ਸਿਆਸੀ ਖਬਰਾਂ

ਬਾਦਲ ਦੀ ਕਾਂਗਰਸ ਨਾਲ ਮਿਲੀਭੁਗਤ – ਪੰਚ ਪ੍ਰਧਾਨੀ

April 22, 2010 | By

ਫ਼ਤਿਹਗੜ੍ਹ ਸਾਹਿਬ, (21 ਅਪ੍ਰੈਲ, 2010): ਰਾਜਸੀ ਤੇ ਵਿਚਾਰਧਾਰਿਕ ਵਿਰੋਧੀਆਂ ’ਤੇ ਕਾਂਗਰਸੀ ਹੋਣ ਦੇ ਦੋਸ਼ ਲਗਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਖ਼ੁਦ ਕਾਂਗਰਸ ਨਾਲ ਮਿਲੇ ਹੋਏ ਹਨ ਤੇ ਸਮੇਂ-ਸਮੇਂ ’ਤੇ ਉਨ੍ਹਾਂ ਨੇ ਅਪਣੇ ਨਿੱਜ਼ੀ ਤੇ ਸਿਆਸੀ ਮਨੋਰਥਾਂ ਲਈ ਕਾਂਗਰਸ ਤੋਂ ਮੱਦਦ ਲੈ ਕੇ ਖ਼ਾਲਸਾ ਪੰਥ ਨਾਲ ਧ੍ਰੋਹ ਕਮਾਇਆ ਹੈ।ਸ਼੍ਰੋਮਣੀ ਕਮੇਟੀ ਚੋਣਾਂ ਨੇ ਬਾਦਲ ਦੀ ਕਾਗਰਸ ਨਾਲ ਇਹ ਸਾਂਝ ਇਕ ਵਾਰ ਫਿਰ ਸਾਹਮਣੇ ਲਿਆ ਦਿੱਤੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਨੇ ਕਿਹਾ ਕਿ ਜਦੋਂ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਅਲੱਗ ਕੀਤਾ ਤਾਂ ਉਦੋਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ, ਟੌਹੜਾ ਗਰੁੱਪ ਦੀ ਮਦਦ ਕਰ ਰਹੇ ਸਨ ਜਿਸ ਤੋਂ ਬੁਖਲਾ ਕੇ ਪ੍ਰਕਾਸ਼ ਸਿੰਘ ਬਾਦਲ ਨੇ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਗੇ ਜਾ ਕੇ ਬੇਨਤੀਆਂ ਕੀਤੀਆਂ ਤੇ ਕਾਂਗਰਸ ਹਾਈਕਮਾਨ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਦਿਲਚਸਪੀ ਨਾ ਲੈਣ ਦਾ ‘ਹੁਕਮਨਾਮਾ’ ਜਾਰੀ ਕਰਵਾ ਦਿੱਤਾ। ਇਸਦੇ ਨਾਲ ਹੀ ਕਾਂਗਰਸ ਹਾਈਕਮਾਨ ਤੋਂ ਕਾਂਗਰਸੀ ਵੋਟਰਾਂ ਤੱਕ ਬਾਦਲ ਧੜੇ ਦੀ ਮਦਦ ਕਰਨ ਦੇ ਮੌਖਿਕ ਨਿਰਦੇਸ਼ ਵੀ ਪਹੁੰਚਾ ਦਿੱਤੇ ਗਏ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਇਜਲਾਸ ਵਿਚ ਅਕਾਲੀਆਂ ਤੇ ਕਾਂਗਰਸੀਆਂ ਵਲੋਂ ਇੱਕ ਦੂਜੇ ’ਤੇ ਪਾਏ ਭ੍ਰਿਸ਼ਟਾਚਾਰ ਤੇ ਹੋਰ ਮਾਮਲਿਆਂ ਦੇ ਕੇਸ ਵਾਪਸ ਲੈਣ ਦੇ ਕੀਤੇ ਗਏ ਇਕਰਾਰ ਇਸ ਗੈਰ ਜ਼ਮਹੂਰੀ ਤੇ ਗੈਰ ਇਖਲਾਕੀ ਸਾਂਝ ਨੂੰ ਹੋਰ ਪੁਖਤਾ ਕਰਦੇ ਹਨ।
ਭਾਈ ਚੀਮਾ ਨੇ ਕਿਹਾ ਕਿ ਇਸੇ ਤਰ੍ਹਾਂ ਹੁਣ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਕਾਂਗਰਸ ਦੀ ਮੱਦਦ ਲੈਣ ਲਈ ਹੀ ਪ੍ਰਕਾਸ਼ ਸਿੰਘ ਬਾਦਲ ਤੇ ਮੌਜ਼ੂਦਾ ਸ਼੍ਰੋਮਣੀ ਕਮੇਟੀ ਨੇ ‘ਸਰਹਿੰਦ ਫ਼ਤਿਹ ਦਿਵਸ’ ਦੇ ਸਮਾਗਮਾਂ ਵਿਚ ਕਾਂਗਰਸੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਹੈ ਜਦੋਂ ਕਿ ਬਾਦਲਕੇ 1947 ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਹੋਏ ਹਰ ਅਨਿਆਏ ਦਾ ਦੋਸ਼ ਕਾਂਗਰਸ ਤੇ ਉਸਦੀ ਲੀਡਰਸ਼ਿਪ ’ਤੇ ਮੜ੍ਹਦੇ ਹਨ। ਪ੍ਰਮਾਣੂ ਸਮਝੌਤੇ ਸਮੇਂ ਇਸੇ ਡਾ. ਮਨਮੋਹਨ ਸਿੰਘ ਨੂੰ ਕਾਂਗਰਸੀ ਕਹਿੰਦਿਆਂ ਹੋਇਆਂ ਬਾਦਲਕਿਆ ਨੇ ਉਨਾਂ ਦੇ ਹੱਕ ਵਿਚ ਵੋਟਾਂ ਦੇਣ ਤੋਂ ਨਾਂਹ ਕਰ ਦਿੱਤੀ ਸੀ ਤੇ ਇਸੇ ਦੋਸ਼ ਵਿਚ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਲਿਬੜਾ ਨੂੰ ਪਾਰਟੀ ਵਿਚ ਕੱਢ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਬਾਦਲਕਿਆਂ ਦਾ ਦੋਗਲਾ ਤੇ ਹੇਠਲੇ ਪੱਧਰ ਦਾ ਕਿਰਦਾਰ ਇਕ ਵਾਰ ਫਿਰ ਲੋਕਾ ਸਾਹਮਣੇ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਗੁਰਧਾਮਾਂ ਦੇ ਸੁਚੱਜੇ ਪ੍ਰਬੰਧ, ਸਿੱਖ ਕੌਮ ਦੇ ਸਰਬਪੱਖੀ ਵਿਕਾਸ, ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ, ਉ¤ਚੀਆਂ ਸੁੱਚੀਆ ਕਦਰਾਂ-ਕੀਮਤਾਂ ਤੇ ਉ¤ਚ ਪਾਏ ਦੀ ਜੀਵਨ ਜਾਂਚ ਦੇ ਵਿਸ਼ਵ ਪੱਧਰੀ ਪ੍ਰਸਾਰ ਲਈ ਹੋਈ ਸੀ ਨਾ ਕਿ ਬਾਦਲ ਵਰਗੇ ਸਿਆਸਤਦਾਨਾਂ ਲਈ ਰਾਜਨੀਤੀ ਖੇਡਣ ਲਈ ਇਸਨੂੰ ਸਥਾਪਿਤ ਕੀਤਾ ਗਿਆ ਸੀ। ਉਨ੍ਹਾਂ ਸ਼੍ਰੋਮਣੀ ਕਮੇਟੀ ਚੋਣਾਂ ਦੇ ਸਮੂਹ ਵੋਟਰਾਂ ਨੂੰ ਸੱਦਾ ਦਿੱਤਾ ਕਿ ਭਾਵੇਂ ਉਹ ਕਿਸੇ ਵੀ ਸਿਆਸੀ ਜਾਂ ਸਮਾਜਿਕ ਪਾਰਟੀ ਨਾਲ ਸਬੰਧਿਤ ਹੋਣ ਪਰ ਇਨ੍ਹਾਂ ਚੋਣਾਂ ਵਿਚ ਅਪਣੀ ਵੋਟ ਦੀ ਸਹੀ ਵਰਤੋਂ ਕਰਨ। ਪੰਥ ਦੇ ਪੈਸੇ ਨਾਲ ਹੀ ਪੰਥ ਦਾ ਨੁਕਸਾਨ ਕਰਨ ਵਾਲੇ ਅਤੇ ਧਾਰਮਿਕ ਸੰਸਥਾਵਾਂ ਦੀ ਗੋਲਕ ਨੂੰ  ਸਿਆਸਤ ਤੇ ਵਪਾਰ ਲਈ ਵਰਤਣ ਵਾਲਿਆਂ ਨੂੰ ਗੁਰਧਾਮਾਂ ਤੇ ਹੋਰ ਪਥੰਕ ਸੰਸਥਾਵਾਂ ਵਿਚੋਂ ਬਾਹਰ ਕੱਢ ਦਿੱਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,