ਸਿਆਸੀ ਖਬਰਾਂ » ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਦੀ ਟਾਕਸ ਫੋਰਸ ਅਤੇ ਕਾਰਜਕਾਰੀ ਜੱਥੇਦਾਰਾਂ ਦੇ ਹਮਾਇਤੀਆਂ ‘ਚ ਟਕਰਾਅ

October 12, 2017 | By

ਅੰਮ੍ਰਿਤਸਰ: ਅੱਜ (12 ਅਕਤੂਬਰ, 2017) ਦਰਬਾਰ ਸਾਹਿਬ ਚੌਗਿਰਦੇ ਦੇ ਮੁੱਖ ਦਰਵਾਜ਼ੇ ਕੋਲ ਪਿੰਡ ਚੱਬਾ ਵਿਖੇ 2015 ‘ਚ ਚੁਣੇ ਗਏ ਕਾਰਜਕਾਰੀ ਜੱਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਕਸ ਫੋਰਸ ਵਿਚਕਾਰ ਟਕਰਾਅ ਹੋ ਗਿਆ। ਇਸ ਟਕਰਾਅ ‘ਚ ਸ਼੍ਰੋਮਣੀ ਕਮੇਟੀ ਦੇ ਦੋ ਮੁਲਾਜ਼ਮ ਅਤੇ ਕਾਰਜਕਾਰੀ ਜਥੇਦਾਰਾਂ ਦੇ ਦੋ ਹਮਾਇਤੀ ਜਖ਼ਮੀ ਹੋ ਗਏ।

clash between task force and acting jathedar supporter

ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਸ਼੍ਰੋ. ਕਮੇਟੀ ਦੀ ਟਾਕਸ ਫੋਰਸ ਅਤੇ ਕਾਰਜਕਾਰੀ ਜੱਥੇਦਾਰਾਂ ਵਿਚ ਟਕਰਾਅ-1

ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ (12 ਅਕਤੂਬਰ) ਦਰਬਾਰ ਸਾਹਿਬ ਚੌਗਿਰਦੇ ਵਿੱਚ ਅਕਾਲ ਤਖ‍ਤ ਸਾਹਿਬ ਉੱਤੇ ਮੁਤਵਾਜ਼ੀ ਜਥੇਦਾਰਾਂ ਵਲੋਂ ਮੀਟਿੰਗ ਰੱਖੀ ਗਈ ਸੀ। ਇਸੇ ਦੌਰਾਨ ਦਰਬਾਰ ਸਾਹਿਬ ਦੀ ਪਰਿਕਰਮਾ ਤੋਂ ਬਾਹਰ ਦੇ ਖੇਤਰ ਵਿੱਚ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਦੀ ਸ਼੍ਰੋਮਣੀ ਕਮੇਟੀ ਦੀ ਟਾਸ‍ਕਫੋਰਸ ਨਾਲ ਝੜਪ ਸ਼ੁਰੂ ਹੋ ਗਈ। ਇਸ ਟਕਰਾਅ ਤੋਂ ਬਾਅਦ ਹਫੜਾ ਦਫ਼ੜੀ ਮੱਚ ਗਈ ਅਤੇ ਸੰਗਤਾਂ ਨੂੰ ਟਕਰਾਅ ਤੋਂ ਬਚਣ ਲਈ ਇੱਧਰ-ਉੱਧਰ ਭੱਜਣਾ ਪਿਆ।

clash in darbar sahib complex 03

ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਸ਼੍ਰੋ. ਕਮੇਟੀ ਦੀ ਟਾਕਸ ਫੋਰਸ ਅਤੇ ਕਾਰਜਕਾਰੀ ਜੱਥੇਦਾਰਾਂ ਵਿਚ ਟਕਰਾਅ-2

ਸਥਿਤੀ ਉਸ ਵੇਲੇ ਗੰਭੀਰ ਹੋਈ ਜਦੋਂ ਮੁਤਵਾਜ਼ੀ ਜਥੇਦਾਰਾਂ ਦੇ ਸੱਦੇ ‘ਤੇ ਗੁਰਦੁਆਰਾ ਘੱਲੂਘਾਰਾ ਸਾਹਿਬ ਗੁਰਦਾਸਪੁਰ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਅਕਾਲ ਤਖ਼ਤ ਸਾਹਿਬ ਵਿੱਚ ਪੁੱਜੇ। ਜਦੋਂ ਮਾਸਟਰ ਜੌਹਰ ਸਿੰਘ ਅਕਾਲ ਤਖ਼ਤ ਸਾਹਿਬ ਵਿਖੇ ਸੀ ਉਸ ਵੇਲੇ ਟਾਸਕ ਫੋਰਸ ਵਲੋਂ ਉਸਨੂੰ ਚੁੱਕ ਕੇ ਬਾਹਰ ਲਿਆਂਦਾ ਗਿਆ। ਜਦੋਂ ਭਾਈ ਸਤਨਾਮ ਸਿੰਘ ਮਨਾਵਾ ਅਤੇ ਜਰਨੈਲ ਸਿੰਘ ਸਖੀਰਾ ਮਾਸਟਰ ਜੌਹਰ ਸਿੰਘ ਨੂੰ ਦੁਬਾਰਾ ਅੰਦਰ ਲੈ ਕੇ ਜਾਣ ਲੱਗੇ ਤਾਂ ਟਾਸਕਫੋਰਸ ਦੇ ਕਰਮਚਾਰੀਆਂ ਅਤੇ ਮੁਤਵਾਜ਼ੀ ਜਥੇਦਾਰਾਂ ‘ਚ ਟਕਰਾਅ ਹੋ ਗਿਆ। ਜਰਨੈਲ ਸਿੰਘ ਸਖੀਰਾ ਨੇ ਦੋਸ਼ ਲਾਇਆ ਕਿ ਟਾਸਕ ਫੋਰਸ ਨੇ ਉਨ੍ਹਾਂ ਦੇ ਸਾਰੇ ਕੱਪੜੇ ਪਾੜ ਦਿੱਤੇ, ਮਨਾਵਾ ਦੇ ਖੱਬੇ ਹੱਥ ਦੇ ਉੱਪਰ ਕਿਰਪਾਨ ਲੱਗੀ। ਇਸਤੋਂ ਬਾਅਦ ਦੋਵੇਂ ਧਿਰਾਂ ਦੇ ਹਮਾਇਤੀ ਉੱਥੇ ਪਹੁੰਚ ਗਏ ਅਤੇ ਹੱਥੋਪਾਈ ਅਤੇ ਧੱਕਾਮੁੱਕੀ ਸ਼ੁਰੂ ਹੋ ਗਈ। ਟਾਸਕ ਫੋਰਸ ਵਲੋਂ ਕਰਮਚਾਰੀ ਅਮਰੀਕ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਿਜੈ ਸਿੰਘ ਨੂੰ ਵੀ ਸੱਟਾਂ ਲੱਗਣ ਦੀ ਖ਼ਬਰ ਮਿਲੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,