ਵਿਦੇਸ਼ » ਸਿੱਖ ਖਬਰਾਂ

ਬਰਤਾਨੀਆ ਫੌਜ ਸਿੱਖ ਰੈਜ਼ੀਮੈਂਟ ਬਣਾਉਣ ‘ਤੇ ਕਰ ਰਹੀ ਹੈ ਵਿਚਾਰ

February 24, 2015 | By

ਲੰਡਨ ( 24 ਫਰਵਰੀ, 2015): ਬਰਤਾਨੀਆਂ ਦੇ ਸੁਰੱਖਿਆ ਮਹਿਕਮੇ ਦੇ ਮੰਤਰੀ ਮਾਰਕ ਫਰੈਨਕੋਸ ਨੇ ਬਰਤਾਨੀਆਂ ਦੀ ਲੋਕ ਸਭਾ ਵਿੱਚ ਕਿਹਾ ਕਿ ਲੂਫਟੀਨਟ ਜਨਰਲ ਸਰ ਨੀਕੋਲਿਸ ਕਾਰਟਰ, ਜਨਰਲ ਸਟਾਫ ਮੁਖੀ ਬਰਤਾਨੀਆਂ ਦੀ ਫੋਜ ਵਿੱਚ ਇੱਕ ਸਿੱਖ ਪਲਟਨ ( ਰੈਜ਼ੀਮੈਂਟ) ਤਿਆਰ ਕਰਨ ਦੇ ਰੂਪ ਰੇਖਾ ਉਲੀਕ ਰਹੇ ਹਨ।

(ਫਾਈਲ ਫੋਟੋ)

(ਫਾਈਲ ਫੋਟੋ)

ਸੁਰੱਖਿਆ ਦੇ ਮੁੱਦੇ ‘ਤੇ ਹੋ ਰਹੇ ਸਵਾਲਾਂ ਦੌਰਾਨ ਸਾਬਕਾ ਸੁਰੱਖਿਆ ਮੰਤਰੀ ਸਰ ਨਿਕੋਲਸ ਸੋਇਮਸ ਨੇ ਮੰਤਰੀਆਂ ਨੇ ਬੇਨਤੀ ਕੀਤੀ ਕਿ ਰਾਜਨੀਤੀ ਤੋਂ ਉੱਪਰ ਉੱਠਕੇ ਸਿੱਖ ਰੈਜ਼ੀਮੈਨਟ ਬਣਾਈ ਜਾਵੇ।

ਐੱਮ ਪੀ ਮਿਡ ਨੇ ਮਿ. ਫਰੈਂਕੋਸ ਨੂੰ ਦੱਸਿਆ ਕਿ “ਤੁਸੀ ਪੀੜੀਆਂ ਪੀੜੀਆਂ ਤੋਂ ਸਿੱਖਾਂ ਵੱਲੋਂ ਇਸ ਦੇਸ਼ ਕੀਤੀ ਵਿਲੱਖਣ ਸੇਵਾ ਅਤੇ ਸਿੱਖਾਂ ਦੀ ਵਿਸ਼ੇਸ਼ ਜਾਂਬਾਜ਼ੀ ਤੋਂ ਜਾਣੂ ਹੋਵੋਗੇ”।

ਮਿ. ਫਰੈਂਕੋਸ ਨੇ ਉੱਤਰ ਦਿੰਦਿਆਂ ਕਿਹਾ ਕਿ “ ਅਸੀਂ ਇਸ ਮਸਲੇ ਨੂੰ ਜਨਰਲ ਸਟਾਫ ਦੇ ਮੁਖ ਕੋਲ ਭੇਜ ਦਿੱਤਾ ਹੈ ਅਤੇ ਉਹ ਹੁਣ ਇਸਤੇ ਵਿਚਾਰ ਕਰ ਰਹੇ ਹਨ। ਸਾਨੂੰ ਉਨ੍ਹਾਂ ਦੇ ਜਬਾਬ ਦਾ ਇੰਤਜ਼ਾਰ ਹੈ”।

ਸਿੱਖ ਫੈਡਰੇਸ਼ਨ ਯੂਕੇ ਦੇ ਚੇਅਰਮੈਨ ਕਿਹਾ ਕਿ ਅਸੀਂ ਇਸ ਐਲਾਨ ਦਾ ਸਵਾਗਤ ਕਰਦੇ ਹਾਂ। ਇਸ ਸਮੇਂ ਚੋਣਾਂ ਸਿਰ ‘ਤੇ ਆਗਈਆਂ ਹਨ ਅਤੇ ਅਸੀਂ ਆਉਣ ਵਾਲੀ ਬਰਤਾਨੀਆਂ ਦੀ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਸ ਐਲਾਨ ਨੂੰ ਲਾਗੂ ਕਰੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,