June 28, 2011 | By ਸਿੱਖ ਸਿਆਸਤ ਬਿਊਰੋ
ਲੰਡਨ (28 ਜੂਨ, 2011): ਨਾਭਾ ਜੇਹਲ ਵਿੱਚ ਬੰਦ ਬਖਸ਼ੀਸ ਸਿੰਘ ਉਰਫ ਬਾਬਾ ਸਪੁੱਤਰ ਸ੍ਰ, ਰਤਨ ਸਿੰਘ ਪਿੰਡ ਨਿਜਾਮੀਵਾਲਾ ਪਿਛਲੇ ਹਫਤੇ ਤੋਂ ਸਖਤ ਬੀਮਾਰ ਹੈ ਅਤੇ ਉਸ ਦੀ ਹਾਲਤ ਬੇਹੱਦ ਚਿੰਤਾਜਨਕ ਬਣ ਚੁੱਕੀ ਹੈ । ਪਰ ਜੇਹਲ ਪ੍ਰਸਾਸ਼ਨ ਵਲੋਂ ਉਸਦਾ ਢੁੱਕਵਾਂ ਇਲਾਜ ਨਹੀਂ ਕਰਵਾਇਆ ਜਾ ਰਿਹਾ , ਜੋ ਕਿ ਸਰਕਾਰ ਦੀ ਬਦਨੀਤੀ ਦਾ ਪ੍ਰਤੀਕ ਜਾਪਦਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਪੰਜਾਬ ਦੇ ਮੁੱਖ ਜੱਜ ,ਰਾਜਪਾਲ ਅਤੇ ਪੰਜਾਬ ਦੇ ਜੇਹਲ ਇੰਸਪਕੈਟਰ ਜਨਰਲ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਖਸ਼ੀਸ ਸਿੰਘ ਦਾ ਇਮਾਨਦਾਰੀ ਨਾਲ ਸਹੀ ਢੰਗ ਨਾਲ ਇਲਾਜ ਕਰਵਾਏ । ਅਗਰ ਉਸਦਾ ਕੋਈ ਜਾਨੀ ਨੁਕਸਾਨ ਹੋਇਆ ਤਾਂ ਪੰਜਾਬ ਸਰਕਾਰ ਸਮੇਤ ਸਮੁੱਚਾ ਜੇਹਲ ਪ੍ਰਸਾਸ਼ਨ ਜਿੰਮੇਵਾਰ ਹੋਵੇਗਾ ਅਤੇ ਸਿੱਖ ਕੌਮ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ । ਸਰਕਾਰ ਦੇ ਇਸ ਵਤੀਰੇ ਦੀ ਸਖਤ ਨਿਖੇਧੀ ਕਰਦਿਆਂ ਉਹਨਾਂ ਖਦਸ਼ਾ ਪ੍ਰਗਟ ਕੀਤਾ ਕਿ ਇਹ ਅਣਗਹਿਲੀ ਅਤੇ ਟਾਲ ਮਟੋਲ ਸਿਰਸੇ ਰਾਮ ਰਹੀਮ ਵਾਲੇ ਦੇ ਇਸ਼ਾਰੇ ਤੇ ਕੀਤੀ ਜਾ ਰਹੀ ਹੈ । ਜੇਹਲ ਵਿੱਸ ਉਸ ਨੂੰ ਘਟੀਆ ਖਾਣਾ ਅਤੇ ਘਟੀਆ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ । ਯੂਨਾਈਟਿਡ ਖਾਲਸਾ ਦਲ ਵਲੋਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਦਾਰ ਸੰਸਥਾਵਾਂ ਨੂੰ ਸਨਿਮਰ ਬੇਨਤੀ ਕੀਤੀ ਗਈ ਹੈ ਕਿ ਉਹ ਕੌਮ ਦੇ ਇਸ ਯੋਧੇ ਨੂੰ ਬਚਾਉੁਣ ਲਈ ਅੱਗੇ ਆਉਣ । ਨਿਆਂਇਕ ਹਿਰਾਸਤ ਵਿੱਚ ਵੱਖ ਵੱਖ ਕੇਸਾਂ ਵਿੱਚ ਫਸਾਏ ਗਏ ਬਖਸ਼ੀਸ਼ ਸਿੰਘ ਦੀ ਚੋਦਾਂ ਸਾਲਾ ਲੜਕੀ ਵੀ ਕੈਂਸਰ ਤੋਂ ਪੀੜ੍ਹਤ ਹੈ ਅਤੇ ਉਸ ਦਾ ਪਰਿਵਾਰ ਆਰਥਿਕ ਮੰਦਹਾਲੀ ਦਾ ਸਿ਼ਕਾਰ ਹੈ । ਪਰ ਪ੍ਰਮੁੱਖ ਸਿੱਖ ਸੰਸਥਾਵਾਂ ਵਲੋਂ ਹਮੁਸ਼ਾਂ ਹੀ ਅਣਦੇਖੀ ਕੀਤੀ ਜਾਂਦੀ ਰਹੀ ਹੈ । ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰਸੇ ਵਾਲੇ ਖਿਲਾਫ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਪਰ ਜਿਹਨਾਂ ਸੂਰਬੀਰ ਯੋਧਿਆਂ ਨੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਯਤਨ ਕੀਤੇ ਉਹ ਅੱਜ ਤੱਕ ਜੇਹਲਾਂ ਵਿੱਚ ਬੰਦ ਹਨ ਜਾਂ ਘਰੋਂ ਬੇਘਰ ਹੋ ਚੁੱਕੇ ਹਨ ਜਦਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਉਹਨਾਂ ਸਿੰਘ ਦੀ ਕੋਈ ਪੈਰਵਈ ਨਹੀਂ ਕੀਤੀ ਗਈ ।
Related Topics: Sikhs in Jails