ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਜੇਲ ਵਿੱਚ ਇੰਟਰਵਿਊ ਲੈਣ ਗਏ ਕੰਵਰ ਸੰਧੂ ਦੀ ਕੀਤੀ ਗਈ ਕੁੱਟਮਾਰ

December 19, 2015 | By

ਪਟਿਆਲਾ: ਬੇਅੰਤ ਕਤਲ ਕਾਂਢ ਵਿੱਚ ਮੌਤ ਦੀ ਸਜਾ ਦਾ ਸਾਹਮਣਾ ਕਰ ਰਹੇ ਪਟਿਆਲਾ ਜੇਲ ਵਿੱਚ ਨਜਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅੱਜ ਜੇਲ ਵਿੱਚ ਉਨ੍ਹਾਂ ਨੂੰ ਮਿਲਣ ਗਏ ਪੱਤਰਕਾਰ ਕੰਵਰ ਸੰਧੂ ਦੀ ਕੁੱਟਮਾਰ ਕੀਤੀ ਗਈ।ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਦੌਰਾਨ ਮੌਕੇ ਤੇ ਸਾਬਕਾ ਪੁਲਿਸ ਅਫਸਰ ਅਤੇ ਕੈਟ ਗੁਰਮੀਤ ਪਿੰਕੀ ਵੀ ਮੋਜੂਦ ਸੀ।

ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਜੇਲ ਵਿੱਚ ਇੰਟਰਵਿਊ ਲੈਣ ਗਏ ਕੰਵਰ ਸੰਧੂ ਦੀ ਕੀਤੀ ਗਈ ਕੁੱਟਮਾਰ

ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਜੇਲ ਵਿੱਚ ਇੰਟਰਵਿਊ ਲੈਣ ਗਏ ਕੰਵਰ ਸੰਧੂ ਦੀ ਕੀਤੀ ਗਈ ਕੁੱਟਮਾਰ

ਕੰਵਰ ਸੰਧੂ ਅੱਜ ਪਟਿਆਲਾ ਜੇਲ ਵਿੱਚ ਨਜਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਇੰਟਰਵਿਊ ਲੈਣ ਗਏ ਸਨ ਜਿਸ ਦੌਰਾਨ ਕਿਸੇ ਗੱਲ ਤੋਂ ਉਹ ਗੁੱਸੇ ਹੋ ਗਏ ਤੇ ਉਨ੍ਹਾਂ ਕੰਵਰ ਸੰਧੂ ਦੀ ਮਾਰਕੁੱਟ ਕਰ ਦਿੱਤੀ।

ਇੱਕ ਪੰਜਾਬੀ ਵੈਬਸਾਈਟ ਤੇ ਲੱਗੀ ਖਬਰ ਅਨੁਸਾਰ ਅਸਿਸਟੈਂਟ ਜੇਲ ਸੁਪਰਡੈਂਟ ਜਗਮੇਲ ਸਿੰਘ ਜਿਨ੍ਹਾਂ ਨੇ ਇਹ ਮੁਲਾਕਾਤ ਕਰਵਾਈ ਸੀ ਉਨ੍ਹਾਂ ਨੂੰ ਘਟਨਾ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਹੈ।ਸਿੱਖ ਸਿਆਸਤ ਵੱਲੋਂ ਇਸ ਸੰਬੰਧੀ ਕੰਵਰ ਸੰਧੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ।

ਜਿਕਰਯੋਗ ਹੈ ਕਿ ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਭੈਣ ਕਮਲਦੀਪ ਕੌਰ ਵੱਲੋਂ ਭਾਈ ਰਾਜੋਆਣਾ ਦੀ ਇੱਕ ਹੱਥਲਿਖਤ ਚਿੱਠੀ ਜਾਰੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇਂ ਕੰਵਰ ਸੰਧੂ ਵੱਲੋਂ ਗੁਰਮੀਤ ਪਿੰਕੀ ਦੀ ਲਈ ਗਈ ਇੰਟਰਵਿਊ ਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਮੀਤ ਪਿੰਕੀ ਵੱਲੋਂ ਉਨ੍ਹਾਂ ਤੇ ਲਗਾਏ ਗਏ ਇਲਜਾਮਾਂ ਸੰਬੰਧੀ ਉਨ੍ਹਾਂ ਦਾ ਪੱਖ ਲੋਕਾਂ ਸਾਹਮਣੇ ਨਹੀਂ ਰੱਖਿਆ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,