ਆਮ ਖਬਰਾਂ

ਰਾਮ ਮੰਦਿਰ ਦੀ ਉਸਾਰੀ ਲਈ ਟਰੱਸਟ ਦਾ ਐਲਾਨ • ਨਾ.ਸੋ.ਕਾ. ਖਿਲਾਫ ਮਤਾ ਪਾਸ • ਦੋ ਹੋਰ ਕਸ਼ਮੀਰੀ ਆਗੂ ਰਿਹਾਅ

February 6, 2020 | By

ਅੱਜ ਦਾ ਖਬਰਸਾਰ | 6 ਫਰਵਰੀ 2020 (ਦਿਨ ਵੀਰਵਾਰ)

 

ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:

 

ਨਰਿੰਦਰ ਮੋਦੀ ਵਲੋਂ ਰਾਮ ਮੰਦਿਰ ਦੀ ਉਸਾਰੀ ਲਈ ਟਰੱਸਟ ਦਾ ਐਲਾਨ:

  • ਟਰੱਸਟ ਵਿਚ 15 ਜਾਣੇ ਸ਼ਾਮਿਲ ਹੋਣਗੇ 
  • ਇੱਕ ਜੀਅ ਦਲਿਤ ਭਾਈਚਾਰੇ ਵਿਚੋਂ ਹੋਵੇਗਾ 

  • ਦਿੱਲੀ ਸਲਤਨਤ ਦੀ ਕੇਂਦਰੀ ਕੈਬਨਿਟ ਵੱਲੋਂ ਟਰੱਸਟ ਨੂੰ 67.7 ਏਕੜ ਜ਼ਮੀਨ ਤਬਦੀਲ ਕਰਨ ਲਈ ਹਰੀ ਝੰਡੀ 
  • ਯੂ.ਪੀ. ਸਰਕਾਰ ਵੱਲੋਂ ਸੁੰਨੀ ਵਕਫ਼ ਬੋਰਡ ਨੂੰ ਧੰਨਪੁਰ ਪਿੰਡ ਵਿੱਚ ਦਿੱਤੀ ਜਾਵੇਗੀ 5 ਏਕੜ ਜ਼ਮੀਨ 

 

ਮੱਧ ਪ੍ਰਦੇਸ਼ ਕਾਂਗਰਸ ਸਰਕਾਰ ਦੀ ਕੈਬਨਿਟ ਵੱਲੋਂ ਨਾ.ਸੋ.ਕਾ. ਖਿਲਾਫ ਪਾਸ:

  • ਇਸ ਕਾਨੂੰਨ ਨੂੰ ਸੰਵਿਧਾਨ ਦੇ ਧਰਮ ਨਿਰਪੱਖ ਕਿਰਦਾਰ ਦੇ ਵਿਰੁੱਧ ਦੱਸਿਆ 
  • ਕਿਹਾ ਵਿਧਾਨ ਸਭਾ ਵਿੱਚ ਵੀ ਕੀਤਾ ਜਾਵੇਗਾ ਮਤਾ ਪਾਸ 

  • ਕਿਹਾ ਇਸ ਕਾਨੂੰਨ ਰਾਹੀਂ ਲੋਕਾਂ ਨਾਲ ਧਰਮ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ ਪੱਖਪਾਤ 

 

ਦਿੱਲੀ ਸਲਤਨਤ ਨੇ ਦੋ ਹੋਰ ਕਸ਼ਮੀਰੀ ਆਗੂਆਂ ਨੂੰ ਕੀਤਾ ਰਿਹਾਅ:

  • ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਅਤੇ ਸੀਨੀਅਰ ਆਗੂ ਸਜ਼ਾਦ ਲੋਨ ਨੂੰ ਕੀਤਾ ਰਿਹਾਅ 

  • ਰਿਹਾਅ ਕੀਤਾ ਦੂਸਰਾ ਆਗੂ ਪੀਡੀਪੀ ਦਾ ਵਹੀਦ ਪਾਰਾ ਹੈ 
  • ਇਨ੍ਹਾਂ ਦੋਵਾਂ ਆਗੂਆਂ ਨੂੰ 180 ਦਿਨਾਂ ਬਾਅਦ ਰਿਹਾਅ ਕੀਤਾ ਗਿਆ 
  • ਹਾਲੇ ਵੀ ਐੱਮਐੱਲਏ ਹੋਸਟਲ ਵਿੱਚ 13 ਸਿਆਸੀ ਆਗੂ ਨਜ਼ਰਬੰਦ ਹਨ 

  • ਇਸ ਐੱਮਐੱਲਏ ਹੋਸਟਲ ਨੂੰ ਆਰਜ਼ੀ ਤੌਰ ਤੇ ਜੇਲ੍ਹ ਬਣਾਇਆ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,