ਆਮ ਖਬਰਾਂ

ਗਊ ਰਖਿਅਕਾਂ ਹੱਥੋਂ ਦਲਿਤ ਨੌਜਵਾਨਾਂ ਦੀ ਕੁੱਟਮਾਰ ਦੇ ਵਿਰੋਧ ‘ਚ ਗੁਜਰਾਤ ‘ਚ ਬੰਦ, 2 ਮੌਤਾਂ

July 21, 2016 | By

ਚੰਡੀਗੜ੍ਹ: ਗੁਜਰਾਤ ‘ਚ ਗੀਰ-ਸੋਮਨਾਥ ਜ਼ਿਲ੍ਹੇ ਦੇ ਊਨਾ ਕਸਬੇ ‘ਚ ਦਲਿਤ ਨੌਜਵਾਨਾਂ ਦੀ ਕੁੱਟਮਾਰ ਦਾ ਮੁੱਦਾ ਹਿੰਸਕ ਹੋ ਗਿਆ ਹੈ। ਘਟਨਾ ਦੇ ਵਿਰੋਧ ‘ਚ ਦਲਿਤ ਸੰਗਠਨਾਂ ਨੇ ਬੁੱਧਵਾਰ ਨੂੰ ਬੰਦ ਦਾ ਐਲਾਨ ਕੀਤਾ ਸੀ, ਜੋ ਕਈ ਥਾਵਾਂ ‘ਤੇ ਹਿੰਸਕ ਹੋ ਗਿਆ। ਇਸ ਮਾਮਲੇ ‘ਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚ ਪੁਲਿਸ ਦਾ ਇਕ ਕਰਮਚਾਰੀ ਵੀ ਸ਼ਾਮਿਲ ਹੈ।

dalits of gujrat

ਦਲਿਤ ਨੌਜਵਾਨਾਂ ਦੀ ਗਊ-ਰਖਿਅਕਾਂ ਹੱਥੋਂ ਕੁੱਟਮਾਰ ਦੇ ਵਿਰੋਧ ‘ਚ ਨਿਕਲੇ ਦਲਿਤਾਂ ਨੂੰ ਪੁਲਿਸ ਵਾਲੇ ਕੁੱਟਦੇ ਹੋਏ

ਦੱਸਣਯੋਗ ਹੈ ਕਿ 11 ਜੁਲਾਈ ਨੂੰ ਊਨਾ ਕਸਬੇ ਦੇ ਮੋਟਾ ਸਮਡਿਆਣਾ ਪਿੰਡ ‘ਚ ਕੁਝ ਗਊ ਰੱਖਿਅਕਾਂ ਨੇ ਇਕ ਗਾਂ ਦੀ ਖੱਲ ਉਤਾਰਨ ਦੇ ਮਾਮਲੇ ‘ਚ ਦਲਿਤ ਨੌਜਵਾਨਾਂ ਦੀ ਸ਼ਰੇਆਮ ਕੁੱਟਮਾਰ ਕੀਤੀ ਸੀ। ਜਿਸਦੇ ਰੋਸ ਵਜੋਂ ਦਲਿਤ ਸੰਗਠਨਾਂ ਨੇ ਬੁੱਧਵਾਰ ਨੂੰ ਰਾਜ ‘ਚ ਬੰਦ ਦਾ ਐਲਾਨ ਕੀਤਾ ਸੀ।

ਪੁਲਿਸ ਨੇ ਲਗਭਗ 200 ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਬੀਤੇ ਦਿਨ ਅਮਰੇਲੀ ‘ਚ ਭੜਕੀ ਭੀੜ ਨੇ ਪੁਲਿਸ ‘ਤੇ ਪੱਥਰਾਅ ਕੀਤਾ ਸੀ, ਜਿਸ ਵਿਚ ਇਕ ਹੌਲਦਾਰ ਦੀ ਮੌਤ ਹੋ ਗਈ ਸੀ। ਉਧਰ ਜਿੱਥੇ ਦਲਿਤ ਨੌਜਵਾਨਾਂ ਦੀ ਕੁੱਟਮਾਰ ਦੇ ਵਿਰੋਧ ‘ਚ ਰਾਜ ਵਿਚ ਵੱਖ-ਵੱਖ ਥਾਵਾਂ ‘ਤੇ 10 ਲੋਕਾਂ ਨੇ ਜ਼ਹਿਰ ਪੀ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ, ਉੱਥੇ ਜੂਨਾਗੜ੍ਹ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਹੋਰਨਾਂ ਨੂੰ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,