ਸਿਆਸੀ ਖਬਰਾਂ » ਸਿੱਖ ਖਬਰਾਂ

ਕੋਹਿਨੂਰ ਭਾਰਤ ਨਾਲੋਂ ਬਰਤਾਨੀਆ ਵਿੱਚ ਜਿਆਦਾ ਮਹਿਫੂਜ਼ ਰਹੇਗਾ: ਦਲ ਖਾਲਸਾ

April 21, 2016 | By

ਕੋਹਿਨੂਰ ਹੀਰਾ ਵਿਵਾਦ ਸਿੱਖ ਕੌਮ ਅਤੇ ਬਰਤਾਨੀਆ ਸਰਕਾਰ ਵਿਚਕਾਰ, ਭਾਰਤ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ

ਅੰਮ੍ਰਿਤਸਰ: ਕੋਹਿਨੂਰ ਹੀਰੇ ਅਤੇ ਸਿੱਖ ਰਾਜ ਨਾਲ ਸਬੰਧਿਤ ਹੋਰ ਬੇਸ਼ਕੀਮਤੀ ਚੀਜ਼ਾਂ ਜੋ ਇਸ ਸਮੇਂ ਬਰਤਾਨੀਆ ਦੇ ਮਿਊਜ਼ੀਅਮ ਦਾ ਸ਼ਿੰਗਾਰ ਹਨ, ਦੀ ਸਿਰਫ ਸਿੱਖ ਕੌਮ ਹੀ ਕਾਨੂੰਨੀ ਵਾਰਸ ਹੈ।

ਦਲ਼ ਖਾਲਸਾ ਨੇ ਕਿਹਾ ਕਿ ਨਾ ਤਾਂ ਭਾਰਤੀ ਸੁਪਰੀਮ ਕੋਰਟ ਵਿੱਚ ਪਟਸ਼ੀਨ ਦਰਜ਼ ਕਰਵਾਉਣ ਵਾਲਾ ਅਤੇ ਨਾ ਹੀ ਭਾਰਤ ਸਰਕਾਰ ਨੂੰ ਕੋਹਿਨੂਰ ਹੀਰੇ ‘ਤੇ ਦਾਆਵਾ ਜਤਾਉਣ ਦਾ ਹੱਕ ਹੈ।

ਭਾਈ ਕੰਵਰਪਾਲ ਸਿੰਘ, ਭਾਈ ਹਰਪਾਲ ਸਿੰਘ ਚੀਮਾ ਅਤੇ ਭਾਈ ਹਰਚਰਨਜੀਤ ਸਿੰਘ ਧਾਮੀ

ਭਾਈ ਕੰਵਰਪਾਲ ਸਿੰਘ, ਭਾਈ ਹਰਪਾਲ ਸਿੰਘ ਚੀਮਾ ਅਤੇ ਭਾਈ ਹਰਚਰਨਜੀਤ ਸਿੰਘ ਧਾਮੀ

ਦਲ ਖਾਲਸਾ ਪਾਰਟੀ ਦੇ ਆਗੂ ਹਰਚਰਨਜੀਤ ਸਿੰਘ ਧਾਮੀ, ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਸਿੱਖਸ ਫਾਰ ਹਿਊਮੇਨ ਰਾਈਟਸ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਬਰਤਾਨੀਆ ਵੱਲੋਂ ਸਿੱਖ ਰਾਜ ‘ਤੇ ਕਬਜ਼ਾ ਕਰਨ ਮਗਰੋਂ ਧੋਖੇ ਨਾਲ ਮਹਾਰਾਜ਼ਾ ਦਲੀਪ ਸਿੰਘ ਤੋਂ ਖੋਹਿਆ ਸੀ।ਉਨ੍ਹਾਂ ਕਿਹਾ ਕਿ ਭਾਰਤ ਜਾਂ ਕਿਸੇ ਹੋਰ ਧਿਰ ਨੂੰ ਸਿੱਖਾਂ ਦੇ ਗੌਰਵਮਈ ਸਮੇਂ ਦੀਆਂ ਇਨ੍ਹਾਂ ਚੀਜ਼ਾਂ ‘ਤੇ ਦਾਅਵਾ ਕਰਨ ਦਾ ਕੋਈ ਅਖਤਿਆਰ ਨਹੀਂ।

READ THIS NEWS IN ENGLISH:

Kohnoor: Its between Sikh Nation & British Government and India has no locus standi: Dal Khalsa

ਕੋਹਿਨੂਰ ਹੀਰਾ ਕਾਬੂਲ ਦੇ ਸ਼ਾਜ ਸੁਜ਼ਾ ਨੇ 1813 ਵਿੱਚ ਮਹਾਰਾਜ਼ਾ ਰਣਜੀਤ ਸਿੰਘ ਨੂੰ ਸੌਂਪ ਦਿੱਤਾ ਸੀ। ਕਿਉਕਿ ਮਹਰਾਜ਼ਾ ਰਣਜੀਤ ਸਿੰਘ ਨੇ ਉਸਦੀ ਅਤਿ ਔਖੀ ਘੜੀ ਵਿੱਚ ਮੱਦਦ ਕੀਤੀ ਸੀ।ਉਸ ਸਮੇਂ ਤੋਂ ਕੋਹਿਨੂਰ ਸਿੱਖ ਰਾਜ ਦੀ ਵਿਰਾਸਤ ਬਣਿਆ ਸੀ।

ਕੰਵਰਪਾਲ ਸਿੰਘ ਨੇ ਕਿਹਾ ਕਿ ਕੋਹਿਨੂਰ ਦੇ ਅਸਲੀ ਵਾਰਿਸ ਵੱਲੋਂ ਇਸਨੂੰ ਭਾਰਤ ਸਰਕਾਰ ਨੂੰ ਸੌਪਣ ਦੀ ਹਰ ਕਾਰਵਾਈ ਦਾ ਵਿਰੋਧ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜੁਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ‘ਤੇ ਕੀਤੇ ਫੌਜੀ ਹਮਲੇ ਦੌਰਾਨ ਚੁੱਕੇ ਸਿੱਖ ਕੌਮ ਦੇ ਅਮੋਲਕ ਦਸਤਵੇਜ਼ ਅਤੇ ਹੋਰ ਦੁਰਲੱਭ ਚੀਜ਼ਾਂ ਭਾਰਤ ਸਰਕਾਰ ਮੰਨਣ ਨੂੰ ਤਿਆਰ ਨਹੀ, ਇਸ ਕਰਕੇ ਸਿੱਖ ਕੌਮ ਇਹ ਮਹਿਸੂਸ ਕਰਦੀ ਹੈ ਕਿ ਕੋਹਿਨੂਰ ਭਾਰਤ ਨਾਲੋਂ ਬਰਤਾਨੀਆ ਵਿੱਚ ਜਿਆਦਾ ਮਹਿਫੂਜ਼ ਰਹੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,