ਸਿੱਖ ਖਬਰਾਂ

ਭਾਈ ਮੱਖਣ ਸਿੰਘ ਗਿੱਲ ਪਿੰਡ ਨੂਰਪੁਰ ਜੱਟਾਂ ਹਾਈ ਕੋਰਟ ਵਲੋਂ ਬਰੀ

February 3, 2017 | By

ਚੰਡੀਗੜ੍ਹ: ਭਾਈ ਮੱਖਣ ਸਿੰਘ ਉਰਫ ਗਿੱਲ ਪੁੱਤਰ ਸ. ਦੀਵਾਨ ਸਿੰਘ ਪਿੰਡ ਨੂਰਪੁਰ ਜੱਟਾਂ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਅੱਜ ਹਾਈ ਕੋਰਟ ਵਲੋਂ ਬਰੀ ਕਰ ਦਿੱਤਾ ਗਿਆ। ਭਾਈ ਮੱਖਣ ਸਿੰਘ ਨਾਲ ਇਸ ਕੇਸ ਵਿਚ ਭਾਈ ਪਾਲ ਸਿੰਘ ਫਰਾਂਸ ਅਤੇ ਭਾਈ ਗੁਰਮੁੱਖ ਸਿੰਘ ਵੀ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਹਨ। ਸਾਲ 2010 ਦੇ ਇਸ ਕੇਸ ਵਿਚ ਤਿੰਨਾਂ ਸਿੰਘਾਂ ਨੂੰ ਅਸਲਾ ਐਕਟ, ਧਮਾਕਾਖੇਜ਼ ਸਮੱਗਰੀ ਐਕਟ, ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ 10 ਸਾਲ ਦੀ ਸਜ਼ਾ ਅੰਮ੍ਰਿਤਸਰ ਦੀ ਇਕ ਅਦਾਲਤ ਵਲੋਂ ਸੁਣਾਈ ਗਈ ਸੀ।

ਭਾਈ ਮੱਖਣ ਸਿੰਘ ਉਰਫ ਗਿੱਲ, ਭਾਈ ਗੁਰਮੁਖ ਸਿੰਘ, ਭਾਈ ਪਾਲ ਸਿੰਘ ਫਰਾਂਸ (ਫਾਈਲ ਫੋਟੋ)

ਭਾਈ ਮੱਖਣ ਸਿੰਘ ਉਰਫ ਗਿੱਲ, ਭਾਈ ਗੁਰਮੁਖ ਸਿੰਘ, ਭਾਈ ਪਾਲ ਸਿੰਘ ਫਰਾਂਸ (ਫਾਈਲ ਫੋਟੋ)

ਤਿੰਨ ਸਾਲ ਤੋਂ ਇਹ ਕੇਸ ਹਾਈਕੋਰਟ ਵਿਚ ਚੱਲ ਰਿਹਾ ਸੀ। ਸਿਆਸੀ ਸਿੱਖ ਕੈਦੀਆਂ ਦੀ ਸੂਚੀ ਤਿਆਰ ਕਰਨ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ ਕਿ ਹਾਈ ਕੋਰਟ ਨੇ ਇਸ ਕੇਸ ਵਿਚ ਭਾਈ ਮੱਖਣ ਸਿੰਘ ਨੂੰ ਬਰੀ ਕਰ ਦਿੱਤਾ ਹੈ ਅਤੇ ਭਾਈ ਪਾਲ ਸਿੰਘ ਫਰਾਂਸ ਅਤੇ ਭਾਈ ਗੁਰਮੁੱਖ ਸਿੰਘ ਨੂੰ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿਚ ਬਰੀ ਕਰ ਦਿੱਤਾ ਅਤੇ ਅਸਲਾ ਐਕਟ ਅਤੇ ਧਮਾਕਾਖੇਜ਼ ਐਕਟ ਦੀਆਂ ਧਾਰਾਵਾਂ ਤਹਿਤ ਕੱਟੀ ਕਟਾਈ (Under Gone) ਸਜ਼ਾ ‘ਚ ਛੱਡ ਦਿੱਤਾ ਹੈ। ਨਾਲ ਹੀ ਕੋਰਟ ਨੇ ਦੋਵਾਂ ਨੂੰ 5000 ਰੁਪਏ ਜ਼ੁਰਮਾਨਾ ਵੀ ਕੀਤਾ ਹੈ।

ਭਾਈ ਮੱਖਣ ਸਿੰਘ ‘ਤੇ ਹੁਣ ਹੋਰ ਕੋਈ ਕੇਸ ਨਾ ਹੋਣ ਕਰਕੇ ਉਨ੍ਹਾਂ ਦੀ ਰਿਹਾਈ ਅੱਜ ਹੀ ਸੰਭਵ ਹੈ। ਜਦਕਿ ਭਾਈ ਪਾਲ ਸਿੰਘ ਫਰਾਂਸ ‘ਤੇ ਇਕ ਕੇਸ ਅੰਮ੍ਰਿਤਸਰ ਦੀ ਅਦਾਲਤ ਵਿਚ ਚੱਲ ਰਿਹਾ ਹੈ ਅਤੇ ਭਾਈ ਗੁਰਮੁਖ ਸਿੰਘ ਨੂੰ ਰਿਹਾਈ ਲਈ 5000 ਰੁਪਏ ਜ਼ੁਰਮਾਨਾ ਭਰਨਾ ਪਏਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,