ਸਿੱਖ ਖਬਰਾਂ

ਤਖਤ ਹਜੂਰ ਸਾਹਿਬ ਪ੍ਰਬੰਧਕ ਕਮੇਟੀ ਤੇ ਕਬਜੇ ਲਈ ਭਾਜਪਾ ਪੱਬਾਂ ਭਾਰ; ਸਿੱਖ ਸੰਗਤਾਂ ਚ ਭਾਰੀ ਰੋਹ

January 22, 2019 | By

ਅੰਮ੍ਰਿਤਸਰ (ਨਰਿੰਦਰਪਾਲ ਸਿੰਘ): ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਉਪਰ ਕਬਜਾ ਕਰਨ ਦੀਆਂ ਮਹਾਂਰਾਸ਼ਟਰ ਦੀ ਭਾਜਪਾ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਸਿੱਖਾਂ ਨੇ ਮੁਹਾਜ ਖੋਹਲ ਦਿੱਤਾ ਹੈ। ਭਾਜਪਾ ਦੀ ਇਸ ਕੋਝੀ ਹਰਕਤ ਖਿਲਾਫ ਤਖਤ ਸ੍ਰੀ ਹਜੂਰ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ ਬਕਾਇਦਾ ਨੰਦੇੜ ਦੇ ਕੁਲ਼ੈਕਟਰ ਨੂੰ ਪੱਤਰ ਲਿਿਖਆ ਹੈ ਜਿਸਨੂੰ ਪੁਜਦਾ ਕਰਨ ਵਾਲੀ ਸੰਗਤ ਦੀ ਅਗਵਾਈ ਤਖਤ ਸ੍ਰੀ ਹਜੂਰ ਸਾਹਿਬ ਦੇ ਕਥਾਵਾਚਕ ਭਾਈ ਸਰਬਜੀਤ ਸਿੰਘ ਨਿਰਮਲੇ, ਕਾਰਸੇਵਾ ਵਾਲੇ ਬਾਬਾ ਬਲਵਿੰਦਰ ਸਿੰਘ (ਗੁ: ਲੰਗਰ ਸਾਹਿਬ) ਅਤੇ ਬਾਬਾ ਪ੍ਰੇਮ ਸਿੰਘ (ਗੁ: ਮਾਤਾ ਸਾਹਿਬ ਦੇਵਾਂ) ਨੇ ਕੀਤੀ।

ਸੰਗਤ ਦੀ ਅਗਵਾਈ ਤਖਤ ਸ੍ਰੀ ਹਜੂਰ ਸਾਹਿਬ ਦੇ ਕਥਾਵਾਚਕ ਭਾਈ ਸਰਬਜੀਤ ਸਿੰਘ ਨਿਰਮਲੇ, ਕਾਰਸੇਵਾ ਵਾਲੇ ਬਾਬਾ ਬਲਵਿੰਦਰ ਸਿੰਘ (ਗੁ: ਲੰਗਰ ਸਾਹਿਬ) ਅਤੇ ਬਾਬਾ ਪ੍ਰੇਮ ਸਿੰਘ (ਗੁ: ਮਾਤਾ ਸਾਹਿਬ ਦੇਵਾਂ) ਨੇ ਕੀਤੀ

ਮਿਲੀ ਜਾਣਕਾਰੀ ਅਨੁਸਾਰ ਮਹਾਂਰਾਸ਼ਟਰ ਦੀ ਭਾਜਪਾ ਸਰਕਾਰ ਨੇ ਕੁਝ ਸਮਾਂ ਪਹਿਲਾਂ ਹੀ ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਦੇ ਸੁਚਾਰੂ ਪ੍ਰਬੰਧ ਲਈ 1956 ਵਿੱਚ ਲਾਗੂ ਹੋਏ ਐਕਟ ਦੀ ਧਾਰਾ 11 ਵਿੱਚ ਤਬਦੀਲੀ ਕਰਕੇ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਥਾਪੇ ਜਾਣ ਦੇ ਅਧਿਕਾਰ ਆਪਣੇ ਪਾਸ ਲੈ ਲਏ ਸਨ ਜਿਸ ਬਾਰੇ ਮਹਾਂਰਾਸ਼ਟਰ ਦੀਆਂ ਸੰਗਤਾਂ ਵਿੱਚ ਅਥਾਹ ਰੋਸ ਪਾਇਆ ਜਾ ਰਿਹਾ ਸੀ।

ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਤਖਤ ਸਾਹਿਬ ਵਲੋਂ 20 ਜਨਵਰੀ ਨੂੰ ਕੂਲੈਕਟਰ ਨੰਦੇੜ ਸਾਹਿਬ ਨੂੰ ਸੁਚੇਤ ਕਰਨ ਲਈ ਇੱਕ ਪੱਤਰ ਦੇਣ ਦਾ ਐਲਾਨ ਕੀਤਾ ਗਿਆ ਸੀ। ਲੰਘੇ ਕੱਲ (21 ਜਨਵਰੀ ਨੂੰ) ਇਸ ਸਬੰਧ ਵਿੱਚ ਤਖਤ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ ਬਕਾਇਦਾ ਇੱਕ ਪਤਰ ਲਿਖਕੇ ਮਹਾਂਰਾਸ਼ਟਰ ਸਰਕਾਰ ਨੂੰ ਸਿੱਖ ਭਾਵਨਾਵਾਂ ਤੋਂ ਜਾਣੂ ਕਰਵਾਇਆ।

ਤਖਤ ਹਜੂਰ ਸਾਹਿਬ ਪ੍ਰਬੰਧਕ ਕਮੇਟੀ ਤੇ ਕਬਜੇ ਲਈ ਪੱਬਾਂ ਭਾਰ ਹੋਈ ਭਾਜਪਾ; ਸਿੱਖ ਸੰਗਤਾਂ ਚ ਭਾਰੀ ਰੋਹ

ਮਹਾਂਰਾਸ਼ਟਰ ਸਰਕਾਰ ਨੂੰ ਯਾਦ ਕਰਵਾਇਆ ਗਿਆ ਹੈ ਕਿ ਉਹ ਸਿੱਖ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰੇ। ਕੂਲੈਕਟਰ ਦੀ ਰਿਹਾਇਸ਼ ਤੀਕ ਜਾਣ ਵਾਲੇ ਸੰਗਤੀ ਕਾਫਲੇ ਦੀ ਅਰਦਾਸ ਤਖਤ ਸਾਹਿਬ ਦੇ ਮੀਤ ਜਥੇਦਾਰ ਭਾਈ ਜੋਤਇੰਦਰ ਸਿੰਘ ਨੇ ਕੀਤੀ। ਉਪਰੰਤ ਜੈਕਾਰਿਆਂ ਦੀ ਗੂੰਜ ਦਰਮਿਆਨ ਸੰਗਤਾਂ ਨੇ ਇੱਕ ਵਿਸ਼ਾਲ ਕਾਫਲੇ ਦੇ ਰੂਪ ਵਿੱਚ ਕੂਲੈਕਟਰ ਦੀ ਰਿਹਾਇਸ਼ ਤੀਕ ਪੁਹੰਚ ਕੇ ਇਹ ਪੱਤਰ ਸੌਪਿਆ।

ਜਿਕਰਯੋਗ ਹੈ ਕਿ ਸਾਲ 2006-07 ਵਿੱਚ ਮਹਾਂਰਾਸ਼ਟਰ ਦੇ ਪੁਲਿਸ ਮੁਖੀ ਪਰਮਿੰਦਰ ਸਿੰਘ ਪਸਰੀਚਾ ਨੂੰ ਪ੍ਰਸ਼ਾਸ਼ਨਿਕ ਅਧਿਕਾਰੀ ਲਗਾਏ ਜਾਣ ਤੇ ਹੀ ਸਿੱਖ ਚਿੰਤਕਾਂ ਨੇ ਇਹ ਕਹਿਕੇ ਇਤਰਾਜ ਜਿਤਾਇਆ ਸੀ ਕਿ ‘ਸਿੱਖਾਂ ਦਾ ਇੱਕ ਤਖਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ’।

ਸਾਲ 2015 ਵਿੱਚ ਜਦੋਂ ਮਹਾਂਰਾਸ਼ਟਰ ਸਰਕਾਰ, ਤਖਤ ਸਾਹਿਬ ਪ੍ਰਬੰਧਕੀ ਬੋਰਡ ਵਿੱਚ ਆਪਣੇ ਵਲੋਂ ਨਾਮਜ਼ਦ ਭਾਜਪਾ ਵਿਧਾਇਕ ਤਾਰਾ ਸਿੰਘ ਨੂੰ ਪ੍ਰਧਾਨ ਬਨਾਉਣ ਵਿੱਚ ਸਫਲ ਹੋ ਗਈ ਤਾਂ ਸਿੱਖ ਜਗਤ ਨੇ ਇਸਦਾ ਬੁਰਾ ਮਨਾਇਆ ਸੀ ਪਰ ਭਾਜਪਾ ਦੇ ਸਿਆਸੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਭਾਜਪਾ ਦਾ ਸਾਥ ਦਿੱਤਾ। ਜਿਕਰਯੋਗ ਤਾਂ ਇਹ ਵੀ ਹੈ ਕਿ ਤਾਰਾ ਸਿੰਘ ਸਨਾਤਨੀ ਮੱਤ ਦੇ ਅਨੁਸਾਰੀ ਤਿਲਕ ਦਾ ਧਾਰਣੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,