
June 23, 2012 | By ਸਿੱਖ ਸਿਆਸਤ ਬਿਊਰੋ
ਯੂਥ ਆਗੂਆਂ ਕਿਹਾ ਕਿ ਕਾਂਗਰਸ ਸੱਤਾ ਤੋਂ ਲਾਭੇ ਹੋ ਜਾਣ ਕਰਕੇ ਪੰਜਾਬ ਦੇ ਸਾਂਤਮਈ ਮਹੌਲ ਨੂੰ ਲਾਬੂ ਲਗਾਉਣ ਨੂੰ ਫਿਰਦੀ ਹੈ। ਇਹਨਾਂ ਦੇ ਇਹ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦਿਤੇ ਜਾਣਗੇ। ਸਿੱਖ ਕੌਮ ਨੇ ਕਿਸ ਨੂੰ ਕਿਹੜਾ ਦਰਜਾ ਦੇਣਾ ਹੈ ਜਾ ਨਹੀ ਸਾਨੂੰ ਕਿਸੇ ਕਾਂਗਰਸੀ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਜਿੰਦਾ ਸ਼ਹੀਦ ਦਾ ਦਰਜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦਿੱਤਾ ਹੈ। ਅਕਾਲ ਤਖਤ ਨੂੰ ਵੰਗਾਰਨ ਵਾਲੇ ਕਾਂਗਰਸੀ/ਭਾਜਪਾਈ ਕੌਣ ਹੁੰਦੇ ਹਨ? ਅਗਰ ਇਹ ਆਪਣੀਆਂ ਹਰਕਤਾਂ ਤੋਂ ਬਾਜ ਨਾਂ ਆਏ ਤਾਂ ਇਹਨਾਂ ਦਾ ਘੇਰਉ ਵੀ ਕੀਤਾ ਜਾਵੇਗਾ।
ਜੂਨ 84 ਘੱਲੂਘਾਰੇ ਦੀ ਯਾਦਗਾਰ ਉਸਾਰਨੀ ਸਿੱਖਾਂ ਦਾ ਆਪਣਾ ਅੰਦਰੂਨੀ ਮਸਲਾ ਹੈ ਇਹ ਕੌਣ ਹੁੰਦੇ ਹਨ ਇੱਸ ਵਿੱਚ ਦਖਲ ਦੇਣ ਵਾਲੇ? ਉਹਨਾ ਕਾਂਗਰਸੀ ਐਮ. ਐਲ. ਏ. ਦੇ ਕਿਰਦਾਰ ਦੀ ਗੱਲ ਕਰਦਿਆਂ ਕਿਹਾ ਕਿ ਇਹਨਾਂ ਦੇ ਗੁਰਕੀਰਤ ਕੋਟਲੀ ਵਰਗੇ ਐਮ. ਐਲ. ਏ. ਹਨ ਜਿਸ ਤੇ ਸਰੇਆਮ ‘ਕੇਤੀਆ’ ਨਾਮੀ ਵਿਦੇਸ਼ੀ ਲੜਕੀ ਨਾਲ਼ ਬਲਤਕਾਰ ਦੇ ਦੋਸ ਹਨ ਉਹਨਾਂ ਸੁਆਲ ਕੀਤਾ ਕੀ ਇਹ ਕਾਂਗਰਸੀ ਬਲਤਕਾਰ ਕਰ ਧਾਰਮਿਕ ਸਦਭਾਵਨਾ ਵਧਾ ਰਹੇ ਹਨ?
ਯੂਥ ਆਗੂਆਂ ਨੇ ਆਪਣੇ ਸਾਥੀਆਂ ਨਾਲ਼ ਸਾਝ ਕਰਦਿਆਂ ਕਿਹਾ ਕਿ ਕਾਂਗਰਸ ਨੇ ਮਹਿਗਾਈ ਨਾਲ਼ ਪਹਿਲਾਂ ਹੀ ਗਰੀਬਾ ਦੀ ਰੱਤ ਨਿਚੋੜ ਸੁੱਟੀ ਹੈ ਦੂਸਰਾ ਸਦਨ ਦੀ ਕਾਰਵਾਈ ਨੂੰ ਰੋਕ ਲੋਕਾਂ ਦੇ ਖੁਨ ਪਸੀਨੇ ਦੀ ਕਮਾਈ ਨੂੰ ਜੋਕਾਂ ਬਣ ਨਿਚੋੜ ਰਹੇ ਹਨ। ਚੇਤੇ ਰਹੇ ਸਦਨ ਦੀ ਕਾਰਵਾਈ ਚਲਾਉਣ ਲਈ ਲੱਖਾਂ ਰੁਪੱਈਆ ਲੋਕਾਂ ਦੀ ਜੇਬ ਵਿੱਚੋਂ ਜਾਂਦਾ ਹੈ ਇਹਨਾਂ ਉਥੇ ਬੈਠ ਆਰਥਿਕ ਸੰਕਟ, ਬੇਰੁਜਗਾਰੀ ਅਤੇ ਜੰਨਤਾ ਦੀ ਲਾਚਾਰੀ ਦੇ ਮੁੱਦੇ ਮਿਲ਼ ਬੈਠ ਹੱਲ ਕਰਨੇ ਹੁੰਦੇ ਹਨ ਇਹ ਓਥੇ ਵੀ ਸਿਆਸੀ ਰੋਟੀਆਂ ਸੇਕਣੋ ਨਹੀਂ ਹਟਦੇ।
ਨਵੰਬਰ 84 ਸਿੱਖ ਕਤਲੇਆਮ ਦੀ ਗੱਲ ਕਰਦਿਆਂ ਉਹਨਾ ਕਿਹਾ ਕਿ ਸ੍ਰੀ ਸੁਨੀਲ ਜਾਖੜ ਜੀ ਉਸ ਸਮੇਂ ਕਿਥੇ ਸੀ ਜਦੋਂ ਦਿੱਲੀ ਵਿਚੱ ਸਿੱਖਾਂ ਦੇ ਗਲ਼ਾ ਵਿੱਚ ਟਾਇਰ ਪਾ ਜਲਾਇਆ ਜਾ ਰਿਹਾ ਸੀ? ਗੁੜਗਾਉ, ਪਟੌਦੀ, ਹੋਦ, ਹਿਸਾਰ, ਤਾਵੜੂ, ਯੂਪੀ, ਕਾਨਪੁਰ, ਬੌਕਾਰੋ, ਮਹਾਰਾਸਟਰ, ਸਿਰਪੁਰ, ਜੰਮੂ ਆਦਿ ਵੱਖ-ਵੱਖ ਥਾਵਾਂ ਤੇ ਕਾਂਗਰਸੀਆਂ ਵਲੋਂ ਕੀਤੇ ਸਿੱਖ ਕਤਲੇਆਮ ਬਾਰੇ ਜਾਖੜ ਸਾਹਿਬ ਚੁੱਪ ਕਿਉਂ ਹਨ? ਕਤਲੇਆਮ ਵਖਤ ਕਿਹੜੀ ਧਾਰਮਿਕ ਸਦਭਾਵਨਾ ਵੱਧ ਰਹੀ ਸੀ?
Related Topics: Congress Government in Punjab 2017-2022, June 1984 Memorial