ਮੁਲਾਕਾਤਾਂ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨਾਲ ਮੁਲਾਕਾਤ (ਮੁਲਾਕਾਤੀ: ਮਨਪ੍ਰੀਤ ਸਿੰਘ)

June 8, 2010 | By

ਭਾਈ ਦਵਿੰਦਰਪਾਲ ਸਿੰਘ ਭੁੱਲਰ ਇਸ ਵਕਤ ਦਿੱਲੀ ਦੀ ਤਿਹਾੜ ਜੇਲ ਵਿਚ ਨਜ਼ਰਬੰਦ ਹੈ। ਪ੍ਰੋ. ਭੁੱਲਰ ਬੰਬ-ਧਮਾਕੇ ਕੇਸ ਵਿਚ ਫਾਂਸੀ ਦੀ ਸੁਣਾਈ ਗਈ ਹੈ। ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਦਰਖਾਸਤ ਭਾਰਤੀ ਰਾਸ਼ਟਰਪਤੀ ਕੋਲ ਵਿਚਾਰਾਧੀਨ ਹੈ। ਸ. ਮਨਪ੍ਰੀਤ ਸਿੰਘ ਵੱਲੋਂ ਪ੍ਰੋ. ਭੁੱਲਰ ਨਾਲ ਕੀਤੀ ਮੁਲਾਕਾਤ ਦੇ ਕੁਝ ਚੋਣਵੇਂ ਅੰਸ਼ ਪਾਠਕਾਂ ਨਾਲ ਰੂ-ਬ-ਰੂ ਕਰ ਰਹੇ ਹਾਂ: ਸੰਪਾਦਕ
? ਤੁਸੀ ਜੇਲ ਵਿਚ ਕਦ ਤੋਂ ਬੰਦ ਹੋ ਜੀ?
ਜਵਾਬ: ਮੈਨੂੰ ਜਨਵਰੀ 1995 ਵਿਚ ਜਰਮਨੀ ਤੋਂ ‘ਡਿਪੋਰਟ’ ਕਰਨ ਬਾਅਦ ਬਿਨਾਂ ਕਿਸੀ ਸਬੂਤ ਦੇ ਸਰਕਾਰ ਨੇ ਮੈਨੂੰ ਬੰਦ ਕੀਤਾ ਹੋਇਆ ਹੈ।
? ਤੁਹਾਡੇ ਤੇ ਕਿਹੜੇ ਕੇਸ ਪਾਏ ਹਨ ?
ਜਵਾਬ: ਪਹਿਲਾਂ ਤਾਂ ਇੰਨ੍ਹਾਂ ਨੇ ਮੇਰੇ ਤੇ ਕਈ ਝੁਠੇ ਕੇਸ ਪਾਏ। ਪਰ ਇਕ ਕੇਸ ਦਿੱਲੀ ਦੇ ਬੰਬ-ਧਮਾਕੇ ਦਾ ਪਾ ਦਿੱਤਾ ਹੈ, ਜਿਸ ਵਿਚ ਹਿੰਦੁਸਤਾਨ ਦੀ ਸੁਪਰੀਮ-ਕੋਰਟ ਵਲੋਂ ਮੇਰੇ ਨਾਲ ਬੇ-ਇਨਸਾਫੀ ਕੀਤੀ ਗਈ ਹੈ ਜੀ ।
? ਕਿਸ ਤਰ੍ਹਾਂ ਦੀ ਬੇ-ਇਨਸਾਫੀ  ?
ਜਵਾਬ: ਸੁਪਰੀਮ ਕੋਰਟ ਦੇ ਤਿੰਨ ਜਜਾਂ ਦੇ ਬੈਂਚ ਵਿਚ ਸ੍ਰੀ ਐਮ. ਬੀ. ਸ਼ਾਹ (ਜੋ ਕਿ ਘੱਟਗਿਣਤੀ ਭਾਈਚਾਰੇ ਨਾਲ ਸੰਬੰਧਤ ਸੀ) ਨੇ ਕਾਨੂੰਨ ਦੀ ਰਖਵਾਲੀ ਕਰਦਿਆਂ ਫੈਸਲਾ ਦਿੱਤਾ ਕਿ ਮੁਜਰਿਮ ਦੇ ਵਿਰੁਧ ਕੋਈ ਵੀ ਸਬੂਤ ਨਹੀ ਹੈ। ਸਾਰੇ ਗਵਾਹ ਇਸਦੇ ਹੱਕ ਵਿਚ ਹਨ। ਪੁਲਿਸ ਅਫਸਰ ਵਲੋਂ ਪੇਸ਼ ਕੀਤਾ ਗਿਆ ਇਕਬਾਲੀਆ-ਬਿਆਨ ਵਿਸ਼ਵਾਸ ਦੇ ਕਾਬਿਲ ਨਹੀ ਹੈ।(ਮੈਂ ਆਪ ਜੀ ਨੂੰ ਦਸ ਦੇਵਾਂ ਕਿ ਮੈਂ ਜੇਲ੍ਹ ਪਹੁੰਚਦੇ ਨਾਲ ਹੀ ਇਕ ਅਰਜ਼ੀ ਸ਼ੈਸ਼ਨ ਕੋਰਟ ਨੂੰ ਭੇਜ ਦੀਤੀ ਸੀ ਕਿ ਪੁਲਿਸ ਨੇ ਪਹਿਲਾਂ ਹੀ ਤਿਆਰ ਕੀਤੇ ਹੋਏ ਕਾਗਜਾਂ ਉਤੇ ਮੇਰੇ ਕੋਲੋ ਜ਼ਬਰਦਸਤੀ ਸਹੀ ਪਵਾਈ ਹੈ।) ਕੋਰਟ ਦੇ ਦੁਸਰੇ ਦੋ ਜਜਾਂ ਨੇ ਇਸ ਝੁਠੇ ਇਕਬਾਲਿਆ ਬਿਆਨ ਤੇ ਸਾਈਨਾਇਡ ਨੂੰ ਆਧਾਰ ਬਣਾ ਕੇ ਸਜ਼ਾ ਬਰਕਰਾਰ ਰਖੀ ਅਤੇ ਫੈਸਲੇ ਵਿਚ ਲਿਖ ਦੀਤਾ ਕਿ ਸਾਡੀ ਪਾਰਲੀਆਮੈਂਟ ਤੇ ਅੱਤਵਾਦੀਆ ਨੇ  ਹਮਲਾ ਕਰ ਦੀਤਾ ਹੈ, ਠਾਨਿ ਠੋਾੲਰ (ੂਸ਼ਅ)  ਨੂੰ ਵੀ ਉੱਡਾ ਦਿੱਤਾ ਹੈ। ਇਸ ਕਰਕੇ ਗਾਵਾਹ ਦੀ ਘਾਟ ਹੋਣ ਕਰਕੇ ਅਸੀ ਕਿਸੇ ਨੂੰ ਬਰੀ ਨਹੀਂ ਕਰ ਸਕਦੇ । ਸਾਨੂੰ ਸਬੂਤਾਂ ਦੀ ਜਰੂਰਤ ਨਹੀ ਹੈ। ਤੁਸੀਂ ਆਪ ਸੋਚੋ, ਨਾਂ ਤਾਂ ਕਿਸੇ ਸਿੱਖ ਨੇ ਪਾਰਲੀਆਮੈਂਟ ਉੱਤੇ ਹਮਲਾ ਕੀਤਾ ਤੇ ਨਾ ਹੀ ਅਮਰੀਕਾ ਵਿਚ ਟਵਿਨ ਟਾਵਰ ਨੂੰ ਉਡਾਇਆ…? ਇਹਨਾਂ ਜਜਾਂ ਨੇ ਮੇਰੇ ਸਿੱਖ ਹੋਣ ਦੇ ਨਾਤੇ ਆਪਣਾ ਜ਼ੋਰ ਵਿਖਾਇਆ ਵੇ।
ਜਿਸ ਮੁਲਕ ਦੀ ਸੁਪਰੀਮ-ਕੋਰਟ ਦੇ ਜਜਾਂ ਦਾ ਫੈਸਲਾ ਵੀ ਆਪਸ ਵਿਚ ਨਾ ਮਿਲਦਾ ਹੋਵੇ ਤੇ ਉਸ ਨੂੰ ਸਬੂਤਾਂ ਦੀ ਵੀ ਜ਼ਰੂਰਤ ਨਾ ਹੋਵੇ ਉਸ ਮੁਲਕ ਤੋਂ ਅਸੀਂ ਕੀ ਆਸ ਕਰ ਸਕਦੇ ਹਾਂ। ਅਸੀਂ ਅੱਤਵਾਦੀ, ਦਹਿਸ਼ਤਵਾਦੀ, ਵੱਖਵਾਦੀ ਨਹੀਂ ਬਲਕਿ ਅਸੀਂ ਤਾਂ ਅਧਰਮ ਅਤੇ ਕੂੜ ਦੀ ਅਤਿ ਦਾ ਨਾਸ਼ ਕਰਨ ਵਾਲੇ ਹਾਂ। ਮੌਤ ਜੀਵਨ ਦਾ ਸਭੋਂ ਵੱਡਾ ਘਾਟਾ ਨਹੀਂ, ਸਭ ਤੋਂ ਵੱਡਾ ਘਾਟਾ ਤਾਂ ਉਹ ਹੁੰਦਾ ਹੈ, ਜਦ ਸਾਡੇ ਜਿਊਦੇਂ-ਜੀਅ ਸਾਡੇ ਅੰਦਰੋਂ ਕੁਝ ਮਰ ਜਾਂਦਾ ਹੈ। ‘ਸਿੱਖ ਜਾਂ ਤਾਂ ਬਾਦਸ਼ਾਹ ਜਾਂ ਬਾਗੀ’ ਵਿੱਚ ਵਿਚਾਲੇ ਇਹੋ ਜਿਹੀ ਕੋਈ ਸਥਿਤੀ ਨਹੀਂ, ਜਿਸ ਵਿਚ ਖਾਲਸਾ ਚੈਨ ਨਾਲ ਵਿਚਰ ਸਕਦਾ ਹੋਵੇ। ਉਹ ਅਕਾਲ ਪੁਰਖ ਦੀ ਅਧੀਨਗੀ ਨੂੰ ਹੀ ਸਵੀਕਾਰਦਾ ਹੈ ਤੇ ਕੇਵਲ ਉਸ ਅੱਗੇ ਹੀ ਜਵਾਬਦੇਹ ਹੈ।
? ਸਾਈਨਾਇਡ (ਜ਼ਹਿਰ) ਦਾ ਕੀ ਮਾਮਲਾ ਵਿਚੋਂ ਆ ਗਿਆ ਹੈ ਜੀ  ?
ਜਵਾਬ: ਹਿੰਦੁਸਤਾਨ ਦੀ ਸੁਪਰੀਮ-ਕੋਰਟ ਨੇ ਮੇਰੇ ਨਾਲ ਜਿਸ ਤਰ੍ਹਾਂ ਬੇ-ਇਨਸਾਫੀ ਕੀਤੀ ਹੈ ਉਸ ਦੀ ਮਿਸਾਲ ਹੋਰ ਕਿਥੇ ਵੀ ਨਹੀ ਮਿਲੇਗੀ। ਜਰਮਨ ਤੋਂ ਡਿਪੋਟ ਕਰਨ ਤੋਂ ਬਾਅਦ ਜਦ ਮੈਂ ਇੰਦਰਾਂ ਗਾਂਧੀ ਏਅਰਪੋਰਟ ਤੇ ਪਹੁੰਚਣ ਨਾਲ ਹੀ ਇਮੀਗਰੇਸ਼ਨ ਅਧੀਕਾਰੀਆਂ ਨੇ ਪਹਿਲਾਂ ਮੈਨੂੰ ਗਿਰਫਤਾਰ ਕੀਤਾ ਫਿਰ ਮੇਰੀ ਪੂਰੀ ਤਲਾਸ਼ੀ ਲਈ ।ਮੇਰੇ ਸਾਰੇ ਕਾਗਜ-ਪਤੱਰ ਤੇ ਸਾਰਾ ਸਾਮਾਨ ਲੈ ਕੇ ਸੀਲ ਕਰ ਦਿੱਤਾ। ਇਹ ਸਭ ਕਰਨ ਤੋਂ ਬਾਅਦ ਮੇਮੋ (ਰਸੀਦ) ਤਿਆਰ ਕੀਤਾ। ਤੁਸੀਂ ਆਪ ਸੋਚੋ ਕਿ ਇਤਨੀ ਤਲਾਸ਼ੀ ਤੋ ਬਾਅਦ ਵੀ ਮੇਰੇ ਕੋਲ ਕੀ ਨਿਕਲ ਸਕਦਾ ਸੀ?
? ਆਪ ਜੀ ਦੇ ਪਰਿਵਾਰ ਬਾਰੇ..?
ਜਵਾਬ: ਮੇਰੇ ਪਿਤਾ ਜੀ, ਮਾਸੜ ਜੀ ਅਤੇ ਮੇਰਾ ਚਚੇਰਾ ਭਰਾ ਇਸ ਸਰਕਾਰੀ ਜ਼ੁਲਮ ਦਾ ਸ਼ਿਕਾਰ ਬਣੇ। ਉਹ ਵੀ ਇਸ ਕਰਕੇ ਕਿ ਸਭ ਮੇਰੇ ਰਿਸ਼ਤੇਦਾਰ ਸਨ। ਮੇਰੇ ਪਿਤਾ ਜੀ ਅਤੇ ਮਾਸੜ ਜੀ ਪੱਕੇ ਹਿੰਦੁਸਤਾਨੀ ਸਨ। ਉਹ ਦੋਵੇ ਸਰਕਾਰੀ ਨੌਕਰੀ ਕਰਦੇ ਸਨ। ਪੁਲਿਸ ਨੇ ਉਨਹਾਂ ਦੇ ਟੋਟੇ-ਟੋਟੇ ਕਰਕੇ ਭਾਖੜਾ ਨਹਿਰ ਵਿਚ ਸੁਟ ਦਿੱਤੇ। ਅਜ ਤੱਕ ਮੇਰੇ ਘਰਵੲਲਿਆਂ ਨੂੰ ਇਨਹਾਂ ਦੇ ਮ੍ਰਿਤਕ ਸਰੀਰ ਨਹੀਂ ਮਿਲੇ ।
? ਤੁਸੀ ਪੰਥਕ-ਸਘੰਰਸ਼ ਨਾਲ ਕਿਸ ਤਰ੍ਹਾਂ ਜੁੜੇ….?
ਜਵਾਬ: 1984 ਵਿਚ ਦਰਬਾਰ ਸਾਹਿਬ ਤੇ ਹਮਲਾ ਤੇ ਫਿਰ ਦੇਸ਼ ਵਿਚ ਹੋਏ ਸਿੱਖ-ਕਤਲੇਆਮ ਨੂੰ ਦੇਖ ਕੇ ਮੇਰਾ ਦਿਲ ਰੁਕ ਨਾ ਸਕਿਆ ਤੇ ਅਕਾਲ-ਪੁਰਖ ਅੱਗੇ ਜੋਦੜੀ ਕਰਕੇ ਸਿੱਖ ਵਿਤਕਰੇ ਵਿਰੁੱਧ ਚਲ ਰਹੇ ਸੰਘਰਸ਼ ਨਾਲ ਜੁੜ ਗਿਆ ।
? ਕੋਈ ਖਾਸ ਗਲ…?
ਜਵਾਬ: 84 ਤੋਂ ਬਲਿਉ-ਸਟਾਰ ਉਪਰੇਸ਼ਨ ਅੱਤੇ ਐਂਟੀ ਸਿੱਖ ਦਗਿੰਆਂ (ਸਿੱਖ ਕਤਲੇਆਮ) ਵਿਚ 50 ਹਜ਼ਾਰ ਤੋਂ ਵੱਧ ਸਿੱਖਾਂ ਦੀ ਨਸਲਕੁਸ਼ੀ ਤੇ ਬਜ਼ੁਰਗਾਂ ਨਾਲ, ਅਤੇ ਬੀਬੀਆਂ ਨਾਲ ਬਲਾਤਕਾਰ ਕਰਨ ਉਪਰੰਤ, ਬੇਹੁਰਮਤੀ ਕੀਤੀ ਗਈ। ਇਹ ਸਭ ਕੁਝ ਉਸ ਸਮੇਂ ਦੀ ਸਰਕਾਰ ਵਿਚ ਉਚ ਪਦਵੀਆਂ ਤੇ ਬੈਠੇ ਨੇਤਾ ਤੇ ਅਫਸਰਾਂ ਦੀ ਮਿਲੀ-ਭਗਤ ਨਾਲ ਯੋਜਨਾ-ਬੰਧ ਤਰੀਕੇ ਨਾਲ ਕੀਤੀ ਸਿੱਖਾਂ ਦੀ ਨਸਲਕੁਸ਼ੀ ਦੀ ਸਾਜ਼ਿਸ਼ ਸੀ ।ਜਿਸ ਲਈ ਜਿੰਮੇਵਾਰ ਇਕ ਵੀ ਨੇਤਾ ਜਾਂ ਅਫਸਰ ਨੂੰ ਜੇਲ੍ਹ ਨਹੀਂ ਦੇਖਣੀ ਪਈ। ਸਿਰਫ 4-5 ਛੋਟੇ ਪੱਧਰ ਦੇ ਵਰਕਰਾਂ ਨੂੰ ਸੈਸ਼ਨ ਕੋਰਟ ਵਲੋਂ ਸਜ਼ਾ ਜਰੂਰ ਸੁਣਾਈ ਗਈ ਹੈ। ਜਿਸ ਵਿਚ ਇੱਕ ਕਿਸ਼ੋਰੀ ਲਾਲ ਨਾਂ ਦੇ ਵਿਅਕਤੀ ਨੂੰ ਪੰਜ ਵੱਖ-ਵੱਖ ਕੇਸਾਂ ਵਿਚ ਫਾਂਸੀ ਦੀ ਸਜਾ ਸੁਣਾਈ ਗਈ। ਪਰ ਬਾਅਦ ਵਿਚ ਨਰਮੀ ਵਰਤਦਿਆਂ ਪੰਜਾਂ ਹੀ ਕੇਸਾਂ ਵਿਚ ਫਾਂਸੀ ਤੋੜ ਕੇ ਉਮਰ-ਕੈਦ ਕਰ ਦੀਤੀ ਗਈ। ਕਿ ਇਸ ਨੇ ਜੇਲ ਵਿਚ ਪਹਿਲਾਂ ਹੀ 8 ਸਾਲ ਗੁਜ਼ਾਰ ਲਏ ਹਨ। ਜੋ ਉਮਰ ਕੈਦ ਦਾ ਅੱਧ ਤੋਂ ਵੱਧ ਹੈ। ਫਿਰ ਇਸ ਨੂੰ ਸਾਲ ਵਿਚ ਦੋ ਵਾਰ 45-45 ਦਿਨਾਂ ਦੀ ਸਰਕਾਰ ਵਲੋਂ ਛੁਟੀ ਦੀਤੀ ਜਾਣ ਲਗ ਪਈ। ਇਸਨੂੰ 12 ਸਾਲ ਹੋ ਗਏ ਨੇ ਤੇ ਨੇਤਾਵਾਂ ਨੇ 14 ਸਾਲ ਤੇ ਰਿਹਾ ਕਰਵਾਉਣ ਦਾ ਵਚਨ ਦੇ ਰਖਿਆ ਹੈ। ਇਹ ਲੀਡਰ ਜੋ 84 ਕਾਂਡ ਲਈ ਜਿੰਮੇਵਾਰ ਸੀ ਪਰਦੇ ਦੇ ਪਿਛੇ ਰਹਿ ਕੇ ਇਸ ਦੇ ਸਮੇਤ ਜੋ ਹੋਰ 4-5 ਚੇਲੇ ਬੰਦ ਹਨ, ਦੀ ਮਾਲੀ ਮਦਦ ਤੋਂ ਲੈ ਕੇ ਕੇਸ ਦੀ ਪੈਰਵਾਈ ਤੱਕ ਹਰ ਤਰਾਂ ਦੀ ਮਦਦ ਕਰਦੇ ਹਨ ਤਾਂ ਕਿ ਮੁਜ਼ਰਿਮ ਆਪਣਾ ਮੂੰਹ ਬੰਦ ਰਖੇ। ਇਹ ਸਾਰੀਆਂ ਗੱਲਾਂ ਕਿਸ਼ੋਰੀ ਲਾਲ ਨੇ ਖੁਦ ਮੇਰੇ ਇਕ ਜਾਣਕਾਰ ਨੂੰ ਜੇਲ ਵਿਚ ਦਸੀਆਂ ਹਨ। ਪਰ ਹੁਣ ਉਹ ਆਪਣੀ ਉਮਰ ਵੱਧਣ ਕਰਕੇ ਥੱਕ ਚੁਕਾ ਹੈ ਤੇ ਮੰਨਦਾ ਹੈ ਕਿ ਇਨਹਾਂ ਲੀਡਰਾਂ ਦੇ ਇਸ਼ਾਰੇ ਉਤੇ ਜੋ ਕੁਝ ਉਨਹਾਂ ਨੇ ਕੀਤਾ ਉਹ ਬਹੁਤ ਘਿਨਾਉਣਾ ਤੇ ਗਲਤ ਸੀ। ਤੁਸੀਂ ਸੋਚੋ ਅਜ ਤਕ 84 ਤੋ ਲੈ ਕੇ ਕਿਤਨੇ ਹੀ ਸਿੱਖ ਜੇਲਾਂ ਵਿਚ ਡੱਕੇ ਹੋਏ ਨੇ। ਕੀ ਇਨਹਾਂ ਉਤੇ ਸਰਕਾਰ ਨੂੰ ਨਰਮੀ ਨਹੀਂ ਆਉਦੀ? ਉਸ ਨੇ ਤਾਂ 8 ਸਾਲ ਹੀ ਕੱਟੇ ਸਨ। ਸਿੱਖਾਂ ਦੇ ਤੇ ਅਜੇ ਤਕ ਚਾਲਨ ਵੀ ਪੇਸ਼ ਨਹੀਂ ਕੀਤੇ…? ਅਸੀਂ ਘੱਟ ਗਿਣਤੀ (ਕੌਮ) ਦੇ ਹਾਂ ਨਾ, ਤੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਸਾਨੂੰ ਇਹ ਸਜ਼ਾ ਮਿਲ ਰਹੀ ਹੈ!
? ਜੇਲ ਵਿਚ ਕੋਈ ਪਰੇਸ਼ਾਨੀ…..?
ਜਵਾਬ: 12 ਸਾਲ ਮੈਨੂੰ ਦਿੱਲੀ ਦੀ ਇਸ ਤਿਹਾੜ ਜੇਲ ਦੀ ਕਾਲ-ਕੋਠਰੀ ਵਿਚ ਹੋ ਗਏ ਨੇ।ਜਿਸ ਵਾਰਡ ਵਿਚ ਰਹਿੰਦਾਂ ਹਾਂ ਇਹ ਵਾਰਡ ਪਿੰਜਰੇ ਦੀ ਤਰਾਂ ਬਣਿਆ ਹੈ। ਜਿਸ ਵਿੱਚ ਮਨ-ਪਰਚਾਵੇ ਜਾਂ ਸਰੀਰਕ ਕਸਰਤ ਲਈ ਕੋਈ ਵੀ ਸਾਧਨ ਨਹੀਂ ਹੈ। ਬਸ ਇਕ ਪ੍ਰਮਾਤਮਾ ਦਾ ਨਾਮ ਹੀ ਸਹਾਰਾ ਹੈ ਜਿਸ ਦੇ ਸਹਾਰੇ ਮੈਂ ਚੜ੍ਹਦੀ-ਕਲਾਂ ਵਿਚ ਹਾਂ ਜੀ। ਤਿਹਾੜ ਜੇਲ ਵਿਚ ਬਿਤਾਇਆ ਇਕ ਸਾਲ ਬਾਕੀ ਜੇਲਾਂ ਵਿਚ 5 ਸਾਲ ਦੇ ਬਰਾਬਰ ਹੈ।ਪ੍ਰਮਾਤਮਾਂ ਆਪਣੇ ਸੇਵਕਾਂ ਦੇ ਹਮੇਸ਼ਾ ਅੰਗ-ਸੰਗ ਹੁੰਦੇ ਨੇ ਬਸ ਜ਼ਰੂਰਤ ਹੈ ਅਰਦਾਸਾਂ ਦੀ। ਸਾਧ ਸੰਗਤ ਅੱਗੇ ਬੇਨਤੀ ਕਰਨਾ ਕਿ ਜੇਲਾਂ ਵਿਚ ਬੰਦੀ ਸਿੰਘਾਂ ਲਈ ਅਰਦਾਸਾਂ ਜ਼ਰੂਰ ਕਰਿਆ ਕਰਨ ਜੀ ।
? ਸਿੱਖ ਪੰਥ ਦੇ ਨਾਮ ਕੋਈ ਸਦੇਸ਼…?
ਜਵਾਬ: ਅੱਜ ਕੌਮ ਬਹੁਤ ਹੀ ਖਤਰਨਾਕ ਦੌਰ ਤੋਂ ਗੁਜ਼ਰ ਰਹੀ ਹੈ। ਟੁਕੜਿਆਂ ਵਿਚ ਵੰਡੀ ਪਈ ਹੈ। ਨੌਜੁਆਨਾਂ ਵਿਚ ਪਤਿਤਪੁਣਾਂ ਤੇ ਨਸ਼ਿਆ ਦਾ ਰੁਝਾਨ ਸਭ ਹਦਾਂ ਨੂੰ ਟਪ ਚੁਕਾ ਹੈ। ਸਰਕਾਰਾਂ ਤਾਂ ਹਮੇਸ਼ਾ ਹੀ ਇਹ ਚਾਹੰਦੀਆਂ ਹਨ ਕਿ ਸਿੱਖ ਆਪਣੇ ਵਿਰਸੇ ਤੇ ਧਰਮ ਤੋਂ ਟੱਟੇ ਰਹਿਣ। ਤਾਂ ਕਿ ਇਨਹਾਂ ਨੂੰ ਆਪਣੇ ਉਤੇ ਹੋਏ ਜ਼ੁਲਮ ਅਤੇ ਹੋ ਰਹੇ ਵਿਤਕਰੇ ਬਾਰੇ ਸੋਚ ਹੀ ਨਾ ਰਹੇ। ਜਿਹੜੀਆਂ ਕੌਮਾਂ ਆਪਣੇ ਵਿਰਸੇ ਤੇ ਧਰਮ ਤੋਂ ਟੁੱਟਦੀਆਂ ਹਨ ਹੋਲੀ-ਹੋਲੀ ਖਤਮ ਹੋ ਜਾਂਦੀਆਂ ਜਨ। ਇਸ ਲਈ ਲੋੜ ਹੈ ਸੰਭਲਣ ਦੀ। ਆਪਸੀ ਧੜੇਬਾਜ਼ੀ ਤੋ ਉਪਰ ਉਠ ਕੇ ਕੌਮ ਦੇ ਭਲੇ ਲਈ, ਆਪਸੀ ਪਿਆਰ ਨਾਲ ਸਭ ਨੂੰ ਇਕ ਝੰਡੇ ਥੱਲੇ ਸਿੱਖੀ ਦਾ ਪਰਚਾਰ ਕਰਨਾ ਪਵੇਗਾ। ਤਾਂ ਹੀ ਸਾਡੀ ਕੀਤੀ ਕਿਸੇ ਗੱਲ ਨੂੰ ਸਭ ਸੁਣਨਗੇ ਤੇ ਅਸੀਂ ਕਿਸੇ ਮੁਕਾਮ ਉੱਤੇ ਪਹੂੰਚ ਸਕਾਂਗੇ ਜੀ। ਚੌਧਰ ਦੀ ਭੁਖ ਨੂੰ ਛੱਡਣਾ ਪਵੇਗਾ ਤੇ ਸਿੱਖ-ਪੰਥ ਦਾ ਨਿਮਾਣਾ ਸੇਵਕ ਬਣ ਕੇ ਆਪਸੀ ਮਤਭੇਦਾਂ ਨੂੰ ਭੁਲਾਉਣਾ ਪਵੇਗਾ ਜੀ। ਜਿਹਨਾਂ ਨੇ ਦਾਸ ਦੀ ਮਦਦ ਕੀਤੀ ਤੇ ਕਰ ਰਹੇ ਹਨ, ਉਨਹਾਂ ਦਾ ਜ਼ਿੰਦਗੀ ਭਰ ਅਹਿਸਾਨਮੰਦ ਰਹਾਂਗਾਂ। ਜੇ ਫਿਰ ਸਿੱਖ ਧਰਮ ਵਿਚ ਜਨਮ ਮਿਲਿਆ ਤਾਂ ਇਹ ਕਰਜ਼ਾ ਜੋ ਕਿ ਉਤਰਨਾ ਤਾਂ ਨਹੀਂ ਪਰ ਫਿਰ ਵੀ ਕੋਸ਼ਿਸ਼ ਜ਼ਰੂਰ ਕਰਾਂਗਾਂ ਜੀ।

Prof. Bhullar (1)ਭਾਈ ਦਵਿੰਦਰਪਾਲ ਸਿੰਘ ਭੁੱਲਰ ਇਸ ਵਕਤ ਦਿੱਲੀ ਦੀ ਤਿਹਾੜ ਜੇਲ ਵਿਚ ਨਜ਼ਰਬੰਦ ਹੈ। ਪ੍ਰੋ. ਭੁੱਲਰ ਬੰਬ-ਧਮਾਕੇ ਕੇਸ ਵਿਚ ਫਾਂਸੀ ਦੀ ਸੁਣਾਈ ਗਈ ਹੈ। ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਦਰਖਾਸਤ ਭਾਰਤੀ ਰਾਸ਼ਟਰਪਤੀ ਕੋਲ ਵਿਚਾਰਾਧੀਨ ਹੈ। ਸ. ਮਨਪ੍ਰੀਤ ਸਿੰਘ ਵੱਲੋਂ ਪ੍ਰੋ. ਭੁੱਲਰ ਨਾਲ ਕੀਤੀ ਮੁਲਾਕਾਤ ਦੇ ਕੁਝ ਚੋਣਵੇਂ ਅੰਸ਼ ਪਾਠਕਾਂ ਨਾਲ ਰੂ-ਬ-ਰੂ ਕਰ ਰਹੇ ਹਾਂ: ਸੰਪਾਦਕ

? ਤੁਸੀ ਜੇਲ ਵਿਚ ਕਦ ਤੋਂ ਬੰਦ ਹੋ ਜੀ?

ਜਵਾਬ: ਮੈਨੂੰ ਜਨਵਰੀ 1995 ਵਿਚ ਜਰਮਨੀ ਤੋਂ ‘ਡਿਪੋਰਟ’ ਕਰਨ ਬਾਅਦ ਬਿਨਾਂ ਕਿਸੀ ਸਬੂਤ ਦੇ ਸਰਕਾਰ ਨੇ ਮੈਨੂੰ ਬੰਦ ਕੀਤਾ ਹੋਇਆ ਹੈ।

? ਤੁਹਾਡੇ ਤੇ ਕਿਹੜੇ ਕੇਸ ਪਾਏ ਹਨ ?

ਜਵਾਬ: ਪਹਿਲਾਂ ਤਾਂ ਇੰਨ੍ਹਾਂ ਨੇ ਮੇਰੇ ਤੇ ਕਈ ਝੁਠੇ ਕੇਸ ਪਾਏ। ਪਰ ਇਕ ਕੇਸ ਦਿੱਲੀ ਦੇ ਬੰਬ-ਧਮਾਕੇ ਦਾ ਪਾ ਦਿੱਤਾ ਹੈ, ਜਿਸ ਵਿਚ ਹਿੰਦੁਸਤਾਨ ਦੀ ਸੁਪਰੀਮ-ਕੋਰਟ ਵਲੋਂ ਮੇਰੇ ਨਾਲ ਬੇ-ਇਨਸਾਫੀ ਕੀਤੀ ਗਈ ਹੈ ਜੀ ।

? ਕਿਸ ਤਰ੍ਹਾਂ ਦੀ ਬੇ-ਇਨਸਾਫੀ  ?

ਜਵਾਬ: ਸੁਪਰੀਮ ਕੋਰਟ ਦੇ ਤਿੰਨ ਜਜਾਂ ਦੇ ਬੈਂਚ ਵਿਚ ਸ੍ਰੀ ਐਮ. ਬੀ. ਸ਼ਾਹ (ਜੋ ਕਿ ਘੱਟਗਿਣਤੀ ਭਾਈਚਾਰੇ ਨਾਲ ਸੰਬੰਧਤ ਸੀ) ਨੇ ਕਾਨੂੰਨ ਦੀ ਰਖਵਾਲੀ ਕਰਦਿਆਂ ਫੈਸਲਾ ਦਿੱਤਾ ਕਿ ਮੁਜਰਿਮ ਦੇ ਵਿਰੁਧ ਕੋਈ ਵੀ ਸਬੂਤ ਨਹੀ ਹੈ। ਸਾਰੇ ਗਵਾਹ ਇਸਦੇ ਹੱਕ ਵਿਚ ਹਨ। ਪੁਲਿਸ ਅਫਸਰ ਵਲੋਂ ਪੇਸ਼ ਕੀਤਾ ਗਿਆ ਇਕਬਾਲੀਆ-ਬਿਆਨ ਵਿਸ਼ਵਾਸ ਦੇ ਕਾਬਿਲ ਨਹੀ ਹੈ।(ਮੈਂ ਆਪ ਜੀ ਨੂੰ ਦਸ ਦੇਵਾਂ ਕਿ ਮੈਂ ਜੇਲ੍ਹ ਪਹੁੰਚਦੇ ਨਾਲ ਹੀ ਇਕ ਅਰਜ਼ੀ ਸ਼ੈਸ਼ਨ ਕੋਰਟ ਨੂੰ ਭੇਜ ਦੀਤੀ ਸੀ ਕਿ ਪੁਲਿਸ ਨੇ ਪਹਿਲਾਂ ਹੀ ਤਿਆਰ ਕੀਤੇ ਹੋਏ ਕਾਗਜਾਂ ਉਤੇ ਮੇਰੇ ਕੋਲੋ ਜ਼ਬਰਦਸਤੀ ਸਹੀ ਪਵਾਈ ਹੈ।) ਕੋਰਟ ਦੇ ਦੁਸਰੇ ਦੋ ਜਜਾਂ ਨੇ ਇਸ ਝੁਠੇ ਇਕਬਾਲਿਆ ਬਿਆਨ ਤੇ ਸਾਈਨਾਇਡ ਨੂੰ ਆਧਾਰ ਬਣਾ ਕੇ ਸਜ਼ਾ ਬਰਕਰਾਰ ਰਖੀ ਅਤੇ ਫੈਸਲੇ ਵਿਚ ਲਿਖ ਦੀਤਾ ਕਿ ਸਾਡੀ ਪਾਰਲੀਆਮੈਂਟ ਤੇ ਅੱਤਵਾਦੀਆ ਨੇ  ਹਮਲਾ ਕਰ ਦੀਤਾ ਹੈ, Twin Tower (USA) ਨੂੰ ਵੀ ਉੱਡਾ ਦਿੱਤਾ ਹੈ। ਇਸ ਕਰਕੇ ਗਾਵਾਹ ਦੀ ਘਾਟ ਹੋਣ ਕਰਕੇ ਅਸੀ ਕਿਸੇ ਨੂੰ ਬਰੀ ਨਹੀਂ ਕਰ ਸਕਦੇ । ਸਾਨੂੰ ਸਬੂਤਾਂ ਦੀ ਜਰੂਰਤ ਨਹੀ ਹੈ। ਤੁਸੀਂ ਆਪ ਸੋਚੋ, ਨਾਂ ਤਾਂ ਕਿਸੇ ਸਿੱਖ ਨੇ ਪਾਰਲੀਆਮੈਂਟ ਉੱਤੇ ਹਮਲਾ ਕੀਤਾ ਤੇ ਨਾ ਹੀ ਅਮਰੀਕਾ ਵਿਚ ਟਵਿਨ ਟਾਵਰ ਨੂੰ ਉਡਾਇਆ…? ਇਹਨਾਂ ਜਜਾਂ ਨੇ ਮੇਰੇ ਸਿੱਖ ਹੋਣ ਦੇ ਨਾਤੇ ਆਪਣਾ ਜ਼ੋਰ ਵਿਖਾਇਆ ਵੇ।

ਜਿਸ ਮੁਲਕ ਦੀ ਸੁਪਰੀਮ-ਕੋਰਟ ਦੇ ਜਜਾਂ ਦਾ ਫੈਸਲਾ ਵੀ ਆਪਸ ਵਿਚ ਨਾ ਮਿਲਦਾ ਹੋਵੇ ਤੇ ਉਸ ਨੂੰ ਸਬੂਤਾਂ ਦੀ ਵੀ ਜ਼ਰੂਰਤ ਨਾ ਹੋਵੇ ਉਸ ਮੁਲਕ ਤੋਂ ਅਸੀਂ ਕੀ ਆਸ ਕਰ ਸਕਦੇ ਹਾਂ। ਅਸੀਂ ਅੱਤਵਾਦੀ, ਦਹਿਸ਼ਤਵਾਦੀ, ਵੱਖਵਾਦੀ ਨਹੀਂ ਬਲਕਿ ਅਸੀਂ ਤਾਂ ਅਧਰਮ ਅਤੇ ਕੂੜ ਦੀ ਅਤਿ ਦਾ ਨਾਸ਼ ਕਰਨ ਵਾਲੇ ਹਾਂ। ਮੌਤ ਜੀਵਨ ਦਾ ਸਭੋਂ ਵੱਡਾ ਘਾਟਾ ਨਹੀਂ, ਸਭ ਤੋਂ ਵੱਡਾ ਘਾਟਾ ਤਾਂ ਉਹ ਹੁੰਦਾ ਹੈ, ਜਦ ਸਾਡੇ ਜਿਊਦੇਂ-ਜੀਅ ਸਾਡੇ ਅੰਦਰੋਂ ਕੁਝ ਮਰ ਜਾਂਦਾ ਹੈ। ‘ਸਿੱਖ ਜਾਂ ਤਾਂ ਬਾਦਸ਼ਾਹ ਜਾਂ ਬਾਗੀ’ ਵਿੱਚ ਵਿਚਾਲੇ ਇਹੋ ਜਿਹੀ ਕੋਈ ਸਥਿਤੀ ਨਹੀਂ, ਜਿਸ ਵਿਚ ਖਾਲਸਾ ਚੈਨ ਨਾਲ ਵਿਚਰ ਸਕਦਾ ਹੋਵੇ। ਉਹ ਅਕਾਲ ਪੁਰਖ ਦੀ ਅਧੀਨਗੀ ਨੂੰ ਹੀ ਸਵੀਕਾਰਦਾ ਹੈ ਤੇ ਕੇਵਲ ਉਸ ਅੱਗੇ ਹੀ ਜਵਾਬਦੇਹ ਹੈ।

? ਸਾਈਨਾਇਡ (ਜ਼ਹਿਰ) ਦਾ ਕੀ ਮਾਮਲਾ ਵਿਚੋਂ ਆ ਗਿਆ ਹੈ ਜੀ  ?

ਜਵਾਬ: ਹਿੰਦੁਸਤਾਨ ਦੀ ਸੁਪਰੀਮ-ਕੋਰਟ ਨੇ ਮੇਰੇ ਨਾਲ ਜਿਸ ਤਰ੍ਹਾਂ ਬੇ-ਇਨਸਾਫੀ ਕੀਤੀ ਹੈ ਉਸ ਦੀ ਮਿਸਾਲ ਹੋਰ ਕਿਥੇ ਵੀ ਨਹੀ ਮਿਲੇਗੀ। ਜਰਮਨ ਤੋਂ ਡਿਪੋਟ ਕਰਨ ਤੋਂ ਬਾਅਦ ਜਦ ਮੈਂ ਇੰਦਰਾਂ ਗਾਂਧੀ ਏਅਰਪੋਰਟ ਤੇ ਪਹੁੰਚਣ ਨਾਲ ਹੀ ਇਮੀਗਰੇਸ਼ਨ ਅਧੀਕਾਰੀਆਂ ਨੇ ਪਹਿਲਾਂ ਮੈਨੂੰ ਗਿਰਫਤਾਰ ਕੀਤਾ ਫਿਰ ਮੇਰੀ ਪੂਰੀ ਤਲਾਸ਼ੀ ਲਈ ।ਮੇਰੇ ਸਾਰੇ ਕਾਗਜ-ਪਤੱਰ ਤੇ ਸਾਰਾ ਸਾਮਾਨ ਲੈ ਕੇ ਸੀਲ ਕਰ ਦਿੱਤਾ। ਇਹ ਸਭ ਕਰਨ ਤੋਂ ਬਾਅਦ ਮੇਮੋ (ਰਸੀਦ) ਤਿਆਰ ਕੀਤਾ। ਤੁਸੀਂ ਆਪ ਸੋਚੋ ਕਿ ਇਤਨੀ ਤਲਾਸ਼ੀ ਤੋ ਬਾਅਦ ਵੀ ਮੇਰੇ ਕੋਲ ਕੀ ਨਿਕਲ ਸਕਦਾ ਸੀ?

? ਆਪ ਜੀ ਦੇ ਪਰਿਵਾਰ ਬਾਰੇ..?

ਜਵਾਬ: ਮੇਰੇ ਪਿਤਾ ਜੀ, ਮਾਸੜ ਜੀ ਅਤੇ ਮੇਰਾ ਚਚੇਰਾ ਭਰਾ ਇਸ ਸਰਕਾਰੀ ਜ਼ੁਲਮ ਦਾ ਸ਼ਿਕਾਰ ਬਣੇ। ਉਹ ਵੀ ਇਸ ਕਰਕੇ ਕਿ ਸਭ ਮੇਰੇ ਰਿਸ਼ਤੇਦਾਰ ਸਨ। ਮੇਰੇ ਪਿਤਾ ਜੀ ਅਤੇ ਮਾਸੜ ਜੀ ਪੱਕੇ ਹਿੰਦੁਸਤਾਨੀ ਸਨ। ਉਹ ਦੋਵੇ ਸਰਕਾਰੀ ਨੌਕਰੀ ਕਰਦੇ ਸਨ। ਪੁਲਿਸ ਨੇ ਉਨਹਾਂ ਦੇ ਟੋਟੇ-ਟੋਟੇ ਕਰਕੇ ਭਾਖੜਾ ਨਹਿਰ ਵਿਚ ਸੁਟ ਦਿੱਤੇ। ਅਜ ਤੱਕ ਮੇਰੇ ਘਰਵੲਲਿਆਂ ਨੂੰ ਇਨਹਾਂ ਦੇ ਮ੍ਰਿਤਕ ਸਰੀਰ ਨਹੀਂ ਮਿਲੇ ।

? ਤੁਸੀ ਪੰਥਕ-ਸਘੰਰਸ਼ ਨਾਲ ਕਿਸ ਤਰ੍ਹਾਂ ਜੁੜੇ….?

ਜਵਾਬ: 1984 ਵਿਚ ਦਰਬਾਰ ਸਾਹਿਬ ਤੇ ਹਮਲਾ ਤੇ ਫਿਰ ਦੇਸ਼ ਵਿਚ ਹੋਏ ਸਿੱਖ-ਕਤਲੇਆਮ ਨੂੰ ਦੇਖ ਕੇ ਮੇਰਾ ਦਿਲ ਰੁਕ ਨਾ ਸਕਿਆ ਤੇ ਅਕਾਲ-ਪੁਰਖ ਅੱਗੇ ਜੋਦੜੀ ਕਰਕੇ ਸਿੱਖ ਵਿਤਕਰੇ ਵਿਰੁੱਧ ਚਲ ਰਹੇ ਸੰਘਰਸ਼ ਨਾਲ ਜੁੜ ਗਿਆ ।

? ਕੋਈ ਖਾਸ ਗਲ…?

ਜਵਾਬ: 84 ਤੋਂ ਬਲਿਉ-ਸਟਾਰ ਉਪਰੇਸ਼ਨ ਅੱਤੇ ਐਂਟੀ ਸਿੱਖ ਦਗਿੰਆਂ (ਸਿੱਖ ਕਤਲੇਆਮ) ਵਿਚ 50 ਹਜ਼ਾਰ ਤੋਂ ਵੱਧ ਸਿੱਖਾਂ ਦੀ ਨਸਲਕੁਸ਼ੀ ਤੇ ਬਜ਼ੁਰਗਾਂ ਨਾਲ, ਅਤੇ ਬੀਬੀਆਂ ਨਾਲ ਬਲਾਤਕਾਰ ਕਰਨ ਉਪਰੰਤ, ਬੇਹੁਰਮਤੀ ਕੀਤੀ ਗਈ। ਇਹ ਸਭ ਕੁਝ ਉਸ ਸਮੇਂ ਦੀ ਸਰਕਾਰ ਵਿਚ ਉਚ ਪਦਵੀਆਂ ਤੇ ਬੈਠੇ ਨੇਤਾ ਤੇ ਅਫਸਰਾਂ ਦੀ ਮਿਲੀ-ਭਗਤ ਨਾਲ ਯੋਜਨਾ-ਬੰਧ ਤਰੀਕੇ ਨਾਲ ਕੀਤੀ ਸਿੱਖਾਂ ਦੀ ਨਸਲਕੁਸ਼ੀ ਦੀ ਸਾਜ਼ਿਸ਼ ਸੀ ।ਜਿਸ ਲਈ ਜਿੰਮੇਵਾਰ ਇਕ ਵੀ ਨੇਤਾ ਜਾਂ ਅਫਸਰ ਨੂੰ ਜੇਲ੍ਹ ਨਹੀਂ ਦੇਖਣੀ ਪਈ। ਸਿਰਫ 4-5 ਛੋਟੇ ਪੱਧਰ ਦੇ ਵਰਕਰਾਂ ਨੂੰ ਸੈਸ਼ਨ ਕੋਰਟ ਵਲੋਂ ਸਜ਼ਾ ਜਰੂਰ ਸੁਣਾਈ ਗਈ ਹੈ। ਜਿਸ ਵਿਚ ਇੱਕ ਕਿਸ਼ੋਰੀ ਲਾਲ ਨਾਂ ਦੇ ਵਿਅਕਤੀ ਨੂੰ ਪੰਜ ਵੱਖ-ਵੱਖ ਕੇਸਾਂ ਵਿਚ ਫਾਂਸੀ ਦੀ ਸਜਾ ਸੁਣਾਈ ਗਈ। ਪਰ ਬਾਅਦ ਵਿਚ ਨਰਮੀ ਵਰਤਦਿਆਂ ਪੰਜਾਂ ਹੀ ਕੇਸਾਂ ਵਿਚ ਫਾਂਸੀ ਤੋੜ ਕੇ ਉਮਰ-ਕੈਦ ਕਰ ਦੀਤੀ ਗਈ। ਕਿ ਇਸ ਨੇ ਜੇਲ ਵਿਚ ਪਹਿਲਾਂ ਹੀ 8 ਸਾਲ ਗੁਜ਼ਾਰ ਲਏ ਹਨ। ਜੋ ਉਮਰ ਕੈਦ ਦਾ ਅੱਧ ਤੋਂ ਵੱਧ ਹੈ। ਫਿਰ ਇਸ ਨੂੰ ਸਾਲ ਵਿਚ ਦੋ ਵਾਰ 45-45 ਦਿਨਾਂ ਦੀ ਸਰਕਾਰ ਵਲੋਂ ਛੁਟੀ ਦੀਤੀ ਜਾਣ ਲਗ ਪਈ। ਇਸਨੂੰ 12 ਸਾਲ ਹੋ ਗਏ ਨੇ ਤੇ ਨੇਤਾਵਾਂ ਨੇ 14 ਸਾਲ ਤੇ ਰਿਹਾ ਕਰਵਾਉਣ ਦਾ ਵਚਨ ਦੇ ਰਖਿਆ ਹੈ। ਇਹ ਲੀਡਰ ਜੋ 84 ਕਾਂਡ ਲਈ ਜਿੰਮੇਵਾਰ ਸੀ ਪਰਦੇ ਦੇ ਪਿਛੇ ਰਹਿ ਕੇ ਇਸ ਦੇ ਸਮੇਤ ਜੋ ਹੋਰ 4-5 ਚੇਲੇ ਬੰਦ ਹਨ, ਦੀ ਮਾਲੀ ਮਦਦ ਤੋਂ ਲੈ ਕੇ ਕੇਸ ਦੀ ਪੈਰਵਾਈ ਤੱਕ ਹਰ ਤਰਾਂ ਦੀ ਮਦਦ ਕਰਦੇ ਹਨ ਤਾਂ ਕਿ ਮੁਜ਼ਰਿਮ ਆਪਣਾ ਮੂੰਹ ਬੰਦ ਰਖੇ। ਇਹ ਸਾਰੀਆਂ ਗੱਲਾਂ ਕਿਸ਼ੋਰੀ ਲਾਲ ਨੇ ਖੁਦ ਮੇਰੇ ਇਕ ਜਾਣਕਾਰ ਨੂੰ ਜੇਲ ਵਿਚ ਦਸੀਆਂ ਹਨ। ਪਰ ਹੁਣ ਉਹ ਆਪਣੀ ਉਮਰ ਵੱਧਣ ਕਰਕੇ ਥੱਕ ਚੁਕਾ ਹੈ ਤੇ ਮੰਨਦਾ ਹੈ ਕਿ ਇਨਹਾਂ ਲੀਡਰਾਂ ਦੇ ਇਸ਼ਾਰੇ ਉਤੇ ਜੋ ਕੁਝ ਉਨਹਾਂ ਨੇ ਕੀਤਾ ਉਹ ਬਹੁਤ ਘਿਨਾਉਣਾ ਤੇ ਗਲਤ ਸੀ। ਤੁਸੀਂ ਸੋਚੋ ਅਜ ਤਕ 84 ਤੋ ਲੈ ਕੇ ਕਿਤਨੇ ਹੀ ਸਿੱਖ ਜੇਲਾਂ ਵਿਚ ਡੱਕੇ ਹੋਏ ਨੇ। ਕੀ ਇਨਹਾਂ ਉਤੇ ਸਰਕਾਰ ਨੂੰ ਨਰਮੀ ਨਹੀਂ ਆਉਦੀ? ਉਸ ਨੇ ਤਾਂ 8 ਸਾਲ ਹੀ ਕੱਟੇ ਸਨ। ਸਿੱਖਾਂ ਦੇ ਤੇ ਅਜੇ ਤਕ ਚਾਲਨ ਵੀ ਪੇਸ਼ ਨਹੀਂ ਕੀਤੇ…? ਅਸੀਂ ਘੱਟ ਗਿਣਤੀ (ਕੌਮ) ਦੇ ਹਾਂ ਨਾ, ਤੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਸਾਨੂੰ ਇਹ ਸਜ਼ਾ ਮਿਲ ਰਹੀ ਹੈ!

? ਜੇਲ ਵਿਚ ਕੋਈ ਪਰੇਸ਼ਾਨੀ…..?

ਜਵਾਬ: 12 ਸਾਲ ਮੈਨੂੰ ਦਿੱਲੀ ਦੀ ਇਸ ਤਿਹਾੜ ਜੇਲ ਦੀ ਕਾਲ-ਕੋਠਰੀ ਵਿਚ ਹੋ ਗਏ ਨੇ।ਜਿਸ ਵਾਰਡ ਵਿਚ ਰਹਿੰਦਾਂ ਹਾਂ ਇਹ ਵਾਰਡ ਪਿੰਜਰੇ ਦੀ ਤਰਾਂ ਬਣਿਆ ਹੈ। ਜਿਸ ਵਿੱਚ ਮਨ-ਪਰਚਾਵੇ ਜਾਂ ਸਰੀਰਕ ਕਸਰਤ ਲਈ ਕੋਈ ਵੀ ਸਾਧਨ ਨਹੀਂ ਹੈ। ਬਸ ਇਕ ਪ੍ਰਮਾਤਮਾ ਦਾ ਨਾਮ ਹੀ ਸਹਾਰਾ ਹੈ ਜਿਸ ਦੇ ਸਹਾਰੇ ਮੈਂ ਚੜ੍ਹਦੀ-ਕਲਾਂ ਵਿਚ ਹਾਂ ਜੀ। ਤਿਹਾੜ ਜੇਲ ਵਿਚ ਬਿਤਾਇਆ ਇਕ ਸਾਲ ਬਾਕੀ ਜੇਲਾਂ ਵਿਚ 5 ਸਾਲ ਦੇ ਬਰਾਬਰ ਹੈ।ਪ੍ਰਮਾਤਮਾਂ ਆਪਣੇ ਸੇਵਕਾਂ ਦੇ ਹਮੇਸ਼ਾ ਅੰਗ-ਸੰਗ ਹੁੰਦੇ ਨੇ ਬਸ ਜ਼ਰੂਰਤ ਹੈ ਅਰਦਾਸਾਂ ਦੀ। ਸਾਧ ਸੰਗਤ ਅੱਗੇ ਬੇਨਤੀ ਕਰਨਾ ਕਿ ਜੇਲਾਂ ਵਿਚ ਬੰਦੀ ਸਿੰਘਾਂ ਲਈ ਅਰਦਾਸਾਂ ਜ਼ਰੂਰ ਕਰਿਆ ਕਰਨ ਜੀ ।

? ਸਿੱਖ ਪੰਥ ਦੇ ਨਾਮ ਕੋਈ ਸਦੇਸ਼…?

ਜਵਾਬ: ਅੱਜ ਕੌਮ ਬਹੁਤ ਹੀ ਖਤਰਨਾਕ ਦੌਰ ਤੋਂ ਗੁਜ਼ਰ ਰਹੀ ਹੈ। ਟੁਕੜਿਆਂ ਵਿਚ ਵੰਡੀ ਪਈ ਹੈ। ਨੌਜੁਆਨਾਂ ਵਿਚ ਪਤਿਤਪੁਣਾਂ ਤੇ ਨਸ਼ਿਆ ਦਾ ਰੁਝਾਨ ਸਭ ਹਦਾਂ ਨੂੰ ਟਪ ਚੁਕਾ ਹੈ। ਸਰਕਾਰਾਂ ਤਾਂ ਹਮੇਸ਼ਾ ਹੀ ਇਹ ਚਾਹੰਦੀਆਂ ਹਨ ਕਿ ਸਿੱਖ ਆਪਣੇ ਵਿਰਸੇ ਤੇ ਧਰਮ ਤੋਂ ਟੱਟੇ ਰਹਿਣ। ਤਾਂ ਕਿ ਇਨਹਾਂ ਨੂੰ ਆਪਣੇ ਉਤੇ ਹੋਏ ਜ਼ੁਲਮ ਅਤੇ ਹੋ ਰਹੇ ਵਿਤਕਰੇ ਬਾਰੇ ਸੋਚ ਹੀ ਨਾ ਰਹੇ। ਜਿਹੜੀਆਂ ਕੌਮਾਂ ਆਪਣੇ ਵਿਰਸੇ ਤੇ ਧਰਮ ਤੋਂ ਟੁੱਟਦੀਆਂ ਹਨ ਹੋਲੀ-ਹੋਲੀ ਖਤਮ ਹੋ ਜਾਂਦੀਆਂ ਜਨ। ਇਸ ਲਈ ਲੋੜ ਹੈ ਸੰਭਲਣ ਦੀ। ਆਪਸੀ ਧੜੇਬਾਜ਼ੀ ਤੋ ਉਪਰ ਉਠ ਕੇ ਕੌਮ ਦੇ ਭਲੇ ਲਈ, ਆਪਸੀ ਪਿਆਰ ਨਾਲ ਸਭ ਨੂੰ ਇਕ ਝੰਡੇ ਥੱਲੇ ਸਿੱਖੀ ਦਾ ਪਰਚਾਰ ਕਰਨਾ ਪਵੇਗਾ। ਤਾਂ ਹੀ ਸਾਡੀ ਕੀਤੀ ਕਿਸੇ ਗੱਲ ਨੂੰ ਸਭ ਸੁਣਨਗੇ ਤੇ ਅਸੀਂ ਕਿਸੇ ਮੁਕਾਮ ਉੱਤੇ ਪਹੂੰਚ ਸਕਾਂਗੇ ਜੀ। ਚੌਧਰ ਦੀ ਭੁਖ ਨੂੰ ਛੱਡਣਾ ਪਵੇਗਾ ਤੇ ਸਿੱਖ-ਪੰਥ ਦਾ ਨਿਮਾਣਾ ਸੇਵਕ ਬਣ ਕੇ ਆਪਸੀ ਮਤਭੇਦਾਂ ਨੂੰ ਭੁਲਾਉਣਾ ਪਵੇਗਾ ਜੀ। ਜਿਹਨਾਂ ਨੇ ਦਾਸ ਦੀ ਮਦਦ ਕੀਤੀ ਤੇ ਕਰ ਰਹੇ ਹਨ, ਉਨਹਾਂ ਦਾ ਜ਼ਿੰਦਗੀ ਭਰ ਅਹਿਸਾਨਮੰਦ ਰਹਾਂਗਾਂ। ਜੇ ਫਿਰ ਸਿੱਖ ਧਰਮ ਵਿਚ ਜਨਮ ਮਿਲਿਆ ਤਾਂ ਇਹ ਕਰਜ਼ਾ ਜੋ ਕਿ ਉਤਰਨਾ ਤਾਂ ਨਹੀਂ ਪਰ ਫਿਰ ਵੀ ਕੋਸ਼ਿਸ਼ ਜ਼ਰੂਰ ਕਰਾਂਗਾਂ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,