ਸਿੱਖ ਖਬਰਾਂ

ਭਾਈ ਦਇਆ ਸਿੰਘ ਲਾਹੌਰੀਆ ਨੂੰ ਆਪਣੀ ਮਾਤਾ ਦੇ ਸੰਸਕਾਰ ਲਈ ਪੈਰੋਲ ਮਿਲੀ; ਅੱਜ ਸੰਸਕਾਰ

September 14, 2016 | By

ਨਵੀਂ ਦਿੱਲੀ: ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਸਿਆਸੀ ਸਿੱਖ ਕੈਦੀ ਭਾਈ ਦਇਆ ਸਿੰਘ ਲਾਹੌਰੀਆ ਦੇ ਮਾਤਾ ਈਸ਼ਰ ਕੌਰ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਦਇਆ ਸਿੰਘ ਲਾਹੌਰੀਆ ਨੇ ਦਿੱਲੀ ਦੀ ਅਦਾਲਤ ਵਿਚ ਆਪਣੀ ਮਾਤਾ ਦੇ ਸੰਸਕਾਰ ਵਿਚ ਸ਼ਾਮਲ ਹੋਣ ਲਈ ਅਰਜ਼ੀ ਲਾਈ ਗਈ ਸੀ ਜੋ ਕਿ ਜੱਜ ਰਿਤੀਸ਼ ਸਿੰਘ ਨੇ ਪ੍ਰਵਾਨ ਕਰਦਿਆਂ ਭਾਈ ਲਾਹੌਰੀਆ ਨੂੰ ਉਨ੍ਹਾਂ ਦੇ ਪਿੰਡ ਕਸਬਾ ਭਰਾਲ, ਮਲੇਰਕੋਟਲਾ ਵਿਖੇ ਪੁਲਿਸ ਦੀ ਸੁਰੱਖਿਆ ਵਿਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਮਾਤਾ ਈਸ਼ਰ ਕੌਰ ਦਾ ਸੰਸਕਾਰ ਅੱਜ ਉਨ੍ਹਾਂ ਦੇ ਪਿੰਡ ਵਿਖੇ 12 ਵਜੇ ਦੁਪਹਿਰ ਨੂੰ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,