
July 10, 2017 | By ਸਿੱਖ ਸਿਆਸਤ ਬਿਊਰੋ
ਸ੍ਰੀਨਗਰ: ਕੈਲੀਫੋਰਨੀਆ ਆਧਾਰਿਤ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ਨੇ “ਕਸ਼ਮੀਰ ਇੰਕ” ਦੇ ਪੇਜ ਨੂੰ ਬਲੌਕ ਕਰ ਦਿੱਤਾ ਹੈ। ਕਸ਼ਮੀਰ ਇੰਕ ਘਾਟੀ ‘ਚ ਵੱਡੀ ਤਾਦਾਦ ‘ਚ ਪੜ੍ਹੇ ਜਾਣ ਵਾਲੇ ਅੰਗ੍ਰੇਜ਼ੀ ਅਖ਼ਬਾਰ ‘ਗ੍ਰੇਟਰ ਕਸ਼ਮੀਰ’ ਦੀ ਹੀ ਇਕ ਸਹਿਯੋਗੀ ਪ੍ਰਕਾਸ਼ਨਾ ਹੈ।
ਮੀਡੀਆ ਨੇ ਦੱਸਿਆ ਕਿ ‘ਕਸ਼ਮੀਰ ਇੰਕ’ ਨੇ ਆਪਣੇ ਤਾਜ਼ਾ ਅੰਕ ‘ਚ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦਾ ਵੱਡਾ ਪੋਸਟਰ ਮੁੱਖ ਪੰਨੇ ‘ਤੇ ਛਾਪਿਆ ਅਤੇ ਸਿਰਲੇਖ ਲਿਖਿਆ, ‘ਬੁਰਹਾਨ ਦੀ ਮੌਤ ਤੋਂ ਇਕ ਸਾਲ ਬਾਅਦ..’।
ਕਸ਼ਮੀਰ ਇੰਕ ਦੇ ਸੰਪਾਦਕ ਮਾਜਿਦ ਮਕਬੂਲ ਨੇ ਕਿਹਾ, “ਇਹ ਪੂਰੀ ਤਰ੍ਹਾਂ ਬੇਇਨਸਾਫੀ ਹੈ… ਇਸ ਨੂੰ ਬਲੌਕ ਕਰਨ ਤੋਂ ਪਹਿਲਾਂ ਸਾਨੂੰ ਜਾਣਕਾਰੀ ਦੇਣੀ ਚਾਹੀਦੀ ਸੀ”।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Facebook Blocks Page Of Kashmir Magazine With Content Relevant To Burhan Wani …
Related Topics: All News Related to Kashmir, Facebook, Indian Politics, Indian Satae, Social Media