ਆਮ ਖਬਰਾਂ

ਰੱਦ ਹੋਈ ਈ-ਟਿਕਟ ਨੂੰ ਵਰਤ ਕੇ ਏਅਰਪੋਰਟ ‘ਚ ਦਾਖਲ ਹੋਣ ਵਾਲਾ ਜਲੰਧਰ ਵਾਸੀ ਦਿੱਲੀ ‘ਚ ਗ੍ਰਿਫਤਾਰ

January 2, 2017 | By

ਨਵੀਂ ਦਿੱਲੀ: ਜਲੰਧਰ ਦੇ ਰਹਿਣ ਵਾਲੇ ਇਕ ਆਦਮੀ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਰੱਦ ਹੋਈ ਈ-ਟਿਕਟ ਦੀ ਵਰਤੋਂ ਕਰਨ ਕਰਕੇ ਹਿਰਾਸਤ ‘ਚ ਲਿਆ ਗਿਆ ਹੈ। ਏਅਰਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਵੀ. ਸਿੰਘ ਨਾਂ ਦੇ ਇਸ ਆਦਮੀ ਨੂੰ ਸੀ.ਆਈ.ਐਸ.ਐਫ. ਦੇ ਮੁਲਾਜ਼ਮਾਂ ਨੇ ਬੀਤੀ ਰਾਤ ਟਰਮੀਨਲ ਖੇਤਰ ‘ਚ ‘ਸ਼ੱਕੀ ਵਿਵਹਾਰ’ ਦੇ ਚੱਲਦਿਆਂ ਫੜ੍ਹ ਲਿਆ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਉਸਨੇ ਆਪਣੇ ਅਸਲ ਪਾਸਪੋਰਟ ਦੀ ਵਰਤੋਂ ਕਰਦਿਆਂ ਇਸ ਨਾਲ ਰੱਦ ਹੋਈ ਈ-ਟਿਕਟ ਰਾਹੀਂ ਬੈਂਕਾਕ ਜਾ ਰਹੀ ਆਪਣੀ ਔਰਤ ਦੋਸਤ ਨੂੰ ਹਵਾਈ ਅੱਡੇ ਅੰਦਰੋਂ ਵਿਦਾ ਕਰਨ ਦੀ ਕੋਸ਼ਿਸ਼ ਕੀਤੀ, ਉਸਨੂੰ ਅਗਲੇਰੀ ਕਾਰਵਾਈ ਲਈ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹਵਾਈ ਅੱਡੇ ਦੇ ਪਾਬੰਦੀਸ਼ੁਦਾ ਖੇਤਰ ‘ਚ ਯਾਤਰੀਆਂ, ਸਟਾਫ ਮੈਂਬਰਾਂ ਤੋਂ ਬਿਨਾਂ ਕਿਸੇ ਹੋਰ ਨੂੰ ਜਾਣ ਦੀ ਮਨਾਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,