ਸਿਆਸੀ ਖਬਰਾਂ

ਦਿੱਲੀ ਕਮੇਟੀ ਵਲੋਂ ‘ਨਸ਼ਾ ਮੁਕਤੀ ਮੁਹਿੰਮ’ ਦਾ ਨਾਂ ਗੁਰਪ੍ਰੀਤ ਸਿੰਘ ਦੇ ਨਾਮ ’ਤੇ ਰੱਖਣ ਦੀ ਮੰਗ

September 21, 2017 | By

ਨਵੀਂ ਦਿੱਲੀ: ਜਨਤਕ ਥਾਂ ’ਤੇ ਸਿਗਰੇਟਨੋਸ਼ੀ ਦਾ ਵਿਰੋਧ ਕਰਨ ਕਰਕੇ ਮਾਰੇ ਗਏ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦੇ ਨਾਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਸ਼ਾਂ ਮੁਕਤੀ ਮੁਹਿੰਮ ਦਾ ਨਾਂ ਰੱਖਣ ਦੀ ਦਿੱਲੀ ਸਰਕਾਰ ਪਾਸੋਂ ਮੰਗ ਕੀਤੀ ਹੈ।

ਦਿੱਲੀ ਕਮੇਟੀ ਵਲੋਂ 'ਨਸ਼ਾ ਮੁਕਤੀ ਮੁਹਿੰਮ' ਦਾ ਨਾਂ ਗੁਰਪ੍ਰੀਤ ਸਿੰਘ ਦੇ ਨਾਮ ’ਤੇ ਰੱਖਣ ਦੀ ਮੰਗ

ਦਿੱਲੀ ਕਮੇਟੀ ਵਲੋਂ ‘ਨਸ਼ਾ ਮੁਕਤੀ ਮੁਹਿੰਮ’ ਦਾ ਨਾਂ ਗੁਰਪ੍ਰੀਤ ਸਿੰਘ ਦੇ ਨਾਮ ’ਤੇ ਰੱਖਣ ਦੀ ਮੰਗ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਜਿਸ ਤਰੀਕੇ ਨਾਲ ਨਸ਼ੇ ਵਿਚ ਧੁੱਤ ਪੇਸ਼ੇ ਤੋਂ ਵਕੀਲ ਰੋਹਿਤ ਮੋਹਿੰਤਾ ਨੇ ਜਾਣਬੁੱਝ ਕੇ ਮ੍ਰਿਤਕ ਗੁਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਮਨਿੰਦਰ ਸਿੰਘ ਦੀ ਮੋਟਰ ਸਾਈਕਲ ਨੂੰ ਆਪਣੀ ਤੇਜ਼ ਰਫ਼ਤਾਰ ਕਾਰ ਨਾਲ ਰੌਂਦਿਆ ਸੀ, ਉਹ ਸਿੱਧਾ ਜਾਣਬੁੱਝ ਕੇ ਕੀਤਾ ਗਿਆ ਕਤਲ ਹੈ। ਪਰ ਦਿੱਲੀ ਪੁਲਿਸ ਨੇ ਦੋਸ਼ੀ ਦੇ ਪ੍ਰਭਾਵ ’ਚ ਆਕੇ ਇਸ ਘਟਨਾ ਨੂੰ ਰੋਡਰੇਜ਼ ਦਾ ਨਾਂ ਦੇ ਕੇ ਕਾਰ ਚਲਾਉਣ ’ਚ ਲਾਪਰਵਾਹੀ ਵਰਤਣ ਵਿਚ ਲਗਾਈਆਂ ਜਾਂਦੀ ਮਾਮੂਲੀ ਧਾਰਾਵਾਂ ਦੇ ਤਹਿਤ ਦੋਸ਼ੀ ਨੂੰ ਨਾਮਜ਼ਦ ਕਰਕੇ ਥਾਣੇ ਤੋਂ ਹੀ ਜ਼ਮਾਨਤ ਦੇ ਦਿੱਤੀ ਸੀ। ਜਦਕਿ ਇਹ ਮਾਮਲਾ ਸਿੱਧੇ ਤੌਰ ‘ਤੇ ਸਮਾਜਿਕ ਬੁਰਾਈ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਨੌਜਵਾਨ ਦੇ ਕਤਲ ਦਾ ਸੀ।

ਸਿੱਖ ਜਥੇਬੰਦੀਆਂ ਵਲੋਂ ਪਾਏ ਗਏ ਦਬਾਅ ਤੋਂ ਬਾਅਦ ਕਲ੍ਹ ਰਾਤ ਨੂੰ ਪੁਲਿਸ ਨੇ ਥਾਣਾ ਸਫਦਰਜੰਗ ’ਚ ਦੋਸ਼ੀ ਦੇ ਖਿਲਾਫ਼ ਕਤਲ ਕਰਨ ਦੀ ਧਾਰਾ 302 ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਧਾਰਾ 295-ਏ ’ਚ ਨਵੀਂ ਐਫ.ਆਈ.ਆਰ. ਦਰਜ ਕੀਤੀ ਹੈ।

ਸਬੰਧਤ ਖ਼ਬਰ:

ਦਿੱਲੀ ਵਿਚ ਜਨਤਕ ਥਾਂ ‘ਤੇ ਸਿਗਰਟ ਪੀਣ ਤੋਂ ਰੋਕਣ ਕਾਰਨ ਗੁਰਪ੍ਰੀਤ ਸਿੰਘ ਦਾ ਹੋਇਆ ਕਤਲ …

ਜ਼ਿਕਰਯੋਗ ਹੈ ਕਿ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਭਾਜਪਾ ਦੇ ਵਿਧਾਇਕ ਵੀ ਹਨ ਅਤੇ ਦਿੱਲੀ ਪੁਲਿਸ ਕੇਂਦਰ ਸਰਕਾਰ ਦੇ ਹੁਕਮਾਂ ‘ਤੇ ਕੰਮ ਕਰਦੀ ਹੈ। ਦੂਜੇ ਪਾਸੇ ਪਿਛਲੇ 10 ਸਾਲ ਮਨਜੀਤ ਸਿੰਘ ਜੀ.ਕੇ. ਦੀ ਪਾਰਟੀ ਬਾਦਲ ਦਲ ਪੰਜਾਬ ਦੀ ਸੱਤਾ ‘ਚ ਰਹੀ ਹੈ ਪਰ ਇਸ ਦੌਰਾਨ ਇਨ੍ਹਾਂ ਪੰਜਾਬ ਵਿਚੋਂ ਤੰਬਾਕੂਨੋਸ਼ੀ ਨੂੰ ਬੰਦ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਸਗੋਂ ਤੰਬਾਕੂ ਕੰਪਨੀਆਂ ਨੂੰ ਪੰਜਾਬ ਵਿਚ ਵਧਣ ਫੁੱਲਣ ਦਾ ਮੌਕਾ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,