ਸਿੱਖ ਖਬਰਾਂ

ਸੁਬਰਾਮਨੀਅਮ ਸਵਾਮੀ ਕਰਤਾਰਪੁਰ ਸਾਹਿਬ ਦੇ ਲਾਂਘੇ ‘ਚ ਅੜਿਕਾ ਪਾਉਣ ਤੋਂ ਗੁਰੇਜ ਕਰੇ: ਦਮਦਮੀ ਟਕਸਾਲ

August 26, 2019 | By

ਅੰਮ੍ਰਿਤਸਰ/ਮਹਿਤਾ: ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ ਭਾਜਪਾ ਆਗੂ ਅਤੇ ਰਾਜ ਸਭਾ ਦੇ ਹਿੱਸੇਦਾਰ (ਮੈਂਬਰ) ਸੁਬਰਾਮਨੀਅਮ ਸੁਆਮੀ ਵਲੋਂ ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਰੋਕ ਦੇਣ ਦੀ ਵਕਾਲਤ ਨੂੰ ਗੈਰ ਸੰਜੀਦਾ, ਗੈਰ ਜਿੰਮੇਵਾਰਾਨਾ ਅਤੇ ਸਿੱਖਾਂ ਦੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿਤਾ ਹੈ।

ਬਾਬਾ ਹਰਨਾਮ ਸਿੰਘ (ਪੁਰਾਣੀ ਤਸਵੀਰ)

ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਅਨ ‘ਚ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਸਮੁਚੀ ਸਿੱਖ ਜਗਤ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ‘ਚ ਸਥਿਤ ਇਤਿਹਾਸਕ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਖੁਲੇ ਦਰਸ਼ਨ ਦੀਦਾਰ ਲਈ ਲਾਂਘਾ ਖੋਲਣ ਦੀ ਤੀਬਰਤਾ ਨਾਲ ਉਡੀਕ ਰਹੀ ਹੈ ਤਾਂ ਅਜਿਹੇ ‘ਚ ਭਾਜਪਾ ਨੇਤਾ ਸਵਾਮੀ ਵਲੋਂ ਲਾਂਘੇ ਦੀ ਉਸਾਰੀ ਨੂੰ ਰੋਕਣ ਸੰਬੰਧੀ ਬਿਆਨਬਾਜ਼ੀ ਅਤੇ ਗੁਆਂਢੀ ਮੁਲਕ ਪ੍ਰਤੀ ਨਫਰਤ ਦੀ ਭਾਸ਼ਾ ਬੋਲੋੜਾ ਅਤੇ ਸਮਝ ਤੋਂ ਬਾਹਰ ਹੈ।

⊕ ਸੰਬੰਧਤ ਖਬਰ ਪੜ੍ਹੋ – ਭਾਰਤ ਨਾਲ ਤਣਾਅ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘਾ ਖੋਲਾਂਗੇ: ਪਾਕਿਸਤਾਨ

ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ “ਪੰਜਾਬ ਸਰਹਦੀ ਸੂਬਾ ਹੈ ਅਤੇ ਆਪਣੇ ਗੁਆਂਢੀ ਮੁਲਕ ਨਾਲ ਸੁਖਾਵੇਂ ਮਾਹੌਲ ਦੀ ਹਮੇਸ਼ਾਂ ਆਸਵੰਦ ਰਿਹਾ ਹੈ। ਉਹਨਾਂ ਕਿਹਾ ਕਿ ਲਾਂਘੇ ਨਾਲ ਕਿਸੇ ਕਿਸਮ ਦੀ ਸੁਰਖਿਆ ਸੰਬੰਧੀ ਪ੍ਰੇਸ਼ਾਨੀ ਪੈਦਾ ਹੋਣ ਦਾ ਖਦਸ਼ਾ ਹੈ ਤਾਂ ਉਸ ਨੂੰ ਦੂਰ ਕਰਨ ਪ੍ਰਤੀ ਦੇਸ਼ ਦੀਆਂ ਸੁਰਖਿਆ ਏਜੰਸੀਆਂ ਹਰ ਤਰਾਂ ਕਾਬਲ ਹਨ”।

⊕ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਇਹ ਲਿਖਤ ਜਰੂਰ ਪੜ੍ਹੋ – ਕਰਤਾਰਪੁਰ ਸਾਹਿਬ ਦਾ ਲਾਂਘਾ: ਕੀ, ਕਦੋਂ, ਕਿਵੇਂ ਤੇ ਕਿਉਂ?

ਟਕਸਾਲ ਮੁਖੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਹੀ ਲਾਂਘੇ ਦੀ ਉਸਾਰੀ ਛੇਤੀ ਤੋਂ ਛੇਤੀ ਪੂਰੀ ਕਰਨ ਤਾਂ ਕਿ ਸਿੱਖ ਅਤੇ ਨਾਨਕ ਨਾਮ ਲੇਵੇ ਸੰਗਤਾਂ ਬਿਨਾ ਵੀਜਾ ਗੁਰਦੁਆਰਾ ਕਰਤਾਰ ਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣ।

ਉਹਨਾਂ ਭਾਜਪਾ ਨੇਤਾ ਨੂੰ ਸਿੱਖ ਭਾਵਨਾਵਾਂ ਨਾਲ ਸੰਬੰਧਿਤ ਸੰਵੇਦਣਸ਼ੀਲ ਮੁਦਿਆਂ ਪ੍ਰਤੀ ਗੈਰ ਸੰਜੀਦਗੀ ਵਾਲੇ ਬਿਆਨ ਦੇਣ ਤੋਂ ਗੁਰੇਜ਼ ਕਰਨ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਜੂਨ ’84 ਦੌਰਾਨ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਗਏ ਫੌਜੀ ਹਮਲੇ ਨਾਲ ਸੰਬੰਧਿਤ ਸਰਕਾਰੀ ਫਾਇਲਾਂ ਜਨਤਕ ਕਰਾਉਣ ਲਈ ਕੇਂਦਰ ਸਰਕਾਰ ‘ਤੇ ਵੱਧ ਤੋਂ ਵੱਧ ਦਬਾਅ ਪਾਉਣ ਕਿਹਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,