ਸਿੱਖ ਖਬਰਾਂ

ਵੈੱਟਸਅਪ ‘ਤੇ ਭਾਈ ਗੁਰਬਖਸ਼ ਸਿੰਘ ਦੀ ਮੌਤ ਦੀ ਅਫਵਾਹ ਫੈਲੀ, ਪਰਿਵਾਰ ਨੇ ਅਫਵਾਹ ਨੂੰ ਨਿਕਾਰਦਿਆਂ ਕਿਹਾ ਕਿ ਉਹ ਠੀਕ ਹਨ

January 12, 2015 | By

ਅੰਬਾਲਾ/ ਚੰਡੀਗੜ੍ਹ ( 12 ਜਨਵਰੀ, 2015): ਬੰਦੀ ਸਿੰਘਾਂ ਦੀ ਰਿਹਾਈ ਲਈ 14 ਨਵੰਬਰ 2015 ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਦੀ ਅਫਵਾਹ ਵੈੱਟਸ ਅੱਪ ਨੈੱਟਵਰਕਿੰਗ ਦੇ ਜ਼ਰੀਏ ਵੱਡੇ ਪੱਧਰ ‘ਤੇ ਫੈਲ ਗਈ ਹੈ। ਕਿਸੇ ਨੇ ਭਾਈ ਗੁਰਬਖਸ਼ ਸਿੰਘ ਦੀ ਫੋਟੋ ਨਾਲ ਛੇੜਛਾੜ ਕਰਕੇ ਵੈਟਸਅੱਪ ‘ਤੇ ਪਾ ਦਿੱਤੀ ਹੈ।

ਭਾਈ ਗੁਰਬਖਸ਼ ਸਿੰਘ ਦੀ ਮੌਤ ਦੀ ਝੂਠੀ ਖ਼ਬਰ ਜੋ ਵੈਟਸਅੱਪ 'ਤੇ ਫੈਲਾਈ ਜਾ ਰਹੀ ਹੈ

ਭਾਈ ਗੁਰਬਖਸ਼ ਸਿੰਘ ਦੀ ਮੌਤ ਦੀ ਝੂਠੀ ਖ਼ਬਰ ਜੋ ਵੈਟਸਅੱਪ ‘ਤੇ ਫੈਲਾਈ ਜਾ ਰਹੀ ਹੈ

“ਸਿੱਖ ਸਿਆਸਤ ਨਿਉਜ਼” ਦੇ ਧਿਆਨ ਵਿੱਚ ਅਇਆ ਕਿ ਬਹੁਤ ਸਾਰੇ ਲੋਕਾਂ ਨੇ ਇਸ ਅਫਵਾਹ ‘ਤੇ ਯਕੀਨ ਕਰਦਿਆਂ ਇਸ ਸੁਨੇਹੇ ਨੂੰ ਅੱਗੇ ਭੇਜਣਾ ਸ਼ੁਰੂ ਕੀਤਾ ਹੋਇਆ ਹੈ।“ਸਿੱਖ ਸਿਆਸਤ” ਦੀ ਜਾਂਚ ਟੀਮ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਇਸ ਖਬਰ ਬਿਨਾਂ ਸਚਾਈ ਜਾਣੇ ਵੈਟਸਅੱਪ ‘ਤੇ ਅੱਗੇ ਦੀ ਅੱਗੇ ਭੇਜ ਰਹੇ ਹਨ।

ਇੱਕ ਵੈੱਟਸਅੱਪ ਦੀ ਵਰਤੋਂ ਕਰਨ ਵਾਲੇ ਨੇ ਕਿਹਾ ਕਿ ਮੈਨੂੰ ਭਾਈ ਗੁਰਬਖਸ਼ ਸਿੰਘ ਦੀ ਇੱਕ ਫੋਟੋ ਅਤੇ ਖਬਰ ਮੇਰੇ ਇੱਕ ਮਿੱਤਰ ਨੇ ਭੇਜੀ ਹੈ ਅਤੇ ਮੈਨੂੰ ਯਕੀਨ ਹੈ ਕਿ ਇਹ ਸਹੀ ਹੈ।

“ਸਿੱਖ ਸਿਆਸਤ ਨਿਉਜ਼” ਨੇ ਭਾਈ ਗੁਰਬਖਸ਼ ਸਿੰਘ ਦੇ ਪੁੱਤਰ ਜੂਝਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਸਹੀ ਸਲਾਮਤ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਅੰਬਾਲਾ ਦੇ ਹਸਪਤਾਲ ਵਿੱਚ ਦਾਖਲ ਹਨ ਅਤੇ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।

ਵੈਟਸਅੱਪ ‘ਤੇ ਉਨ੍ਹਾਂ ਦੇ ਪਿਤਾ ਦੀ ਮੌਤ ਬਾਰੇ ਭੇਜੀ ਜਾ ਰਹੀ ਇਸ ਅਫਵਾਹ ਬਾਰੇ ਉਨ੍ਹਾਂ ਅਗਿਆਨਤਾ ਪ੍ਰਗਟ ਕਰਦਿਆ ਕਿਹਾ ਕਿ ਮੈਨੂੰ ਇਸ ਬਾਰੇ ਪਤਾ ਨਹੀਂ ਅਤੇ ਮੈਂ ਇਹ ਸਪੱਸ਼ਟ ਕਰਨ ਚਾਹੁੰਦਾ ਹਾਂ ਕਿ ਇਹ ਗਲਤ ਹੈ। ਉਹਨਾਂ ਕਿਹਾ ਕਿ ਉਹ ਸੰਗਤ ਨੂੰ ਬੇਨਤੀ ਕਰਦੇ ਹਨ ਕਿ ਉਨ੍ਹਾਂ ਦੇ ਪਿਤਾ ਦੀ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: