ਸਿੱਖ ਖਬਰਾਂ

ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਦੇ ਸਮਾਗਮਾ ਦੀ ਸ਼ੁਰੂਆਤ: ਦਿੱਲੀ ਕਮੇਟੀ

June 27, 2017 | By

ਚੰਡੀਗੜ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੌਮ ਦੇ ਮਹਾਨ ਜਰਨੈਲ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ 2018 ’ਚ ਆ ਰਹੀ ਤੀਜ਼ੀ ਜਨਮ ਸ਼ਤਾਬਦੀ ਨੂੰ ਮਨਾਉਣ ਲਈ ਸਮਾਗਮ ਦੀ ਸ਼ੁਰਆਤ ਕਰ ਦਿੱਤੀ ਹੈ। ਸਾਲ ਭਰ ਚਲਣ ਵਾਲੇ ਸਮਾਗਮਾਂ ਦੀ ਲੜੀ ’ਚ ਪਹਿਲਾ ਸਮਾਗਮ ਕਮੇਟੀ ਵੱਲੋਂ ਦੁਸ਼ਟ ਦਮਨ ਸੇਵਕ ਜਥੇ ਦੇ ਸਹਿਯੋਗ ਨਾਲ ਮੋਤੀ ਨਗਰ ਵਿਖੇ ਕਰਵਾਇਆ ਗਿਆ। ਇਸ ਮੌਕੇ ਜਥੇ ਵੱਲੋਂ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫ਼ਤਹਿ ਨਗਰ ਨੂੰ ਭਾਈ ਘਨਈਆ ਜੀ ਅਤੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੂੰ ਗਿਆਨੀ ਦਿੱਤ ਸਿੰਘ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੀਆਂ ਵੱਖ-ਵੱਖ ਤਸਵੀਰਾਂ

ਸਮਾਗਮ ਦੀਆਂ ਵੱਖ-ਵੱਖ ਤਸਵੀਰਾਂ

ਸਟੇਜ ਸਕੱਤਰ ਦੀ ਸੇਵਾ ਸੰਭਾਲ ਰਹੇ ਕਮੇਟੀ ਦੇ ਬੁਲਾਰੇ ਅਤੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਫਤਹਿ ਨਗਰ ਨੂੰ ਉਕਤ ਐਵਾਰਡ ਕਮੇਟੀ ਵੱਲੋਂ ਕੁਦਰਤੀ ਕਰੋਪੀ ਦੌਰਾਨ ਬਿਨਾ ਕਿਸੇ ਜਾਤ-ਧਰਮ ਦੇ ਵਿੱਤਕਰੇ ਨੂੰ ਦਰਕਿਨਾਰ ਕਰਦੇ ਹੋਏ ਮਨੁੱਖਤਾ ਦੀ ਸੇਵਾ ਕਰਨ ਲਈ ਜਦਕਿ ਜੌਲੀ ਨੂੰ ਸਿੱਖ ਪੰਥਕ ਮਸਲਿਆਂ ’ਤੇ ਦਲੇਰੀ, ਬੇਬਾਕੀ, ਸੂਝਵਾਨਤਾ ਅਤੇ ਮਜਬੂਤ ਤਰਕਸ਼ਕਤੀ ਰਾਹੀਂ ਅਦਾਲਤਾ ਵਿਚ ਕੌਮ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਨੂੰ ਮੁਖ ਰਖਦੇ ਹੋਏ ਦਿੱਤਾ ਗਿਆ ਹੈ।

ਇਸ ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ’ਚ ਪੰਥ ਪ੍ਰਸਿੱਧ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ, ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਹਜੂਰੀ ਰਾਗੀ ਭਾਈ ਮਨੋਹਰ ਸਿੰਘ ਗੁਰਵਿੰਦਰ ਸਿੰਘ ਅਤੇ ਇਸਤਰੀ ਸਤਿਸੰਗ ਜਥਾ ਗੁਰਦੁਆਰਾ ਮੋਤੀ ਨਗਰ ਤੇ 9 ਬਲਾਕ ਦੀਆਂ ਬੀਬੀਆਂ ਨੇ ਗੁਰਬਾਣੀ ਕੀਰਤਨ ਅਤੇ ਬੀਬਾ ਨਵਦੀਪ ਕੌਰ ਖਾਲਸਾ ਨੇ ਲੈਕਚਰ ਰਾਹੀਂ ਸੰਗਤਾਂ ਨੂੰ ਗੁਰਮਤਿ ਦੀ ਰਾਹ ’ਤੇ ਚਲਣ ਦਾ ਸੁਨੇਹਾ ਦਿੱਤਾ।

ਸਮਾਗਮ ਦੋਰਾਨ ਸੰਗਤ ਦੀ ਹਾਜਰੀ ਦੀਆਂ ਤਸਵੀਰ

ਸਮਾਗਮ ਦੋਰਾਨ ਸੰਗਤ ਦੀ ਹਾਜਰੀ ਦੀਆਂ ਤਸਵੀਰ

sardar Jassa Singh Ahluwalia

ਪਰਮਿੰਦਰ ਪਾਲ ਸਿੰਘ ਨੇ ਸਰਦਾਰ ਜਸਾ ਸਿੰਘ ਆਹਲੂਵਾਲੀਆ ਦੀ ਸ਼ਖਸੀਅਤ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਬਾਬਾ ਬਘੇਲ ਸਿੰਘ ਦੇ ਨਾਲ ਜਰਨੈਲ ਦੇ ਤੌਰ ’ਤੇ ਆਹਲੂਵਾਲੀਆ ਵੱਲੋਂ ਕੀਤੀ ਗਈ ਦਿੱਲੀ ਫਤਹਿ ਸਿੱਖ ਇਤਿਹਾਸ ਦਾ ਉਹ ਸੁਨਹਿਰਾ ਵਰਕਾ ਹੈ ਜਿਸਦਾ ਜਿਕਰ ਆਉਂਦੇ ਹੀ ਹਰ ਸਿੱਖ ਦਾ ਹਿਰਦਾ ਖੁਸ਼ ਹੋ ਜਾਂਦਾ ਹੈ। ਸਿੱਖ ਜਰਨੈਲਾ ਵੱਲੋਂ 1783 ਵਿਚ ਦਿੱਲੀ ਫਤਹਿ ਕਰਨ ਦੇ ਬਾਵਜੂਦ ਦਿੱਲੀ ਦੇ ਇਤਿਹਾਸਕ ਗੁਰੂਧਾਮਾਂ ਦੀ ਨਿਸ਼ਾਨਦੇਹੀ ਦੇ ਬਦਲੇ ਸਿੱਖ ਰਾਜ ਕੁਰਬਾਨ ਕਰਨ ਨੂੰ ਉਨ੍ਹਾਂ ਨੇ ਸਿੱਖ ਇਤਿਹਾਸ ਦੀ ਵੱਡੀ ਘਟਨਾਂ ਕਰਾਰ ਦਿੱਤਾ। ਸੰਗਤਾਂ ਨੂੰ ਆਪਣੇ ਬੱਚਿਆਂ ਤਕ ਅਮੀਰ ਸਿੱਖ ਵਿਰਸੇ ਨੂੰ ਪਹੁੰਚਾਉਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੇ ਦਿੱਲੀ ਕਮੇਟੀ ਵੱਲੋਂ ਇਸ ਸਬੰਧੀ ਸਮਾਗਮ ਸਾਲ ਭਰ ਚਲਣ ਦੀ ਵੀ ਜਾਣਕਾਰੀ ਦਿੱਤੀ।

ਇਸ ਮੌਕੇ ਜਥੇ ਦੇ ਮੁਖ ਸੇਵਾਦਾਰ ਰਵਿੰਦਰ ਸਿੰਘ ਬਿੱਟੂ, ਯੂਥ ਅਕਾਲੀ ਦਲ ਪੱਛਮ ਦਿੱਲੀ ਦੇ ਜਨਰਲ ਸਕੱਤਰ ਹਰਜੀਤ ਸਿੰਘ ਬਾਊਂਸ ਤੇ ਜਥੇ ਦੇ ਮੈਂਬਰਾਂ ਵੱਲੋਂ ਗੁਰੂ ਤੇਗ ਬਹਾਦਰ ਨਗਰ ਤੋਂ ਅਕਾਲੀ ਉਮੀਦਵਾਰ ਵੱਜੋਂ ਨਿਗਮ ਪਾਰਸ਼ਦ ਚੁਣੇ ਗਏ ਰਾਜਾ ਇਕਬਾਲ ਸਿੰਘ, ਵਿਜਿਲੈਂਸ ਕਮੇਟੀ ਦੇ ਚੇਅਰਮੈਨ ਜਸਵੰਤ ਸਿੰਘ ਬਿੱਟੂ, ਕਮੇਟੀ ਦੇ ਸਲਾਹਕਾਰ ਭੂਪਿੰਦਰ ਪਾਲ ਸਿੰਘ ਸਣੇ ਕਈ ਧਾਰਮਿਕ ਅਤੇ ਸਿਆਸੀ ਸਜਣਾ ਦਾ ਸਨਮਾਨ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,