ਸਿਆਸੀ ਖਬਰਾਂ » ਸਿੱਖ ਖਬਰਾਂ

ਸ਼ਹੀਦਾਂ ਦੀ ਯਾਦ ‘ਚ ਲੱਗੀ ਛਬੀਲ ਦਾ ਹਿੰਦੂ ਜਥੇਬੰਦੀਆਂ ਵਲੋਂ ਵਿਰੋਧ, ਫਗਵਾੜਾ ‘ਚ ਤਣਾਅ

June 5, 2017 | By

ਫਗਵਾੜਾ: ਘੱਲੂਘਾਰਾ ਦਿਹਾੜੇ ਦੇ ਸਬੰਧ ‘ਚ ਸਿੱਖਾਂ ਵਲੋਂ ਲਾਈ ਗਈ ਛਬੀਲ ਦਾ ਹਿੰਦੂ ਜਥੇਬੰਦੀਆਂ ਵਲੋਂ ਵਿਰੋਧ ਕਰਨ ‘ਤੇ ਫਗਵਾੜਾ ‘ਚ ਤਣਾਅ ਵਾਲਾ ਮਾਹੌਲ ਬਣ ਗਿਆ ਹੈ। ਤਣਾਅ ਦੇ ਚਲਦਿਆਂ ਪੁਲਿਸ ਵੱਲੋਂ ਐਸ.ਪੀ. ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ’ਚ ਫਲੈਗ ਮਾਰਚ ਕੀਤਾ ਗਿਆ। ਜੋ ਐਸ.ਪੀ ਦਫਤਰ ਤੋਂ ਰਵਾਨਾ ਹੋ ਕੇ ਸ਼ਹਿਰ ’ਚ ਵੱਖ-ਵੱਖ ਥਾਵਾਂ ‘ਤੇ ਗਿਆ। ਫਲੈਗ ਮਾਰਚ ’ਚ ਕਰੀਬ ਤਿੰਨ ਸੌ ਤੋਂ ਵੱਧ ਪੁਲਿਸ ਮੁਲਾਜ਼ਮ ਸਨ।

ਫਗਵਾੜਾ ਵਿੱਚ ਫਲੈਗ ਮਾਰਚ ਕਰਦੇ ਹੋਏ ਪੁਲਿਸ ਅਧਿਕਾਰੀ

ਫਗਵਾੜਾ ਵਿੱਚ ਫਲੈਗ ਮਾਰਚ ਕਰਦੇ ਹੋਏ ਪੁਲਿਸ ਅਧਿਕਾਰੀ

ਇਸੇ ਦੌਰਾਨ ਸ਼ਹਿਰ ਦੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਜੋ ਸਰਬ ਧਰਮ ਐਕਸ਼ਨ ਕਮੇਟੀ ਦੇ ਨਾਮ ’ਤੇ ਬਣਾਈ ਗਈ ਹੈ, ਖੇੜਾ ਰੋਡ ਵਿੱਖੇ ਹੋਈ। ਜਿਸ ’ਚ ਵੱਖ-ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਫੈਸਲਾ ਕੀਤਾ ਕਿ ਹਿੰਦੂ ਜਥੇਬੰਦੀਆਂ ਦੇ ਜੋ ਵੀ ਆਗੂ ਸ਼ਹਿਰ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਸਰਕਾਰ ਵਲੋਂ ਮਿਲੇ ਗੰਨਮੈਨਾਂ ਦੀ ਆੜ ਹੇਠ ਲੋਕਾਂ ਨਾਲ ਵਧੀਕੀਆਂ ਕਰਦੇ ਹਨ ਉਨ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਾ ਕੀਤੀ ਜਾਵੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Tensions Prevail in Phagwara After Hindutva Outfits Oppose Chhabil by Sikhs …

ਸਰਬ ਧਰਮ ਐਕਸ਼ਨ ਕਮੇਟੀ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਆਗੂਆਂ ਨੂੰ ਵੱਡੀ ਗਿਣਤੀ ’ਚ ਦਿੱਤੀ ਸੁਰੱਖਿਆ ਛੱਤਰੀ ਵਾਪਸ ਲਈ ਜਾਵੇ।


DOWNLOAD RARE BOOK: ਧਰਮ ਰੱਖਿਅਕ ਸੰਤ ਭਿਡਰਾਂਵਾਲੇ 

Sant_Jarnail_Singh_Bhindranwale_Full_Book.compressed


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,