ਸਿਆਸੀ ਖਬਰਾਂ

ਖ਼ਾਲਸਤਾਨ ਪੱਖੀ ਨਾਅਰੇ ਲਾਉਣ ਲਈ ਰਾਜੋਆਣਾ ਵਿਰੁਧ ਦੇਸ਼-ਧਰੋਹ ਦਾ ਮਾਮਲਾ ਦਰਜ਼ ਕੀਤਾ ਜਾਵੇ: ਸ਼ਿਵ ਸੈਨਾ

July 27, 2013 | By

ਪਟਿਆਲਾ, ਪੰਜਾਬ (27 ਜੁਲਾਈ, 2013): ਸ਼ਿਵ ਸੈਨਾ (ਬਾਲ ਠਾਕਰੇ) ਵੱਲੋਂ ਇਹ ਮੰਗ ਉਠਾਏ ਜਾਣ ਦੀਆਂ ਖ਼ਬਰਾਂ ਮਿਲੀਆਂ ਹਨ ਕਿ ਸਿਆਸੀ ਸਿੱਖ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਉੱਪਰ “ਦੇਸ਼ ਧਰੋਹ” (ਧਾਰਾ 124-ਏ, ਭਾਰਤੀ ਦੰਡਾਵਲੀ) ਤਹਿਤ ਮੁਕਦਮਾ ਦਰਜ਼ ਕੀਤਾ ਜਾਵੇ। “ਪੰਜਾਬ ਨਿਊਜ਼ ਲਾਈਨ” ਵੱਲੋਂ ਪ੍ਰਕਾਸ਼ਤ ਇਕ ਖਬਰ ਅਨੁਸਾਰ ਸ਼ਿਵ ਸੈਨਾ ਦੇ ਬਾਲ ਠਾਕਰੇ ਧੜੇ ਦੇ ਸੂਬਾ ਉਪ-ਪ੍ਰਧਾਨ ਹਰੀਸ਼ ਸਿੰਗਲਾ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਭਾਈ ਰਾਜੋਆਣਾ ਖਿਲਾਫ ਦੇਸ਼ ਧਰੋਹ ਦਾ ਮੁਕਦਮਾ ਦਰਜ਼ ਨਾ ਕੀਤਾ ਤਾਂ ਸ਼ਿਵ ਸੈਨਾ ਵੱਲੋਂ ਪੰਜਾਬ ਭਰ ਵਿਚ ਪ੍ਰਦਰਸ਼ਨ ਕੀਤੇ ਜਾਣਗੇ।

ਪਟਿਆਲਾ ਦੀ ਜਿਲ੍ਹਾ ਅਦਾਲਤ ਵਿਚ ਪੇਸ਼ੀ ਮੌਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਇਕ ਪੁਰਾਣੀ ਤਸਵੀਰ

ਜ਼ਿਕਰਯੋਗ ਹੈ ਕਿ ਭਾਈ ਰਾਜੋਆਣਾ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ 1995 ਵਿਚ ਇਕ ਬੰਬ ਧਮਾਕੇ ਵਿਚ ਮਾਰਨ ਦੇ ਕੇਸ ਵਿਚ ਫਾਂਸੀ ਦੀ ਸਜਾ ਸੁਣਾਈ ਗਈ ਸੀ। ਮਾਰਚ 2012 ਵਿਚ ਰਾਜੋਆਣਾ ਦੇ ਕਾਲੇ ਵਰੰਟ ਜਾਰੀ ਹੋ ਗਏ ਸਨ ਅਤੇ ਭਾਈ ਰਾਜੋਆਣਾ ਦੀ ਫਾਂਸੀ ਵਿਰੁਧ ਦੁਨੀਆ ਪੱਧਰ ਉੱਤੇ ਇਕ ਲਹਿਰ ਉਠ ਖੜ੍ਹੀ ਹੋਈ। ਬਾਦਲ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਰਾਸ਼ਟਰਪਤੀ ਕੋਲ ਇਸ ਫਾਂਸੀ ਵਿਰੁਧ ਇਕ ਪਟੀਸ਼ਨ ਦਾਖਲ ਕਰਨ ਉਪਰੰਤ ਇਸ ਫਾਂਸੀ ਉੱਤੇ ਵਕਤੀ ਤੌਰ ਉੱਤੇ ਰੋਕ ਲੱਗੀ ਹੋਈ ਹੈ।

ਇਹ ਧਿਆਨ ਵਿਚ ਰਹੇ ਕਿ ਭਾਈ ਰਾਜੋਆਣਾ ਉੱਤੇ ਪਟਿਆਲਾ ਦੀ ਇਕ ਅਦਾਲਤ ਵਿਚ ਅਸਲਾ ਕਾਨੂੰਨ ਤਹਿਤ ਇਕ ਮੁਕਦਮਾ ਚੱਲਦਾ ਹੈ ਅਤੇ ਇਸੇ ਮਾਮਲੇ ਵਿਚ ਅਦਾਲਤੀ ਪੇਸ਼ੀ ਮੌਕੇ ਰਾਜੋਆਣਾ ਵੱਲੋਂ “ਖ਼ਾਲਸਾਤਾਨ ਜ਼ਿੰਦਾਬਾਦ” ਦੇ ਨਾਅਰੇ ਲਗਾਏ ਜਾਂਦੇ ਹਨ।

Read this news in English

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,