ਆਮ ਖਬਰਾਂ

ਪੰਚ ਪ੍ਰਧਾਨੀ ਦੇ ਆਗੂਆਂ ਖਿਲਾਫ ਇਰਾਦਾ ਕਤਲ ਦੀ ਧਾਰਾ ਖਾਰਜ

April 7, 2011 | By

ਜਲੰਧਰ/ਨਵਾਂਸ਼ਹਿਰ (7 ਅਪ੍ਰੈਲ, 2011): ਡੇਢ ਕੁ ਸਾਲ ਪਹਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਬੰਗਾ ਵਿਖੇ ਸਿੱਖ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਵਾਲਾ ਵਿਸ਼ਾਲ ਦਸਤਾਰ ਮਾਰਚ ਕੱਢਿਆ ਗਿਆ ਸੀ। ਇਸ ਮਾਰਚ ਦੇ ਪ੍ਰਬੰਧਕ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਚਰਨਜੀਤ ਸਿੰਘ ਸੁੱਜੋਂ ਸਨ। ਮਾਰਚ ਵਿੱਚ ਸ਼ਾਮਲ ਸਿੱਖਾਂ ਨੇ “ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਰਾਜ ਕਰੇਗਾ ਖਾਲਸਾ, ਸੰਤ ਜਰਨੈ਼ਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਮਰ ਰਹੇ, ਭਿੰਡਰਾਂਵਾਲਾ ਸੰਤ ਸਿਪਾਹੀ ਜਿਸ ਨੇ ਸੁੱਤੀ ਕੌਮ ਜਗਾਈ” ਵਰਗੇ ਜੈਕਾਰਿਆਂ – ਨਾਹਰਿਆਂ ਨਾਲ ਅਕਾਸ਼ ਗੂੰਜਣ ਲਗਾ ਦਿੱਤਾ। ਮਾਰਚ ਦੀ ਬੇਮਿਸਾਲ ਸਫਲਤਾ ਤੋਂ ਦੁਖੀ ਬਾਦਲ ਐਂਡ ਕੰਪਨੀ ਨੇ ਆਪਣੀ ਪੁਲੀਸ ਰਾਹੀਂ ਮਾਰਚ ਦੇ ਪ੍ਰਬੰਧਕ ਭਾਈ ਤਰਸੇਮ ਸਿੰਘ ਮੋਰਾਂਵਾਲੀ, ਭਾਈ ਚਰਨਜੀਤ ਸਿੰਘ ਸੁੱਜੋਂ ਅਤੇ ਦੋ ਹੋਰ ਸਾਥੀਆਂ ਦੇ ਖਿਲਾਫ ਇਰਾਦਾ ਕਤਲ ਦੀ ਧਾਰਾ 307 ਅਧੀਨ ਮੁਕੱਦਮਾ ਦਰਜ ਕਰਵਾ ਲਿਆ। ਜਦਕਿ ਮਾਰਚ ਦੌਰਾਨ ਕੋਈ ਵੀ ਵਿਅਕਤੀ ਜ਼ਖਮੀਂ ਨਹੀਂ ਹੋਇਆ ਸੀ , ਪਰ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਸੀ। ਭਾਈ ਤਰਸੇਮ ਸਿੰਘ ਮੋਰਾਂਵਾਲੀ ਨੇ ਆਪਣੇ ਖਿਲਾਫ ਦਰਜ ਕੇਸ ਚੋਂ ਆਪਣਾ ਨਾਮ ਬਾਦਲ ਸਰਕਾਰ ਨਾਲ ਸਾਂਝ ਭਿਆਲੀ ਪਾ ਕੇ ਕਢਾ ਲਿਆ ਜਦਕਿ ਭਾਈ ਸੁੱਜੋਂ ਅਤੇ ਕੇਸ ਵਿੱਚ ਸ਼ਾਮਲ ਦੋ ਸਾਥੀਆਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਚੋਂ ਅਗਾਊਂ ਜ਼ਮਾਨਤਾਂ ਕਰਵਾਉਣੀਆਂ ਪਈਆਂ, ਪੁਲੀਸ ਪੁੱਛਗਿੱਛ ਦੇ ਬਹਾਨੇ ਆਏ ਦਿਨ ਸਤਾਉਂਦੀ ਰਹੀ ਅਤੇ ਲਗਾਤਾਰ ਇਹ ਕੇਸ ਦੀਆਂ ਤਰੀਕਾਂ ਭੁਗਤਦੇ ਰਹੇ। ਦੋ ਮਹੀਨੇ ਪਹਿਲਾਂ ਇਰਾਦਾ ਕਤਲ ਦੀ ਧਾਰਾ ਅਧੀਨ ਚਲਾਨ ਪੇਸ਼ ਕੀਤਾ ਗਿਆ। ਬੀਤੇ ਕੱਲ੍ਹ ਜਦੋਂ ਮਾਣਜੋਗ ਸੈਸ਼ਨ ਜੱਜ ਨੇ ਜਦੋਂ ਚਾਰਜ ਲਗਾਉਣ ਲਈ ਸਾਰਾ ਕੇਸ ਪੜ੍ਹਿਆ ਤਾਂ ਹੈਰਾਨ ਹੋ ਪੁੱਛਣ ਲੱਗਾ ਜਦੋਂ ਕੋਈ ਜਖਮੀਂ ਹੀ ਨਹੀਂ ਹੋੲਆ ਤਾਂ ਇਰਾਦਾ ਕਤਲ ਦੀ ਧਾਰਾ ਕਿਵੇਂ ਲਗਾ ਦਿੱਤੀ ਗਈ? ਤਾਂ ਆਪਣੇ ਹੁਕਮ ਅਨੁਸਾਰ ਉਸ ਨੇ ਧਰਾ 307 ਦੀ ਜਗ੍ਹਾ 427 ਲਗਾ ਦਿੱਤੀ। ਇਸ ਨਾਲ ਡੇਢ ਸਾਲ ਤੋਂ ਖੱਜਲ ਹੋ ਰਹੇ ਭਾਈ ਸੁੱਜੋਂ ਰਾਹਤ ਮਿਲਣ ਦੇ ਅਸਾਰ ਬਣ ਗਣ ਗਏ। ਕਿਉਂ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਸਿਧਾਂਤਾਂ ਤੇ ਦ੍ਰਿੜਤਾ ਨਾਲ ਡੱਟਣ ਵਾਲਿਆਂ ਨਾਲ ਅਜਿਹਾ ਹੀ ਵਰਤਾਉ ਕਰਦੀਆਂ ਹਨ ਅਤੇ ਸਰਕਾਰੀ ਬੋਲੀ ਬੋਲਣ ਵਾਲੇ ਜਾਂ ਪੇਸ਼ਾਵਰ ਵਿਆਕਤੀਆਂ ਨੂੰ ਸਰਕਾਰਾਂ ਆਪਣੇ ਚਹੇਤੇ ਬਣਾ ਕੇ ਤੱਤੀ ਵਾਅ ਵੀ ਨਹੀਂ ਲੱਗਣ ਦਿੰਦੀਆਂ। ਇਸ ਦੀ ਫੈਂਸਲੇ ਦਾ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਯੂਨਾਈਟਿਡ ਖਾਲਸਾ ਦਲ ਯੂ, ਕੇ ਵਲੋਂ ਤਹਿ ਦਿਲੋਂ ਸਵਾਗਤ ਕੀਤਾ ਗਿਆ। ਸ੍ਰ. ਸੁਖਵਿੰਦਰ ਸਿੰਘ ਖਾਲਸਾ, ਸ੍ਰ. ਕਿਰਪਾਲ ਸਿੰਘ ਮੱਲਾਬੇਦੀਆਂ, ਸ੍ਰ. ਨਿਰਮਲ ਸਿੰਘ ਸੰਧੂ, ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ , ਸ੍ਰ. ਅਮਰਜੀਤ ਸਿੰਘ ਮਿਨਹਾਸ, ਸ੍ਰ. ਨਿਰੰਜਨ ਸਿੰਘ ਬਾਸੀ, ਸ੍ਰ. ਹਰਜਿੰਦਰ ਸਿੰਘ ਹੇਜ਼, ਸ੍ਰ. ਵਰਿੰਦਰ ਸਿੰਘ ਬਿੱਟੂ ਨੇ ਆਸ ਪ੍ਰਗਟਾਈ ਕਿ ਚਰਨਜੀਤ ਸਿੰਘ ਸੁੱਜੋਂ ਪਹਿਲਾਂ ਨਾਲੋਂ ਵੀ ਵੱਧ ਹੌਂਸਲੇ ਅਤੇ ਦ੍ਰਿੜਤਾ ਨਾਲ ਸਿੱਖ ਕੌਮ ਦੀ ਚੜਦੀ ਕਲਾ ਲਈ ਯਤਨ ਜਾਰੀ ਰੱਖਣਗੇ ਅਤੇ ਉਹਨਾਂ ਦਾ ਹਰ ਤਰਾਂ ਸਾਥ ਦਿੱਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: