ਸਿੱਖ ਖਬਰਾਂ

ਨਾਮਧਾਰੀ ਸੰਪਰਦਾ ਦੇ ਖਿਲਾਫ ਕਾਰਵਾਈ ਨਾ ਕਰਨ ਤੇ ਸ਼੍ਰੋਮਣੀ ਕਮੇਟੀ ਖਿਲਾਫ ਕੇਸ ਦਾਇਰ

February 7, 2020 | By

ਸਿੱਖ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਕੇਸ ਦਾਇਰ ਕੀਤਾ ਹੈ।

ਭਾਈ ਬਲਦੇਵ ਸਿੰਘ ਸਿਰਸਾ ਵੱਲੋਂ ਬੀਤੇ ਕੱਲ ਪ੍ਰੈਸ ਨੋਟ ਜਾਰੀ ਕੀਤਾ ਗਿਆ, ਉਹਨਾਂ ਵੱਲੋਂ ਜਾਰੀ ਕੀਤਾ ਗਿਆ ਪ੍ਰੈਸ ਨੋਟ ਅਸੀ ਹੇਠਾਂ ਸਾਂਝਾ ਕਰ ਰਹੇ ਹਾਂ

ਪ੍ਰੈਸ ਨੋਟ

ਮਿਤੀ 5 ਫਰਵਰੀ 2020 ਨੂੰ ਬਲਦੇਵ ਸਿੰਘ ਸਿਰਸਾ ਨੇ ਪ੍ਰੈਸ ਨੂੰ ਸੰਬੋਧਨ ਹੋ ਕੇ ਦੱਸਿਆ ਕਿ ਮੇਰੇ ਵੱਲੋਂ ਆਪਣੇ ਵਕੀਲ ਸੁ.ਐਮ ਐਸ ਰੰਧਾਵਾ ਰਾਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ, ਰੂਪ ਸਿੰਘ ਮੁੱਖ ਸਕੱਤਰ ਅਤੇ ਸਕੱਤਰ ਧਰਮ ਪ੍ਰਚਾਰ ਕਮੇਟੀ ਦੇ ਖਿਲਾਫ ਗੁਰਦੁਆਰਾ ਜੁਡੀਸ਼ਲ ਅਦਾਲਤ ਵਿੱਚ ਕੋਸ ਕਰਕੇ ਮੰਗ ਕੀਤੀ ਗਈ ਹੈ ਕਿ ਪ੍ਰਧਾਨ ਲੌਂਗੋਵਾਲ ਨੂੰ ਮੈਂਬਰੀ ਤੋਂ ਖਾਰਜ ਕੀਤਾ ਜਾਵੇਂ ਇਹਨਾਂ ਸਾਰਿਆਂ ਦੇ ਕੰਮ ਤੇ ਰੋਕ ਲਗਾਈ ਜਾਵੇ ਅਤੇ ਮਿਤੀ 24/12/2018 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਾਮਧਾਰੀ (ਕੁਕਿਆਂ) ਦੇ ਖਿਲਾਫ ਹੋਏ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਕੂਕਿਆਂ ਦੇ ਮੌਜੂਦਾ ਮੁੱਖੀ ਸਮੇਤ ਉਦੈ ਸਿੰਘ ਸਬੰਧਤ ਸਾਰਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਈ ਜਾਵੇ।

ਬਲਦੇਵ ਸਿੰਘ ਸਿਰਸਾ ਨੇ ਪ੍ਰੈਸ ਨਾਲ ਗਲਬਾਤ ਕਰਦਿਆ ਦੱਸਿਆ ਕਿ ਮੇਰੇ ਵੱਲੋਂ ਜੁਲਾਈ 2018 ਨੂੰ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਇਕ ਮੰਗ ਪੱਤਰ ਦਿੱਤਾ ਸੀ। ਜਿਸ ਪੱਤਰ ਚ ਲਿਖਿਆ ਸੀ ਕਿ ਕੁਕਿਆਂ ਵੱਲੋਂ ਗੁਰਬਾਣੀ ਦੇ ਗੁਟਕੇ “ਨਾਮਧਾਰੀ ਨਿਤਨੇਮ” ਸਿਰਲੇਖ ਦੇ ਹੇਠ ਅਤੇ “ੴ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ” ਲਿਖ ਕੇ 800-800 ਪੰਨਿਆਂ ਦੇ ਛਪਾਏ ਜਾ ਰਹੇ ਹਨ, ਜਿੰਨਾਂ ਚ 100-100 ਪੰਨਿਆ ਦੀ ਭੂਮਿਕਾ ਲਿਖੀ ਹੈ ਅਤੇ ਇਸ ਭੂਮਿਕਾ ‘ਚ ਗੁਰਬਾਣੀ ਦੀਆਂ ਤੁਕਾਂ ਲਿਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਇਆਈ ਨੂੰ ਰੱਦ ਕਰਕੇ ਅਰਥ ਆਪਣੇ ਹਿਸਾਬ ਨਾਲ ਲਿਖ ਕੇ ਸਿੱਧ ਕੀਤਾ ਹੈ ਕਿ ਗੁਰਬਾਣੀ ਕਹਿੰਦੀ ਹੈ ਕਿ “ਦੋਹਧਾਰੀ ਗੁਰੂ” ਦੀ ਲੋੜ ਹੈ । ਇਹਨਾਂ ਕੂਕਿਆਂ ਵੱਲੋਂ ਬਹੁਤ ਵੱਡੀਆਂ-ਵੱਡੀਆਂ ਕਿਤਾਬਾਂ ਚ ਵੀ ਲਿਖਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1812 ਵਿੱਚ ਖੁਦ ਅਪਣੇ ਹੱਥੀ ਬਾਲਕ ਸਿੰਘ ਨੂੰ ਗੱਦੀ ਦਿੱਤੀ ਸੀ ਜਿਸ ਨੂੰ ਇਹ 11 (ਯਾਰਵਾਂ) ਗੁਰੂ ਦੱਸ ਕੇ ਅੱਗੇ ਤੋਂ ਅੱਗੇ ਆਪਣੀ ਗੱਦੀ ਚੱਲਾ ਰਹੇ ਹਨ । ਇਹਨਾਂ ਵੱਲੋਂ ਆਪਣੀਆਂ ਕਿਤਾਬਾਂ ‘ਚ ਇਹ ਵੀ ਲਿਖਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1708 ਤੋਂ 1812 ਤੱਕ ਯਾਨੀ ਕੇ 104 ਸਾਲ ਅਜਾਪਾਲ ਦੇ ਨਾਮ ਤੇ ਭੇਸ ਬਦਲ ਕੇ ਇਸ ਸੰਸਾਰ ਤੇ ਵਿਚਰਦੇ ਰਹੇ ਅਤੇ 1812 ‘ਚ ਉਹਨਾ ਨੇ ਬਾਲਕ ਸਿੰਘ ਨੂੰ ਗੁਰਤਾਗੱਦੀ ਦੇ ਕੇ ਫਿਰ ਇਹ ਪੰਜ ਪੂਤਕ ਸ਼ਰੀਰ ਤਿਆਗਿਆ ਸੀ। ਸਿਰਸਾ ਨੇ ਦੱਸਿਆ ਕਿ ਮੇਰੇ ਵੱਲੋਂ ਮੰਗ ਪੱਤਰ ਦੇ ਨਾਲ ਇਹ ਸਾਰੇ ਸਬੂਤ ਦੇਣ ਤੋਂ ਬਾਅਦ ਪ੍ਰਧਾਨ ਲੌਂਗੋਵਾਲ ਨੇ ਜਿਸ ਦੀ ਪੜਤਾਲ ਸਿੱਖ ਇਤਿਹਾਸ ਰਿਸ਼ਰਚ ਬੋਰਡ (ਸ਼੍ਰੋਮਣੀ ਕਮੇਟੀ) ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਪੜਤਾਲ ਕਰਨ ਤੋਂ ਬਾਅਦ ਜੋ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਗਈ ਉਸ ਰਿਪੋਰਟ ਅਤੇ ਸਬੂਤਾ ਦੇ ਅਧਾਰ ਤੇ ਉਕਤ ਮਿਤੀ ਨੂੰ “ਅਕਾਲ ਤਖਤ” ਤੋਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਸੀ ਕਿ ਕੁਕਿਆਂ ਵੱਲੋਂ ਗੁਰਬਾਣੀ ਦੇ ਗਲਤ ਅਰਥ ਕਰਨ ਨਾਲ ਸਿੱਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਉਣ ਦੇ ਬਦਲੇ ਇਹਨਾਂ (ਕੂਕਿਆਂ) ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਸ ਦੀ ਪਾਲਣਾ ਅੱਜ ਤੱਕ ਉਕਤ ਜ਼ਿੰਮੇਵਾਰਾਂ ਨੇ ਨਹੀਂ ਕੀਤੀ। ਸਿਰਸਾ ਵੱਲੋਂ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਯਾਦ ਕਰਵਾਇਆ ਕਿ ਸਾਲ 2015 ‘ਚ ਉਸ ਵਕਤ ਦੇ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਗੈਰ ਸਿਧਾਂਤਕ ਤੌਰ ਤੇ ਦਿੱਤੀ ਮਾਫੀ ਦਾ ਜਿਸ ਵਕਤ ਸਿੱਖ ਕੌਮ ਨੇ ਵਿਰੋਧ ਕੀਤਾ ਸੀ ਤਾਂ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਰਨਲ ਹਾਉਸੀ ਦੀ ਮੀਟਿੰਗ ਬੁਲਾ ਕੇ ਉਸ ਆਦੇਸ਼ ਦੀ ਪਾਲਣਾ ਕਰਾਉਣ ਵਾਸਤੇ ਅਖਬਾਰਾਂ ਰਾਹੀ ਗੁਰੂ ਕੀ ਗੋਲਕ ‘ਚੋਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਸਨ। ਪਰ ਇਸ ਸਿਧਾਤਕ ਫੈਂਸਲੇ ਤੇ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਸਮੂਹ ਅਹੁਦੇਦਾਰ ਅਤੇ ਸਾਰੇ ਮੈਂਬਰ ਚੁੱਪ ਕਿਉ ਹਨ? ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਧੇ ਹੋਏ ਆਦੇਸ਼ਾਂ ਦੀ ਪਾਲਣਾ ਕਿਉਂ ਨਹੀਂ ਕੀਤੀ? ਜਿਸ ਕਰਕੇ ਅੱਜ ਇਹ ਕੇਸ ਕੀਤਾ ਗਿਆ ਹੈ।

ਇਸ ਮੌਕੇ ਅਜੀਤ ਸਿੰਘ ਬਾਠ, ਬਾਬਾ ਪ੍ਰਕਾਸ਼ ਸਿੰਘ, ਜਲਵਿੰਦਰ ਸਿੰਘ ਭੰਗਣਾ, ਜੱਥੇਦਾਰ ਸੂਰਤ ਸਿੰਘ ਰੱਤੜ, ਜੱਥੇਦਾਰ ਗੁਰਮੁੱਖ ਸਿੰਘ, ਬਲਵਿੰਦਰ ਸਿੰਘ ਅਸੰਦ, ਭਾਈ ਚਰਨਜੀਤ ਸਿੰਘ ਰੋੜ ਸਾਰੇ ਜਿਲ੍ਹਾ ਕਰਨਾਲ ਬਾਬਾ ਰਾਜਨ ਸਿੰਘ ਚੋਗਾਵਾਂ, ਕਸ਼ਮੀਰ ਸਿੰਘ ਢੰਡਾਲ, ਨਸੀਬ ਸਿੰਘ ਸਾਂਗਣਾ, ਸਤਿੰਦਰ ਸਿੰਘ ਵੇਰਕਾ’, ਸ਼ਿੰਗਾਰਾ ਸਿੰਘ ਆਦਿ ਮੌਜੂਦ ਸਨ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,