ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਕੇਸ ਦੇ ਡਰੋਂ ਕਮਲ ਨਾਥ ਨੇ ਅਸਤੀਫਾ ਦਿੱਤਾ: ਆਮ ਆਦਮੀ ਪਾਰਟੀ

June 16, 2016 | By

ਚੰਡੀਗੜ੍ਹ: ਕਮਲ ਨਾਥ ਨੇ ਇਕਦਮ ਆਪਣੇ ਕਦਮ ਪਿੱਛੇ ਖਿੱਚਦੇ ਹੋਏ ਪੰਜਾਬ ਮਾਮਲਿਆਂ ਦੇ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਆਮ ਆਦਮੀ ਪਾਰਟੀ ਦੇ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਦੱਸਿਆ ਕਿ ਕਮਲ ਨਾਥ ਨੇ 1984 ਸਿੱਖ ਕਤਲੇਆਮ ਨਾਲ ਸਬੰਧਤ ਕੇਸ ਦੇ ਡਰੋਂ ਅਸਤੀਫਾ ਦਿੱਤਾ ਹੈ।

ਆਪ ਆਗੂ ਫੂਲਕਾ ਨੇ ਕਿਹਾ, “ਜਦੋਂ ਉਸਨੂੰ ਪਤਾ ਲੱਗਿਆ ਕਿ ਜੇ ਕੇਸ ਦੁਬਾਰਾ ਖੁੱਲ੍ਹ ਗਿਆ ਤਾਂ ਉਸਨੂੰ ਸਜ਼ਾ ਹੋਵੇਗੀ, ਉਸਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਰ ਉਸਦੇ ਅਸਤੀਫਾ ਨਾਲ ਉਸ ਉੱਤੇ ਕਤਲ ਦੀਆਂ ਧਾਰਾਵਾਂ ਖਤਮ ਨਹੀਂ ਹੁੰਦੀਆਂ। ਉਸਨੂੰ ਉਸਦੇ ਕੰਮਾਂ ਲਈ ਸਜ਼ਾ ਮਿਲਣੀ ਚਾਹੀਦੀ ਹੈ। ਅਸੀਂ ਇਸ ਮੁੱਦੇ ਨੂੰ ਚੁੱਕਾਂਗੇ ਤਾਂ ਜੋ ਉਸਨੂੰ ਸਜ਼ਾ ਮਿਲ ਸਕੇ”।

ਹਰਵਿੰਦਰ ਸਿੰਘ ਫੂਲਕਾ (ਖੱਬੇ), ਕਮਲ ਨਾਥ (ਸੱਜੇ) {ਫਾਈਲ ਫੋਟੋ}

ਹਰਵਿੰਦਰ ਸਿੰਘ ਫੂਲਕਾ (ਖੱਬੇ), ਕਮਲ ਨਾਥ (ਸੱਜੇ) {ਫਾਈਲ ਫੋਟੋ}

ਆਪ ਆਗੂ, ਜੋ ਕਿ ਸੀਨੀਅਰ ਵਕੀਲ ਵੀ ਹਨ, ਨੇ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਆਗੂ ਕੈਪਟਨ ਅਮਰਿੰਦਰ ਸਿੰਘ ਕਮਲ ਨਾਥ ਨੂੰ ਬਚਾ ਰਹੇ ਹਨ।

ਉਨ੍ਹਾਂ ਆਪਣੀ ਗੱਲ ਅੱਗੇ ਤੋਰਦਿਆਂ ਕਿਹਾ, “ਮੈਂ ਬਾਦਲ ਨੂੰ ਚੈਲੰਜ ਕਰਦਾ ਹਾਂ ਕਿ ਜੇ ਉਹ ਕਮਲ ਨਾਥ ਨੂੰ ਨਹੀਂ ਬਚਾ ਰਹੇ ਤਾਂ ਵਿਸ਼ੇਸ਼ ਜਾਂਚ ਟੀਮ ਨੇ ਜਿਹੜੇ 75 ਕੇਸ ਦੁਬਾਰਾ ਖੋਲ੍ਹਣ ਦਾ ਫੈਸਲਾ ਲਿਆ ਹੈ ਉਸ ਵਿਚ ਕਮਲ ਨਾਥ ਦੇ ਕੇਸ ਨੂੰ ਕਿਉਂ ਨਹੀਂ ਖੁਲ੍ਹਵਾਉਂਦੇ? ਇਹ ਕੇਸ ਜਲਦ ਤੋਂ ਜਲਦ ਖੁਲ੍ਹਣਾ ਚਾਹੀਦਾ ਹੈ ਕਿਉਂਕਿ ਗੁਰਦੁਆਰਾ ਰਕਾਬ ਗੰਜ ਸਾਹਿਬ ’ਤੇ ਹਮਲਾ ਕੋਈ ਛੋਟੀ ਘਟਨਾ ਨਹੀਂ ਸੀ। ਇਹ ਕੇਸ ਦੁਬਾਰਾ ਜ਼ਰੂਰ ਖੁਲ੍ਹਣਾ ਚਾਹੀਦਾ ਹੈ, ਦੋ ਮਹੀਨਿਆਂ ਵਿਚ ਇਸਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਕਮਲ ਨਾਥ ਦੇ ਖਿਲਾਫ ਚਾਰਜਸ਼ੀਟ ਦਾਇਰ ਹੋਣੀ ਚਾਹੀਦੀ ਹੈ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,