Tag Archive "britain"

ਸੀਰੀਆ ਵਿਚ ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੀਆਂ ਸਾਂਝੀਆਂ ਫੌਜਾਂ ਵਲੋਂ ਵੱਡਾ ਫੌਜੀ ਹਮਲਾ

ਚੰਡੀਗੜ੍ਹ: ਸੀਰੀਆ ਵਿਚ ਚੱਲ ਰਹੀ ਜੰਗ ਵਿਚ ਅੱਜ ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੀਆਂ ਫੌਜਾਂ ਵਲੋਂ ਸਾਂਝੇ ਤੌਰ ‘ਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਖਿਲਾਫ ...

ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਵੱਲੋਂ ਚੋਣਾਂ 8 ਜੂਨ ‘ਚ ਕਰਾਉਣ ਦਾ ਸੱਦਾ, ਉਂਜ 2020 ‘ਚ ਹੋਣੀਆਂ ਸਨ ਆਮ ਚੋਣਾਂ

ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਮੁਲਕ ਵਿੱਚ ਆਮ ਚੋਣਾਂ ਛੇਤੀ (8 ਜੂਨ ਨੂੰ) ਕਰਾਉਣ ਦਾ ਸੱਦਾ ਦਿੱਤਾ ਹੈ। ਮੇਅ ਦੇ ਇਸ ਫ਼ੈਸਲੇ ਨੇ ਸਰਕਾਰ ਵਿੱਚ ਭਾਈਵਾਲਾਂ ਤੋਂ ਇਲਾਵਾ ਵਿਰੋਧੀ ਧਿਰ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ।

ਭਾਰਤ ਸਿੱਖ ਫੈਡਰੇਸ਼ਨ ਯੂ.ਕੇ. ਦੇ ਸਲਾਹਕਾਰ ਦਬਿੰਦਰਜੀਤ ਸਿੰਘ ਦੀ ਸਰਗਰਮੀਆਂ ਤੋਂ ਹਤਾਸ਼: ਦਲ ਖਾਲਸਾ

ਸਿੱਖ ਫੈਡਰੇਸ਼ਨ ਯੂ.ਕੇ. ਦੇ ਸਲਾਹਕਾਰ ਦਬਿੰਦਰਜੀਤ ਸਿੰਘ ਸਿੱਧੂ ਨੂੰ 'ਖਤਰਨਾਕ' ਸਿੱਧ ਕਰਦੀ ਖਬਰ ਉਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਦਲ ਖਾਲਸਾ ਨੇ ਇਸ ਨੂੰ "ਫਰਜ਼ੀ" ਅਤੇ ਭਾਰਤੀ ਅਧਿਕਾਰੀਆਂ ਦਾ ਕਾਰਾ ਦਸਿਆ ਹੈ।

ਬਰਤਾਨੀਆ ਦੇ ਯੂਰਪੀਅਨ ਯੂਨੀਅਨ ‘ਚ ਰਹਿਣ ਜਾਂ ਨਾ ਰਹਿਣ ‘ਤੇ ਹੋਈ ਰਾਏਸ਼ੁਮਾਰੀ; ਨਤੀਜਾ ਅੱਜ

ਬਰਤਾਨੀਆ ਯੂਰਪੀਅਨ ਯੂਨੀਅਨ ਦਾ ਹਿੱਸਾ ਬਣਿਆ ਰਹੇਗਾ ਜਾਂ ਨਹੀਂ ਇਸ ਦਾ ਫ਼ੈਸਲਾ ਸ਼ੁੱਕਰਵਾਰ ਨੂੰ ਬਰਤਾਨਵੀ ਸਮੇਂ ਅਨੁਸਾਰ 11.30 ਵਜੇ ਐਲਾਨਿਆ ਜਾਵੇਗਾ। ਬਰਤਾਨੀਆ ਭਰ ਵਚਿ 46.5 ਮਿਲੀਅਨ (4 ਕਰੋੜ 65 ਲੱਖ) ਲੋਕਾਂ ਨੇ ਯੂਰਪ ਵਿਚ ਰਹਿਣ ਜਾਂ ਨਾ ਰਹਿਣ ਸਬੰਧੀ ਰਾਏਸ਼ੁਮਾਰੀ 'ਚ ਹਿੱਸਾ ਲਿਆ।

“ਕੋਹਿਨੂਰ ਹੀਰਾ” ਨਾਂ ਤਾਂ ਹਿੰਦ ਦਾ ਹੈ ਨਾਂ ਹੀ ਪੰਜਾਬ ਦਾ, ਇਸ ਤੇ ਕੇਵਲ ਤੇ ਕੇਵਲ ਸਿੱਖ ਕੌਮ ਦਾ ਹੱਕ ਹੈ: ਮਾਨ

“ਕੋਹਿਨੂਰ ਹੀਰਾ” ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਲਹੌਰ ਹਕੂਮਤ ਦੀ ਮਲਕੀਅਤ ਹੈ ਅਤੇ ਜਿਸ ਉਤੇ ਕੇਵਲ ਅਤੇ ਕੇਵਲ ਸਿੱਖ ਕੌਮ ਦਾ ਹੀ ਹੱਕ ਹੈ। ਉਸ ਨੂੰ ਕਦੀ ਹਿੰਦ ਜਾਂ ਪੰਜਾਬ ਦਾ ਕਹਿ ਕੇ ਸਿੱਖ ਕੌਮ ਦੇ ਅਧਿਕਾਰ ਨੂੰ ਚੁਨੌਤੀ ਦੇਣ ਦੀ ਖੁਦ ਹੀ ਗੁਸਤਾਖੀ ਕੀਤੀ ਜਾ ਰਹੀ ਹੈ। ਜਿਸ ਨੂੰ ਸਿੱਖ ਕੌਮ ਕਤਈ ਬਰਦਾਸ਼ਤ ਨਹੀਂ ਕਰੇਗੀ।”ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇਜਾਰੀ ਭਿਆਨ ਵਿੱਚ ਕੀਤਾ।

ਕੋਹਿਨੂਰ ਭਾਰਤ ਨਾਲੋਂ ਬਰਤਾਨੀਆ ਵਿੱਚ ਜਿਆਦਾ ਮਹਿਫੂਜ਼ ਰਹੇਗਾ: ਦਲ ਖਾਲਸਾ

ਕੋਹਿਨੂਰ ਹੀਰੇ ਅਤੇ ਸਿੱਖ ਰਾਜ ਨਾਲ ਸਬੰਧਿਤ ਹੋਰ ਬੇਸ਼ਕੀਮਤੀ ਚੀਜ਼ਾਂ ਜੋ ਇਸ ਸਮੇਂ ਬਰਤਾਨੀਆ ਦੇ ਮਿਊਜ਼ੀਅਮ ਦਾ ਸ਼ਿੰਗਾਰ ਹਨ, ਦੀ ਸਿਰਫ ਸਿੱਖ ਕੌਮ ਹੀ ਕਾਨੂੰਨੀ ਵਾਰਸ ਹੈ।

ਕੋਹਿਨੂਰ ਹੀਰਾ ਵਾਪਸੀ ਮਾਮਲਾ: ਭਾਰਤੀ ਸੌਲੀਸਿਟਰ ਜਨਰਲ ਨੇ ਅਦਾਲਤ ਵਿੱਚ ਆਪਣੀ ਇਤਿਹਾਸਕ ਜਾਣਕਾਰੀ ਦਾ ਜਲੂਸ ਕੱਢਿਆ

ਭਾਰਤੀ ਸੁਪਰੀਮ ਕੋਰਟ ਵਿੱਚ ਬਰਤਾਨੀਆ ਤੋਂ ਕੋਹਿਨੂਰ ਹੀਰਾ ਵਾਪਸ ਲਿਆਉਣ ਲਈ ਪਟੀਸ਼ਨ 'ਤੇ ਸੁਣਵਾਈ ਦੌਰਾਨ ਭਾਰਤੀ ਸੌਲੀਸਿਟਰ ਜਨਰਲ ਰਣਜੀਤ ਕੁਮਾਰ ਅਤੇ ਭਾਰਤੀ ਸੱਭਿਆਚਾਰਕ ਮੰਤਰਾਲੇ ਦੀ ਇਤਿਹਾਸ ਪ੍ਰਤੀ ਜਾਣਕਾਰੀ ਦਾ ਉਸ ਸਮੇਂ ਜਲੂਸ ਨਿਕਲਦਾ ਨਜ਼ਰ ਆਇਆ ਜਦੋਂ ਸੌਲੀਸਿਟਰ ਜਨਰਲ ਰਣਜੀਤ ਕੁਮਾਰ ਨੇ ਅਦਾਲਤ ਨੂੰ ਦੱਸਿਆ ਕਿ ਸੱਭਿਆਚਾਰਕ ਮੰਤਰਾਲੇ ਮੁਤਾਬਕ ਕੋਹਿਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਨੇ ਬ੍ਰਿਟਿਸ਼ ਸਰਕਾਰ ਨੂੰ ਤੋਹਫ਼ੇ ਵਜੋਂ ਦਿੱਤਾ ਸੀ ਅਤੇ ਭਾਰਤ ਉਸ ’ਤੇ ਦਾਅਵਾ ਨਹੀਂ ਜਤਾ ਸਕਦਾ।

ਨਸਲੀ ਭੇਦਭਾਵ ਦੇ ਅਧਾਰ ‘ਤੇ ਬਰਤਾਨੀਆਂ ਵਿੱਚ ਘੱਟ ਗਿਣਤੀਆਂ ਨੂੰ ਰੁਜ਼ਗਾਰ ਦੇ ਮਾਮਲਿਆਂ ਵਿੱਚ ਆਉਦੀ ਹੈ ਮੁਸ਼ਕਿਲ

ਧਰਮ, ਰੰਗ, ਲਿੰਗ, ਖੇਤਰ, ਭਾਸ਼ਾ ਦੇ ਅਧਾਰ ‘ਤੇ ਕੀਤੇ ਗਏ ਵਿਤਕਰੇ ਅਤੇ ਨਫਰਤ ਨੂੰ ਨਸਲਵਾਦ ਕਿਹਾ ਜਾਂਦਾ ਹੈ । ਨਸਲਵਾਦ ਇੱਕ ਇਸ ਤਰਾਂ ਦੀ ਬਿਮਾਰੀ ਹੈ ਜਿਸਨੇ ਸੰਸਾਰ ਦੇ ਹਰ ਮੁਲਕ, ਕੌਮ ਵਿੱਚ ਆਪਣੀਆਂ ਜੜਾਂ ਫੈਲਾਈਆਂ ਹੋਈਆਂ ਹਨ। ਪੁਰਾਤਨ ਸਮੇਂ ਤੋਂ ਹੀ ਮਨੁੱਖ ਨਸਲਵਾਦ ਦਾ ਸ਼ਿਕਾਰ ਹੁੰਦਾ ਆਇਆ ਹੈ।ਨਸਲਵਾਦ ਦੀ ਕੋਈ ਨਾ ਕੋਈ ਨਾ ਕੋਈ ਵੰਨਗੀ ਹਰ ਸਮਾਜ ਵਿੱਚ ਮਿਲਦੀ ਹੈ।