Tag Archive "shiv-sena"

ਅੱਜ ਦਾ ਖ਼ਬਰਸਾਰ:ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਜਾਰੀ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਰਾਸ਼ਟਰਵਾਦੀ ਪੇਸ਼ਕਾਰੀ, ਜਾਤ ਪਾਤ ਦੇ ਭੇਦ ਭਾਵ ਕਰਕੇ 3000 ਦਲਿਤਾਂ ਨੇ ਇਸਲਾਮ ਧਰਮ ਅਪਣਾਉਣ ਦਾ ਫੈਸਲਾ

ਮਹਾਰਾਸ਼ਟਰ ਦੀ ਸ਼ਿਵ ਸੈਨਾ ਸਰਕਾਰ ਨੇ ਮੁੰਬਈ ਮਹਾਂਨਗਰ ਪਾਲਿਕਾ ਦੇ ਸਾਰੇ ਕਰਮਚਾਰੀਆਂ ਦੇ ਬੈਂਕ ਖਾਤੇ ਐਕਸਿਸ ਬੈਂਕ ਵਿੱਚੋਂ ਹਟਾਉਣ ਦੇ ਹੁਕਮ ਦੇ ਦਿੱਤੇ ਹਨ। ਤਾਮਿਲਨਾਡੂ ਵਿੱਚ ਜਾਤ ਪਾਤ ਦੇ ਭੇਦ ਭਾਵ ਕਰਕੇ 3000 ਦਲਿਤਾਂ ਨੇ ਇਸਲਾਮ ਧਰਮ ਅਪਣਾਉਣ ਦਾ ਫੈਸਲਾ ਕੀਤਾ

ਫਗਵਾੜਾ ਵਿਖੇ ਦਲਿਤਾਂ ਅਤੇ ਸ਼ਿਵ ਸੈਨਾ ਦੇ ਟਕਰਾਰ ਤੋਂ ਬਾਅਦ ਸਰਕਾਰ ਨੇ ਦੋਆਬਾ ‘ਚ ਇੰਟਰਨੰਟ ਬੰਦ ਕੀਤਾ

ਬੀਤੇ ਰਾਤ ਦਲਿਤਾਂ ਅਤੇ ਸ਼ਿਵ ਸੈਨਾ ਕਾਰਕੁਨਾਂ ਦੇ ਟਕਰਾਰ ਤੋਂ ਬਾਅਦ ਫਗਵਾੜੇ ਦਾ ਮਾਹੌਲ ਤਨਾਪੂਰਨ ਬਣਿਆ ਹੋਇਆ ਹੈ।ਰਿਪੋਰਟਾਂ ਅਨੁਸਾਰ ਸ਼ਿਵ ਸੈਨਾ ਕਾਰਕੁਨਾਂ ਵੱਲੋ ਚਲਾਈ ਗੋਲੀਬਾਰੀ ਨਾਲ 2 ਦਲਿਤ ਕਾਰਕੁਨਾਂ ਜ਼ਖ਼ਮੀ ਹੋਏ। ਜਿਸ ਵਿੱਚੋ ਇੱਕ ਦੇ ਸਿਰ ਵਿੱਚ ਗੋਲੀ ਲੱਗੀ ਹੈ।ਇਸ ਕਾਰਨ ਅੱਜ ਫਗਵਾੜਾ ਦੇ ਬਜ਼ਾਰ ਅਤੇ ਆਵਾਜਾਈ ਬੰਦ ਰਹੀ।

ਫਗਵਾੜਾ ਵਿਚ ਹਿੰਦੂ ਅਤੇ ਦਲਿਤ ਜਥੇਬੰਦੀਆਂ ਦਰਮਿਆਨ ਹਿੰਸਕ ਝੜਪ, 4 ਜ਼ਖਮੀ

ਫਗਵਾੜਾ: ਇੱਥੇ ਗੋਲ ਚੌਕ ’ਚ ਅੱਜ ਦੇਰ ਰਾਤ ਦਲਿਤ ਜਥੇਬੰਦੀਆਂ ਵੱਲੋਂ ਡਾ. ਬੀ.ਆਰ. ਅੰਬੇਦਕਰ ਦੀ ਫੋਟੋ ਵਾਲਾ ਬੋਰਡ ਲਗਾ ਕੇ ਚੌਕ ਦਾ ਨਾਮ ਸੰਵਿਧਾਨ ਚੌਕ ...

2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨਾਲ ਗੱਠਜੋੜ ਨਹੀ: ਸ਼ਿਵ ਸੈਨਾ

ਸ਼ਿਵ ਸੈਨਾ ਨੇ ਆਪਣੀ ਕੌਮੀ ਕਾਰਜਕਾਰਣੀ ਦੀ ਬੈਠਕ ਮੌਕੇ ਐਲਾਨ ਕੀਤਾ ਹੈ ਕਿ 2019 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਉਹ ਭਾਜਪਾ ਨਾਲ ਗੱਠਜੋੜ ਨਹੀ ਕਰੇਗੀ ਪਰ ਇਸ ਦੇ ਨਾਲ ਹੀ ਸੈਨਾ ਨੇ ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਨਾਲ ਮੌਜੂਦਾ ਗੱਠਜੋੜ ਨਿਭਾਉਣ ਬਾਰੇ ਚੁੱਪ ਧਾਰ ਰੱਖੀ ਹੈ।

ਬਜਰੰਗ ਦਲ ਅਤੇ ਸ਼ਿਵ ਸੈਨਿਕਾਂ ਦਾ ਮੂਲ ਨਿਵਾਸੀਆਂ ਤੇ ਹਮਲਾ,4 ਮੂਲ ਨਿਵਾਸੀਆਂ ਦੀ ਮੋਤ,ਦਰਜਨਾਂ ਗੱਡੀਆਂ ਦੀ ਭੰਨਤੋੜ

ਮੂਲ ਨਿਵਾਸੀ ਭਾਰਤੀਆਂ ਦੇ ਹੱਕਾਂ ਲਈ ਜੂਝ ਰਹੀ ਜਥੇਬੰਦੀ ਬਾਮਸੇਫ ਵਲੋਂ ਨਵੇਂ ਸਾਲ ਮੌਕੇ ਪੂਨੇ ਵਿਖੇ ਕਰਵਾਏ ਗਏ ਭੀਮਾ ਕੋਰੇਗਾਉ ਜਿੱਤ ਸਮਾਰੋਹ ਸਮਾਗਮ ਦੀ ਸਫਲਤਾ ਤੋਂ ਬੁਖਲਾਏ ਸੈਂਕੜੇ ਬਜਰੰਗ ਦਲ ਅਤੇ ਸ਼ਿਵ ਸੈਨਿਕਾਂ ਨੇ ਸਮਾਗਮ ਦੇ ਪਹੁੰਚ ਮਾਰਗਾਂ ਤੇ ਦਰਜਨਾਂ ਗੱਡੀਆਂ ਦੀ ਭੰਨਤੋੜ ਕੀਤੀ ਇਸੇ ਦੁਰਾਨ 4 ਮੂਲ ਨਿਵਾਸੀਆਂ ਦੀ ਮੌਤ ਹੋ ਗਈ।

ਸਮਝੌਤਾ ਕਰਵਾਉਣ ਗਏ ਨਿਹੰਗਾਂ ਦੀ ਤਸਵੀਰ ਨੂੰ ਸ਼ਿਵ ਸੈਨਾ ਆਗੂਆਂ ਨੇ ਝੂਠੇ ਬਿਆਨ ਲਈ ਵਰਤਿਆ

ਜਲੰਧਰ ਤੋਂ ਛਪਦੇ ਇਕ ਪੰਜਾਬੀ ਅਖਬਾਰ ਵਿੱਚ 20 ਸਤੰਬਰ ਨੂੰ ਇਕ ਖ਼ਬਰ ਪ੍ਰਕਾਸ਼ਿਤ ਹੋਈ ਸੀ ਜਿਸ ਵਿਚ ਸ਼ਿਵ ਸੈਨਾ ਦੇ ਆਗੂ ਅਤੇ ਨਿਹੰਗ ਬਾਣੇ ਵਿਚ ਬੈਠੇ ਕੁਝ ਬੰਦਿਆਂ ਵਲੋਂ ਸ਼ਿਵ ਸੈਨਿਕਾˆ ਨੂੰ ਸਰਕਾਰੀ ਸੁਰੱਖਿਆ ਦੀ ਮੰਗ ਕਰਦੇ ਦਿਖਾਇਆ ਗਿਆ ਸੀ।

ਮੋਹਾਲੀ ਦੇ ਪਿੰਡ ਦਾਊਂ ‘ਚ ਅਣਪਛਾਤੇ ਲੋਕਾਂ ਵਲੋਂ ਮੰਦਰ ਵਿੱਚ ਭੰਨ-ਤੋੜ ਕਰਨ ਦੀ ਖ਼ਬਰ

ਮੋਹਾਲੀ ਦੇ ਪਿੰਡ ਦਾਊਂ ਸਥਿਤ ਮੰਦਰ ਵਿੱਚ ਬੀਤੀ ਰਾਤ ਅਣਪਛਾਤੇ ਲੋਕਾਂ ਵਲੋਂ ਅੱਗ ਲਾਉਣ ਦੀ ਖ਼ਬਰ ਮਿਲੀ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੰਦਰ ਵਿੱਚ ਗਾਂ ਦੀ ਪੂਛ ਅਤੇ ਡੇਰਾ ਸਿਰਸਾ ਦੇ ਬਲਾਤਕਾਰੀ ਰਾਮ ਰਹੀਮ ਦੀਆਂ ਫੋਟੋਆਂ ਵੀ ਸੁੱਟੀਆਂ ਗਈਆਂ ਹਨ। ਖ਼ਬਰਾਂ ਮੁਤਾਬਕ ਮੋਹਾਲੀ ਪੁਲਿਸ ਦੇ ਐੱਸਪੀ (ਡੀ) ਹਰਬੀਰ ਸਿੰਘ ਅਟਵਾਲ ਅਤੇ ਸ਼ਿਵ ਸੈਨਾ (ਹਿੰਦੂ) ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਮੌਕੇ ’ਤੇ ਪਹੁੰਚ ਗਏ ਸੀ।

ਸਿੱਖ ਭਾਵਨਾਵਾਂ ਭੜਕਾਉਣ ਵਾਲਿਆਂ ਨੂੰ ਖੁੱਲ੍ਹੀ ਛੋਟ; ਵਿਰੋਧ ਕਰਨ ਵਾਲਿਆਂ ਦੀ ਫੜੋ-ਫੜਾਈ

ਕੋਈ ਤਿੰਨ ਕੁ ਦਹਾਕੇ ਪਹਿਲਾਂ ਬਾਲੀਵੁੱਡ ਦੀ ਇਕ ਲਵ ਸਟੋਰੀ ਫਿਲਮ ਹਿੱਟ ਹੋਈ ਸੀ ਲੈਲਾ ਮਜਨੂੰ, ਜਿਸਦੇ ਇਕ ਗੀਤ ਦੀਆਂ ਸਤਰਾਂ ‘ਹੁਸਨ ਹਾਜ਼ਰ ਹੈ ਮੁਹੱਬਤ ਕੀ ਸਜ਼ਾ ਪਾਨੇ ਕੋ, ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ’ ਲੋਕਾਂ ਦੀ ਜ਼ੁਬਾਨ 'ਤੇ ਐਸੀਆਂ ਚੜ੍ਹੀਆਂ ਕਿ ਬਾਅਦ ਵਿੱਚ ਕਹਾਵਤ ਹੀ ਬਣ ਗਈਆਂ। ਗੀਤ ਦੇ ਇਹ ਬੋਲ ਉਸ ਵੇਲੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ 'ਤੇ ਢੁੱਕਦੇ ਨਜ਼ਰ ਆਉਂਦੇ ਹਨ ਜਦੋਂ ਸਿੱਖਾਂ ਨੂੰ ਚਿੜ੍ਹਾਉਣ ਵਾਲੇ ਕਿਸੇ ਸ਼ਿਵ ਸੈਨਾ ਆਗੂ ਜਾਂ ਵਰਕਰ ਖਿਲਾਫ ਕੋਈ ਸਿੱਖ ਨੌਜਵਾਨ ਤਾੜਨਾ ਭਰਿਆ ਬਿਆਨ ਹੀ ਦਾਗ ਦਿੰਦਾ ਹੈ।

ਸ਼ਹੀਦਾਂ ਦੀ ਯਾਦ ‘ਚ ਲੱਗੀ ਛਬੀਲ ਦਾ ਹਿੰਦੂ ਜਥੇਬੰਦੀਆਂ ਵਲੋਂ ਵਿਰੋਧ, ਫਗਵਾੜਾ ‘ਚ ਤਣਾਅ

ਘੱਲੂਘਾਰਾ ਦਿਹਾੜੇ ਦੇ ਸਬੰਧ 'ਚ ਸਿੱਖਾਂ ਵਲੋਂ ਲਾਈ ਗਈ ਛਬੀਲ ਦਾ ਹਿੰਦੂ ਜਥੇਬੰਦੀਆਂ ਵਲੋਂ ਵਿਰੋਧ ਕਰਨ 'ਤੇ ਫਗਵਾੜਾ 'ਚ ਤਣਾਅ ਵਾਲਾ ਮਾਹੌਲ ਬਣ ਗਿਆ ਹੈ। ਤਣਾਅ ਦੇ ਚਲਦਿਆਂ ਪੁਲਿਸ ਵੱਲੋਂ ਐਸ.ਪੀ. ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ’ਚ ਫਲੈਗ ਮਾਰਚ ਕੀਤਾ ਗਿਆ। ਜੋ ਐਸ.ਪੀ ਦਫਤਰ ਤੋਂ ਰਵਾਨਾ ਹੋ ਕੇ ਸ਼ਹਿਰ ’ਚ ਵੱਖ-ਵੱਖ ਥਾਵਾਂ 'ਤੇ ਗਿਆ। ਫਲੈਗ ਮਾਰਚ ’ਚ ਕਰੀਬ ਤਿੰਨ ਸੌ ਤੋਂ ਵੱਧ ਪੁਲਿਸ ਮੁਲਾਜ਼ਮ ਸਨ।

ਮੋਗਾ ਪੁਲਿਸ ਵਲੋਂ ਨਾਬਾਲਿਗ ਸਿੱਖ ਨੌਜਵਾਨ ‘ਤੇ ਦਰਜ਼ ਪਰਚਿਆਂ ਦੀ ਸ਼੍ਰੋਮਣੀ ਕਮੇਟੀ ਵਲੋਂ ਨਿੰਦਾ

ਪਿੰਡ ਬੁਲਾਡੇਵਾਲਾ ਦੇ ਗੁਰਦੀਪ ਸਿੰਘ ਨਾਂ ਦੇ ਨਾਬਾਲਿਗ ਸਿੱਖ ਨੌਜਵਾਨ ‘ਤੇ ਮੋਗਾ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਕੀਤੀ ਗਈ ਧੱਕੇਸ਼ਾਹੀ, ਵਧੀਕੀ ਦੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਹੈ।

Next Page »