ਵੀਡੀਓ » ਸਿੱਖ ਖਬਰਾਂ

ਸ੍ਰੀ ਅਨੰਦਪੁਰ ਸਾਹਿਬ ਨੌਜਵਾਨ ਗੋਸ਼ਟਿ ਦੌਰਾਨ ਭਾਈ ਦਲਜੀਤ ਸਿੰਘ ਨੇ ਨੌਜਵਾਨਾਂ ਦੇ ਵਿਚਾਰ ਹਿਤ ਚਾਰ ਨੁਕਤੇ ਪੇਸ਼ ਕੀਤੇ

January 6, 2023 | By

 

18 ਅਤੇ 19 ਪੋਹ 554 (ਨ.ਸ.) ਮੁਤਾਬਿਕ 2 ਅਤੇ 3 ਜਨਵਰੀ 2023 (ਈ.) ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੁਝਾਰੂ ਪੰਥਕ ਸਖਸ਼ੀਅਤਾਂ ਦੇ ਸੱਦੇ ਉੱਤੇ ਨੌਜਵਾਨ ਗੋਸ਼ਟਿ ਹੋਈ। ਇਸ ਗੋਸ਼ਟਿ ਵਿਚ ਪੰਜਾਬ ਅਤੇ ਪੰਥ ਦੀ ਸੇਵਾ ਵਿਚ ਸਰਗਰਮ ਨੌਜਵਾਨ ਜਥਿਆਂ ਦੇ ਨੁਮਾਇੰਦਆਂ ਨੇ ਸ਼ਮੂਲੀਅਤ ਕੀਤੀ। ਵਿਚਾਰ ਗੋਸ਼ਟਿ ਦੀ ਸ਼ੁਰੂਆਤ ਭਾਈ ਦਲਜੀਤ ਸਿੰਘ ਵੱਲੋਂ ਕੀਤੀ ਗਈ। ਉਹਨਾ ਕਿਹਾ ਕਿ ਹੁਣ ਸੰਸਾਰ, ਦੱਖਣੀ ਏਸ਼ੀਆ ਦੇ ਖਿੱਤੇ ਅਤੇ ਇੰਡੀਆ ਦੇ ਹਾਲਾਤ ਬਹੁਤ ਤੇਜੀ ਨਾਲ ਬਦਲ ਰਹੇ ਹਨ ਜਿਸ ਦਾ ਅਸਰ ਪੰਜਾਬ ਅਤੇ ਸਿੱਖਾਂ ਉੱਤੇ ਵੀ ਪੈ ਰਿਹਾ ਹੈ। ਅਜਿਹੇ ਵਿਚ ਸਾਡੇ ਵਿਚ ਆਪਸੀ ਸੰਵਾਦ ਬੇਹੱਦ ਜਰੂਰੀ ਹੈ ਅਤੇ ਸਾਨੂੰ ਲੋੜ ਹੈ ਕਿ ਅਸੀਂ ਆਪਣਾ ਸਾਂਝੀ ਰਾਏ ਉਭਾਰਨ ਅਤੇ ਸਾਂਝੀ ਪੰਚ ਪ੍ਰਧਾਨੀ ਅਗਵਾਈ ਚੁਣਨ ਦੇ ਪੰਥਕ ਤਰੀਕਾਕਾਰ ਨੂੰ ਅਮਲ ਵਿਚ ਲਿਆਈਏ। ਉਹਨਾ ਇਸ ਵਿਚਾਰ ਗੋਸ਼ਟਿ ਵਿਚ ਨੌਜਵਾਨਾਂ ਨੂੰ ਚਾਰ ਅਹਿਮ ਨੁਕਤਆਂ ਉੱਤੇ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ: ਤਖਤ ਸਾਹਿਬਾਨ ਦਾ ਪ੍ਰਬੰਧ ਵੋਟ ਸਿਆਸਤ ਵਾਲੀਆਂ ਪਾਰਟੀਆਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਪੰਥਕ ਰਿਵਾਇਤ ਅਨੁਸਾਰੀ ਕਿਵੇਂ ਹੋਵੇ? ਗੁਰਦੁਆਰਾ ਪ੍ਰਬੰਧਨ ਪੰਥਕ ਜੁਗਤ ਅਨੁਸਾਰੀ ਕਿਵੇਂ ਹੋਵੇ? ਖੇਤਰੀ ਵੋਟ ਰਾਜਨੀਤੀ ਵਿਚ ਸਿੱਖ ਪੇਸ਼ਕਦਮੀ, ਅਤੇ ਅਜ਼ਾਦੀ ਸੰਘਰਸ਼ ਦੀ ਵਰਤਮਾਨ ਸਥਿਤੀ ਅਤੇ ਭਵਿੱਖ ਦਾ ਅਮਲ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,