ਖਾਸ ਖਬਰਾਂ » ਵਿਦੇਸ਼

ਸਿਖ ਨਸਲਕੁਸ਼ੀ ਨੂੰ ਕੌਮਾਂਤਰੀ ਮਾਨਤਾ ਦਿਵਾਉਣ ਲਈ ਜਲਸਾ 1 ਨਵੰਬਰ ਨੂੰ

October 17, 2010 | By

ਸਮੂਹ ਸਿਖ ਸੰਗਤ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਸ਼ਾਮਿਲ ਹੋਣ ਦੀ ਪੁਰਜ਼ੋਰ ਬੇਨਤੀ

1984ਨਿਊਯਾਰਕ (17 ਅਕਤੂਬਰ, 2010): ਨਵੰਬਰ 1984 ਸਿਖ ਨਸਲਕੁਸ਼ੀ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦਿਵਾਉਣ ਤੇ ਇਸ ਨਸਲਕੁਸ਼ੀ ਦੇ ਪੀੜਤਾਂ ਨੂੰ ਹੁਣ ਤੱਕ ਇਨਸਾਫ ਨਾ ਮਿਲਣ ਦੀ ਆਵਾਜ਼ ਉਠਾਉਣ ਲਈ ਅਮਰੀਕਾ ਸਥਿਤ ਕੌਮਾਂਤਰੀ ਪੱਧਰ ਦੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵਲੋਂ  ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਤੇ ਸਿਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਕ ਨਵੰਬਰ 2010 ਨੂੰ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਦੇ ਸਾਹਮਣੇ ਸਵੇਰੇ 11 ਵਜੇ ਤੋਂ 4 ਵਜੇ ਤੇਕ ਇਕ ਵਿਸ਼ਾਲ ਇਨਸਾਫ ਰੈਲੀ ਕੀਤੀ ਜਾ ਰਹੀ ਹੈ।ਸਿਖਸ ਫਾਰ ਜਸਟਿਸ ਦੇ ਕੋ ਆਰਡੀਨੇਟਰ ਸ. ਅਵਤਾਰ ਸਿੰਘ ਪੰਨੂ ਨੇ ਇਕ ਬਿਆਨ ਵਿਚ ਕਿਹਾ ਕਿ ਸ੍ਰੀ ਅਕਾਲ ਤਖਤ ਵਲੋਂ ਸਿਖਸ ਫਾਰ ਜਸਟਿਸ ਨੂੰ ਸੌਂਪੇ ਗਏ ਕਾਰਜ ਨੂੰ ਨੇਪਰੇ ਚੜਾਉਣਾ ਹੁਣ ਸਿਖਸ ਫਾਰ ਜਸਟਿਸ ਦਾ ਫਰਜ਼ ਹੈ ਤੇ ਨਵੰਬਰ 1984 ਸਿਖ ਨਸਲਕੁਸ਼ੀ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦਿਵਾਉਣ ਇਕ ਨਵੰਬਰ 2010 ਨੂੰ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਦੇ ਸਾਹ੍ਵਮਣੇ ਇਕ ਵਿਸ਼ਾਲ ਇਨਸਾਫ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਮੂਹ ਸਿਖ ਭਾਈਚਾਰੇ ਨੂੰ ਇਸ ਰੈਲੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਕੋਆਰਡੀਨੇਟਰ ਡਾ. ਬਖਸ਼ੀਸ਼ ਸਿੰਘ ਸੰਧੂ ਨੇ ਅਮਰੀਕਾ ਦੇ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਇਸ ਇਨਸਾਫ ਰੈਲੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਅਮਰੀਕਾ ਦੇ ਗੁਰਦੁਆਰਾ ਕਮੇਟੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਜਾਂਦੀ ਹੈ ਕਿ ਨਵੰਬਰ 1984 ਸਿਖ ਨਸਲਕੁਸ਼ੀ ਵਿਚ ਕਤਲ ਕੀਤੇ ਗਏ ਹਜ਼ਾਰਾਂ ਸਿਖਾਂ ਦੀ ਯਾਦ ਵਿਚ ਤੇ ਗੁਰਦੁਆਰਾ ਸਹਿਬਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਯਾਦ ਨੂੰ ਤਾਜ਼ਾ ਕਰਨ ਲਈ ਸਾਰੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪੁਆਏ ਜਾਣ।ਇਸੇ ਦੌਰਾਨ ਕੋਆਰਡੀਨੇਟਰ ਮਾਸਟਰ ਮੁਹਿੰਦਰ ਸਿੰਘ ਨੇ ਕਿਹਾ ਕਿ 26 ਸਾਲ ਬੀਤ ਜਾਣ ਤੋਂ ਬਾਅਦ ਵੀ ਨਵੰਬਰ 1984 ਸਿਖ ਨਸਲਕੁਸ਼ੀ ਦੇ ਦੋਸ਼ੀ ਭਾਰਤ ਵਿਚ ਖੁਲੇਆਮ ਘੁੰਮ ਰਹੇ ਹਨ ਤੇ ਪੀੜਤਾਂ ਨੂੰ ਅਜੇ ਤਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਸਿਖਸ ਫਾਰ ਜਸਟਿਸ ਨਵੰਬਰ 1984 ਸਿਖ ਨਸਲਕੁਸ਼ੀ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦਿਵਾਉਣ ਲਈ ਇਨਸਾਫ ਲਹਿਰ ਸ਼ੁਰੂ ਕਰ ਰਿਹਾ ਹੈ ਤੇ ਸਾਨੂੰ ਸਮੁੱਚੇ ਸਿਖ ਭਾਈਚਾਰੇ ਨੂੰ ਇਸ ਦਾ ਜ਼ੋਰਦਾਰ ਸਮਰਥਨ ਕਰਨਾ ਚਾਹੀਦਾ ਹੈ । ਇਸੇ ਤਰਾਂ ਸ. ਹਰਦੇਵ ਸਿੰਘ ਪੱਡਾ ਪ੍ਰਧਾਨ ਗੁਰਦੁਆਰਾ ਸਿਖ ਸੈਂਟਰ ਆਫ ਨਿਊਯਾਰਕ ਫਲਸ਼ਿੰਗ ਨੇ ਕਿਹਾ ਕਿ ਇਕ ਨਵੰਬਰ 2010 ਨੂੰ ਨਿਊਯਾਰਕ ਵਿਚ ਹੋਣ ਵਾਲੀ ਵਿਸ਼ਾਲ ਇਨਸਾਫ ਰੈਲੀ ਵਿਚ ਸਾਰੀਆਂ ਜਥੇਬੰਦੀਆਂ, ਗੁਰਦੁਆਰਾ ਕਮੇਟੀ ਆਂ ਨੇ ਵਧ ਚੜਕੇ ਸ਼ਾਮਿਲ ਹੋਣਾ ਚਾਹੀਦਾ ਹੈ ਤੇ ਨਵੰਬਰ 1984 ਸਿਖ ਨਸਲਕੁਸ਼ੀ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦਿਵਾਉਣ ਵਿਚ ਸਿਖਸ ਫਾਰ ਜਸਟਿਸ ਦਾ ਪੁਰਜ਼ੋਰ ਸਮਰਥਨ ਕਰਨਾ ਚਾਹੀਦਾ ਹੈ। ਇਸੇ ਤਰਾਂ ਜਰਨੈਲ  ਸਿੰਘ ਗਿਲਜੀਆਂ ਪ੍ਰਧਾਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿਖ ਸੈਂਟਰ ਰਿਚਮੰਡ ਹਿਲ ਨੇ ਸਮੁੱਚੇ ਸਿਖ ਭਾਈਚਾਰੇ  ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਇਕ ਨਵੰਬਰ 2010 ਨੂੰ ਨਿਊਯਾਰਕ ਵਿਚ ਕੀਤੀ ਜਾਣ ਵਾਲੀ ਵਿਸ਼ਾਲ ਇਨਸਾਫ ਰੈਲੀ ਵਿਚ ਸ਼ਾਮਿਲ ਹੋਇਆ ਜਾਵੇ ਤੇ ਨਾਲ ਹੀ ਕਿ ਨਵੰਬਰ 1984 ਸਿਖ ਨਸਲਕੁਸ਼ੀ ਦੀ ਯਾਦ ਵਿਚ ਅਮਰੀਕਾ ਦੇ ਸਮੂਹ ਗੁਰਦੁਆਰਿਆਂ ਵਿਚ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪੁਆਏ ਜਾਣ। ਇਸ ਤਰਾਂ ਬਾਬਾ ਸੱਜਣ ਸਿੰਘ ਪ੍ਰਧਾਨ ਗੁਰਦੁਆਰਾ ਸੰਤ ਸਾਗਰ ਬੈਲਰੋਜ਼ ਤੇ ਸਿਖਸ ਫਾਰ ਜਸਟਿਸ ਦੀ ਕੋਆਰਡੀਨੇਟਰ ਬੀਬੀ ਬਲਬੀਰ ਕੌਰ ਨੇ ਬਿਆਨ ਵਿਚ ਕਿਹਾ ਕਿ ਨਵੰਬਰ 1984 ਸਿਖ ਨਸਲਕੁਸ਼ੀ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦਿਵਾਉਣ ਲਈ ਸਿਖਸ ਫਾਰ ਜਸਟਿਸ ਵਲੋਂ ਸ੍ਰੀ ਅਕਾਲ ਤਖਤ ਵਲੋਂ ਮਿਲੇ ਥਾਪੜੇ ਦੇ ਸਦਕਾ ਅਰੰਭ ਕੀਤੀ ਜਾ ਰਹੀ ਇਨਸਾਫ ਲਹਿਰ ਦਾ ਪੁਰਜ਼ੋਰ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਮੂਹ ਸਿਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਕ ਨਵੰਬਰ 2010 ਨੂੰ ਨਿਊਯਾਰਕ ਵਿਚ ਹੋਣ ਵਾਲੀ ਵਿਸ਼ਾਲ ਇਨਸਾਫ ਰੈਲੀ ਵਿਚ ਵੱਧ ਚੜਕੇ  ਸ਼ਾਮਿਲ ਹੋਣ। ਭੁਪਿੰਦਰ ਸਿੰਘ ਬੋਪਾਰਾਏ ਪ੍ਰਧਾਨ ਗੁਰਦੁਆਰਾ ਸਿਖ ਕਲਚਰਲ ਸੁਸਾਇਟੀ ਰਿਚਮੰਡ ਹਿਲ ਨੇ ਸਮੂਹ ਸਿਖ ਭਾਈਚਾਰੇ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਇਕ ਨਵੰਬਰ 2010 ਨੂੰ ਸਿਖਸ ਫਾਰ ਜਸਟਿਸ ਵਲੋਂ ਕਰਵਾਈ ਜਾ ਰਹੀ ਵਿਸ਼ਾਲ ਰੈਲੀ ਵਿਚ ਹੁਮ ਹੁਮਾ ਕੇ ਪੁਜਣ।ਇਸੇ ਦੌਰਾਨ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਦੇ ਪ੍ਰਧਾਨ ਸ. ਪ੍ਰਦੀਪ ਸਿੰਘ ਨੇ ਸਮੁੱਚੇ ਸਿਖ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਨਵੰਬਰ 1984 ਸਿਖ ਨਸਲਕੁਸ਼ੀ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦਿਵਾਉਣ ਲਈ ਸਿਖਸ ਫਾਰ ਜਸਟਿਸ ਵਲੋਂ ਅਰੰਭੀ ਜਾ ਰਹੀ ਇਨਸਾਫ ਲਹਿਰ  ਨੂੰ ਸਫਲ ਬਣਾਉਣ ਲਈ ਇਕ ਨਵੰਬਰ 2010 ਨੂੰ ਨਿਊਯਾਰਕ ਵਿਚ ਹੋ ਰਹੀ ਵਿਸ਼ਾਲ ਇਨਸਾਫ ਰੈਲੀ ਵਿਚ ਸ਼ਾਮਿਲ ਹੋਇਆ ਜਾਵੇ ਤਾਂ ਜੋ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੌਮਾਂਤਰੀ ਪੱਧਰ ’ਤੇ ਆਵਾਜ਼ ਬੁਲੰਦ ਕੀਤੀ ਜਾਵੇ। ਇਸੇ ਤਰਾਂ ਨਿਊਜਰਸੀ ਤੋਂ ਸਤਨਾਮ ਸਿੰਘ ਵਿਰਕ ਸੁਖਵਿੰਦਰ ਸਿੰਘ ਮੁਲਤਾਨੀ ਨੇ ਇਕ ਨਵੰਬਰ 2010 ਨੂੰ ਨਿਊਯਾਰਕ ਵਿਚ ਕੀਤੀ ਜਾ ਰਹੀ ਵਿਸ਼ਾਲ ਇਨਸਾਫ ਰੈਲੀ ਨੂੰ ਸਫਲ ਬਣਾਉਣ ਲਈ ਸਮੁੱਚੇ ਸਿਖ ਭਾਈਚਾਰੇ ਨੂੰ ਜ਼ੋਰਦਾਰ ਅਪੀਲ ਕੀਤੀ ਹੈ। ਵਾਸ਼ਿੰਗਟਨ, ਮੈਰੀਲੈਂਡ, ਵਰਜੀਨੀਆ ਟਰਾਈਸਟੇਟ ਤੋਂ ਬੀਬੀ ਰਵਿੰਦਰ ਕੌਰ ਮੱਲੀ, ਦਵਿੰਦਰ ਦਿਓ, ਫਿਲਾਡੈਲਫੀਆ ਤੋਂ ਧਰਮ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਯਾਦਵਿੰਦਰ ਸਿੰਘ , ਸਿਖ ਯੂਥ ਆਫ ਅਮਰੀਕਾ ਤੋਂ ਜਸਬੀਰ ਸਿੰਘ ਨੇ ਸਮੁੱਚੇ ਸਿਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਇਕ ਨਵੰਬਰ 2010 ਨੂੰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਦੇ ਸਾਹਮਣੇ ਕੀਤੀ ਜਾ ਰਹੀ ਵਿਸ਼ਾਲ ਇਨਸਾਫ ਰੈਲੀ ਵਿਚ ਵੱਧ ਚੜਕੇ ਸ਼ਾਮਿਲ ਹੋਣ ਤਾਂ ਨਵੰਬਰ 1984 ਸਿਖ ਨਸਲਕੁਸ਼ੀ ਦੇ ਇਨਸਾਫ ਤੋਂ ਹੁਣ ਤੱਕ ਵਾਂਝੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ ਜਾਵੇ ਤੇ ਨਵੰਬਰ 1984 ਸਿਖ ਨਸਲਕੁਸ਼ੀ ਨੂੰ ਕੌਮਾਂਤਰੀ ਪਧਰ ’ਤੇ ਮਾਨਤਾ ਦਿਵਾਈ ਜਾਵੇ।

ਇਸੇ ਦੌਰਾਨ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਨਵੰਬਰ 1984 ਸਿਖ ਨਸਲਕੁਸ਼ੀ ਵਿਚ ਕਤਲ ਕੀਤੇ ਗਏ ਹਜ਼ਾਰਾਂ ਸਿਖਾਂ ਤੇ ਯਾਦ ਨੂੰ ਤਾਜਾਂ ਕਰਨ ਅਤੇ 26 ਸਾਲ ਬੀਤਣ ਦੇ ਬਾਅਦ ਵੀ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਨਾ ਮਿਲਣ ਅਤੇ ਨਵੰਬਰ 1984 ਸਿਖ ਨਸਲਕੁਸ਼ੀ ਨੂੰ ਕੌਮਾਂਤਰੀ ਪੱਧਰ ’ਤੇ ਨਸਲਕੁਸ਼ੀ ਵਜੋਂ ਮਾਨਤਾ ਦਿਵਾਉਣ ਲਈ ਸਿਖਸ ਫਾਰ ਜਸਟਿਸ ਇਕ ਇਨਸਾਫ ਲਹਿਰ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ 1 ਨਵੰਬਰ 2010 ਨੂੰ ਸੰਯੁਕਤ ਰਾਸ਼ਟਰ ਦੇ ਨਿਊਯਾਰਕ ਸਥਿਤ ਮੁੱਖ ਦਫਤਰ ਦੇ ਸਾਹਮਣੇ ਸਵੇਰੇ 11 ਵਜੇ ਤੋਂ 4 ਵਜੇ ਤੱਕ ਵਿਸ਼ਾਲ ਇਨਸਾਫ ਰੈਲੀ ਕੀਤੀ ਜਾਵੇਗੀ। ਉਨ੍ਹਾਂ ਨੇ ਸਮੁਚੇ ਸਿਖ ਭਾਈਚਾਰਾ ਤੇ ਅਮਰੀਕਾ ਦੇ ਗੁਰਦੁਆਰਾ ਕਮੇਟੀਆਂ ਦੇ ਆਗੂਆਂ, ਸਿਖ ਜਥੇਬੰਦੀਆਂ ਨੂੰ ਇਸ ਇਨਸਾਫ ਰੈਲੀ ਵਿਚ ਵਧ ਚੜਕੇ ਸ਼ਾਮਿਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।

ਜਿਨ੍ਹਾਂ ਜਥੇਬੰਦੀਆਂ ਅਤੇ ਸਮੂਹਾਂ ਦਾ ਸਮਰਥ ਹਾਸਿਲ ਹੈ:

1 ਨਵੰਬਰ 2010 ਨੂੰ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਦੇ ਸਾਹਮਣੇ ਕੀਤੀ ਜਾਣ ਵਾਲੀ ਰੈਲੀ ਨੂੰ ਸਮੂਹ ਅਮਰੀਕਾ ਤੇ ਕੈਨੇਡਾ ਦੀਆਂ ਗੁਰਦੁਆਰਾ ਕਮੇਟੀਆਂ ਸਮਰਥਨ ਕਰ ਰਹੀਆਂ ਹਨ ਜਿਨ੍ਹਾਂ ਵਿਚ-

ਨਿਊਯਾਰਕ  ਤੋਂ ਗੁਰਦੁਆਰਾ ਸਿਖ ਕਲਚਰਲ ਸੁਸਾਇਟੀ, ਰਿਚਮੰਡ ਹਿਲ-ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿਖ ਸੈਂਟਰ, ਰਿਚਮੰਡ ਹਿਲ-ਗੁਰਦੁਆਰਾ ਸਿਖ ਸੈਂਟਰ ਆਫ ਨਿਊਯਾਰਕ, ਫਲਸ਼ਿੰਗ-ਗੁਰਦੁਆਰਾ ਸਿੰਘ ਸਭਾ ਆਫ ਨਿਊਯਾਰਕ (ਬਾਉਨੀ ਸਟਰੀਟ), ਫਲਸ਼ਿੰਗ-ਗੁਰਦੁਆਰਾ ਸੰਤ ਸਾਗਰ ਬੈਲਾਰੋਜ਼-ਖਾਲਸਾ (ਫਲਸ਼ਿੰਗ ਸਕੂਲ), ਕੁਈਨਜ਼ ਵਿਲੇਜ-ਗੁਰਦੁਆਰਾ ਮਾਤਾ ਸਾਹਿਬ ਕੌਰ ਗਲੇਨ ਕੋਵ ਲਾਂਗ ਆਈਲੈਂਡ-ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਿਖ ਸੈਂਟਰ, ਪਲੇਨਵਿਊ-ਰਾਮਗੜੀਆ ਸਿਖ ਸੁਸਾਇਟੀ, ਰਿਚਮੰਡ ਹਿਲ-ਗੁਰਦੁਆਰਾ ਸੰਤ ਬਾਬਾ ਮੱਝਾ ਸਿੰਘ, ਸਾਊਥ ਓਜ਼ੋਨ ਪਾਰਕ-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟੈਂਪਲ ਵੁਡਸਾਈਡ-ਹਡਸਨ ਵੈਲੀ ਸਿਖ ਸੁਸਾਇਟੀ ਮਿਡਲ ਟਾਊਨ, ਸਿਖ ਗੁਰਦੁਆਰਾ ਆਫ ਵੈਸਟਚੈਸਟਰ ਚਪਾਕੁਆ-ਸਿਖ ਐਸੋਸੀਏਸ਼ਨ ਆਪ ਸਟੇਟਨ ਆਈਲੈਂਡ, ਸਟੇਟਨ ਆਈਲੈਂਡ-ਗੁਰਦੁਆਰਾ ਆਫ ਰੋਚੈਸਟਰ, ਪੈਨ ਫੀਲਡ-ਮਿਡ ਹਡਸਨ ਸਿਖ ਕਲਚਰਲ ਸੁਸਾਇਟੀ, ਫਿਸਕਹਿਲ, ਮੱਝਾ ਸਿੰਘ ਓਜ਼ੋਨ ਪਾਰਕ-ਸਿਖ ਯੂਥ ਆਫ ਅਮਰੀਕਾ।ਨਿਊਜਰਸੀ ਤੋਂ ਗੁਰਦਆਰਾ ਦਸਮੇਸ਼ ਦਰਬਾਰ ਕਾਰਟਰੇਟ-ਗੁਰਦੁਆਰਾ ਸਿੰਘ ਸਭਾ ਕਾਰਟਰੇਟ-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਲੇਨਰਾਕ-ਗੁਰਦੁਆਰਾ ਗਾਰਡਨ ਸਟੇਟ ਸਿਖ ਐਸੋਸੀਏਸ਼ਨ ਬ੍ਰਿਜ ਵਾਟਰ-ਸੈਂਟਰਲ ਜਰਸੀ ਸਿਖ ਐਸੋਸੀਏਸ਼ਨ, ਵਿੰਡਸਰ-ਗੁਰਦੁਆਰਾ ਸਿਖ ਸਭਾ ਸੈਂਟਰਲ ਜਰਸੀ-ਖਾਲਸਾ ਦਰਬਾਰ ਬਰਲਿੰਗਟਨ-ਗੁਰਦੁਆਰਾ ਗੁਰੂ ਨਾਨਕ ਸਿਖ ਸੁਸਾਇਟੀ ਆਫ ਡੇਲਾਵੇਰਾ ਵੈਲੀ, ਡੈਪਟਫੋਰਡ-ਨਾਨਕ ਨਾਮ ਜਹਾਜ , ਜਰਸੀ ਸਿਟੀ।ਮੈਟਰੋਪਾਲਿਟਨ ਏਰੀਆ(ਵਾਸ਼ਿੰਗਟਨ-ਮੈਰੀਲੈਂਡ-ਵਰਜੀਨੀਆ) ਤੋਂ ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ, ਐਮ ਡੀ-ਜੀ ਐਨ ਐਫ ਏ, ਐਮ ਡੀ-ਸਿਖ ਐਸੋਸੀਏਸ਼ਨ ਆਫ ਬਾਲਟੀਮੋਰ, ਮੈਰੀਲੈਂਡ-ਗੁਰਦੁਆਰਾ ਸਿੰਘ ਸਭਾ ਬਰੋਡੈਕ-ਸਿਖ ਸੈਂਟਰ ਆਪ ਵਿਰਜੀਨੀਆ-ਸਿਖ ਫਾਉਂਡੇਸ਼ਨ ਆਫ ਵਰਜੀਨੀਆ-ਸਿਖ ਗੁਰਦੁਆਰਾ ਆਪ ਗਰੇਟਰ ਵਾਸ਼ਿੰਗਟਨ, ਵਰਜੀਨੀਆ-ਗੁਰਦੁਆਰਾ ਰਾਜ ਖਾਲਸਾ ਰੈਂਡਨ ਵਰਜੀਨੀਆ।ਪੈਨਸਿਲਵੇਨੀਆ ਤੋਂ ਫਿਲਾਡੈਲਫੀਆ ਸਿਖ ਸੁਸਾਇਟੀ (ਫਿਲਾਡੈਲਫੀਆ)-ਗੁਰੂ ਨਾਨਕ ਸਿਖ ਸੁਸਾਇਟੀ (ਫਿਲਾਡੈਲਫੀਆ)-ਗੁਰੂ ਨਾਨਕ ਸਿਖ ਸੁਸਾਇਟੀ ਆਫ ਸੀ ਪੀ ਏ (ਬਲਿਊ ਮਾਉਂਟੇਨ) ਮਿਸ਼ੀਗਨ ਤੋਂ ਗੁਰੂ ਨਾਨਕ ਸਿਖ ਟੈਂਪਲ, ਪਲਾਈਮਾਊਥ ਟੀ ਡਬਲਯੂ ਪੀ-ਗੁਰੂ ਰਾਮਦਾਸ ਆਸ਼ਰਮ, ਫਰਨਡੇਲ-ਗੁਰਦੁਆਰਾ ਸਿੰਘ ਸਭਾ ਆਫ ਕਾਲਾਮਾਜ਼ੂ, ਪੋਰਟਰੇਜ-ਸਿਖ ਗੁਰਦੁਆਰ ਆਫ ਮਿਸ਼ੀਗਨ, ਵਿਲੀਅਮਸਟਨ-ਸਿਖ ਸੁਸਾਇਟੀ ਆਫ ਮਿਸ਼ੀਗਨ, ਮੈਡੀਸਨ ਹਾਈਟਸ। ਕਨੈਕਟੀਕਟ ਤੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸਾਊਥਿੰਗਟਨ-ਗੁਰਦੁਆਰਾ ਤੇਗ ਬਹਾਦਰ ਜੀ ਫਾਉਂਡੇਸ਼ਨ, ਨੌਰਵਾਕ।  ਇਲੀਨੋਇਸ ਤੋਂ ਸਿਖ ਰਿਲੀਜੀਅਸ ਸੁਸਾਇਟੀ ਆਪ ਸ਼ਿਕਾਗੋ, ਪਲਾਟਾਈਨ, ਕੈਲੀਫੋਰਨੀਆ ਤੋਂ ਗੁਰਦੁਆਰਾ ਸਾਹਿਬ ਸੈਕਰਾਮੈਂਟੋ-ਸਿਖ ਸੈਂਟਰ ਆਫ ਪੈਸਿਫਿਕ ਕੋਸਟ ਸੇਲਮਾ-ਸਿਖ ਗੁਰਦੁਆਰਾ, ਸੈਨ ਜੋਸ-ਪੈਸਿਫਿਕ ਖਾਲਸਾ ਦੀਵਾਨ ਸੁਸਾਇਟੀ ਫਰਿਜ਼ਨੋ-ਸਿਖ ਟੈਂਪਲ ਲਿਵਿੰਗਸਟਨ-ਸਿਖ ਗੁਰਦੁਆਰਾ ਸਾਹਿਬ ਸਟਾਕਟਨ-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਫ ਲਾਸ ਏਂਜਲਸ, ਅਲਹੰਬਰਾ-ਸਿਖ ਟੈਂਪਲ,ਟੁਰਲੌਕ-ਸਿਖ ਗੁਰਦੁਆਰਾ ਸਾਹਿਬ, ਵੈਸਟ ਸੈਕਰਾਮੈਂਟੋ-ਗੁਰਦੁਆਰਾ ਸਾਹਿਬ ਫਰੀਮੌਂਟ-ਗੁਰੂ ਨਾਨਕ ਸਿਖ ਸੁਸਾਇਟੀ ਫਰਿਜ਼ਨੋ-ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ-ਗੁਰਦੁਆਰਾ ਸਾਹਿਬ ਐਲ ਸੋਬਰਾਂਟੇ-ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ-ਗੁਰੂ ਰਾਮ ਦਾਸ ਆਸ਼ਰਮ ਲਾਸ ਏਂਜਲਸ-ਦੀ ਸਿਖ ਟੈਂਪਲ ਲਾਸ ਏਂਜਲਸ-ਸਿਖ ਟੈਂਪਲ ਰਿਵਲਸਾਈਡ-ਸਿਖ ਟੈਂਪਲ ਯੂਬਾ ਸਿਟੀ-ਸ੍ਰੀ ਗੁਰੂ ਨਾਨਕ ਸਿਖ ਟੈਂਪਲ ਯੂਬਾ ਸਿਟੀ ਸ਼ਾਮਿਲ ਹਨ ਸ਼ਾਮਿਲ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,