ਤੀਜਾ ਘੱਲੂਘਾਰਾ (ਜੂਨ 1984 ਦੇ ਹਮਲੇ)

ਜੂਨ 1984 ਦੇ ਹਮਲੇ-3: ਗੁ: ਚਰਨ ਕੰਵਲ ਸਾਹਿਬ (ਬੰਗਾ) ਉੱਤੇ ਹਮਲਾ – ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ

June 5, 2020

ਜੂਨ 1984 ਵਿੱਚ ਬਿਪਰਵਾਦੀ ਦਿੱਲੀ ਸਾਮਰਾਜ ਵੱਲੋਂ ਜਦੋਂ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕੀਤਾ ਗਿਆ ਤਾਂ ਗੁਰਦੁਆਰਾ ਚਰਨ ਕੰਵਲ ਸਾਹਿਬ, ਬੰਗਾ ਵਿਖੇ ਵੀ ਫੌਜ ਨੇ ਹਮਲਾ ਕੀਤਾ ਸੀ। ਇਸ ਕੜੀ ਵਿੱਚ ਗੁਰਦੁਆਰਾ ਚਰਨ ਕੰਵਲ ਸਾਹਿਬ ਉੱਤੇ ਫੌਜੀ ਹਮਲੇ ਬਾਰੇ ਚਸ਼ਮਦੀਦਾਂ ਅਤੇ ਜਾਣਕਾਰਾਂ ਦੇ ਬਿਆਨਾਂ ਉੱਤੇ ਅਧਾਰਿਤ ਲਿਖਤ ਸਾਂਝੀ ਕਰ ਰਹੇ ਹਾਂ।

ਜੂਨ 1984 ਦੇ ਹਮਲੇ-2: ਗੁ. ਧਮਤਾਨ ਸਾਹਿਬ (ਜੀਂਦ) ਤੇ ਬਿਪਰਵਾਦੀ ਫੌਜ ਦਾ ਹਮਲਾ ਚਸ਼ਮਦੀਦ ਗਵਾਹਾਂ ਦੀ ਜੁਬਾਨੀ

ਦਰਬਾਰ ਸਾਹਿਬ ਤੇ ਹਮਲਾ ਹੋਣ ਦੀ ਖਬਰ ਰੇਡੀਓ ਰਾਹੀਂ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਧਮਤਾਨ ਸਾਹਿਬ ਦੇ ਸੇਵਾਦਾਰਾਂ ਨੇ ਸੁਣੀ, ਸੁਣਨ ਤੋਂ ਬਾਅਦ ਮੈਨੇਜਰ ਸੁਰਜੀਤ ਸਿੰਘ ਨੇ ਬਾਕੀ ਸੇਵਾਦਾਰਾਂ/ਮੁਲਾਜਮਾਂ ਨੂੰ ਆਪਣੇ ਦਫ਼ਤਰ ਬੁਲਾਇਆ ਅਤੇ ਇਹ ਹਦਾਇਤ ਕੀਤੀ ਕਿ ਤੁਸੀਂ ਕਿਸੇ ਨੇ ਵੀ ਧਮਤਾਨ ਸਾਹਿਬ ਬੱਸ ਸਟੈਂਡ ਤੇ ਜਾਂ ਪਿੰਡ ਦੇ ਵਿੱਚ ਨਹੀਂ ਜਾਣਾ ਤਾਂ ਕਿ ਕਿਸੇ ਨਾਲ ਕੋਈ ਤਕਰਾਰਬਾਜ਼ੀ ਨਾ ਹੋਵੇ।

ਜੂਨ 1984 ਦੇ ਹਮਲੇ-1: ਭੋਰਾ ਸਾਹਿਬ ਵਿੱਚ ਫੌਜੀ ਸਿਗਰਟਾਂ ਪੀ ਰਹੇ ਸਨ… (ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ‘ਤੇ ਹਮਲਾ ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ)

3 ਜੂਨ ਦੀ ਰਾਤ ਨੂੰ ਜਿਸ ਤਰ੍ਹਾਂ ਦੁਸ਼ਮਣ ਤੇ ਹਮਲਾ ਕਰੀਦਾ ਇਸ ਤਰ੍ਹਾਂ ਫੌਜ ਨੇ ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸਿਓਂ ਹਮਲਾ ਕੀਤਾ, ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਟੈਂਕ ਲਾ ਦਿੱਤੇ ਗਏ। ਤਕਰੀਬਨ ਸਾਰੇ ਹੀ ਫੌਜੀ ਪੰਜਾਬ ਤੋਂ ਬਾਹਰ ਦੇ ਸਨ। ਇਕ ਅਫਸਰ ਸਪੀਕਰ ਵਿੱਚ ਬੋਲਿਆ “ਅਸੀਂ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ ਹੈ ਸੋ ਜੋ ਕੋਈ ਵੀ ਅੰਦਰ ਹੈ ਸਭ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦਰਵਾਜ਼ੇ ਤੇ ਆ ਜਾਣ। ਕੋਈ ਵੀ ਕਮਰਾ ਬੰਦ ਨਹੀਂ ਕਰਨਾ, ਖੁੱਲੇ ਛੱਡ ਕੇ ਆ ਜਾਓ।”