ਸਿਆਸੀ ਖਬਰਾਂ

ਸਿਮਰਨਜੀਤ ਸਿੰਘ ਮਾਨ ਨੇ ‘ਦਾ ਟ੍ਰਿਬਿਊਨ’ ਨੂੰ ਸਿੱਖਾਂ ਦੇ ਨਾਂ ਨਾਲ ‘ਸਿੰਘ’ ਨਾ ਲਿਖਣ ‘ਤੇ ਲਿਖਿਆ ਪੱਤਰ

August 13, 2016 | By

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ‘ਦਾ ਟ੍ਰਿਬਿਊਨ’ ਦੇ ਸੰਪਾਦਕ ਨੂੰ ਚਿੱਠੀ ਲਿਖ ਕੇ ਇਸ ਗੱਲ ‘ਤੇ ਰੋਸ ਪ੍ਰਗਟ ਕੀਤਾ ਹੈ ਕਿ ਅਖ਼ਬਾਰ ‘ਚ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਦੇ ਨਾਂ ਨਾਲ ‘ਸਿੰਘ’ ਸ਼ਬਦ ਨਹੀਂ ਇਸਤੇਮਾਲ ਕੀਤਾ; ਸਗੋਂ ਖ਼ਬਰ ਵਿਚ ਸਿਰਫ “ਲੈਫ. ਜਨਰਲ ਸੁਰਿੰਦਰ” ਹੀ ਲਿਖਿਆ ਗਿਆ।

ਸਿਮਰਨਜੀਤ ਸਿੰਘ ਮਾਨ ਨੇ ਆਪਣੇ ਟਵਿਟਰ ਹੈਂਡਲ ‘ਤੇ ਇਹ ਚਿੱਠੀ ਪੋਸਟ ਕੀਤੀ।ਸਿਮਰਨਜੀਤ ਸਿੰਘ ਮਾਨ ਨੇ ਅਖ਼ਬਾਰ ਦੇ ਸੰਪਾਦਕ ਨੂੰ ਇਹ ਗੱਲ ਵੀ ਲਿਖੀ ਕਿ ਲੈਫ. ਜਨਰਲ ਸੁਰਿੰਦਰ ਸਿੰਘ ਇਕ ਉੱਚੇ ਸੰਵਿਧਾਨਕ ਅਹੁਦੇ ‘ਤੇ ਹਨ। ਉਨ੍ਹਾਂ ਸੰਪਾਦਕ ਨੂੰ ਕਿਹਾ ਕਿ ਜੇ ਸੁਰਿੰਦਰ ਸਿੰਘ ਤੁਹਾਡੇ ਦੋਸਤ ਹਨ ਫਿਰ ਤੁਸੀਂ ਸਿਰਫ ਸੁਰਿੰਦਰ ਲਿਖ ਸਕਦੇ ਹੋ। ਉਨ੍ਹਾਂ ਕਿਹਾ ਕਿ ਜੇ ਨਰਿੰਦਰ ਮੋਦੀ ਚੰਡੀਗੜ੍ਹ ਆਉਣ ਤਾਂ ਮੈਨੂੰ ਪੱਕਾ ਯਕੀਨ ਹੈ ਕਿ ਤੁਸੀਂ ਇਹ ਨਹੀਂ ਲਿਖੋਗੇ ਕਿ “ਨਰਿੰਦਰ ਚੰਡੀਗੜ੍ਹ ਦੌਰੇ ‘ਤੇ”। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਾਨੂੰ ਸਿੱਖਾਂ ਨੂੰ ਇਹ ਗੱਲ ਦੁਖ ਪਹੁੰਚਾਉਂਦੀ ਹੈ ਜਦੋਂ ਤੁਸੀਂ ‘ਸਿੱਖ’ ਦੇ ਨਾਂ ਨਾਲ ‘ਸਿੰਘ’ ਨਹੀਂ ਲਿਖਦੇ।

ਸਿਮਰਨਜੀਤ ਸਿੰਘ ਮਾਨ ਵਲੋਂ 'ਦਾ ਟ੍ਰਿਬਿਊਨ' ਦੇ ਸੰਪਾਦਕ ਦੇ ਨਾਂ ਲਿਖੀ ਚਿੱਠੀ

ਸਿਮਰਨਜੀਤ ਸਿੰਘ ਮਾਨ ਵਲੋਂ ‘ਦਾ ਟ੍ਰਿਬਿਊਨ’ ਦੇ ਸੰਪਾਦਕ ਦੇ ਨਾਂ ਲਿਖੀ ਚਿੱਠੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,