਨਿਸ਼ਾਨਾ ਬਣਿਆ ਰਿਹਾ ਹੈ। ਇਥੇ ਇਹ ਤੱਥ ਵੀ ਮਹੱਤਵਪੂਰਨ ਹੈ ਕਿ ਸਾਰੇ ਸਿੱਖ ਗੁਰੂ ਸਾਹਿਬਾਨਾਂ ਨੇ ਆਪਣੇ ਵੱਲੋਂ ਸਿਰਜੇ ਸੰਗਠਨਾਂ, ਸੰਸਥਾਵਾਂ, ਰੀਤੀ-ਰਿਵਾਜਾਂ, ਪੰ੍ਰਪਰਾਵਾਂ ਅਤੇ ਤਿਉਹਾਰਾਂ ਨੂੰ ਇਕ ਤਰ੍ਹਾਂ ਦੀਆਂ ਤਾਕਤ-ਪ੍ਰਣਾਲੀਆਂ ਦਾ ਰੂਪ ਦਿੱਤਾ ਹੈ ਜੋ ਇਕ ਪਾਸੇ ਸਿੱਖ ਗਿਆਨ-ਪ੍ਰਬੰਧ ਦੀ ਪੱਕੀ ਵਿਆਖਿਆ ਦਾ ਸਰੋਤ ਬਣਦੀਆਂ ਹਨ ਤਾਂ ਦੂਜੇ ਪਾਸੇ ਸਿੱਖ ਸੱਚ ਨੂੰ ਨਿਯਮਿਤ ਕਰਨ, ਪ੍ਰਵਾਹਿਤ ਕਰਨ ਅਤੇ ਪ੍ਰਚੱਲਿਤ ਕਰਨ ਵਾਲੀਆਂ ਵਿਵਸਥਿਤ ਪ੍ਰਣਾਲੀਆਂ ਵਜੋਂ ਵੀ ਕਾਰਜਸ਼ੀਲ ਹਨ।
ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਜੇ ਇਕ ਪਾਸੇ ਆਮ ਸਿੱਖਾਂ ਦੀਆਂ ਕਾਰਵਾਈਆਂ ਨੂੰ ਖਾਸ ਅਰਥ ਦਿੰਦੇ ਹਨ ਤਾਂ ਦੂਜੇ ਪਾਸੇ ਇਨ੍ਹਾਂ ਨੇ ਸਿੱਖ ਸੱਚ ਅਤੇ ਗਿਆਨ-ਪ੍ਰਬੰਧ ਦੀ ਹੋਂਦ ਨੂੰ ਵੀ ਬਣਾਈ ਰੱਖਿਆ ਹੈ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਨੇ ਸਿੱਖ ਸਮਾਜ ਅੰਦਰ ਇਕ ਅਜਿਹੀ ਤਾਕਤ ਪ੍ਰਣਾਲੀ ਦਾ ਰੂਪ ਧਾਰਨ ਕਰ ਲਿਆ ਹੈ ਜੋ ਸਿੱਖ ਸੱਚ ਅਤੇ ਗਿਆਨ-ਪ੍ਰਬੰਧ ਦੀ ਪੱਕੀ ਵਿਆਖਿਆ ਦਾ ਸਰੋਤ ਬਣ ਚੁੱਕਾ ਹੈ। ਇਹੀ ਤੱਥ ਆਦਿ ਗ੍ਰੰਥ ਸਾਹਿਬ ਦੀ ਤਾਕਤ ਨੂੰ ਉ¤ਚਤਾ ਪ੍ਰਦਾਨ ਕਰਕੇ ਸੱਤਾ ਦਾ ਰੂਪ ਦਿੰਦਾ ਹੈ। ਵਰਨਣਯੋਗ ਹੈ ਕਿ ਤਾਕਤ ਉਹ ਯੋਗਤਾ ਹੁੰਦੀ ਹੈ, ਜਿਸ ਦੁਆਰਾ ਮਨੁੱਖਾਂ ਦੀਆਂ ਕਾਰਵਾਈਆਂ ਅਤੇ ਦਿਮਾਗ ਨੂੰ ਕੰਟਰੋਲ ਕੀਤਾ ਜਾਂਦਾ ਹੈ। ਜਦੋਂ ਮਨੁੱਖ ਕਿਸੇ ਦੂਜੇ ਮਨੁੱਖ ਜਾਂ ਮਨੁੱਖੀ ਏਜੰਸੀ ਦੀ ਤਾਕਤ ਨੂੰ ਸਹਿਜ ਅਤੇ ਸੁੱਤੇ ਸਿੱਧ ਮੰਨਣ ਲੱਗ ਜਾਂਦੇ ਹਨ ਅਤੇ ਇਸ ਨੂੰ ਆਪਣੇ ਹਿਤਾਂ ਲਈ ਲਾਹੇਵੰਦ ਸਮਝਣਾ ਸ਼ੁਰੂ ਕਰ ਦਿੰਦੇ ਹਨ ਤਾਂ ਇਹ ਤਾਕਤ ਸੱਤਾ ਦਾ ਰੂਪ ਧਾਰਨ ਕਰ ਲੈਂਦੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਸੱਚ ਅਤੇ ਗਿਆਨ ਪ੍ਰਬੰਧ ਦੀ ਵਿਆਖਿਆ ਦੇ ਪੱਕੇ ਸਰੋਤ ਵਜੋਂ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ ਸਥਾਪਿਤ ਕਰ ਦਿੱਤਾ ਗਿਆ ਤਾਂ ਇਸ ਨੇ ਆਮ ਸਿੱਖਾਂ ਦੀਆਂ ਕਾਰਵਾਈਆਂ ਨੂੰ ਖਾਸ ਅਰਥ ਦੇਣ ਵਾਲੀ ਤਾਕਤ ਪ੍ਰਣਾਲੀ ਦਾ ਰੂਪ ਧਾਰਨ ਕਰ ਲਿਆ। ਪੰਥ ਨੇ ਜਿਸ ਤਰ੍ਹਾਂ ਦਸਵੇਂ ਗੁਰੂ ਦੇ ਹੁਕਮਾਂ ਮੁਤਾਬਿਕ ਆਦਿ ਗ੍ਰੰਥ ਸਾਹਿਬ ਨੂੰ ਪ੍ਰਵਾਨਗੀ ਦਿੱਤੀ, ਇਹ ਆਦਿ ਗ੍ਰੰਥ ਸਾਹਿਬ ਦੀ ਸੱਤਾ ਦੀ ਵੱਡੀ ਉਦਾਹਰਨ ਹੈ।
ਮਿਸ਼ੇਲ ਫੂਕੋ ਵੱਲੋਂ ਤਾਕਤ ਅਤੇ ਸੱਚ ਦੇ ਆਪਸੀ ਸਬੰਧਾਂ ਬਾਰੇ ਦਿੱਤੀ ਧਾਰਨਾ ਤੋਂ ਸਪੱਸ਼ਟ ਹੁੰਦਾ ਹੈ ਕਿ ਆਦਿ ਗ੍ਰੰਥ ਸਿੱਖ ਸੱਚ ਨੂੰ ਪੈਦਾ ਕਰਨ ਅਤੇ ਇਸ ਨੂੰ ਲਗਾਤਾਰਤਾ ਦੇਣ ਵਾਲੀ ਤਾਕਤ ਪ੍ਰਣਾਲੀ ਹੈ। ਸਿੱਖ ਸਮਾਜ ਦਾ ‘ਸੱਚ’ ਇਸ ਤਾਕਤ ਪ੍ਰਣਾਲੀ ਤੋਂ ਬਾਹਰ ਹੋਂਦ ਵਿਚ ਨਹੀਂ ਰਹਿ ਸਕਦਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੱਤਾ ਨੂੰ ਤੋੜਨ ਦੀਆਂ ਕਾਰਵਾਈਆਂ ਨੂੰ ਸਿੱਖ ਸਮਾਜ ਦੇ ‘ਸੱਚ’ ਅਤੇ ਗਿਆਨ-ਪ੍ਰਬੰਧ ਨੂੰ ਮਲੀਨ ਕਰ ਦੇਣ ਦੀਆਂ ਕੋਸ਼ਿਸ਼ਾਂ ਵਜੋਂ ਸਮਝਿਆ ਜਾਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,