ਸਿੱਖ ਖਬਰਾਂ

ਡੇਰਾ ਸੌਦਾ ਸਾਧ ਖ਼ਿਲਾਫ ਦਰਜ਼ ਸਲਾਬਤਪੁਰਾ ਕੇਸ ਬਠਿੰਡਾ ਦੀ ਅਦਾਲਤ ਨੇ ਕੀਤਾ ਖਾਰਜ਼

August 7, 2014 | By

Sauda Sadhਬਠਿੰਡਾ (7 ਅਗਸਤ 2014): ਸਿੱਖ ਸਿਆਸਤ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਵਿਰੁੱਧ 2007 ਵਿੱਚ ਦਰਜ਼ ਹੋਇਆ ਸਲਬਾਤਪੁਰਾ ਕੇਸ ਅੱਜ ਬਠਿੰਡਾ ਦੀ ਇੱਕ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ।ਇਹ ਕੇਸ ਬਠਿੰਡਾ ਦੇ ਰਹਿਣ ਵਾਲੇ ਰਜਿੰਦਰ ਸਿੰਘ ਸਿੱਧੂ ਵੱਲੋਂ ਸੌਦਾ ਸਾਧ ਵੱਲੋਂ 2007 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਕਰਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਦਰਜ਼ ਕਰਵਾਇਆ ਗਿਆ ਸੀ।

ਇੱਥੇ ਇਹ ਦੱਸਣਯੋਗ ਹੈ ਕਿ ਸੰਨ 2007 ਵਿੱਚ ਸਲਾਬਤਪੁਰੇ ਵਿੱਚ ਇੱਕ ਸਮਾਗਮ ਦੌਰਾਨ ਡੇਰਾ ਸਰਸਾ ਦੇ ਸੌਦਾ ਸਾਧ ਨੇ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਾਕੇ ਖਾਲਸਾ ਸਾਜਣ ਦੀ ਨਕਲ ਕਰਦਿਆਂ ਆਪਣੇ ਚੇਲਿਆ ਨੂੰ ਜ਼ਾਮ-ਏ ਇੰਸਾ ਪਿਲਾਇਆ ਸੀ।ਕਿਸੇ ਵੀ ਗੁਰੂ ਸਹਿਬਾਨ ਦੀ ਨਕਲ ਕਰਨ ਦੀ ਸਿੱਖ ਧਰਮ ਵਿੱਚ ਸਖਤ ਮਨਾਹੀ ਹੈ।

ਸੌਦਾ ਸਾਧ ਦੀ ਇਸ ਕਾਰਵਾਈ ਨਾਲ ਸਮੁੱਚੇ ਸਿੱਖ ਜਗਤ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਸੀ।

ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦੀਆਂ ਹਦਾਇਤਾਂ ‘ਤੇ ਰਜਿੰਦਰ ਸਿੰਘ ਸਿੱਧੂ ਦੀ ਸ਼ਿਕਾਇਤ ‘ਤੇ ਡੇਰਾ ਮੁੱਖੀ ਖਿਲਾਫ ਪਰਚਾ ਦਰਜ਼ ਹੋਇਆ ਸੀ। ਪਰ ਜਿਵੇਂਕਿ ਸਰਕਾਰ ਇਸ ਕੇਸ ਨੂੰ ਅੱਗੇ ਤੋਰਨਾ ਨਹੀਂ ਸੀ ਚਾਹੁੰਦੀ, ਇਸ ਲਈ ਕੇਸ ਦੀ ਅੱਗੇ ਕੋਈ ਜਾਂਚ ਨਹੀਂ ਕੀਤੀ ਗਈ ਸੀ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਕੇਸ ਵਿੱਚ ਦੋਸ਼ੀ ਡੇਰਾ ਮੁਖੀ ਤੋਂ ਪੁਲਿਸ ਨੇ ਉਸਤੋਂ ਪੁੱਛਗਿੱਛ ਅਤੇ ਮਿਲਣ ਲਈ ਇਜ਼ਾਜ਼ਤ ਮੰਗੀ ਸੀ।

ਕੇਸ ਦੇ ਦਰਜ਼ ਹੋਣ ਤੋਂ ਕੁਝ ਸਾਲ ਬਾਅਦ ਪੰਜਾਬ ਪੁਲਿਸ ਅਦਾਲਤ ਵਿੱਚ ਇਸ ਕੇਸ ਨੂੰ ਬੰਦ ਕਰਨ ਲਈ ਰਿਪੋਰਟ ਪੇਸ਼ ਕਰਦੀ ਹੈ ਕਿ ਉਸਨੂੰ ਸਲਾਬਤਪੁਰੇ ਦੀ ਘਟਨਾਂ ਨਾਲ ਸਬੰਧਿਤ ਕੋਈ ਜਾਣਕਾਰੀ ਜਾਂ ਸਬੂਤ ਨਹੀਂ ਮਿਲੇ।

ਇਸੇ ਦੌਰਾਨ ਹੀ ਅਕਾਲੀ ਦਲ ਪੰਚ ਪ੍ਰਧਾਨੀ ਨਾਲ ਸਬੰਧਿਤ ਐਡਵੋਕੇਟ ਜਸਪਾਲ ਸਿੰਘ ਮੰਝਪੂਰ ਅਤੇ ਬਾਬਾ ਹਰਦੀਪ ਸਿੰਘ ਮਹਰਾਜ ਇਸ ਕੇਸ ਵਿੱਚ ਆਪਣੇ ਆਪਨੂੰ ਸਹਿ- ਸ਼ਿਕਾਇਤ ਕਰਤਾ ਦਰਜ਼ ਕਰਵਾਉਣ ਵਿੱਚ ਸਫਲ ਹੋ ਗਏ ਸਨ।

ਪੰਚ ਪ੍ਰਧਾਨੀ ਦੇ ਆਗੂਆਂ ਅਤੇ ਸਿੱਖ ਵਕੀਲਾਂ ਦੇ ਯਤਨਾਂ ਸਦਕਾ ਇਹ ਕੇਸ ਕੁਝ ਸਾਲ ਅਦਾਲਤ ਵਿੱਚ ਟਿਕਿਆ ਰਿਹਾ ਅਤੇ ਚੀਫ ਜੂਡੀਸ਼ੀਅਲ ਮੈਜ਼ਿਸਟਰੇਟ ਰਮਨ ਕੁਮਾਰ ਦੀ ਅਦਾਲਤ ਨੇ ਸੌਦਾ ਸਾਧ ਵਿਰੁੱਧ ਸੰਮਨ ਵੀ ਜਾਰੀ ਕਰ ਦਿੱਤੇ ਸਨ।

ਚੀਫ ਜੂਡੀਸ਼ੀਅਲ ਮੈਜ਼ਿਸਟਰੇਟ ਰਮਨ ਕੁਮਾਰ ਦੀ ਅਦਾਲਤ ਦੇ ਹੁਕਮਾਂ ਨੂੰ ਡੇਰਾ ਮੁਖੀ ਵੱਲੋਂ ਹਾਈਕੋਰਟ ਵਿੱਵ ਚੁਣੌਤੀ ਦਿੱਤੀ ਗਈ ਸੀ।

ਅੱਜ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਜਿਲਾ ਸ਼ੈਸ਼ਨ ਜੱਜ ਤੇਜਵਿੰਦਰ ਸਿੰਘ ਦੀ ਅਦਾਲਤ ਨੇ ਰਾਮ ਰਹੀਮ ਖਿਲਾਫ ਦਰਜ਼ ਕੇਸ ਰੱਦ ਕਰ ਦਿੱਤਾ। ਅਦਾਲਤ ਨੇ ਪੁਲਿਸ ਦੀ ਕੇਸ ਨੂੰ ਬੰਦ ਕਰਨ ਦੀ ਰਿਪੋਰਟ ਸਵੀਕਾਰ ਕਰ ਲਈ ਜਿਹੜੀ ਕਿ ਸੀ.ਜੀ. ਐੱਮ ਦੀ ਅਦਾਲਤ ਵੱਲੋਂ ਰੱਦ ਕੀਤੀ ਗਈ ਸੀ।

ਸਿੱਖ ਸਿਆਸਤ ਨਿਊਜ਼ ਨਾਲ ਗੱਲ ਕਰਦਿਆਂ ਐਡਵੋਕੇਟ ਮੰਝਪੁਰ ਨੇ ਕਿਹਾ ਕਿ ਸਾਰੇ ਯਤਨਾਂ ਦੇ ਬਾਵਜੂਦ ਅਦਾਲਤ ਨੇ ਕੇਸ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਅੱਜ ਦੇ ਇਸ ਫੈਸਲੇ ਖਿਲਾਫ ਹਾਈਕੋਰਟ ਵਿੱਚ ਅਪੀਲ ਕਰਨ ਬਾਰੇ ਵਿਚਾਰ ਕਰਨਗੇ।

ਪੰਜਾਬ ਪੁਲਿਸ ਵੱਲੋਂ ਡੇਰਾ ਮੁਖੀ ਖਿਲਾਫ ਦਰਜ਼ ਕੇਸ ਦੀ ਹੌਲੀ ਰਫਤਾਰ ਨਾਲ ਕੀਤੀ ਗਈ ਜਾਂਚ ਹੀ ਕੇਸ ਰੱਦ ਹੋਣ ਦਾ ਮੁੱਖ ਕਾਰਣ ਬਣੀ।ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਰਾਜਸੀ ਹਿੱਤਾਂ ਦੀ ਰੱਖਿਆ ਲਈ ਕੇਸ ਨੂੰ ਦਬਾਈ ਰੱਖਿਆ। ਇਹ ਮੰਨਿਆ ਜਾਂਦਾ ਹੈ ਕਿ ਅਜਿਹੀਆਂ ਛੋਟਾਂ ਸ਼ਾਇਦ ਡੇਰਾ ਕਮੇਟੀ ਨੂੰ ਬਾਦਲ ਦਲ ਦੀ ਚੋਣਾਂ ‘ਚ ਹਿਮਾਇਤ ਕਰਨ ਲੲ ਮਨਾ ਸਕਣਗੀਆਂ।

ਅੱਜ ਅਦਾਲਤ ਵਿੱਚ ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਰਜਿੰਦਰ ਸਿੰਘ ਸਿੱਧੂ, ਐਡਵੋਕੇਟ ਜਸਪਾਲ ਸਿੰਘ ਮੰਝਪੁਰ,ਐਡਵੋਕੇਟ ਜਤਿੰਦਰ ਰਾਏ ਖੱਟੜ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,