ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਬਟਾਲਾ ਤੋਂ ਚੋਣ ਲੜੇਗਾ; ਆਪ ਦੀ 7ਵੀਂ ਸੂਚੀ ਜਾਰੀ

December 12, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸ਼ਨੀਵਾਰ (10 ਦਸੰਬਰ) ਨੂੰ ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਆਪਣੀ 7ਵੀਂ ਸੂਚੀ ਵੀ ਜਾਰੀ ਕਰ ਦਿੱਤੀ। ਇਸ ਸੂਚੀ ਵਿਚ ਆਪ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਦਾ ਨਾਂ ਵੀ ਸ਼ਾਮਲ ਹੈ। ਘੁੱਗੀ ਬਟਾਲਾ ਵਿਧਾਨਸਭਾ ਹਲਕੇ ਤੋਂ ਚੋਣ ਲੜੇਗਾ। ਇਸਤੋਂ ਪਹਿਲਾਂ ਚਰਚਾ ਇਸ ਗੱਲ ਦੀ ਸੀ ਕਿ ਘੁੱਗੀ ਮਜੀਠੀਏ ਦੇ ਖਿਲਾਫ ਮਜੀਠਾ ਹਲਕੇ ਤੋਂ ਲੜੇਗਾ।

ਆਪ ਵਲੋਂ ਜਾਰੀ 7ਵੀਂ ਸੂਚੀ: ਗੁਰਪ੍ਰੀਤ ਸਿੰਘ ਵੜੈਚ (ਘੁੱਗੀ) (ਬਟਾਲਾ), ਅਤੁਲ ਨਾਗਪਾਲ (ਹਲਕਾ ਅਬੋਹਰ), ਸੁਖਵੰਤ ਸਿੰਘ ਪੱਡਾ (ਹਲਕਾ ਕਪੂਰਥਲਾ), ਸੁਖਵਿੰਦਰ ਸਿੰਘ ਮਾਨ (ਹਲਕਾ ਸਰਦੂਲਗੜ੍ਹ)

ਆਪ ਵਲੋਂ ਜਾਰੀ 7ਵੀਂ ਸੂਚੀ: ਗੁਰਪ੍ਰੀਤ ਸਿੰਘ ਵੜੈਚ (ਘੁੱਗੀ) (ਬਟਾਲਾ), ਅਤੁਲ ਨਾਗਪਾਲ (ਹਲਕਾ ਅਬੋਹਰ), ਸੁਖਵੰਤ ਸਿੰਘ ਪੱਡਾ (ਹਲਕਾ ਕਪੂਰਥਲਾ), ਸੁਖਵਿੰਦਰ ਸਿੰਘ ਮਾਨ (ਹਲਕਾ ਸਰਦੂਲਗੜ੍ਹ)

ਮੀਡੀਆ ਰਿਪੋਰਟਾਂ ਮੁਤਾਬਕ ਹਿੰਮਤ ਸਿੰਘ ਸ਼ੇਰਗਿੱਲ ਮਜੀਠੀਆ ਦੇ ਖਿਲਾਫ ਲੜਨਗੇ। ਜ਼ਿਕਰਯੋਗ ਹੈ ਕਿ ਹਿੰਮਤ ਸਿੰਘ ਸ਼ੇਰਗਿੱਲ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ।

ਜਾਰੀ ਸੂਚੀ ਵਿਚ ਸੁਖਵੰਤ ਸਿੰਘ ਪੱਡਾ (ਹਲਕਾ ਕਪੂਰਥਲਾ), ਅਤੁਲ ਨਾਗਪਾਲ (ਹਲਕਾ ਅਬੋਹਰ), ਸੁਖਵਿੰਦਰ ਸਿੰਘ ਮਾਨ (ਹਲਕਾ ਸਰਦੂਲਗੜ੍ਹ) ਦੇ ਨਾਂ ਸ਼ਾਮਲ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Gurpreet Singh Ghuggi to Contest from Batala constituency; AAP’s 7th List is Out …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,