June 24, 2016 | By ਸਿੱਖ ਸਿਆਸਤ ਬਿਊਰੋ
ਲੰਡਨ: ਬਰਤਾਨੀਆ ਯੂਰਪੀਅਨ ਯੂਨੀਅਨ ਦਾ ਹਿੱਸਾ ਬਣਿਆ ਰਹੇਗਾ ਜਾਂ ਨਹੀਂ ਇਸ ਦਾ ਫ਼ੈਸਲਾ ਸ਼ੁੱਕਰਵਾਰ ਨੂੰ ਬਰਤਾਨਵੀ ਸਮੇਂ ਅਨੁਸਾਰ 11.30 ਵਜੇ ਐਲਾਨਿਆ ਜਾਵੇਗਾ। ਬਰਤਾਨੀਆ ਭਰ ਵਚਿ 46.5 ਮਿਲੀਅਨ (4 ਕਰੋੜ 65 ਲੱਖ) ਲੋਕਾਂ ਨੇ ਯੂਰਪ ਵਿਚ ਰਹਿਣ ਜਾਂ ਨਾ ਰਹਿਣ ਸਬੰਧੀ ਰਾਏਸ਼ੁਮਾਰੀ ‘ਚ ਹਿੱਸਾ ਲਿਆ।
ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਆਪਣੀ ਪਤਨੀ ਸਮਾਨਥਾ ਕੈਮਰਨ ਦੇ ਨਾਲ ਵੋਟ ਪਾਈ। ਭਾਰੀ ਮੀਂਹ ਨੇ ਵੋਟਿੰਗ ਨੂੰ ਕੁਝ ਪ੍ਰਭਾਵਿਤ ਕੀਤਾ। ਕਿੰਗਸਟਨ ਕੌਂਸਲ ਦੇ ਦੋ ਪੋਲੰਿਗ ਸਟੇਸ਼ਨਾਂ ਵਿਚ ਪਾਣੀ ਭਰ ਜਾਣ ਕਰਕੇ ਬਦਲਣਾ ਪਿਆ। ਤਾਜ਼ਾ ਸਰਵੇਖਣ ਅਨੁਸਾਰ ਯੂ. ਕੇ. ਵਿਚ ਰਹਿਣ ਦੇ ਚਾਹਵਾਨ ਲੋਕ 6 ਅੰਕਾਂ ਨਾਲ ਅੱਗੇ ਚੱਲ ਰਹੇ ਹਨ, ਜਦ ਕਿ 11 ਫ਼ੀਸਦੀ ਅਜੇ ਵੀ ਆਪਣਾ ਫ਼ੈਸਲਾ ਨਹੀਂ ਬਣਾ ਸਕੇ। ਵੋਟਾਂ ਪਾਉਣ ਦਾ ਕੰਮ ਵੀਰਵਾਰ ਸਵੇਰੇ 7 ਵਜੇ ਸ਼ੁਰੂ ਹੋਇਆ। ਵੋਟਾਂ ਦੀ ਗਿਣਤੀ ਰਾਤ 10 ਵਜੇ ਵੋਟਾਂ ਦੀ ਸਮਾਪਤੀ ਤੋਂ ਬਾਅਦ ਤੁਰੰਤ ਸ਼ੁਰੂ ਹੋਈ।
ਵੋਟਾਂ ਦੀ ਗਿਣਤੀ ਲਈ 382 ਕੇਂਦਰ ਦੇਸ਼ ਭਰ ਵਿਚ ਬਣਾਏ ਗਏ ਹਨ। ਜਦ ਕਿ ਨਤੀਜਾ ਮਾਨਚੈਸਟਰ ਤੋਂ ਐਲਾਨਿਆ ਜਾਵੇਗਾ, ਕਿਉਂਕਿ ਵੋਟਾਂ ਦੀ ਗਿਣਤੀ ਵਾਲਾ ਮੁੱਖ ਕੇਂਦਰ ਮਾਨਚੈਸਟਰ ਵਿਚ ਹੈ। ਨਤੀਜੇ ਤੋਂ ਬਾਅਦ ਯੂ. ਕੇ. ਸਰਕਾਰ ਵੱਲੋਂ ਐਲਾਨ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੂਰਪੀਅਨ ਯੂਨੀਅਨ ਦਾ ਹਿੱਸਾ ਬਣਨ ਲਈ 1975 ‘ਚ ਰਾਏਸ਼ੁਮਾਰੀ ਹੋਈ ਸੀ।
Related Topics: Britain, European Referendum 2016, Sikhs In UK